- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਨਸੂਨ ਦੀ ਹੌਲੀ ਰਫ਼ਤਾਰ ਦਾ ਸਭ ਤੋਂ ਜ਼ਿਆਦਾ ਅਸਰ ਉੱਤਰ ਭਾਰਤ ਤੇ ਮੱਧ ਭਾਰਤ ਦੇ ਕਈ ਸੂਬਿਆਂ ’ਤੇ ਪਿਆ ਹੈ। ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਹਾਲੇ ਤੱਕ ਆਮ ਨਾਲੋਂ 60 ਫ਼ੀਸਦੀ ਤੋਂ ਜ਼ਿਆਦਾ ਬਾਰਿਸ਼ ਦੀ ਕਮੀ ਦਰਜ ਕੀਤੀ ਗਈ ਹੈ। ਇਕੱਲੇ ਉੱਤਰ ਪ੍ਰਦੇਸ਼ ’ਚ ਬਾਰਿਸ਼ ਸਾਧਾਰਨ ਤੋਂ 56 ਫ਼ੀਸਦੀ ਘੱਟ ਰਹੀ ਹੈ। ਬਾਰਿਸ਼ ’ਚ ਦੇਰੀ ਦਾ ਅਸਰ ਐੱਨਸੀਆਰ ’ਚ ਸਾਫ਼ ਦਿਖਾਈ ਦੇ ਰਿਹਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਲੰਬੇ ਸਮੇਂ ਤੱਕ ਸੁਸਤ ਰਹਿਣ ਤੋਂ ਬਾਅਦ ਮੌਨਸੂਨ ਨੇ ਮੁੜ ਰਫਤਾਰ ਫੜ ਲਈ ਹੈ। ਦੇਸ਼ ਦੇ ਦੋਵੇਂ ਪਾਸੇ ਨਵੇਂ ਮੌਸਮ ਤੰਤਰ ਵਿਕਸਤ ਹੋ ਗਏ ਹਨ। ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਨਮੀ ਵਾਲੀ ਮੌਨਸੂਨੀ ਹਵਾਵਾਂ ਉੱਤਰ ਭਾਰਤ ਦੇ ਸੂਬਿਆਂ ਵੱਲ ਤੇਜ਼ੀ ਨਾਲ ਵਧਣ ਵਾਲੀ ਹੈ। ਇਸ ਦਾ ਸਭ ਤੋਂ ਵੱਡਾ ਅਸਰ ਅਗਲੇ ਤਿੰਨ-ਚਾਰ ਦਿਨਾਂ ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਐੱਨਸੀਆਰ ’ਚ ਦੇਖਣ ਨੂੰ ਮਿਲ ਸਕਦਾ ਹੈ ਤੇ ਇੱਥੇ ਛਮਛਮ ਦੇ ਆਸਾਰ ਹਨ•।
ਮੌਸਮ ਵਿਭਾਗ ਨੇ ਗਰਮੀ ਨਾਲ ਤਪਦੇ ਉੱਤਰ ਭਾਰਤ ਨੂੰ ਛੇਤੀ ਰਾਹਤ ਮਿਲਣ ਦਾ ਅਨੁਮਾਨ ਜਾਰੀ ਕੀਤਾ ਹੈ। ਹਾਲਾਂਕਿ ਮੌਨਸੂਨ ਦੇ ਰਫਤਾਰ ਵਿਚ ਆਉਣ ਦੇ ਬਾਵਜੂਦ ਅਲਨੀਨੋ ਦੇ ਕਾਰਨ ਬਾਰਿਸ਼ ਦੇ ਗੈਰ-ਬਰਾਬਰ ਰਹਿਣ ਦਾ ਸ਼ੱਕ ਬਣਿਆ ਹੋਇਆ ਹੈ। ਸਕਾਈਮੈਟ ਮੁਤਾਬਕ, ਪੂਰਬੀ ਬਿਹਾਰ ਦੇ ਉੱਪਰ ਸਾਈਕਲੋਨ ਬਣਿਆ ਹੋਇਆ ਸੀ, ਜਿਹੜਾ ਹੁਣ ਪੂਰਬੀ ਉੱਤਰ ਪ੍ਰਦੇਸ਼ ਵਿਚ ਖਿਸਕ ਗਿਆ ਹੈ। ਬੰਗਾਲ ਦੀ ਖਾੜੀ ਵਿਚ ਵੀ ਹੇਠਲੇ ਦਬਾਅ ਕਾਰਨ ਮੌਸਮੀ ਤੰਤਰ ਸਰਗਰਮ ਹੋ ਗਿਆ ਹੈ, ਜਦਕਿ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਪੱਛਮੀ ਗੜਬੜੀ ਮੌਜੂਦ ਹੈ। ਇਨ੍ਹਾਂ ਪ੍ਰਣਾਲੀਆਂ ਦੇ ਸਾਂਝੇ ਅਸਰ ਨਾਲ ਇਕ ਜੁਲਾਈ ਤੋਂ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਨਮੀ ਵਾਲੀਆਂ ਹਵਾਵਾਂ ਤੇਜ਼ੀ ਨਾਲ ਵਧਣਗੀਆਂ। ਇਸ ਨਾਲ ਤਿੰਨ -ਚਾਰ ਦਿਨਾਂ ਦੇ ਅੰਦਰ ਮੌਨਸੂਨ ਦੇ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਹਿਮਾਚਲ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦਿੱਲੀ ’ਚ ਵੀ ਤਿੰਨ ਤੋਂ ਚਾਰ ਜੁਲਾਈ ਤੱਕ ਮੌਨਸੂਨ ਦਸਤਕ ਦੇ ਸਕਦਾ ਹੈ।
ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼ ’ਚ ਸਾਧਾਰਨ ਤੋਂ 60 ਫ਼ੀਸਦੀ ਘੱਟ ਬਾਰਿਸ਼
ਮੌਨਸੂਨ ਦੀ ਹੌਲੀ ਰਫ਼ਤਾਰ ਦਾ ਸਭ ਤੋਂ ਜ਼ਿਆਦਾ ਅਸਰ ਉੱਤਰ ਭਾਰਤ ਤੇ ਮੱਧ ਭਾਰਤ ਦੇ ਕਈ ਸੂਬਿਆਂ ’ਤੇ ਪਿਆ ਹੈ। ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਹਾਲੇ ਤੱਕ ਆਮ ਨਾਲੋਂ 60 ਫ਼ੀਸਦੀ ਤੋਂ ਜ਼ਿਆਦਾ ਬਾਰਿਸ਼ ਦੀ ਕਮੀ ਦਰਜ ਕੀਤੀ ਗਈ ਹੈ। ਇਕੱਲੇ ਉੱਤਰ ਪ੍ਰਦੇਸ਼ ’ਚ ਬਾਰਿਸ਼ ਸਾਧਾਰਨ ਤੋਂ 56 ਫ਼ੀਸਦੀ ਘੱਟ ਰਹੀ ਹੈ। ਬਾਰਿਸ਼ ’ਚ ਦੇਰੀ ਦਾ ਅਸਰ ਐੱਨਸੀਆਰ ’ਚ ਸਾਫ਼ ਦਿਖਾਈ ਦੇ ਰਿਹਾ ਹੈ।
ਬੱਦਲ ਤਾਂ ਬਣ ਰਹੇ ਪਰ ਬਾਰਿਸ਼ ਲਈ ਨਹੀਂ ਬਣੀ ਨਮੀ : ਮਾਹਿਰਾਂ ਮੁਤਾਬਕ, ਖੁਸ਼ਕ ਪੱਛਮੀ ਹਵਾਵਾਂ ਤੇ ਸਮੁੰਦਰ ਤੋਂ ਆਉਣ ਵਾਲੀਆਂ ਨਮ ਹਵਾਵਾਂ ਲਗਾਤਾਰ ਟਕਰਾ ਰਹੀਆਂ ਹਨ। ਇਸ ਨਾਲ ਬੱਦਲ ਤਾਂ ਬਣ ਰਹੇ ਹਨ ਪਰ ਲੋੜੀਂਦੀ ਨਮੀ ਨਹੀਂ ਮਿਲਣ ਦੇ ਕਾਰਨ ਵਿਆਪਕ ਬਾਰਿਸ਼ ਨਹੀਂ ਹੋ ਰਹੀ। ਇਸੇ ਕਾਰਨ ਹੁੰਮਸ ਲਗਾਤਾਰ ਵਧਦੀ ਜਾ ਰਹੀ ਹੈ। ਓਧਰ, ਮੌਸਮ ਵਿਭਾਗ ਨੇ ਪੱਛਮੀ ਤੱਟ ਤੇ ਉੱਤਰ ਪੂਰਬੀ ਭਾਰਤ ਵਿਚ ਜ਼ਿਆਦਾ ਵਾਰ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।