- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿੰਗਸ ਕਾਲਜ ਦੇ ਖੋਜੀਆਂ ਦਾ ਕਹਿਣਾ ਹੈ ਕਿ ਸਿਰਫ ਐਂਟੀਬਾਇਓਟਿਕ ਦੀ ਵਰਤੋਂ ਘੱਟ ਕਰਨਾ ਕਾਫੀ ਨਹੀਂ ਹੋਵੇਗਾ। ਸਰਕਾਰਾਂ ਨੂੰ ਲੋਕਾਂ ਦੀ ਸਿਹਤ ਨਾਲ ਜੁੜੇ ਸਟਰੱਕਚਰਲ ਉਪਾਵਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਜਿਵੇਂ ਕਿ ਪੋਸ਼ਣ ਦਾ ਪੱਧਰ ਬਿਹਤਰ ਕਰਨਾ, ਭੀੜ-ਭੜੱਕਾ ਘੱਟ ਕਰਨਾ ਤੇ ਜ਼ਿਆਦਾ ਖ਼ਤਰੇ ਵਾਲੇ ਇਲਾਕਿਆਂ ’ਚ ਸਿਹਤ ਸੇਵਾਵਾਂ ’ਚ ਬਰਾਬਰੀ ਨੂੰ ਮਜ਼ਬੂਤ ਕਰਨਾ।

ਲੰਡਨ (ਪੀਟੀਆਈ) : ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ (ਰੋਗਾਣੂਰੋਧੀ ਵਿਰੋਧ) ਦੇ ਮੁੱਖ ਕਾਰਨ ਸਿਰਫ ਐਂਟੀਬਾਇਓਟਿਕ ਦੀ ਵਰਤੋਂ ਨਹੀਂ, ਬਲਕਿ ਸਮਾਜਿਕ-ਆਰਥਿਕ ਨਾਬਰਾਬਰੀ ਤੇ ਰਹਿਣ-ਸਹਿਣ ਦੇ ਹਾਲਾਤ (ਜਿਵੇਂ ਕਿ ਭੀੜ-ਭੜੱਕੇ ਤੇ ਸਾਫ਼-ਸਫ਼ਾਈ ਦੀ ਸਹੂਲਤ) ਹੋ ਸਕਦੇ ਹਨ। ਕਿੰਗਸ ਕਾਲਜ ਦੇ ਖੋਜੀਆਂ ਦਾ ਕਹਿਣਾ ਹੈ ਕਿ ਸਿਰਫ ਐਂਟੀਬਾਇਓਟਿਕ ਦੀ ਵਰਤੋਂ ਘੱਟ ਕਰਨਾ ਕਾਫੀ ਨਹੀਂ ਹੋਵੇਗਾ। ਸਰਕਾਰਾਂ ਨੂੰ ਲੋਕਾਂ ਦੀ ਸਿਹਤ ਨਾਲ ਜੁੜੇ ਸਟਰੱਕਚਰਲ ਉਪਾਵਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਜਿਵੇਂ ਕਿ ਪੋਸ਼ਣ ਦਾ ਪੱਧਰ ਬਿਹਤਰ ਕਰਨਾ, ਭੀੜ-ਭੜੱਕਾ ਘੱਟ ਕਰਨਾ ਤੇ ਜ਼ਿਆਦਾ ਖ਼ਤਰੇ ਵਾਲੇ ਇਲਾਕਿਆਂ ’ਚ ਸਿਹਤ ਸੇਵਾਵਾਂ ’ਚ ਬਰਾਬਰੀ ਨੂੰ ਮਜ਼ਬੂਤ ਕਰਨਾ।
ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਉਦੋਂ ਹੁੰਦੀ ਹੈ, ਜਦੋਂ ਕੋਈ ਰੋਗਾਣੂ ਉਨ੍ਹਾਂ ਦਵਾਈਆਂ ਦੇ ਖ਼ਿਲਾਫ਼ ਵਿਰੋਧੀ ਸਮਰੱਥਾ ਵਿਕਸਤ ਕਰ ਲੈਂਦਾ ਹੈ, ਜੋ ਉਸ ਨੂੰ ਮਾਰਨ ਲਈ ਬਣਾਈ ਗਈ ਸੀ। ਦਿ ਲੈਂਸੇਟ ਜਰਨਲ ’ਚ ਛਪੇ ਅੰਦਾਜ਼ਿਆਂ ਅਨੁਸਾਰ, ਇਸਦੇ ਕਾਰਨ ਅਗਲੇ 25 ਸਾਲਾਂ ’ਚ 39 ਮਿਲੀਅਨ ਤੋਂ ਵੱਧ ਲੋਕਾਂ ਦੀ ਜਾਨ ਜਾਣ ਦਾ ਖ਼ਦਸ਼ਾ ਹੈ। ਕਿੰਗਸ ਕਾਲਜ ਲੰਡਨ ’ਚ ਸਾਇੰਸ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰੋਫੈਸਰ ਤੇ ਇਸ ਖੋਜ ਦੀ ਸੀਨੀਅਰ ਲੇਖਕ ਤਾਨੀਆ ਡਾਟੋਰਿਨੀ ਨੇ ਕਿਹਾ ਕਿ ਸਾਡਾ ਅਧਿਐਨ ਇਕ ਮਲਟੀ-ਸਕੇਲ, ਮਲਟੀ-ਮਾਡਲ ਅਪਰੋਚ ਦੀ ਵਰਤੋਂ ਕਰਦਾ ਹੈ, ਜਿਸ ਨੂੰ ਪਹਿਲਾਂ ਕਦੀ ਇਸ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਗਿਆ। ਇਹ ਪਤਾ ਲਗਾ ਕੇ ਕਿ ਕਿਹੜੇ ਵਿਰੋਧੀ ਗੁਣ ਵੱਧ ਰਹੇ ਹਨ, ਉਹ ਕਿੱਥੋਂ ਫੈਲ ਰਹੇ ਹਨ ਤੇ ਉਨ੍ਹਾਂ ਨੂੰ ਕੀ ਹੱਲਾਸ਼ੇਰੀ ਦੇ ਰਿਹਾ ਹੈ, ਅਸੀਂ ਉਨ੍ਹਾਂ ਖ਼ਤਰਿਆਂ ਦੇ ਪ੍ਰਤੀ ਨਿਗਰਾਨੀ, ਨੀਤੀ ਤੇ ਦਖ਼ਲ ਨੂੰ ਬਿਹਤਰ ਢੰਗ ਨਾਲ ਮਿੱਥ ਸਕਦੇ ਹਾਂ, ਜਿਨ੍ਹਾਂ ਦੇ ਭਵਿੱਖ ’ਚ ਆਲਮੀ ਸਿਹਤ ’ਤੇ ਅਸਰ ਪੈਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਡਾਟੋਰਿਨੀ ਨੇ ਕਿਹਾ ਕਿ ਸਿਰਫ ਐਂਟੀਬਾਇਓਟਿਕ ਦੀ ਵਰਤੋਂ ਘੱਟ ਕਰਨਾ ਕਾਫੀ ਨਹੀਂ ਹੋਵੇਗਾ। ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਨਾਲ ਨਜਿੱਠਣ ਲਈ ਜ਼ਿੰਮੇਵਾਰੀ ਨਾਲ ਵਰਤਣ ਦੇ ਨਾਲ-ਨਾਲ ਨਾਬਰਾਬਰੀ, ਸਾਫ਼-ਸਫ਼ਾਈ, ਪੋਸ਼ਣ ਤੇ ਸਿਹਤ ਸਮਾਨਤਾ ਵਰਗੇ ਮੁੱਦਿਆਂ ’ਤੇ ਵੀ ਸੰਰਚਨਾਤਮਕ ਬਦਲਾਅ ਦੀ ਲੋੜ ਹੈ।