- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
RajyaSabha 'ਚ ਮਜ਼ਬੂਤ ਹੋਣ ਦੇ ਬਾਵਜੂਦ ਸਰਕਾਰ ਦੇ ਸਾਹਮਣੇ ਅਸਲੀ ਚੁਣੌਤੀ ਲੋਕ ਸਭਾ 'ਚ ਹੈ। LokSabha 'ਚ ਫਿਲਹਾਲ 3 ਸੀਟਾਂ ਖਾਲੀ ਹਨ, ਜੇਕਰ ਇਨ੍ਹਾਂ ਸੀਟਾਂ 'ਤੇ ਐੱਨਡੀਏ ਨੂੰ ਜਿੱਤ ਮਿਲਦੀ ਹੈ ਤਾਂ ਵੀ ਦੋ-ਤਿਹਾਈ ਬਹੁਮਤ ਲਈ ਜ਼ਰੂਰੀ 360 ਦੇ ਜਾਦੂਈ ਅੰਕੜੇ ਤੋਂ ਐੱਨਡੀਏ ਥੋੜ੍ਹਾ ਪਿੱਛੇ ਹੀ ਰਹਿ ਜਾਵੇਗਾ।

ਡਿਜੀਟਲ ਡੈਸਕ, ਨਵੀਂ ਦਿੱਲੀ : ਸੋਮਵਾਰ ਨੂੰ ਰਾਜ ਸਭਾ 'ਚ ਨਵੇਂ ਚੁਣੇ ਗਏ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਇਆ। ਇਸ ਦੇ ਨਾਲ ਹੀ ਉੱਚ ਸਦਨ 'ਚ ਬੀਜੇਪੀ ਦੀ ਅਗਵਾਈ ਵਾਲੀ ਐੱਨਡੀਏ (NDA) ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। 245 ਮੈਂਬਰੀ ਰਾਜਸਭਾ 'ਚ ਐੱਨਡੀਏ ਕੋਲ ਹੁਣ 141 ਮੈਂਬਰ ਹਨ। ਜੇਕਰ ਐੱਨਡੀਏ ਨੂੰ 10 ਨਾਮਜ਼ਦ ਤੇ ਆਜ਼ਾਦ ਸੰਸਦ ਮੈਂਬਰਾਂ ਦਾ ਸਮਰਥਨ ਮਿਲ ਜਾਂਦਾ ਹੈ ਤਾਂ ਇਹ ਅੰਕੜਾ 151 ਤੱਕ ਪਹੁੰਚ ਜਾਵੇਗਾ।
ਇਹ ਅੰਕੜਾ ਦੋ-ਤਿਹਾਈ ਬਹੁਮਤ 164 ਦੇ ਬੇਹੱਦ ਕਰੀਬ ਹੈ। ਹਾਲਾਂਕਿ, ਦੋ ਖੇਤਰੀ ਪਾਰਟੀਆਂ ਜੋ ਨਾ ਤਾਂ ਐੱਨਡੀਏ ਅਤੇ ਨਾ ਹੀ ਵਿਰੋਧੀ ਇੰਡੀ (INDIA) ਗਠਜੋੜ ਦੇ ਨਾਲ ਹਨ, ਫੈਸਲਾਕੁੰਨ ਭੂਮਿਕਾ ਨਿਭਾਅ ਸਕਦੀਆਂ ਹਨ। BJD (5) ਅਤੇ YSRCP (4) ਉਹ ਪਾਰਟੀਆਂ ਹਨ, ਜਿਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਸਰਕਾਰ ਦੇ ਪ੍ਰਮੁੱਖ ਵਿਧਾਨਿਕ ਏਜੰਡੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦਾ ਸਮਰਥਨ ਮਿਲਦੇ ਹੀ NDA ਦੀ ਗਿਣਤੀ 160 ਤੱਕ ਪਹੁੰਚ ਸਕਦੀ ਹੈ।
