- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨ ਸਮਰਥ ਪੋਰਟਲ ਸਰਕਾਰੀ ਕ੍ਰੈਡਿਟ ਸਕੀਮਾਂ ਨੂੰ ਜੋੜਨ ਵਾਲਾ ਇੱਕ ਵਨ-ਸਟਾਪ ਡਿਜੀਟਲ ਪੋਰਟਲ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਪਲੇਟਫਾਰਮ ਹੈ, ਜੋ ਲਾਭਪਾਤਰੀਆਂ ਨੂੰ ਕਰਜ਼ਦਾਤਾਵਾਂ ਨਾਲ ਸਿੱਧਾ ਜੋੜਦਾ ਹੈ।

Jan Samarth Portal । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਗਿਆਨ ਭਵਨ ਵਿਖੇ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ 'ਆਈਕੌਨਿਕ ਵੀਕ ਸਮਾਰੋਹ' ਦਾ ਉਦਘਾਟਨ ਕੀਤਾ ਅਤੇ ਕ੍ਰੈਡਿਟ ਲਿੰਕਡ ਸਰਕਾਰੀ ਸਕੀਮਾਂ ਲਈ ਰਾਸ਼ਟਰੀ ਪੋਰਟਲ ਜਨ ਸਮਰਥ ਪੋਰਟਲ ਦੀ ਸ਼ੁਰੂਆਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (ਏਕੇਏਐਮ) ਦੇ ਹਿੱਸੇ ਵਜੋਂ ‘ਆਈਕੌਨਿਕ ਵੀਕ ਸੈਲੀਬ੍ਰੇਸ਼ਨ’ 6 ਜੂਨ ਤੋਂ 11 ਜੂਨ ਤੱਕ ਮਨਾਇਆ ਜਾ ਰਿਹਾ ਹੈ।
ਜਾਣੋ ਕੀ ਹੈ ਜਨ ਸਮਰਥ ਪੋਰਟਲ
ਜਨ ਸਮਰਥ ਪੋਰਟਲ ਸਰਕਾਰੀ ਕ੍ਰੈਡਿਟ ਸਕੀਮਾਂ ਨੂੰ ਜੋੜਨ ਵਾਲਾ ਇੱਕ ਵਨ-ਸਟਾਪ ਡਿਜੀਟਲ ਪੋਰਟਲ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਪਲੇਟਫਾਰਮ ਹੈ, ਜੋ ਲਾਭਪਾਤਰੀਆਂ ਨੂੰ ਕਰਜ਼ਦਾਤਾਵਾਂ ਨਾਲ ਸਿੱਧਾ ਜੋੜਦਾ ਹੈ। ਜਨ ਸਮਰਥ ਪੋਰਟਲ ਦਾ ਮੁੱਖ ਉਦੇਸ਼ ਬਹੁਤ ਹੀ ਆਸਾਨ ਡਿਜੀਟਲ ਪ੍ਰਕਿਰਿਆਵਾਂ ਰਾਹੀਂ ਸਹੀ ਕਿਸਮ ਦੀਆਂ ਸਰਕਾਰੀ ਯੋਜਨਾਵਾਂ ਦਾ ਮਾਰਗਦਰਸ਼ਨ ਅਤੇ ਲਾਭ ਦੇ ਕੇ ਵੱਖ-ਵੱਖ ਖੇਤਰਾਂ ