- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਤਰਾਂ ਮੁਤਾਬਕ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐੱਫਸੀਆਈ, ਭੋਪਾਲ ਨੇ ਛਿੰਦਵਾੜਾ ਦੇ ਬਾਰੇਗਾਓਂ ਸਥਿਤ ਈਥਾਨੌਲ ਪਲਾਂਟ ਏਵੀਜੇ ਐਗਰੀਕੋ ਪ੍ਰਾਈਵੇਟ ਲਿਮਟਿਡ ਅਤੇ ਵਾਰਾਸਿਵਨੀ ਸਥਿਤ ਸੰਚੇਤੀ ਰਾਈਸ ਮਿਲ ਨਾਲ ਸਾਰੇ ਲੈਣ-ਦੇਣ ਰੋਕ ਦਿੱਤੇ ਹਨ। ਪੁਲਿਸ ਦੀ ਜਾਂਚ ਰਿਪੋਰਟ ਤੋਂ ਬਾਅਦ ਐੱਫਸੀਆਈ ਸੰਚੇਤੀ ਰਾਈਸ ਮਿੱਲ ਤੇ ਏਵੀਜੇ ਐਗਰੀਕੋ ਤੋਂ ਸੂਬਾ ਸਰਕਾਰ ਨੂੰ ਹੋਏ ਵਿੱਤੀ ਨੁਕਸਾਨ ਦੀ ਵਸੂਲੀ ਕਰੇਗਾ।

ਨਈ ਦੁਨੀਆ ਪ੍ਰਤੀਨਿਧੀ, ਬਾਲਾਘਾਟ : ਈਥਾਨੌਲ ਉਤਪਾਦਨ ਲਈ ਅਲਾਟ ਸਰਕਾਰੀ ਚੌਲਾਂ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਲੈਕਟਰ ਮ੍ਰਿਣਾਲ ਮੀਣਾ ਨੇ ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਭੋਪਾਲ ਦੇ ਏਰੀਆ ਜਨਰਲ ਮੈਨੇਜਰ ਨੂੰ ਪੱਤਰ ਲਿਖ ਕੇ ਜਾਂਚ ਕਰਨ ਲਈ ਕਿਹਾ ਹੈ। ਕਲੈਕਟਰ ਨੇ ਇਹ ਵੀ ਕਿਹਾ ਹੈ ਕਿ ਐੱਫਸੀਆਈ ਦੇ ਹੋਰ ਗੋਦਾਮਾਂ ਤੋਂ ਈਥਾਨੌਲ ਨੀਤੀ ਤਹਿਤ ਜਾਰੀ ਕੀਤੇ ਜਾ ਰਹੇ ਚੌਲਾਂ ਸਬੰਧੀ ਭੌਤਿਕ ਤਸਦੀਕ ਵੀ ਕੀਤੀ ਜਾਵੇਗਾ।
ਦੂਜੇ ਪਾਸੇ, ਐੱਫਸੀਆਈ ਨੇ ਵੀ ਅੰਦਰੂਨੀ ਤੌਰ ਉੱਤੇ ਈਥਾਨੌਲ ਪਲਾਂਟਾਂ ਨੂੰ ਅਲਾਟ ਚੌਲਾਂ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਇਕ ਪਾਸੇ ਪੁਲਿਸ 13 ਸ਼ੱਕੀ ਲੋਕਾਂ ਉੱਤੇ ਐੱਫਆਈਆਰ ਦੀ ਤਿਆਰੀ ਕਰ ਰਹੀ ਹੈ, ਤਾਂ ਦੂਜੇ ਪਾਸੇ ‘ਸਫ਼ੇਦਪੋਸ਼ ਚਿਹਰੇ’ ਕਾਰਵਾਈ ਤੋਂ ਬਚਣ ਲਈ ਦਿੱਲੀ ਤੇ ਭੋਪਾਲ ਤੱਕ ਜ਼ੋਰ ਲਾ ਰਹੇ ਹਨ। ਸੂਤਰਾਂ ਮੁਤਾਬਕ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐੱਫਸੀਆਈ, ਭੋਪਾਲ ਨੇ ਛਿੰਦਵਾੜਾ ਦੇ ਬਾਰੇਗਾਓਂ ਸਥਿਤ ਈਥਾਨੌਲ ਪਲਾਂਟ ਏਵੀਜੇ ਐਗਰੀਕੋ ਪ੍ਰਾਈਵੇਟ ਲਿਮਟਿਡ ਅਤੇ ਵਾਰਾਸਿਵਨੀ ਸਥਿਤ ਸੰਚੇਤੀ ਰਾਈਸ ਮਿਲ ਨਾਲ ਸਾਰੇ ਲੈਣ-ਦੇਣ ਰੋਕ ਦਿੱਤੇ ਹਨ। ਪੁਲਿਸ ਦੀ ਜਾਂਚ ਰਿਪੋਰਟ ਤੋਂ ਬਾਅਦ ਐੱਫਸੀਆਈ ਸੰਚੇਤੀ ਰਾਈਸ ਮਿੱਲ ਤੇ ਏਵੀਜੇ ਐਗਰੀਕੋ ਤੋਂ ਸੂਬਾ ਸਰਕਾਰ ਨੂੰ ਹੋਏ ਵਿੱਤੀ ਨੁਕਸਾਨ ਦੀ ਵਸੂਲੀ ਕਰੇਗਾ।
-ਨੀਤੀ ’ਚ ਬਦਲਾਅ ਨਾਲ ਵੱਡੇ ਘੋਟਾਲੇ ਦੇ ਸੰਕੇਤ : ਅਸਲ ਵਿਚ ਸੂਬੇ ਦੀ ਈਥਾਨੌਲ ਨੀਤੀ ਵਿਚ ਇਸ ਸਾਲ 8 ਮਈ ਨੂੰ ਬਦਲਾਅ ਕੀਤਾ ਗਿਆ ਹੈ। ਇਸ ਦੇ ਪਿੱਛੇ ਈਥਾਨੌਲ ਪਲਾਂਟ ਮੈਨੇਜਮੈਂਟ ਵੱਲੋਂ ਚੌਲਾਂ ਦੀ ਸੰਭਾਵਤ ਹੇਰਾਫੇਰੀ ਨੂੰ ਰੋਕਣਾ ਵੀ ਕਾਰਨ ਹੋ ਸਕਦਾ ਹੈ। 8 ਮਈ ਤੋਂ ਪਹਿਲਾਂ, ਈਥਾਨੌਲ ਪਲਾਂਟ ਮੈਨੇਜਮੈਂਟ ਐੱਫਸੀਆਈ ਦੇ ਕਿਸੇ ਵੀ ਡੀਪੂ ਤੋਂ ਚੌਲ ਲੈ ਸਕਦਾ ਸੀ ਪਰ ਹੁਣ ਪਲਾਂਟ ਚਾਲਕਾਂ ਨੂੰ ਕਿਸੇ ਚੁਣੀ ਹੋਈ ਡਵੀਜ਼ਨ ਦੇ ਡਿਪੂ ਤੋਂ ਹੀ ਚੌਲ ਮਿਲ ਸਕਦੇ ਹਨ। ਇਸ ਵਿਚ ਵੀ ਐੱਫਸੀਆਈ ਸਬੰਧਤ ਡਵੀਜ਼ਨ ਦੇ ਜ਼ਿਲ੍ਹਿਆਂ ਵਿਚ ਚੌਲਾਂ ਦੀ ਉਪਲਬਧਤਾ ਦੇ ਆਧਾਰ ਉੱਤੇ ਗੋਦਾਮ ਤੈਅ ਕਰੇਗਾ। ਇਸ ਨਾਲ ਹੇਰਾਫੇਰੀ ਲਈ ਬਣੇ ਗਿਰੋਹਾਂ ਉੱਤੇ ਰੋਕ ਲੱਗ ਸਕੇਗੀ। ਜਾਣਕਾਰੀ ਮੁਤਾਬਕ 3 ਜੂਨ ਨੂੰ ਬਾਲਾਘਾਟ ਵਿਚ 242 ਕੁਇੰਟਲ ਚੌਲਾਂ ਨਾਲ ਭਰਿਆ ਟਰੱਕ ਫੜਿਆ ਗਿਆ ਸੀ, ਜਿਸ ਤੋਂ ਬਾਅਦ ਇਹ ਪਤਾ ਚੱਲਿਆ ਕਿ ਈਥਾਨੌਲ ਪਲਾਂਟ ਨੂੰ ਭੇਜੇ ਜਾਣ ਵਾਲੇ ਚੌਲ ਰਾਈਸ ਮਿੱਲ ਵਿਚ ਉਤਾਰ ਕੇ ਨਵੀਂ ਪੈਕਿੰਗ ਵਿਚ ਫਿਰ ਤੋਂ ਸਰਕਾਰ ਨੂੰ ਵੇਚੇ ਜਾ ਰਹੇ ਸਨ। ਚਾਰ ਲੋਕਾਂ ਨੂੰ ਗ੍ਰਿਫ਼ਤਾਰ ਜਾ ਚੁੱਕਾ ਹੈ।