- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੈਂਸੇਟ ਕਮੀਸ਼ਨ ਆਨ ਡਿਮੈਂਸ਼ੀਆ ਵੱਲੋਂ ਪਛਾਏ ਗਏ 12 ਅਜਿਹੇ ਜ਼ੋਖਮ ਕਾਰਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਜਿਨ੍ਹਾਂ ਨੂੰ ਬਦਲਿਆ ਜਾਂ ਕੰਟਰੋਲ ਕੀਤਾ ਜਾ ਸਕਦਾ ਹੈ, ਜਿਵੇਂ ਸੁਣਨ ਦੀ ਸਮਰੱਥਾ ਘੱਟ ਹੋਣਾ, ਤਣਾਅ, ਸਰੀਰਕ ਰੂਪ ਨਾਲ ਸਰਗਰਮ ਰਹਿਣਾ ਤੇ ਸਮਾਜਿਕ ਰੂਪ ਨਾਲ ਇਕੱਲੇ ਰਹਿਣਾ।

ਦਿ ਲੈਸੇਂਟ ਹੈਲਦੀ ਲਾਂਗੇਵਿਟੀ ਜਰਨਲ ’ਚ ਛਪੇ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਡਿਮੈਂਸ਼ੀਆ ਦੇ ਆਮ ਖ਼ਤਰੇ ਦੇ ਕਾਰਨ ਅਮੀਰ ਤੇ ਗ਼ਰੀਬ ਦੇਸ਼ਾਂ ’ਚ ਵੱਖ-ਵੱਖ ਹੁੰਦੇ ਹਨ। ਇਹ ਅਧਿਐਨ 14 ਦੇਸ਼ਾਂ ਦੇ ਦੋ ਲੱਖ ਤੋਂ ਵੱਧ ਲੋਕਾਂ ’ਤੇ ਕੀਤਾ ਗਿਆ। ਪਤਾ ਲੱਗਿਆ ਹੈ ਕਿ ਡਿਮੈਂਸ਼ੀਆ ਦੇ ਆਮ ਤੇ ਕੰਟਰੋਲ ਕੀਤੇ ਜਾ ਸਕਣ ਵਾਲੇ ਜ਼ੋਖਮ ਦੇ ਕਾਰਨ (ਜਿਵੇਂ ਘੱਟ ਸਿੱਖਿਆ ਤੇ ਮੋਟਾਪਾ) ਜ਼ਿਆਦਾ ਆਮਦਨ ਵਾਲੇ ਦੇਸ਼ਾਂ ਤੇ ਘੱਟ ਜਾਂ ਮੱਧਮ ਆਮਦਨ ਵਾਲੇ ਦੇਸ਼ਾਂ ਵਿਚਕਾਰ ਕਾਫ਼ੀ ਵੱਖ-ਵੱਖ ਹੋ ਸਕਦੇ ਹਨ। ਨਾਲ ਹੀ ਵੱਖ-ਵੱਖ ਇਲਾਕਿਆਂ ’ਚ 50 ਫ਼ੀਸਦ ਤੋਂ ਵੱਧ ਲੋਕਾਂ ’ਚ ਘੱਟੋ-ਘੱਟ ਦੋ ਕਾਰਨ ਪਾਏ ਗਏ। ਟੀਮ ਨੇ 14 ਦੇਸ਼ਾਂ (ਜਿਨ੍ਹਾਂ ’ਚ ਬਰਤਾਨੀਆ, ਚੀਨ, ਬ੍ਰਾਜ਼ੀਲ ਤੇ ਭਾਰਤ ਸ਼ਾਮਲ ਹਨ) ’ਤੇ ਲੰਬੇ ਸਮੇਂ ਤੋਂ ਚੱਲ ਰਹੀ ਏਜਿੰਗ ਸਟਡੀਜ਼ ਤੋਂ 2009 ਤੇ 2023 ਵਿਚਕਾਰ ਇਕੱਠੇ ਕੀਤੇ ਗਏ ਡਾਟਾ ਨੂੰ ਨਾਲ ਮਿਲਾ ਕੇ ਅਧਿਐਨ ਕੀਤਾ।
