- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਨੌਜਵਾਨ ਨੇ ਘਰ ਕੋਲ ਮਿਲੇ ਲਗਪਗ 22 ਤੋਂ 25 ਸੈਂਟੀਮੀਟਰ ਲੰਬੇ ਦੋ ਸੱਪ ਖਾਧੇ। ਇਨ੍ਹਾਂ ’ਚੋਂ ਇਕ ਸੱਪ ਨੂੰ ਜਿਊਂਦਾ ਨਿਗਲ ਲਿਆ ਜਦਕਿ ਦੂਜੇ ਮਾਰ ਕੇ ਸੁੱਟੇ ਸੱਪ ਨੂੰ ਖਾ ਲਿਆ। ਪਿੰਡ ਦੇ ਇਕ ਨੌਜਵਾਨ ਨੇ ਤੀਜਾ ਮ੍ਰਿਤ ਸੱਪ ਵੀ ਲਿਆ ਕੇ ਦਿੱਤਾ ਪਰ ਪਰਿਵਾਰਕ ਮੈਂਬਰਾਂ ਨੇ ਦਖ਼ਲ ਦੇ ਕੇ ਉਸ ਨੂੰ ਖਾਣ ਤੋਂ ਰੋਕ ਦਿੱਤਾ।

ਜਾਸ, ਚਤਰਾ : ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਕੁੰਦਾ ਬਲਾਕ ਤੋਂ ਹੈਰਾਨ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਬਰਵਾਡੀਹ ਪਿੰਡ ਵਾਸੀ 45 ਸਾਲਾ ਬੁਧਨ ਭਾਰਤੀ ਨੇ ਨਸ਼ੇ ਦੀ ਹਾਲਤ ’ਚ ਇਕ ਜਿਊਂਦੇ ਤੇ ਇਕ ਮਰੇ ਸੱਪ ਨੂੰ ਨਿਗਲ ਲਿਆ। ਇਸ ਤੋਂ ਬਾਅਦ ਉਹ ਤੀਸਰਾ ਸੱਪ ਵੀ ਖਾਣ ਦੀ ਤਿਆਰੀ ’ਚ ਸੀ ਪਰ ਪਰਿਵਾਰਕ ਮੈਂਬਰਾਂ ਨੇ ਸਮੇਂ ਰਹਿੰਦੇ ਉਸ ਨੂੰ ਰੋਕ ਲਿਆ ਤੇ ਤੁਰੰਤ ਸਿਹਤ ਕੇਂਦਰ ਪਹੁੰਚਾਇਆ।
ਜਾਣਕਾਰੀ ਅਨੁਸਾਰ ਨੌਜਵਾਨ ਨੇ ਘਰ ਕੋਲ ਮਿਲੇ ਲਗਪਗ 22 ਤੋਂ 25 ਸੈਂਟੀਮੀਟਰ ਲੰਬੇ ਦੋ ਸੱਪ ਖਾਧੇ। ਇਨ੍ਹਾਂ ’ਚੋਂ ਇਕ ਸੱਪ ਨੂੰ ਜਿਊਂਦਾ ਨਿਗਲ ਲਿਆ ਜਦਕਿ ਦੂਜੇ ਮਾਰ ਕੇ ਸੁੱਟੇ ਸੱਪ ਨੂੰ ਖਾ ਲਿਆ। ਪਿੰਡ ਦੇ ਇਕ ਨੌਜਵਾਨ ਨੇ ਤੀਜਾ ਮ੍ਰਿਤ ਸੱਪ ਵੀ ਲਿਆ ਕੇ ਦਿੱਤਾ ਪਰ ਪਰਿਵਾਰਕ ਮੈਂਬਰਾਂ ਨੇ ਦਖ਼ਲ ਦੇ ਕੇ ਉਸ ਨੂੰ ਖਾਣ ਤੋਂ ਰੋਕ ਦਿੱਤਾ।
ਹਸਪਤਾਲ ਪਹੁੰਚਣ ’ਤੇ ਇਸ ਹੈਰਾਨੀਜਨਕ ਘਟਨਾ ਤੋਂ ਡਾਕਟਰ ਤੇ ਸਿਹਤ ਮੁਲਾਜ਼ਮ ਵੀ ਕੁਝ ਦੇਰ ਲਈ ਹੈਰਾਨ ਰਹਿ ਗਏ। ਮੁੱਖ ਮੈਡੀਕਲ ਅਫਸਰ ਡਾ. ਕੁਮਾਰ ਸੰਜੀਵ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ’ਚ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੈਡੀਕਲ ਜਾਂਚ ਤੇ ਲਗਪਗ ਤਿੰਨ ਘੰਟੇ ਦੀ ਨਿਗਰਾਨੀ ਦੌਰਾਨ ਨੌਜਵਾਨ ਦੇ ਸਰੀਰ ’ਚੋਂ ਕਿਸੇ ਤਰ੍ਹਾਂ ਦੇ ਜ਼ਹਿਰ ਦਾ ਅਸਰ ਨਹੀਂ ਮਿਲਿਆ। ਦੋਵੇਂ ਹੀ ਸੱਪ ਜ਼ਹਿਰੀਲੇ ਨਹੀਂ ਸਨ। ਹਾਲਤ ਠੀਕ ਹੋਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ।