- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਸੀਨੀਅਰ ਸੀਆਰਪੀਐੱਫ ਅਧਿਕਾਰੀ ਨੇ ਦੱਸਿਆ ਕਿ ਇਹ ਵਿਕਾਸ ਅਹਿਮ ਹੈ ਕਿਉੰਕਿ ਇਹ ਉਨ੍ਹਾਂ ਅਧਿਕਾਰੀਆਂ ਲਈ ਮਨੋਬਲ ਵਧਾਉਣ ਵਾਲਾ ਹੋਵੇਗਾ, ਜਿਨ੍ਹਾਂ ਨੇ ਆਪਣੀ ਪਹਿਲੀ ਤਰੱਕੀ ਲਈ 14-15 ਸਾਲਾਂ ਤੱਕ ਉਡੀਕ ਕੀਤੀ, ਜੋ ਅਸਲ ’ਚ ਪੰਜ ਸਾਲਾਂ ’ਚ ਮਿਲ ਜਾਣੀ ਚਾਹੀਦੀ ਸੀ।

ਨਵੀਂ ਦਿੱਲੀ (ਏਜੰਸੀ) : ਦੇਸ਼ ਦੀ ਸਭ ਤੋਂ ਵੱਡੀ ਨੀਮ ਫ਼ੌਜੀ ਫ਼ੌਜ ਸੀਆਰਪੀਐੱਫ ਦੇ 250 ਤੋਂ ਵੱਧ ਅਧਿਕਾਰੀਆਂ ਨੂੰ ਆਖ਼ਰਕਾਰ 15 ਸਾਲਾਂ ਦੀ ਉਡੀਕ ਮਗਰੋਂ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਤਰੱਕੀ ਮਿਲ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਤਰੱਗੀ ਸੀਅਨਰਤਾ ਤੇ ਖਾਲੀ ਅਸਾਮੀਆਂ ਨਾਲ ਸਬੰਧਤ ਸੇਵਾ ਮੁੱਦਿਆਂ ਦੇ ਹਾਲ ਤੋਂ ਬਾਅਦ ਸੰਭਵ ਹੋਈ। 26 ਜੂਨ ਨੂੰ ਸੀਆਰਪੀਐੱਫ ਹੈੱਡਕੁਆਰਟਰ ਨੇ 263 ਸਹਾਇਕ ਕਮਾਂਡੈਂਟ (ਏਸੀ) ਰੈਂਕ ਦੇ ਅਧਿਕਾਰੀਆਂ ਨੂੰ ਉਪ ਕਮਾਂਡੈਂਟ (ਡੀਸੀ) ਦੇ ਅਹੁਦੇ ’ਤੇ ਤਰੱਕੀ ਦੇਣ ਦੇਣ ਹੁਕਮ ਜਾਰੀ ਕੀਤੇ ਹਨ। ਏਸੀ ਰੈਂਕ ਕੇਂਦਰੀ ਬਲਾਂ ’ਚ ਐੱਟਰੀ ਪੱਧਰ ਦਾ ਅਧਿਕਾਰੀ ਦਾ ਅਹੁਦਾ ਹੈ। ਇਕ ਸੀਨੀਅਰ ਸੀਆਰਪੀਐੱਫ ਅਧਿਕਾਰੀ ਨੇ ਦੱਸਿਆ ਕਿ ਇਹ ਵਿਕਾਸ ਅਹਿਮ ਹੈ ਕਿਉੰਕਿ ਇਹ ਉਨ੍ਹਾਂ ਅਧਿਕਾਰੀਆਂ ਲਈ ਮਨੋਬਲ ਵਧਾਉਣ ਵਾਲਾ ਹੋਵੇਗਾ, ਜਿਨ੍ਹਾਂ ਨੇ ਆਪਣੀ ਪਹਿਲੀ ਤਰੱਕੀ ਲਈ 14-15 ਸਾਲਾਂ ਤੱਕ ਉਡੀਕ ਕੀਤੀ, ਜੋ ਅਸਲ ’ਚ ਪੰਜ ਸਾਲਾਂ ’ਚ ਮਿਲ ਜਾਣੀ ਚਾਹੀਦੀ ਸੀ। 16 ਅਪ੍ਰੈਲ ਨੂੰ ਜਾਰੀ ਇਕ ਸੁਪਰੀਮ ਕਰੋਟ ਦੇ ਹੁਕਮ ਨੇ ਇਸ ਸੰਦਰਭ ’ਚ ਸਤਿਤੀ ਸਪਸ਼ਟ ਕੀਤੀ।