- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਾਇਤੀ ਅਨੁਸ਼ਠਾਨ ਤੇ ਪੂਜਾ ਦੇ ਨਾਲ ਹੀ ਯਾਤਰਾ ਦਾ ਵਿਧੀਵਤ ਅਤੇ ਅਧਿਕਾਰਤ ਸ਼ੁੱਭ ਆਰੰਭ ਹੋ ਜਾਵੇਗਾ। ਰਸਮੀ ਤੌਰ ’ਤੇ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਜੱਥਾ 2 ਜੁਲਾਈ ਨੂੰ ਜੰਮੂ ਤੋਂ ਸਖ਼ਤ ਸੁਰੱਖਿਆ ਵਿਚ ਰਵਾਨਾ ਹੋਵੇਗਾ। ਰਵਾਇਤ ਮੁਤਾਬਕ ਪਹਿਲੀ ਪੂਜਾ ਜੇਠ ਦੀ ਪੁੰਨਿਆ ਮੌਕੇ ਹੁੰਦੀ ਹੈ। ਬੋਰਡ ਅਤੇ ਸਰਕਾਰ ਯਾਤਰਾ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦੇ ਚੁੱਕੇ ਹਨ।

ਸਟੇਟ ਬਿਊਰੋ, ਜਾਗਰਣ, ਜੰਮੂ : ਭਗਵਾਨ ਸ਼ਿਵ ਦੇ ਪਵਿੱਤਰ ਧਾਮ ਅਮਰਨਾਥ ਗੁਫ਼ਾ ਦੀ ਯਾਤਰਾ ਦਾ ਇੰਤਜ਼ਾਰ ਲੱਖਾਂ ਸ਼ਧਾਲੂਆਂ ਲਈ ਹੁਣ ਖ਼ਤਮ ਹੋਣ ਵਾਲਾ ਹੈ। ਸਮੁੰਦਰ ਦੀ ਸਤ੍ਹਾ ਤੋਂ ਲਗਪਗ 3,888 ਮੀਟਰ ਦੀ ਉਚਾਈ ’ਤੇ ਸਥਿਤ ਪਵਿੱਤਰ ਗੁਫ਼ਾ ਵਿਚ ਸੋਮਵਾਰ ਨੂੰ ਜੇਠ ਦੀ ਪੁੰਨਿਆ ਮੌਕੇ ਸਾਧੂ-ਸੰਤਾਂ ਦੇ ਨਾਲ-ਨਾਲ ਬਾਬਾ ਅਮਰਨਾਥ ਤੇ ਬਾਬਾ ਬੁੱਢਾ ਅਮਰਨਾਥ ਯਾਤਰੀ ਟਰੱਸਟ ਦੇ ਮੈਂਬਰ ਪਵਿੱਤਰ ਹਿਮਲਿੰਗ ਦੀ ਪੂਜਾ ਕਰਨਗੇ। ਇਸ ਦੌਰਾਨ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਪ੍ਰਧਾਨ ਉਪ ਰਾਜਪਾਲ ਮਨੋਜ ਸਿਨਹਾ ਅਤੇ ਬੋਰਡ ਦੇ ਹੋਰ ਅਧਿਕਾਰੀਆਂ ਦੇ ਪਹਿਲੀ ਪੂਜਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਯਾਦ ਰਹੇ ਕਿ ਪਿਛਲੇ ਸਾਲ ਉਪ ਰਾਜਪਾਲ ਮਨੋਜ ਸਿਨਹਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪਹਿਲੀ ਪੂਜਾ ਕੀਤੀ ਸੀ।
ਰਵਾਇਤੀ ਅਨੁਸ਼ਠਾਨ ਤੇ ਪੂਜਾ ਦੇ ਨਾਲ ਹੀ ਯਾਤਰਾ ਦਾ ਵਿਧੀਵਤ ਅਤੇ ਅਧਿਕਾਰਤ ਸ਼ੁੱਭ ਆਰੰਭ ਹੋ ਜਾਵੇਗਾ। ਰਸਮੀ ਤੌਰ ’ਤੇ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਜੱਥਾ 2 ਜੁਲਾਈ ਨੂੰ ਜੰਮੂ ਤੋਂ ਸਖ਼ਤ ਸੁਰੱਖਿਆ ਵਿਚ ਰਵਾਨਾ ਹੋਵੇਗਾ। ਰਵਾਇਤ ਮੁਤਾਬਕ ਪਹਿਲੀ ਪੂਜਾ ਜੇਠ ਦੀ ਪੁੰਨਿਆ ਮੌਕੇ ਹੁੰਦੀ ਹੈ। ਬੋਰਡ ਅਤੇ ਸਰਕਾਰ ਯਾਤਰਾ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦੇ ਚੁੱਕੇ ਹਨ। ਪਹਿਲੀ ਪੂਜਾ ’ਚ ਬਾਬਾ ਅਮਰਨਾਥ ਅਤੇ ਬਾਬਾ ਬੁੱਢਾ ਅਮਰਨਾਥ ਯਾਤਰੀ ਟਰੱਸਟ ਦੇ ਜਨਰਲ ਸਕੱਤਰ ਸੁਦਰਸ਼ਨ ਖਜੂਰੀਆ ਸਮੇਤ ਹੋਰ ਨੁਮਾਇੰਦੇ ਸ਼ਾਮਲ ਹੋਣਗੇ। ਇਸ ਸਾਲ ਕੇਂਦਰ ਸਰਕਾਰ, ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਸੁਰੱਖਿਆ, ਸਿਹਤ, ਸੰਚਾਰ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵੱਡੇ ਪੱਧਰ ’ਤੇ ਕੀਤਾ ਹੈ। ਸੁਰੱਖਿਆ ਲਈ ਕੇਂਦਰੀ ਨੀਮ ਫ਼ੌਜੀ ਬਲਾਂ ਦੀਆਂ 670 ਤੋਂ ਵੱਧ ਕੰਪਨੀਆਂ, ਪੁਲਿਸ, ਫ਼ੌਜ, ਸੀਮਾ ਸੁਰੱਖਿਆ ਬਲ ਅਤੇ ਹੋਰ ਏਜੰਸੀਆਂ ਸਾਂਝੇ ਤੌਰ ’ਤੇ ਤਾਇਨਾਤ ਰਹਿਣਗੀਆਂ।