- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਇਹ ਅਪਰਾਧ ਹੱਤਿਆ ਤੇ ਜਬਰ ਜਨਾਹ ਵਰਗੇ ਗੰਭੀਰ ਅਪਰਾਧਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਇਕ ਅਜਿਹੇ ਦੋਸ਼ੀ ਨੇ ਅੰਜਾਮ ਦਿੱਤਾ ਹੈ, ਜਿਸਦਾ ਪਹਿਲਾਂ ਤੋਂ ਅਪਰਾਧਕ ਰਿਕਾਰਡ ਰਿਹਾ ਹੈ।

ਸਟੇਟ ਬਿਊਰੋ, ਜਾਗਰਣ ਮੁੰਬਈ: ਪੁਣੇ ਦੀ ਖਾਸ ਅਦਾਲਤ ਨੇ ਤਿੰਨ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ 65 ਸਾਲਾ ਭੀਮਰਾਓ ਕਾਂਬਲੇ ਨੂੰ ਸੋਮਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਹ ਮਾਮਲਾ ਭਾਰਤ ਵਿਚ ਨਾਬਾਲਿਗ ਨਾਲ ਜੁੜੇ ਜਬਰ ਜਨਾਹ-ਹੱਤਿਆ ਦੇ ਸਭ ਤੋਂ ਤੇਜ਼ ਮੁਕੱਦਮਿਆਂ ਵਿੱਚੋਂ ਇਕ ਹੈ, ਜਿਸਦੀ ਕਾਰਵਾਈ ਦੋ ਮਹੀਨੇ ਦੇ ਅੰਦਰ ਖਤਮ ਹੋ ਗਈ। ਅਦਾਲਤ ਨੇ ਬਿਰਧ ਕਾਂਬਲੇ ਨੂੰ ਪਿਛਲੇ ਹਫਤੇ ਦੋਸ਼ੀ ਠਹਿਰਾਇਆ ਸੀ।
ਭੋਰ ਤਹਿਸੀਲ ਦੇ ਨਸਰਾਪੁਰ ਪਿੰਡ ਵਿਚ ਇਹ ਘਟਨਾ ਮਈ ’ਚ ਹੋਈ ਸੀ। ਅਦਾਲਤ ਨੇ ਕਾਂਬਲੇ ਨੂੰ ਭਾਰਤੀ ਨਿਆਂ ਸੰਹਿਤਾ ਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪਾਕਸੋ) ਦੇ ਤਹਿਤ ਅਗਵਾ, ਜਬਰ ਜਨਾਹ ਤੇ ਹੱਤਿਆ ਦੇ ਸਾਰੇ ਮਾਮਲਿਆਂ ’ਚ ਦੋਸ਼ੀ ਠਹਿਰਾਇਆ। ਪੁਣੇ ਦੇ ਸ਼ਿਵਾਜੀਨਗਰ ਇਲਾਕੇ ਵਿਚ ਸਥਿਤ ਅਦਾਲਤ ਦੇ ਅਡੀਸ਼ਨਲ ਸੈਸ਼ਨ ਜੱਜ ਏਆਰ ਸਾਲੁਖੇ ਨੇ ਇਸ ਦੁਰਲੱਭ ਤੋਂ ਦੁਰਲੱਭ ਤੇ ਅਣਮਨੁੱਖੀ ਦੱਸਦੇ ਹੋਏ ਦੋਸ਼ੀ ਕਾਂਬਲੇ ਨੂੰ ਸਜ਼ਾ ਸੁਣਾਈ। ਉਨ੍ਹਾਂ ਕਿਹਾ ਕਿ ਇਹ ਅਪਰਾਧ ਹੱਤਿਆ ਤੇ ਜਬਰ ਜਨਾਹ ਵਰਗੇ ਗੰਭੀਰ ਅਪਰਾਧਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਇਕ ਅਜਿਹੇ ਦੋਸ਼ੀ ਨੇ ਅੰਜਾਮ ਦਿੱਤਾ ਹੈ, ਜਿਸਦਾ ਪਹਿਲਾਂ ਤੋਂ ਅਪਰਾਧਕ ਰਿਕਾਰਡ ਰਿਹਾ ਹੈ।