- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਰਾਨ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਲਈ ਵੱਡਾ ਸਰੋਤ ਹੈ। ਅਮਰੀਕੀ ਟ੍ਰੇਜ਼ਰੀ ਨੇ ਅਜੇ ਉਸ ਨੂੰ ਇਕ ਆਰਜ਼ੀ ਜਨਰਲ ਲਾਇਸੈਂਸ ਜਾਰੀ ਕੀਤਾ ਹੈ ਜਿਸ ਵਿਚ ਈਰਾਨ ਨੂੰ ਸ਼ਿਪਿੰਗ, ਬੀਮਾ ਅਤੇ ਬੈਂਕਿੰਗ ਵਰਗੀਆਂ ਸਬੰਧਤ ਸੇਵਾਵਾਂ ਵੀ ਸ਼ਾਮਲ ਹਨ। ਭਾਰਤ ਆਪਣੀ ਕੱਚੇ ਤੇਲ ਦੀ ਖਪਤ ਦੇ ਲਗਪਗ 85 ਫ਼ੀਸਦੀ ਹਿੱਸੇ ਲਈ ਦਰਾਮਦ 'ਤੇ ਨਿਰਭਰ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ 'ਤੇ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ। ਇਸੇ ਲੜੀ ਤਹਿਤ ਅਮਰੀਕਾ ਨੇ ਇਰਾਨ 'ਤੇ ਲੱਗੀ ਤੇਲ ਨਾਲ ਜੁੜੀ ਪਾਬੰਦੀ ਹਟਾ ਦਿੱਤੀ ਹੈ। ਆਪਣੀਆਂ ਨੀਤੀਆਂ ਵਿੱਚ ਇੱਕ ਵੱਡੀ ਤਬਦੀਲੀ ਕਰਦੇ ਹੋਏ ਇਰਾਨ ਨੂੰ 60 ਦਿਨਾਂ ਲਈ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੇ ਉਤਪਾਦਨ, ਵਿਕਰੀ, ਡਿਲੀਵਰੀ ਅਤੇ ਦਰਾਮਦ ਦੀ ਇਜਾਜ਼ਤ ਮਿਲ ਗਈ ਹੈ। ਇਸ ਫ਼ੈਸਲੇ ਨਾਲ ਗਲੋਬਲ ਮਾਰਕੀਟ ਕਾਫ਼ੀ ਖ਼ੁਸ਼ ਹੈ। ਗਲੋਬਲ ਮਾਰਕੀਟ 'ਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਉਣ ਲੱਗੀਆਂ ਹਨ ਅਤੇ ਸ਼ੇਅਰ ਬਾਜ਼ਾਰ 'ਚ ਵੀ ਤੇਜ਼ੀ ਦਿਖ ਰਹੀ ਹੈ। ਪਰ ਭਾਰਤ 'ਤੇ ਇਸ ਦਾ ਕੀ ਅਤੇ ਕਿੰਨਾ ਅਸਰ ਹੋਵੇਗਾ, ਇਹ ਇੱਕ ਵੱਡਾ ਸਵਾਲ ਹੈ।
ਅਮਰੀਕਾ ਤੋਂ ਈਰਾਨ ਨੂੰ ਜੋ ਛੋਟ ਮਿਲੀ ਹੈ, ਉਹ 21 ਅਗਸਤ ਤਕ ਲਾਗੂ ਰਹੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਬਾਅਦ 'ਚ ਇਹ ਛੋਟ ਵਧ ਵੀ ਸਕਦੀ ਹੈ। ਫਿਲਹਾਲ ਦੀ ਸਥਿਤੀ ਨੂੰ ਦੇਖੀਏ ਤਾਂ ਇਹ ਅਜੇ ਮੁਸ਼ਕਿਲ ਹੈ ਕਿ ਭਾਰਤੀ ਬੰਦਰਗਾਹਾਂ 'ਤੇ ਤੁਰੰਤ ਇਰਾਨੀ ਕੱਚੇ ਤੇਲ ਨਾਲ ਲੱਦੇ ਟੈਂਕਰ ਪਹੁੰਚ ਜਾਣ। ਮਗਰ ਕਿਉਂਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਕੱਚੇ ਤੇਲ ਦੇ ਦਰਾਮਦਕਾਰਾਂ 'ਚੋਂ ਇਕ ਹੈ, ਤਾਂ ਉਸ ਦੇ ਲਈ ਈਰਾਨ ਨੂੰ ਛੋਟ ਮਿਲਣਾ ਅਹਿਮ ਮੌਕਾ ਜ਼ਰੂਰ ਹੋ ਸਕਦਾ ਹੈ। ਅਮਰੀਕਾ ਦਾ ਇਹ ਫ਼ੈਸਲਾ ਭਾਰਤ ਦੇ ਲਈ ਉਸ ਸੰਭਾਵਨਾ ਦੇ ਬੂਹੇ ਖੋਲ੍ਹ ਰਿਹਾ ਹੈ, ਜੋ ਸਾਲਾਂ ਤੋਂ ਨਹੀਂ ਮਿਲੀ ਸੀ।
ਈਰਾਨ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਲਈ ਵੱਡਾ ਸਰੋਤ ਹੈ। ਅਮਰੀਕੀ ਟ੍ਰੇਜ਼ਰੀ ਨੇ ਅਜੇ ਉਸ ਨੂੰ ਇਕ ਆਰਜ਼ੀ ਜਨਰਲ ਲਾਇਸੈਂਸ ਜਾਰੀ ਕੀਤਾ ਹੈ ਜਿਸ ਵਿਚ ਈਰਾਨ ਨੂੰ ਸ਼ਿਪਿੰਗ, ਬੀਮਾ ਅਤੇ ਬੈਂਕਿੰਗ ਵਰਗੀਆਂ ਸਬੰਧਤ ਸੇਵਾਵਾਂ ਵੀ ਸ਼ਾਮਲ ਹਨ। ਭਾਰਤ ਆਪਣੀ ਕੱਚੇ ਤੇਲ ਦੀ ਖਪਤ ਦੇ ਲਗਪਗ 85 ਫ਼ੀਸਦੀ ਹਿੱਸੇ ਲਈ ਦਰਾਮਦ 'ਤੇ ਨਿਰਭਰ ਹੈ। ਗਲੋਬਲ ਮਾਰਕੀਟ 'ਚ ਆਉਣ ਵਾਲੇ ਹਰ ਉਤਰਾਅ-ਚੜ੍ਹਾਅ ਦਾ ਸਿੱਧਾ ਅਸਰ ਦੇਸ਼ ਦੇ ਇੰਪੋਰਟ ਬਜਟ ਤੇ ਭਾਰਤੀਆਂ ਦੀ ਜੇਬ 'ਤੇ ਪੈਂਦਾ ਹੈ। 2018 'ਚ ਅਮਰੀਕਾ ਦੀ ਪਾਬੰਦੀ ਤੋਂ ਪਹਿਲਾਂ ਭਾਰਤ ਈਰਾਨ ਤੋਂ ਸਭ ਤੋਂ ਵੱਧ ਤੇਲ ਖਰੀਦਦਾ ਸੀ।
ਇਸ ਦੀ ਇਕ ਵਜ੍ਹਾ ਇਹ ਵੀ ਸੀ ਕਿ ਭਾਰਤ 'ਚ ਸਥਿਤ ਰਿਫਾਇਨਰੀਆਂ ਕਾਫ਼ੀ ਹੱਦ ਤਕ ਇਰਾਨੀ ਤੇਲ ਦੇ ਹਿਸਾਬ ਨਾਲ ਡਿਜ਼ਾਈਨ ਸਨ ਅਤੇ ਈਰਾਨ ਤੋਂ ਕ੍ਰੈਡਿਟ ਦੂਜੇ ਦੇਸ਼ਾਂ ਦੇ ਮੁਕਾਬਲੇ ਬਿਹਤਰ ਮਿਲ ਜਾਂਦਾ ਸੀ। ਨਾਲ ਹੀ ਢੋਆ-ਢੁਆਈ ਦਾ ਖ਼ਰਚਾ ਵੀ ਘੱਟ ਆਉਂਦਾ ਸੀ। ਪਾਬੰਦੀ ਤੋਂ ਬਾਅਦ ਭਾਰਤ ਨੂੰ ਰੂਸ, ਯੂਏਈ, ਈਰਾਕ ਤੇ ਸਾਊਦੀ ਅਰਬ ਵਰਗੇ ਦੇਸ਼ਾਂ ਵੱਲ ਰੁਖ਼ ਕਰਨਾ ਪਿਆ। ਹੁਣ ਈਰਾਨ ਤੋਂ ਪਾਬੰਦੀ ਭਾਵੇਂ ਹਟ ਗਈ ਹੋਵੇ, ਪਰ ਇਹ ਸਮਝਣਾ ਜ਼ਰੂਰੀ ਹੈ ਕਿ ਫਿਲਹਾਲ ਇਸ ਦੀ ਮਿਆਦ 60 ਦਿਨਾਂ ਦੀ ਹੈ ਅਤੇ ਰਿਫਾਇਨਰ ਵੱਡੀ ਖਰੀਦ ਬਿਨਾਂ ਲੰਬੇ ਸਮੇਂ ਦੀ ਸਪਸ਼ਟਤਾ ਦੇ ਨਹੀਂ ਕਰਦੇ। ਜੇਕਰ ਇਰਾਨੀ ਤੇਲ ਹੌਲੀ-ਹੌਲੀ ਗਲੋਬਲ ਮਾਰਕੀਟ 'ਚ ਆ ਜਾਂਦਾ ਹੈ, ਤਾਂ ਭਾਰਤ ਨੂੰ ਇਸ ਦਾ ਫ਼ਾਇਦਾ ਯਕੀਨੀ ਤੌਰ 'ਤੇ ਮਿਲੇਗ।
ਈਰਾਨ ਗਲੋਬਲ ਮਾਰਕੀਟ 'ਚ ਕੱਚੇ ਤੇਲ ਦਾ ਵੱਡਾ ਖਿਡਾਰੀ ਹੈ। ਮਾਰਕੀਟ 'ਚ ਜ਼ਿਆਦਾ ਤੇਲ ਯਾਨੀ ਖਰੀਦਦਾਰਾਂ ਲਈ ਮੋਲ-ਭਾਅ ਕਰਨ ਦੀ ਜ਼ਿਆਦਾ ਗੁੰਜਾਇਸ਼। ਭਾਰਤ ਲਈ ਸਕੂਨ ਦੀ ਇਕ ਹੋਰ ਵੱਡੀ ਵਜ੍ਹਾ ਹੋਰਮੁਜ਼ ਹੈ। ਭਾਰਤੀ ਤੇਲ ਦਰਾਮਦ ਦਾ ਵੱਡਾ ਹਿੱਸਾ ਇਸੇ ਤੰਗ ਰਸਤੇ ਤੋਂ ਗੁਜ਼ਰਦਾ ਹੈ। ਈਰਾਨ ਦੇ ਨਾਲ ਅਮਰੀਕਾ ਦਾ ਤਣਾਅ ਘੱਟ ਹੋਣ ਨਾਲ ਭਾਰਤ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕੇਗੀ। ਭਾਰਤ ਦੇ ਕੱਚੇ ਤੇਲ ਦਰਾਮਦ ਦਾ ਬਿੱਲ ਵੀ ਸਾਲਾਨਾ 100 ਅਰਬ ਡਾਲਰ ਤੋਂ ਵੱਧ ਦਾ ਹੈ। ਹੁਣ ਇਰਾਨ ਦੇ ਮੈਦਾਨ ਵਿੱਚ ਉਤਰਨ ਨਾਲ ਗਲੋਬਲ ਕਰੂਡ ਰੇਟ ਸਸਤਾ ਹੋਇਆ ਤਾਂ ਭਾਰਤ ਨੂੰ ਇਸ ਦਾ ਫ਼ਾਇਦਾ ਮਿਲੇਗਾ।