ਲੈਂਸੇਟ ਕਮੀਸ਼ਨ ਆਨ ਡਿਮੈਂਸ਼ੀਆ ਵੱਲੋਂ ਪਛਾਏ ਗਏ 12 ਅਜਿਹੇ ਜ਼ੋਖਮ ਕਾਰਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਜਿਨ੍ਹਾਂ ਨੂੰ ਬਦਲਿਆ ਜਾਂ ਕੰਟਰੋਲ ਕੀਤਾ ਜਾ ਸਕਦਾ ਹੈ, ਜਿਵੇਂ ਸੁਣਨ ਦੀ ਸਮਰੱਥਾ ਘੱਟ ਹੋਣਾ, ਤਣਾਅ, ਸਰੀਰਕ ਰੂਪ ਨਾਲ ਸਰਗਰਮ ਰਹਿਣਾ ਤੇ ਸਮਾਜਿਕ ਰੂਪ ਨਾਲ ਇਕੱਲੇ ਰਹਿਣਾ। ਇਸ ’ਚ ਇਹ ਤੁਲਨਾ ਕੀਤੀ ਗਈ ਹਰ ਫੈਕਟਰ ਕਿੰਨਾ ਆਮ ਹੈ, ਉਮਰ, ਲਿੰਗ ਤੇ ਸਿੱਖਿਆ ਦੇ ਪੱਧਰ ਦੇ ਹਿਸਾਬ ਨਾਲ ਉਸ ’ਚ ਕੀ ਫ਼ਰਕ ਹੈ, ਤੇ ਇਕ ਹੀ ਵਿਅਕਤੀ ’ਚ ਕਈ ਕਾਰਨ ਕਿੰਨੀ ਵਾਰ ਇਕੱਠੇ ਦੇਖੇ ਗਏ। ਅਧਿਐਨਕਰਤਾਵਾਂ ਨੇ ਕਿਹਾ ਕਿ ਅਸੀਂ ਜ਼ਿਆਦਾ ਆਮਦਨ ਵਾਲੇ ਦੇਸ਼ ਤੇ ਘੱਟ ਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿਚਕਾਰ ਜ਼ੋਖਮ ਵਾਲੇ ਕਾਰਕਾਂ ਦੇ ਪ੍ਰਸਾਰ ਤੇ ਪੈਟਰਨ ’ਚ ਕੁਝ ਫ਼ਰਕ ਦੇਖਿਆ।
ਚੀਨ ’ਚ ਜ਼ਿਆਦਾ ਉਮਰ ਦੇ 85.6 ਫ਼ੀਸਦ ਲੋਕ ਘੱਟ ਸਿੱਖਿਆ ਤੋਂ ਪ੍ਰਭਾਵਿਤ ਮਿਲੇ, ਜਦਕਿ ਅਮਰੀਕਾ ’ਚ ਇਹ ਅੰਕੜਾ ਸਿਰਫ਼ 12 ਫ਼ੀਸਦ ਸੀ। ਉੱਥੇ ਜ਼ਿਆਦਾ ਬਾਡੀ ਮਾਸਇੰਡੈਕਸ ਨਾਲ 44.8 ਫ਼ੀਸਦ ਅਮਰੀਕੀ ਪ੍ਰਭਾਵਿਤ ਸਨ, ਜਦਕਿ ਭਾਰਤ ’ਚ ਇਹ ਅੰਕੜਾ 13.3 ਫ਼ੀਸਦ ਸੀ। ਇਹ ਵੀ ਪਾਇਆ ਗਿਆ ਕਿ ਹਾਈ ਕੋਲੈਸਟ੍ਰੋਲ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨਾਲ ਜੁੜੇ ਜ਼ੋਖਮ ਜਾਂ ਧੂੰਆਂਨੋਸ਼ੀ ਤੇ ਸ਼ਰਾਬ ਪੀਣ ਵਰਗੀਆਂ ਜ਼ੋਖ਼ਮ ਭਰੀਆਂ ਆਦਤਾਂ, ਦੁਨੀਆ ਭਰ ’ਚ ਇੱਕੋ ਜਿਵੇ ਪੈਟਰਨ ’ਚ ਇਕੱਠੇ ਦੇਖੀ ਜਾਂਦੀ ਹੈ। (ਪੀਟੀਆਈ)