- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Nautapa 2024 : ਹਿੰਦੂ ਕੈਲੰਡਰ ਅਨੁਸਾਰ ਇਸ ਸਾਲ ਨੌਤਾਪਾ 25 ਮਈ ਨੂੰ ਸ਼ੁਰੂ ਹੋਵੇਗਾ ਤੇ 2 ਜੂਨ ਤਕ ਜਾਰੀ ਰਹੇਗਾ। ਪੰਡਿਤ ਚੰਦਰਸ਼ੇਖਰ ਮਲਤਾਰੇ ਅਨੁਸਾਰ, ਸੂਰਜ ਦੇਵਤਾ 25 ਮਈ ਨੂੰ ਸਵੇਰੇ 3.16 ਵਜੇ ਰੋਹਿਣੀ ਨਛੱਤਰ 'ਚ ਪ੍ਰਵੇਸ਼ ਕਰਨਗੇ ਤੇ 9 ਦਿਨ ਤਕ ਰੋਹਿਣੀ ਨਛੱਤਰ 'ਚ ਰਹਿਣਗੇ।

Nautapa 2024 : ਧਰਮ ਡੈਸਕ, ਨਈ ਦੁਨੀਆ : ਦੇਸ਼ 'ਚ ਹੁਣ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਸੂਬਿਆਂ 'ਚ ਬੇਮੌਸਮੀ ਬਾਰਿਸ਼ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਇਹ ਰਾਹਤ ਜ਼ਿਆਦਾ ਦੇਰ ਲਈ ਨਹੀਂ ਹੈ। ਇਸ ਵਾਰ ਮਈ ਮਹੀਨੇ ਨੌਤਪਾ 25 ਮਈ ਤੋਂ ਸ਼ੁਰੂ ਹੋਵੇਗਾ। ਇਨ੍ਹਾਂ 9 ਦਿਨਾਂ ਦੀ ਮਿਆਦ ਦੌਰਾਨ ਸੂਰਜ ਤੇ ਧਰਤੀ ਵਿਚਕਾਰ ਦੂਰੀ ਕਾਫੀ ਘੱਟ ਜਾਵੇਗੀ ਜਿਸ ਕਾਰਨ ਸੂਰਜ ਦੇਵ ਦੀ ਤਪਸ਼ ਕਾਫੀ ਜ਼ਿਆਦਾ ਮਹਿਸੂਸ ਹੋਵੇਗੀ।
ਹਿੰਦੂ ਕੈਲੰਡਰ ਅਨੁਸਾਰ ਇਸ ਸਾਲ ਨੌਤਾਪਾ 25 ਮਈ ਨੂੰ ਸ਼ੁਰੂ ਹੋਵੇਗਾ ਤੇ 2 ਜੂਨ ਤਕ ਜਾਰੀ ਰਹੇਗਾ। ਪੰਡਿਤ ਚੰਦਰਸ਼ੇਖਰ ਮਲਤਾਰੇ ਅਨੁਸਾਰ, ਸੂਰਜ ਦੇਵਤਾ 25 ਮਈ ਨੂੰ ਸਵੇਰੇ 3.16 ਵਜੇ ਰੋਹਿਣੀ ਨਛੱਤਰ 'ਚ ਪ੍ਰਵੇਸ਼ ਕਰਨਗੇ ਤੇ 9 ਦਿਨ ਤਕ ਰੋਹਿਣੀ ਨਛੱਤਰ 'ਚ ਰਹਿਣਗੇ। ਇਸ ਤੋਂ ਬਾਅਦ 2 ਜੂਨ ਤੋਂ 7 ਜੂਨ ਤਕ ਸੂਰਜ ਭਗਵਾਨ ਮ੍ਰਿਗਸ਼ਿਰਾ ਨਕਸ਼ਤਰ 'ਚ ਗੋਚਰ ਕਰਨਗੇ। ਜਦੋਂ ਸੂਰਜ ਦੇਵਤਾ ਰੋਹਿਣੀ ਨਕਸ਼ਤਰ 'ਚ ਰਹਿੰਦੇ ਹਨ, ਉਸ ਸਮੇਂ ਨੂੰ ਨੌਤਪਾ ਕਿਹਾ ਜਾਂਦਾ ਹੈ।
ਹਿੰਦੂ ਕੈਲੰਡਰ ਅਨੁਸਾਰ, ਹਰ ਸਾਲ ਜੇਠ ਮਹੀਨੇ ਦੀ ਸ਼ੁਰੂਆਤ ਨੌਤਪਾ ਤੋਂ ਹੁੰਦੀ ਹੈ। ਪੰਡਿਤ ਚੰਦਰਸ਼ੇਖਰ ਮਲਤਾਰੇ ਅਨੁਸਾਰ, ਨੌਤਪਾ ਉਂਝ ਤਾਂ 15 ਦਿਨਾਂ ਤਕ ਹੁੰਦਾ ਹੈ ਪਰ ਪਹਿਲੇ 9 ਦਿਨ ਬਹੁਤ ਗਰਮ ਹੁੰਦੇ ਹਨ, ਜਦੋਂ ਸੂਰਜ ਦੇਵਤਾ ਰੋਹਿਣੀ ਨਕਸ਼ਤਰ 'ਚ ਰਹਿੰਦੇ ਹਨ। ਵਿਗਿਆਨਕ ਨਜ਼ਰੀਏ ਨਾਲ ਵੀ ਮਈ ਦੇ ਆਖਰੀ ਹਫਤੇ ਸੂਰਜ ਤੇ ਧਰਤੀ ਵਿਚਕਾਰ ਦੂਰੀ ਘੱਟ ਜਾਂਦੀ ਹੈ।
ਨੌਤਪਾ ਦੌਰਾਨ ਸੂਰਜ ਦੇਵਤਾ ਦੀ ਪੂਜਾ ਕਰਨੀ ਚਾਹੀਦੀ ਹੈ।
ਸੂਰਜ ਦੇਵਤਾ ਨੂੰ ਅਰਘ ਦੇਣ ਨਾਲ ਪਰਿਵਾਰ ਦੇ ਸਾਰੇ ਮੈਂਬਰ ਤੰਦਰੁਸਤ ਰਹਿੰਦੇ ਹਨ।
ਸੂਰਜ ਦੀ ਉਪਾਸਨਾ ਕਰਨ ਨਾਲ ਜੀਵਨ 'ਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਆਉਂਦੀ ਹੈ।
ਨੌਤਪਾ ਦੌਰਾਨ ਪਾਣੀ, ਦਹੀਂ, ਦੁੱਧ ਤੇ ਨਾਰੀਅਲ ਪਾਣੀ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।
ਇਸ ਸਮੇਂ ਦੌਰਾਨ ਗਰੀਬਾਂ ਨੂੰ ਗਰਮੀ ਤੋਂ ਬਚਾਉਣ ਲਈ ਚੀਜ਼ਾਂ ਦਾ ਦਾਨ ਵੀ ਕਰਨਾ ਚਾਹੀਦਾ ਹੈ।