- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਸਾਗਰ ਦੇ ਪਰਿਵਾਰਕ ਮੈਂਬਰ ਇਸ ਲਈ ਤਿਆਰ ਨਹੀਂ ਸਨ ਪਰ ਸਾਗਰ ਨੇ ਉਨ੍ਹਾਂ ਨੂੰ ਵਿਆਹ ਲਈ ਮਨਾ ਲਿਆ। ਦੋਵਾਂ ਪਰਿਵਾਰਾਂ ਦੀ ਮੌਜੂਦਗੀ ’ਚ ਇਹ ਵਿਆਹ ਸੰਪੰਨ ਹੋਇਆ। ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਲਗਪਗ ਇਕ ਦਰਜਨ ਕਿੰਨਰ ਵੀ ਵਿਆਹ ’ਚ ਸ਼ਾਮਲ ਹੋਏ।

ਜਾਸ, ਜੈਪੁਰ : ਮੱਧ ਪ੍ਰਦੇਸ਼ ਦੇ ਇਕ ਨੌਜਵਾਨ ਨੇ ਰਾਜਸਥਾਨ ਦੀ ਕਿੰਨਰ ਨਾਲ ਦੋ ਦਿਨ ਪਹਿਲਾਂ ਇਕ ਮੰਦਿਰ ’ਚ ਵਿਆਹ ਕਰ ਲਿਆ। ਦੋਵੇਂ ਪਿਛਲੇ ਇਕ ਸਾਲ ਤੋਂ ਪ੍ਰੇਮ ਸਬੰਧ ’ਚ ਸਨ। ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਦੇਵਰੀ ਪਿੰਡ ਸਥਿਤ ਮੰਦਿਰ ’ਚ ਹਿੰਦੂ ਰੀਤੀ-ਰਿਵਾਜ ਨਾਲ ਦੋਵਾਂ ਦਾ ਵਿਆਹ ਹੋਇਆ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦਾ ਸਾਗਰ ਰਾਜਪੂਤ ਪਿਛਲੇ ਇਕ ਸਾਲ ਤੋਂ ਕਿੰਨਰ ਰੇਸ਼ਮਾ ਦੇ ਸੰਪਰਕ ’ਚ ਸੀ। ਪਿਛਲੇ ਮਹੀਨੇ ਸਾਗਰ ਨੇ ਰੇਸ਼ਮਾ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਰੇਸ਼ਮਾ ਤੇ ਉਸ ਦੇ ਪਰਿਵਾਰ ਨੇ ਮੰਨ ਲਿਆ।