- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਲਕ ਨੇ ਆਟੋ ’ਚ ਅੱਗੇ, ਵਿਚਾਲੇ ਤੇ ਪਿੱਛੇ ਦਾ ਪਰਦਾ ਹਟਾ ਕੇ ਸੀਟ ਬਣਵਾ ਕੇ ਉਸ ’ਚ ਵੀ ਸਵਾਰੀਆਂ ਬਿਠਾਈਆਂ ਸਨ। ਟ੍ਰੈਫਿਕ ਇੰਸਪੈਕਟਰ ਆਫਾਕ ਖਾਨ ਨੇ ਦੱਸਿਆ ਕਿ ਨਿਯਮ ਅਨੁਸਾਰ ਆਟੋ ’ਚ ਚਾਲਕ ਤੇ ਤਿੰਨ ਸਵਾਰੀਆਂ ਹੋਣੀਆਂ ਚਾਹੀਦੀਆਂ।

ਜਾਸ, ਕੰਨੌਜ : ਸਿਰਫ ਤਿੰਨ ਸਵਾਰੀਆਂ ਬਿਠਾਉਣ ਦੀ ਸਮਰਥਾ ਵਾਲੇ ਆਟੋ ’ਚ 18 ਸਵਾਰੀਆਂ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਟ੍ਰੈਫਿਕ ਪੁਲਿਸ ਨੇ ਇਸ ਆਟੋ ’ਤੇ 9700 ਰੁਪਏ ਦਾ ਜੁਰਮਾਨਾ ਠੋਕਿਆ ਹੈ। ਚਾਲਕ ਨੇ ਆਟੋ ’ਚ ਅੱਗੇ, ਵਿਚਾਲੇ ਤੇ ਪਿੱਛੇ ਦਾ ਪਰਦਾ ਹਟਾ ਕੇ ਸੀਟ ਬਣਵਾ ਕੇ ਉਸ ’ਚ ਵੀ ਸਵਾਰੀਆਂ ਬਿਠਾਈਆਂ ਸਨ। ਟ੍ਰੈਫਿਕ ਇੰਸਪੈਕਟਰ ਆਫਾਕ ਖਾਨ ਨੇ ਦੱਸਿਆ ਕਿ ਨਿਯਮ ਅਨੁਸਾਰ ਆਟੋ ’ਚ ਚਾਲਕ ਤੇ ਤਿੰਨ ਸਵਾਰੀਆਂ ਹੋਣੀਆਂ ਚਾਹੀਦੀਆਂ। ਵਾਹਨ ਚੈਕਿੰਗ ਦੌਰਾਨ ਆਟੋ ’ਚ ਚਾਲਕ ਤੇ 18 ਸਵਾਰੀਆਂ ਮਿਲੀਆਂ। ਇਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਸਨ।