- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
PM Modi ਨੇ ਫਰਾਂਸ ਦੇ ਏਵੀਅਨ ਰਿਜ਼ਾਰਟ 'ਚ G7 ਸਮਿਟ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਆਖੀਆਂ। ਇਸ ਸੈਸ਼ਨ ਦਾ ਵਿਸ਼ਾ ਸੀ 'ਨਵੀਆਂ ਸਾਂਝੇਦਾਰੀਆਂ ਬਣਾਉਣਾ ਤੇ ਅੰਤਰਰਾਸ਼ਟਰੀ ਇਕਜੁੱਟਤਾ ਨੂੰ ਫਿਰ ਤੋਂ ਕਾਇਮ ਕਰਨਾ'। ਈਰਾਨ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਸਮਝੌਤੇ 'ਤੇ ਸਹਿਮਤੀ ਬਣਨ ਦੇ ਦੋ ਦਿਨ ਬਾਅਦ ਹੋਏ ਇਸ ਸੈਸ਼ਨ 'ਚ ਭਾਰਤ ਤੋਂ ਇਲਾਵਾ ਬ੍ਰਾਜ਼ੀਲ, ਮਿਸਰ, ਕੀਨੀਆ ਤੇ ਦੱਖਣੀ ਕੋਰੀਆ ਵਰਗੇ ਸਹਿਯੋਗੀ ਦੇਸ਼ਾਂ ਨੂੰ ਵੀ ਸੱਦਿਆ ਗਿਆ ਸੀ।

ਡਿਜੀਟਲ ਡੈਸਕ, ਏਵੀਅਨ: ਓਮਾਨ ਨੇੜੇ ਸਮੁੰਦਰ 'ਚ ਇਕ ਕਮਰਸ਼ੀਅਲ ਜਹਾਜ਼ 'ਤੇ ਅਮਰੀਕੀ ਹਮਲੇ 'ਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਦੇ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਆਗੂਆਂ ਦੀ ਮੌਜੂਦਗੀ 'ਚ ਕਿਹਾ ਕਿ ਜੰਗਾਂ ਦਾ ਹੱਲ ਸਿਰਫ਼ ਗੱਲਬਾਤ, ਕੂਟਨੀਤੀ ਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਹੀ ਹੋ ਸਕਦਾ ਹੈ ਤੇ ਸਾਰੇ ਦੇਸ਼ਾਂ ਨੂੰ ਸਮੁੰਦਰੀ ਰਸਤਿਆਂ ਤੇ ਮਲਾਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਮੋਦੀ ਨੇ ਫਰਾਂਸ ਦੇ ਏਵੀਅਨ ਰਿਜ਼ਾਰਟ 'ਚ G7 ਸਮਿਟ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਆਖੀਆਂ। ਇਸ ਸੈਸ਼ਨ ਦਾ ਵਿਸ਼ਾ ਸੀ 'ਨਵੀਆਂ ਸਾਂਝੇਦਾਰੀਆਂ ਬਣਾਉਣਾ ਤੇ ਅੰਤਰਰਾਸ਼ਟਰੀ ਇਕਜੁੱਟਤਾ ਨੂੰ ਫਿਰ ਤੋਂ ਕਾਇਮ ਕਰਨਾ'। ਈਰਾਨ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਸਮਝੌਤੇ 'ਤੇ ਸਹਿਮਤੀ ਬਣਨ ਦੇ ਦੋ ਦਿਨ ਬਾਅਦ ਹੋਏ ਇਸ ਸੈਸ਼ਨ 'ਚ ਭਾਰਤ ਤੋਂ ਇਲਾਵਾ ਬ੍ਰਾਜ਼ੀਲ, ਮਿਸਰ, ਕੀਨੀਆ ਤੇ ਦੱਖਣੀ ਕੋਰੀਆ ਵਰਗੇ ਸਹਿਯੋਗੀ ਦੇਸ਼ਾਂ ਨੂੰ ਵੀ ਸੱਦਿਆ ਗਿਆ ਸੀ।
