- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਸੀਆਰਏ ਰਿਸਰਚ ਏਜੰਸੀ ਹੈ, ਜੋ ਮੌਸਮ, ਡਾਟਾ, ਖੇਤੀ ਉਤਪਾਦਨ ਤੇ ਅਰਥਵਿਵਸਥਾ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਦੀ ਹੈ। ਏਜੰਸੀ ਨੇ ਸਾਫ਼ ਕਿਹਾ ਹੈ ਕਿ ਮੀਂਹ ਦੀ ਹਾਲਤ ਜਿੰਨੀ ਕਮਜ਼ੋਰ ਹੋਵੇਗੀ, ਵਿਕਾਸ ਦਰ ਉਨੀ ਹੀ ਘੱਟ ਹੋਵੇਗੀ ਕਿਉਂਕਿ ਖੇਤੀ ਲਈ ਜੁਲਾਈ-ਅਗਸਤ ਮਹੱਤਵਪੂਰਨ ਮਹੀਨਾ ਹੈ। ਪੂਰੇ ਮੌਨਸੂਨ ਦੀ ਇਕ ਤਿਹਾਈ ਬਾਰਿਸ਼ ਤੇ 55 ਫ਼ੀਸਦ ਬਿਜਾਈ ਇਸੇ ਮਹੀਨੇ ਹੁੰਦੀ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ । ਅਲਨੀਨੋ ਦੇ ਖ਼ਤਰੇ ਵਿਚਾਲੇ ਖੇਤੀ ਬਹੁਤ ਹੱਦ ਤੱਕ ਜੁਲਾਈ ਦੇ ਮੀਂਹ ’ਤੇ ਟਿਕੀ ਹੈ। ਜੇ ਜੂਨ ਵਾਂਗ ਜੁਲਾਈ ਵੀ ਕਿਸਾਨਾਂ ਨੂੰ ਧੋਖਾ ਦੇ ਗਿਆ ਤਾਂ ਖੇਤੀ ਤੇ ਸਬੰਧਤ ਖੇਤਰ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਨਵੈਸਟਮੈਂਟ ਇਨਫਾਰਮੇਸ਼ਨ ਐਂਡ ਕ੍ਰੈਡਿਟ ਰੇਟਿੰਗ ਏਜੰਸੀ (ਆਈਸੀਆਰਏ) ਦਾ ਅਨੁਮਾਨ ਹੈ ਕਿ ਜੂਨ ਵਰਗੇ ਹਾਲਾਤ ਰਹਿਣ ’ਤੇ ਖੇਤੀ, ਜੰਗਲਾਤ ਤੇ ਮੱਛੀ ਪਾਲਣ ਖੇਤਰ ਦੀ ਵਿਕਾਸ ਦਰ ਤਿੰਨ ਫ਼ੀਸਦ ਤੋਂ ਘਟ ਕੇ 1.4 ਫ਼ੀਸਦ ਰਹਿ ਸਕਦੀ ਹੈ।
ਆਈਸੀਆਰਏ ਰਿਸਰਚ ਏਜੰਸੀ ਹੈ, ਜੋ ਮੌਸਮ, ਡਾਟਾ, ਖੇਤੀ ਉਤਪਾਦਨ ਤੇ ਅਰਥਵਿਵਸਥਾ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਦੀ ਹੈ। ਏਜੰਸੀ ਨੇ ਸਾਫ਼ ਕਿਹਾ ਹੈ ਕਿ ਮੀਂਹ ਦੀ ਹਾਲਤ ਜਿੰਨੀ ਕਮਜ਼ੋਰ ਹੋਵੇਗੀ, ਵਿਕਾਸ ਦਰ ਉਨੀ ਹੀ ਘੱਟ ਹੋਵੇਗੀ ਕਿਉਂਕਿ ਖੇਤੀ ਲਈ ਜੁਲਾਈ-ਅਗਸਤ ਮਹੱਤਵਪੂਰਨ ਮਹੀਨਾ ਹੈ। ਪੂਰੇ ਮੌਨਸੂਨ ਦੀ ਇਕ ਤਿਹਾਈ ਬਾਰਿਸ਼ ਤੇ 55 ਫ਼ੀਸਦ ਬਿਜਾਈ ਇਸੇ ਮਹੀਨੇ ਹੁੰਦੀ ਹੈ।