ਅਜਿਹੇ ਵਿਚ ਬੀਜੇਪੀ ਨੂੰ ਦੋ-ਤਿਹਾਈ ਸੀਟਾਂ ਲਈ ਸਿਰਫ਼ 4 ਸੀਟਾਂ ਦੀ ਲੋੜ ਹੋਵੇਗੀ। ਜੇਕਰ ਸਰਕਾਰ ਨੂੰ ਨਵੀਨ ਪਟਨਾਇਕ ਦੀ ਬੀਜੇਡੀ (BJD) ਅਤੇ ਵਾਈਐੱਸਆਰ ਕਾਂਗਰਸ (YSRCP) ਵਰਗੀਆਂ ਖੇਤਰੀ ਪਾਰਟੀਆਂ ਦਾ ਸਮਰਥਨ ਮਿਲ ਜਾਂਦਾ ਹੈ ਤਾਂ ਐੱਨਡੀਏ ਕੋਲ 160 ਸੀਟਾਂ ਹੋ ਜਾਣਗੀਆਂ। ਇਸ ਨਾਲ ਸੰਵਿਧਾਨ ਸੋਧ ਬਿੱਲ (ਜਿਸ ਤਹਿਤ ਲੋਕ ਸਭਾ ਸੀਟਾਂ ਵਧਾਉਣ ਅਤੇ ਔਰਤਾਂ ਨੂੰ ਇਕ-ਤਿਹਾਈ ਰਾਖਵਾਂਕਰਨ ਦੇਣ ਦਾ ਪ੍ਰਸਤਾਵ ਹੈ) ਨੂੰ ਪਾਸ ਕਰਵਾਉਣ ਲਈ ਜ਼ਰੂਰੀ ਦੋ-ਤਿਹਾਈ ਬਹੁਮਤ ਪ੍ਰਾਪਤ ਕਰਨਾ ਐੱਨਡੀਏ ਲਈ ਆਸਾਨ ਹੋ ਜਾਵੇਗਾ।
ਦੱਸਦੇ ਚੱਲੀਏ ਕਿ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਕਿਆਸਅਰੀਆਂ ਹਨ ਕਿ ਸਰਕਾਰ ਇਕ ਵਾਰ ਫਿਰ ਸੰਵਿਧਾਨ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਹਾਲਾਂਕਿ, ਇਸ ਨੂੰ ਲੈ ਕੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਦੱਸਿਆ ਗਿਆ ਹੈ, ਪਰ ਇਸ ਨੂੰ ਪਾਸ ਕਰਵਾਉਣ ਲਈ ਦੋਵਾਂ ਹੀ ਸਦਨਾਂ ਵਿੱਚ ਦੋ-ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਰਾਜ ਸਭਾ 'ਚ ਤਾਂ ਐੱਨਡੀਏ ਦੋ-ਤਿਹਾਈ ਬਹੁਮਤ ਦੇ ਬੇਹੱਦ ਕਰੀਬ ਹੈ, ਪਰ ਲੋਕ ਸਭਾ 'ਚ ਅਜੇ ਵੀ ਦੋ-ਤਿਹਾਈ ਬਹੁਮਤ ਪਾਸ ਕਰਨ ਲਈ ਐੱਨਡੀਏ ਦੇ ਸਾਹਮਣੇ ਵੱਡੀ ਚੁਣੌਤੀ ਹੈ।
ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਸੰਸਦ ਦੇ ਪਿਛਲੇ ਸੈਸ਼ਨ ਦੌਰਾਨ ਲੋਕ ਸਭਾ 'ਚ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਬਿੱਲ ਪੇਸ਼ ਕੀਤਾ ਗਿਆ, ਜੋ ਪਾਸ ਨਹੀਂ ਹੋ ਸਕਿਆ। ਇਸ ਦੌਰਾਨ BJD ਪ੍ਰਧਾਨ ਨਵੀਨ ਪਟਨਾਇਕ ਨੇ ਹੱਦਬੰਦੀ ਪ੍ਰਕਿਰਿਆ ਨੂੰ ਮਹਿਲਾ ਰਾਖਵਾਂਕਰਨ ਬਿੱਲ ਨਾਲ ਜੋੜਨ ਦੀ ਸਰਕਾਰ ਦੀ ਯੋਜਨਾ ਦਾ ਵਿਰੋਧ ਕੀਤਾ ਸੀ।
