- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਠਕ ਵਿਚ ਕੀ ਫ਼ੈਸਲਾ ਹੋਵੇਗਾ, ਇਹ ਤਾਂ ਭਵਿੱਖ ਦੇ ਗਰਭ ਵਿਚ ਹੈ, ਪਰ ਟਰੱਸਟ ਦੇ ਮੁੱਖ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾ. ਅਨਿਲ ਮਿਸ਼ਰਾ ਦੇ ਅਸਤੀਫ਼ੇ ਸਵੀਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬਦਲਾਂ 'ਤੇ ਵੀ ਫ਼ੈਸਲਾ ਕੀਤਾ ਜਾ ਸਕਦਾ ਹੈ। ਬੈਠਕ ਜਨਮ ਭੂਮੀ ਕੰਪਲੈਕਸ ਦੇ ਯਾਤਰੀ ਸਹੂਲਤ ਕੇਂਦਰ ਵਿਚ ਦੁਪਿਹਰ ਬਾਅਦ ਤਿੰਨ ਵਜੇ ਹੋਣ ਜਾ ਰਹੀ ਹੈ।

ਜਾਗਰਣ ਸੰਵਾਦਦਾਤਾ, ਅਯੁੱਧਿਆ : ਰਾਮ ਮੰਦਰ ’ਚ ਚੜ੍ਹਾਵਾ ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਹੋਣ ਵਾਲੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਬੈਠਕ 'ਤੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ। ਬੈਠਕ ਵਿਚ ਕੀ ਫ਼ੈਸਲਾ ਹੋਵੇਗਾ, ਇਹ ਤਾਂ ਭਵਿੱਖ ਦੇ ਗਰਭ ਵਿਚ ਹੈ, ਪਰ ਟਰੱਸਟ ਦੇ ਮੁੱਖ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾ. ਅਨਿਲ ਮਿਸ਼ਰਾ ਦੇ ਅਸਤੀਫ਼ੇ ਸਵੀਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬਦਲਾਂ 'ਤੇ ਵੀ ਫ਼ੈਸਲਾ ਕੀਤਾ ਜਾ ਸਕਦਾ ਹੈ। ਬੈਠਕ ਜਨਮ ਭੂਮੀ ਕੰਪਲੈਕਸ ਦੇ ਯਾਤਰੀ ਸਹੂਲਤ ਕੇਂਦਰ ਵਿਚ ਦੁਪਿਹਰ ਬਾਅਦ ਤਿੰਨ ਵਜੇ ਹੋਣ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਰੋੜਾਂ ਰਾਮ ਭਗਤਾਂ ਦੀ ਆਸਥਾ ਨੂੰ ਸੱਟ ਪਹੁੰਚਾਉਣ ਵਾਲੇ ਇਸ ਮਾਮਲੇ ਲਈ ਜ਼ਿੰਮੇਵਾਰ ਟਰੱਸਟ ਦੇ ਅਹੁਦੇਦਾਰਾਂ ਦੇ ਖ਼ਿਲਾਫ਼ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਚੰਪਤ ਰਾਏ ਦੇ ਬਦਲ ਵਜੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਹਾਮੰਤਰੀ ਬਜਰੰਗ ਲਾਲ ਬਾਂਗੜਾ ਅਤੇ ਟਰੱਸਟੀ ਕ੍ਰਿਸ਼ਨ ਮੋਹਨ ਦੇ ਨਾਂ ਲਏ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਬੈਠਕ ਉਸੇ ਸਥਾਨ 'ਤੇ ਹੋਣ ਜਾ ਰਹੀ ਹੈ, ਜਿੱਥੇ ਚੜ੍ਹਾਵੇ ਦੀ ਚੋਰੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ।
ਪੰਜ ਜੂਨ ਨੂੰ ਪਹਿਲੀ ਵਾਰ ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 13 ਜੂਨ ਨੂੰ ਐੱਸਆਈਟੀ ਦਾ ਗਠਨ ਕੀਤਾ ਗਿਆ ਅਤੇ ਫਿਰ ਮੁੱਢਲੀ ਜਾਂਚ ਤੋਂ ਬਾਅਦ ਹੁਣ ਤੱਕ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿਚ ਇਕ ਮੁਕੱਦਮਾ ਵੀ ਦਰਜ ਕੀਤਾ ਜਾ ਚੁੱਕਾ ਹੈ। ਪੁਲਿਸ ਦੇ ਨਾਲ-ਨਾਲ ਐੱਸਆਈਟੀ ਦੀ ਜਾਂਚ ਲਗਾਤਾਰ ਜਾਰੀ ਹੈ। ਬੈਠਕ ਵਿਚ ਸ਼ਾਮਲ ਹੋਣ ਲਈ ਟਰੱਸਟੀ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਵਾਸੁਦੇਵਾਨੰਦ ਸਰਸਵਤੀ, ਯੁਗਪੁਰਸ਼ ਸਵਾਮੀ ਪਰਮਾਨੰਦ ਅਤੇ ਕ੍ਰਿਸ਼ਨ ਮੋਹਨ ਰਾਮਨਗਰੀ ਪਹੁੰਚ ਚੁੱਕੇ ਹਨ। ਖ਼ਜ਼ਾਨਚੀ ਗੋਵਿੰਦਦੇਵ ਗਿਰੀ, ਨ੍ਰਿਪੇਂਦਰ ਮਿਸ਼ਰਾ, ਸਵਾਮੀ ਵਿਸ਼ਵਪ੍ਰਸੰਨਤੀਰਥ ਸਮੇਤ ਹੋਰ ਕੁਝ ਮੈਂਬਰਾਂ ਦੇ ਸੋਮਵਾਰ ਨੂੰ ਸਵੇਰੇ ਪਹੁੰਚਣ ਦੀ ਉਮੀਦ ਹੈ। ਕੁਝ ਐਤਵਾਰ ਦੀ ਰਾਤ ਵੀ ਆ ਸਕਦੇ ਹਨ। ਖ਼ਜ਼ਾਨਚੀ ਗੋਵਿੰਦ ਗਿਰੀ ਨੇ ਸਾਰੇ ਮੈਂਬਰਾਂ ਨੂੰ ਬੈਠਕ ਵਿਚ ਰਹਿਣ ਲਈ ਕਿਹਾ ਹੈ। ਇਸ ਤੋਂ ਇਲਾਵਾ, ਸੀਨੀਅਰ ਵਕੀਲ ਅਤੇ ਟਰੱਸਟੀ ਕੇ ਪਾਰਾਸਰਨ ਸਮੇਤ ਕੁਝ ਹੋਰ ਮੈਂਬਰ ਵਰਚੁਅਲ ਰੂਪ ਵਿਚ ਬੈਠਕ ਵਿਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਸਕੱਤਰ ਆਈਏਐੱਸ ਪ੍ਰਸ਼ਾਂਤ ਲੋਖਾਂਡੇ, ਰਾਜ ਸਰਕਾਰ ਦੇ ਮੁੱਖ ਸਕੱਤਰ ਸੰਜੈ ਪ੍ਰਸਾਦ ਅਤੇ ਜ਼ਿਲ੍ਹਾ ਅਧਿਕਾਰੀ ਸ਼ਸ਼ਾਂਕ ਤ੍ਰਿਪਾਠੀ ਬੈਠਕ ਵਿਚ ਰਹਿਣਗੇ। ਬੈਠਕ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਮਣੀਰਾਮਦਾਸ ਜੀ ਦੀ ਛਾਉਣੀ ਦੇ ਮਹੰਤ ਨ੍ਰਿਤਗੋਪਾਲਦਾਸ ਕਰਨਗੇ। ਬੈਠਕ ਵਿਚ ਐੱਸਆਈਟੀ ਦੀ •ਅੰਤ੍ਰਿਮ ਰਿਪੋਰਟ, ਵਿੱਤੀ ਸਾਲ 2025-26 ਦੀ ਆਡਿਟ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਸੀਈਓ ਦੀ ਨਿਯੁਕਤੀ 'ਤੇ ਵੀ ਚਰਚਾ ਹੋਣ ਦੇ ਬਾਅਦ ਫ਼ੈਸਲਾ ਹੋ ਸਕਦਾ ਹੈ। ਏਜੰਡੇ ਦੇ ਹੋਰ ਬਿੰਦੂਆਂ 'ਤੇ ਵੀ ਚਰਚਾ ਹੋਣੀ ਹੈ।
ਮੁੱਖ ਸਕੱਤਰ ਦੇ ਅਹੁਦੇ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਹਾਮੰਤਰੀ ਬਜਰੰਗ ਲਾਲ ਬਾਂਗੜਾ ਪਹਿਲੀ ਪਸੰਦ ਦੱਸੇ ਜਾ ਰਹੇ ਹਨ। ਟਰੱਸਟੀ ਕ੍ਰਿਸ਼ਨ ਮੋਹਨ ਵੀ ਇਸ ਦੌੜ ਵਿਚ ਦੱਸੇ ਗਏ ਹਨ। ਜੋ ਅੱਠ ਮੁਲਜ਼ਮ ਜੇਲ੍ਹ ਵਿਚ ਹਨ, ਉਨ੍ਹਾਂ ਖ਼ਿਲਾਫ਼ ਐੱਫਆਈਆਰ ਕ੍ਰਿਸ਼ਨ ਮੋਹਨ ਨੇ ਹੀ ਦਰਜ ਕਰਵਾਈ ਸੀ। ਕ੍ਰਿਸ਼ਨ ਮੋਹਨ ਭਾਰਤੀ ਜੰਗਲਾਤ ਸੇਵਾ ਤੋਂ ਸੇਵਾ ਮੁਕਤ ਹਨ। ਵਰਤਮਾਨ ਵਿਚ ਆਰਐੱਸਐੱਸ ਦੇ ਪੂਰਬੀ ਉੱਤਰ ਪ੍ਰਦੇਸ਼ ਦੇ ਸੰਘ ਚਾਲਕ ਹਨ। ਬਜਰੰਗ ਲਾਲ ਬਾਂਗੜਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਅਤੇ ਅੰਤਰਰਾਸ਼ਟਰੀ ਮਹਾਮੰਤਰੀ ਹਨ। ਉਹ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਨ। ਦੱਸਿਆ ਜਾ ਰਿਹਾ ਹੈ ਕਿ ਟਰੱਸਟ ਵਿਚ ਨੀਰਜ ਦੌਨੇਰੀਆ ਨੂੰ ਵੀ ਸਥਾਨ ਮਿਲ ਸਕਦਾ ਹੈ। ਦੌਨੇਰੀਆ ਬਜਰੰਗ ਦਲ ਦੇ ਵਰਤਮਾਨ ਰਾਸ਼ਟਰੀ ਕਨਵੀਨਰ ਹਨ। ਬੈਠਕ ਵਿਚ ਮੈਂਬਰ ਰਹੇ ਮਰਹੂਮ ਬਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਦੀ ਥਾਂ 'ਤੇ ਨਵੇਂ ਮੈਂਬਰ ਦੀ ਚੋਣ ਸੰਭਵ ਹੈ। ਐਤਵਾਰ ਦਿਨ ਭਰ ਚੰਪਤ ਰਾਏ ਦਾ ਅਸਤੀਫ਼ਾ ਸਵੀਕਾਰ ਨਾ ਕੀਤੇ ਜਾਣ ਨੂੰ ਲੈ ਕੇ ਲਾਮਬੰਦੀ ਹੁੰਦੀ ਰਹੀ। ਕੁਝ ਹੋਰ ਵਰਗ ਆਖਰੀ ਸਮੇਂ ਵਿਚ ਚੰਪਤ ਰਾਏ ਦੇ ਪੱਖ ਵਿਚ ਆਏ ਹਨ।