ਜੂਨ ’ਚ ਆਮ ਨਾਲੋਂ 40 ਫ਼ੀਸਦ ਘੱਟ ਮੀਂਹ
ਭਾਰਤ ਮੌਸਮ ਵਿਭਾਗ (ਆਈਐੱਮਡੀ) ਦੇ ਅਨੁਸਾਰ ਜੂਨ ’ਚ ਆਮ ਨਾਲੋਂ 40 ਫ਼ੀਸਦ ਘੱਟ ਮੀਂਹ ਪਿਆ। ਇਸ ਦਾ ਅਸਰ ਹੁਣ ਤੋਂ ਸਿੱਧਾ ਖੇਤਾਂ ’ਚ ਦਿਖਾਈ ਦੇਣ ਲੱਗਾ ਹੈ। ਖ਼ਰੀਫ਼ ਫਸਲਾਂ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 22.7 ਫ਼ੀਸਦ ਘੱਟ ਕੇ 1.83 ਕਰੋੜ ਹੈਕਟੇਅਰ ਰਹਿ ਗਈ। ਵੱਡੇ ਡੈਮਾਂ ’ਚ ਪਾਣੀ ਦਾ ਭੰਡਾਰ ਵੀ ਘਟ ਕੇ ਕੁੱਲ ਸਮਰਥਾ ਦੇ 26 ਫ਼ੀਸਦ ’ਤੇ ਆ ਗਿਆ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਹ 36 ਫ਼ੀਸਦ ਸੀ। ਇਸ ਨਾਲ ਖ਼ਰੀਫ਼ ਸੀਜ਼ਨ ਦੇ ਨਾਲ ਹੀ ਰਬੀ ਸੀਜ਼ਨ ਦੀਆਂ ਫਸਲਾਂ ਦੀ ਸਿੰਚਾਈ ਨੂੰ ਲੈ ਕੇ ਵੀ ਚਿੰਤਾ ਵਧ ਗਈ ਹੈ। ਮੌਸਮ ਵਿਭਾਗ ਨੇ ਜੁਲਾਈ ’ਚ ਵੀ ਆਮ ਨਾਲੋਂ ਘੱਟ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ।
ਅਲਨੀਨੋ ਖੇਤੀ ਲਈ ਵੱਡਾ ਖ਼ਤਰਾ
ਆਈਸੀਆਰਏ ਨੇ ਅਲਨੀਨੋ ਨੂੰ ਖੇਤੀ ਲਈ ਵੱਡਾ ਖ਼ਤਰਾ ਦੱਸਿਆ ਹੈ। ਕੋਰ ਮੌਨਸੂਨ ਖੇਤਰ ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਓਡਿਸ਼ਾ ਤੇ ਛੱਤੀਸਗੜ੍ਹ ਵਰਗੇ ਸੂਬਿਆਂ ’ਤੇ ਇਸ ਦਾ ਅਸਰ ਸਭ ਤੋਂ ਵੱਧ ਪੈ ਸਕਦਾ ਹੈ। ਇਨ੍ਹਾਂ ਸੂਬਿਆਂ ’ਚ ਦੇਸ਼ ਦੇ ਕੁੱਲ ਖ਼ਰੀਫ਼ ਖੇਤਰ ਦਾ ਲਗਪਗ 35 ਫ਼ੀਸਦ ਹਿੱਸਾ ਹਨ ਪਰ ਸਿੰਚਾਈ ਦਾ ਘੇਰਾ ਸੀਮਤ ਹੋਣ ਨਾਲ ਖੇਤੀ ਕਾਫੀ ਹੱਦ ਤੱਕ ਮੀਂਹ ’ਤੇ ਨਿਰਭਰ ਹੈ।