- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਤੋਂ ਆਏ ਇਹ ਸੈਲਾਨੀ ਪਿਛਲੇ ਦੋ ਦਿਨਾਂ ਤੋਂ ਖੱਡ ਕੋਲ ਸਥਿਤ ਕੈਫੇ ’ਚ ਠਹਿਰੇ ਸਨ। ਸ਼ਨੀਵਾਰ ਦੁਪਹਿਰ ਨੂੰ ਉਹ ਖੱਡ ’ਚ ਮਸਤੀ ਕਰਨ ਗਏ ਸਨ ਕਿ ਅਚਾਨਕ ਪਾਣੀ ਦਾ ਪੱਧਰ ਵਧ ਗਿਆ। ਇਸ ਨਾਲ ਉਥੇ ਬਣੀ ਟੈਂਪਰੇਰੀ ਪੁਲੀਆ ਵੀ ਰੁੜ ਗਈ ਤੇ ਖੱਡ ਵਿਚਾਲੇ ਦੋ ਮਰਦ, ਤਿੰਨ ਔਰਤਾਂ ਤੇ ਦੋ ਬੱਚੇ ਫਸ ਗਏ

ਸੰਵਾਦ ਸਹਿਯੋਗੀ, ਜਾਗਰਣ, ਪਾਲਮਪੁਰ : ਪਾਲਮਪੁਰ ਦੇ ਨੇੜੇ ਬੰਦਲਾ ਖੇਤਰ ’ਚ ਸ਼ਨਿੱਚਰਵਾਰ ਨੂੰ ਨਿਊਗਲ ਖੱਡ ’ਚ ਵੱਡਾ ਹਾਦਸਾ ਟਲ ਗਿਆ। ਖੱਡ ’ਚ ਪਾਣੀ ਦਾ ਪੱਧਰ ਵਧਣ ਤੇ ਟੈਂਪਰੇਰੀ ਪੁਲ ਦੇ ਵਹਿਣ ਨਾਲ ਪੰਜਾਬ ਦੇ ਜਲੰਧਰ ਤੋਂ ਆਏ ਸੱਤ ਸੈਲਾਨੀ ਉਥੇ ਫਸ ਗਏ। ਇਸ ਬਾਰੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਪਾਲਮਪੁਰ ਦੀ ਟੀਮ ਨੇ ਅਸਥਾਈ ਪੁੱਲ ਬਣਾ ਕੇ ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ। ਬਚਾਅ ਮੁਹਿੰਮ ਲਗਪਗ ਇਕ ਘੰਟੇ ਤੱਕ ਚੱਲੀ।
ਜਲੰਧਰ ਤੋਂ ਆਏ ਇਹ ਸੈਲਾਨੀ ਪਿਛਲੇ ਦੋ ਦਿਨਾਂ ਤੋਂ ਖੱਡ ਕੋਲ ਸਥਿਤ ਕੈਫੇ ’ਚ ਠਹਿਰੇ ਸਨ। ਸ਼ਨੀਵਾਰ ਦੁਪਹਿਰ ਨੂੰ ਉਹ ਖੱਡ ’ਚ ਮਸਤੀ ਕਰਨ ਗਏ ਸਨ ਕਿ ਅਚਾਨਕ ਪਾਣੀ ਦਾ ਪੱਧਰ ਵਧ ਗਿਆ। ਇਸ ਨਾਲ ਉਥੇ ਬਣੀ ਟੈਂਪਰੇਰੀ ਪੁਲੀਆ ਵੀ ਰੁੜ ਗਈ ਤੇ ਖੱਡ ਵਿਚਾਲੇ ਦੋ ਮਰਦ, ਤਿੰਨ ਔਰਤਾਂ ਤੇ ਦੋ ਬੱਚੇ ਫਸ ਗਏ। ਦੱਸਿਆ ਜਾ ਰਿਹਾ ਹੈ ਕਿ ਹਾਈਡਲ ਪ੍ਰੋਜੈਕਟ ਵੱਲੋਂ ਪਾਣੀ ਛੱਡਣ ਦੌਰਾਨ ਸਾਇਰਨ ਵੀ ਵਜਾਇਆ ਗਿਆ ਸੀ ਪਰ ਸੈਲਾਨੀ ਇਸ ਨੂੰ ਸਮਝ ਨਹੀਂ ਸਕੇ ਤੇ ਉਹ ਖੱਡ ’ਚ ਫਸ ਗਏ।
ਬਚਾਏ ਗਏ ਸੈਲਾਨੀਆਂ ’ਚ ਮਾਡਲ ਟਾਊਨ ਜਲੰਧਰ ਦੇ ਅਰਵਿੰਦ ਸਿੰਘ, ਡਾ. ਮਹੇਸ਼ ਜਗਤਾਪ, ਭਾਵਨਾ ਸ਼ਾਹ, ਚਿਤਰਕਲਾ ਸ਼ਾਹ, ਤਰੁਣਪ੍ਰੀਤ ਕੌਰ, ਆਰਵ ਜਗਤਾਪ ਤੇ ਆਰੂਸ਼ ਜਗਤਾਪ ਸ਼ਾਮਲ ਹਨ।