ਨਾਲਕੋ ਦੇ ਚੇਅਰਮੈਨ ਰਹਿ ਚੁੱਕੇ ਹਨ ਬਜਰੰਗ ਬਾਂਗੜਾ
ਬਜਰੰਗ ਲਾਲ ਬਾਂਗੜਾ ਨੂੰ ਫਰਵਰੀ, 2024 ਵਿਚ ਅਯੁੱਧਿਆ ਵਿਚ ਹੀ ਕਰਵਾਈ ਗਈ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਟਰੱਸਟੀ ਮੰਡਲ ਅਤੇ ਪ੍ਰਬੰਧਕੀ ਕਮੇਟੀ ਦੀ ਬੈਠਕ ਵਿਚ ਅੰਤਰਰਾਸ਼ਟਰੀ ਮਹਾਮੰਤਰੀ ਚੁਣਿਆ ਗਿਆ ਸੀ। ਉਨ੍ਹਾਂ ਦਾ ਕੇਂਦਰ ਦਿੱਲੀ ਹੈ। ਉਹ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਨਿਵਾਸੀ ਹਨ। ਇਸ ਤੋਂ ਪਹਿਲਾਂ ਉਹ ਓਡੀਸ਼ਾ ਵਿਚ ਨਾਲਕੋ ਦੇ ਚੇਅਰਮੈਨ ਰਹੇ। ਇੱਛਕ ਸੇਵਾਮੁਕਤੀ ਤੋਂ ਬਾਅਦ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਸ਼ਟਰਲ ਮੰਤਰੀ ਬਣੇ। ਦੱਸਿਆ ਜਾਂਦਾ ਹੈ ਕਿ ਉਹ ਹਿੰਦੂ ਸਮਾਜ, ਜਨਸੰਖਿਆ, ਧਰਮ ਤਬਦੀਲੀ, ਮੰਦਰਾਂ ਅਤੇ ਧਾਰਮਿਕ ਮਾਮਲਿਆਂ 'ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਪੱਖ ਪ੍ਰਮੁੱਖਤਾ ਨਾਲ ਰੱਖਦੇ ਹਨ। ਨਾਲਕੋ (ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਟਿਡ) ਭਾਰਤ ਸਰਕਾਰ ਦੇ ਖਾਣ ਮੰਤਰਾਲੇ ਦੇ ਅਧੀਨ ਇਕ ਪ੍ਰਮੁੱਖ 'ਨਵਰਤਨ' ਪਬਲਿਕ ਸੈਕਟਰ ਹੈ, ਜਿੱਥੇ ਉਨ੍ਹਾਂ ਕੋਲ ਚੇਅਰਮੈਨ ਦੇ ਰੂਪ ਵਿਚ ਕੰਮ ਕਰਨ ਦਾ ਲੰਬਾ ਤਜਰਬਾ ਹੈ।
ਜ਼ਿਲ੍ਹਾ ਅਧਿਕਾਰੀ ਨੇ ਬੈਠਕ ਵਾਲੀ ਥਾਂ ਦਾ ਨਿਰੀਖਣ ਕੀਤਾ
ਬੈਠਕ ਦੀ ਗਹਿਮਾਗਹਿਮੀ ਦੇ ਵਿਚਕਾਰ ਐਤਵਾਰ ਸ਼ਾਮ ਜ਼ਿਲ੍ਹਾ ਅਧਿਕਾਰੀ ਸ਼ਸ਼ਾਂਕ ਤ੍ਰਿਪਾਠੀ ਮਣੀਰਾਮਦਾਸ ਜੀ ਦੀ ਛਾਉਣੀ ਗਏ। ਬੈਠਕ ਵਾਲੀ ਥਾਂ ਦਾ ਨਿਰੀਖਣ ਕੀਤਾ। ਸੁਰੱਖਿਆ ਆਦਿ ਮਾਪਦੰਡਾਂ ਨੂੰ ਵੀ ਪਰਖਿਆ। ਇਹ ਵੀ ਜਾਣਿਆ ਕਿ ਕੌਣ-ਕੌਣ ਮੈਂਬਰ ਇੱਥੇ ਆ ਚੁੱਕੇ ਹਨ। ਉਨ੍ਹਾਂ ਦੇ ਨਾਲ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।