ਐੱਨਡੀਏ ਲਈ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜਦੋਂ ਵੀ ਪੱਛਮੀ ਬੰਗਾਲ ਤੋਂ ਤਿੰਨ ਖਾਲੀ ਸੀਟਾਂ ਨੂੰ ਭਰਨ ਲਈ ਜ਼ਿਮਨੀ ਚੋਣਾਂ , ਤਾਂ ਵਿਧਾਨਸਭਾ 'ਚ ਆਪਣੀ ਮਜ਼ਬੂਤ ਗਿਣਤੀ ਦੇ ਕਾਰਨ BJP ਦਾ ਉਨ੍ਹਾਂ 'ਤੇ ਕਬਜ਼ਾ ਕਰਨਾ ਲਗਪਗ ਤੈਅ ਹੈ। ਇਸ ਨਾਲ 245 ਸੰਸਦ ਮੈਂਬਰਾਂ ਵਾਲੀ ਰਾਜ ਸਭਾ 'ਚ NDA ਦੀ ਤਾਕਤ 163 ਤਕ ਵਧ ਸਕਦੀ ਹੈ, ਜਦੋਂ ਕਿ ਦੋ-ਤਿਹਾਈ ਬਹੁਮਤ ਦਾ ਅੰਕੜਾ 164 ਹੈ।
ਰਾਜ ਸਭਾ 'ਚ ਮਜ਼ਬੂਤ ਹੋਣ ਦੇ ਬਾਵਜੂਦ ਸਰਕਾਰ ਦੇ ਸਾਹਮਣੇ ਅਸਲੀ ਚੁਣੌਤੀ ਲੋਕ ਸਭਾ 'ਚ ਹੈ। ਲੋਕ ਸਭਾ 'ਚ ਫਿਲਹਾਲ 3 ਸੀਟਾਂ ਖਾਲੀ ਹਨ, ਜੇਕਰ ਇਨ੍ਹਾਂ ਸੀਟਾਂ 'ਤੇ ਐੱਨਡੀਏ ਨੂੰ ਜਿੱਤ ਮਿਲਦੀ ਹੈ ਤਾਂ ਵੀ ਦੋ-ਤਿਹਾਈ ਬਹੁਮਤ ਲਈ ਜ਼ਰੂਰੀ 360 ਦੇ ਜਾਦੂਈ ਅੰਕੜੇ ਤੋਂ ਐੱਨਡੀਏ ਥੋੜ੍ਹਾ ਪਿੱਛੇ ਹੀ ਰਹਿ ਜਾਵੇਗਾ।
ਜੇਕਰ ਇਸ ਨੂੰ ਵੀ ਐੱਨਡੀਏ ਹਾਸਲ ਕਰ ਲੈਂਦੀ ਹੈ ਤਾਂ ਵੀ ਦੋ-ਤਿਹਾਈ ਬਹੁਮਤ ਲਈ ਜ਼ਰੂਰੀ 360 ਦੇ ਜਾਦੂਈ ਅੰਕੜੇ ਤੋਂ ਐੱਨਡੀਏ ਥੋੜ੍ਹਾ ਪਿੱਛੇ ਹੀ ਰਹਿ ਜਾਵੇਗਾ।
ਹਾਲਾਂਕਿ, ਰਾਜਨੀਤੀ 'ਚ 'ਨੰਬਰ ਗੇਮ' ਯਾਨੀ ਗਿਣਤੀ ਬਲ ਦੇ ਖੇਡ 'ਚ ਆਪਣੇ ਵਿਰੋਧੀਆਂ ਨੂੰ ਪਛਾੜਨ ਦਾ BJP ਦਾ ਪੁਰਾਣਾ ਰਿਕਾਰਡ ਰਿਹਾ ਹੈ। ਹੁਣ ਤ੍ਰਿਣਮੂਲ ਕਾਂਗਰਸ (TMC) ਦੇ ਬਾਗੀ ਸੰਸਦ ਮੈਂਬਰਾਂ ਦੇ ਇਸ ਦਾਅਵੇ ਨੇ ਕਿ ਪਾਰਟੀ ਦੇ ਕੁਝ ਹੋਰ ਰਾਜ ਸਭਾ ਮੈਂਬਰ ਅਸਤੀਫ਼ਾ ਦੇ ਸਕਦੇ ਹਨ, ਐੱਨਡੀਏ ਨੂੰ ਦੋ-ਤਿਹਾਈ ਬਹੁਮਤ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।