ਟਰੰਪ ਦੇ ਬਿਲਕੁਲ ਨਾਲ 'ਚ ਬੈਠੇ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਨ ਵਿਚ ਕਿਹਾ, 'ਸਮੁੰਦਰੀ ਰਸਤੇ ਦੁਨੀਆ ਭਰ ਦੇ ਦੇਸ਼ਾਂ ਨੂੰ ਜੋੜਨ ਵਾਲੇ ਮਲਾਹਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਸਮੁੰਦਰੀ ਰਸਤੇ ਸੁਰੱਖਿਅਤ ਰਹਿਣ ਤੇ ਮਲਾਹ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕਣ। ਭਾਰਤ ਇਨ੍ਹਾਂ ਮੁੱਦਿਆਂ 'ਤੇ ਸਾਰੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।'
ਪੀਐਮ ਮੋਦੀ ਨੇ ਪੱਛਮੀ ਏਸ਼ੀਆ 'ਚ ਸ਼ਾਂਤੀ ਦੇ ਯਤਨਾਂ 'ਚ ਹੋਈ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਸੰਘਰਸ਼ 'ਚ ਕਈ ਭਾਰਤੀ ਨਾਗਰਿਕਾਂ ਦੀ ਜਾਨ ਗਈ ਹੈ ਤੇ ਖੇਤਰ ਦੇ ਮਿੱਤਰ ਦੇਸ਼ਾਂ 'ਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੋਰਮੁਜ਼ ਜਲਡਮਰੂਮੱਧ (Strait of Hormuz) ਤੋਂ ਸਮੁੰਦਰੀ ਵਪਾਰ 'ਚ ਰੁਕਾਵਟ ਆਉਣ ਨਾਲ ਗਲੋਬਲ ਅਰਥਵਿਵਸਥਾ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਰੋਸੇ 'ਤੇ ਅਧਾਰਤ ਸਾਂਝੇਦਾਰੀ ਤੇ ਗਲੋਬਲ ਇਕਜੁੱਟਤਾ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਮੋਦੀ ਨੇ ਕਿਹਾ, 'ਭਾਰਤ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਜਾਰੀ ਤਣਾਅ ਅਤੇ ਜੰਗਾਂ ਦਾ ਪੱਕਾ ਹੱਲ ਸਿਰਫ਼ ਗੱਲਬਾਤ, ਕੂਟਨੀਤੀ ਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਹੀ ਸੰਭਵ ਹੈ।'
G7 ਸਮਿਟ ਦੌਰਾਨ ਟਰੰਪ ਨਾਲ ਹੋਣ ਵਾਲੀ ਦੁਵੱਲੀ ਬੈਠਕ ਤੋਂ ਇਕ ਦਿਨ ਪਹਿਲਾਂ ਮੋਦੀ ਨੇ ਇਹ ਗੱਲਾਂ ਆਖੀਆਂ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਜਦੋਂ ਅਮਰੀਕੀ ਜਹਾਜ਼ ਨੇ ਟੈਂਕਰ MT Settebello 'ਤੇ ਹਮਲਾ ਕੀਤਾ ਤਾਂ ਇਸ ਵਿਚ ਤਿੰਨ ਭਾਰਤੀ ਮਲਾਹ ਮਾਰੇ ਗਏ ਸਨ। ਅਮਰੀਕੀ ਜਲਸੈਨਾ ਨੇ ਓਮਾਨ ਦੇ ਤੱਟ ਨੇੜੇ ਤਿੰਨ ਕਮਰਸ਼ੀਅਲ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ 'ਤੇ 65 ਤੋਂ ਵੱਧ ਭਾਰਤੀ ਕਰੂ ਮੈਂਬਰ ਸਵਾਰ ਸਨ। ਇਨ੍ਹਾਂ ਜਹਾਜ਼ਾਂ 'ਤੇ ਅਮਰੀਕੀ ਨਾਕੇਬੰਦੀ ਤੋਂ ਬਚਣ ਦੀ ਕੋਸ਼ਿਸ਼ ਕਰਨ ਦਾ ਆਰੋਪ ਸੀ।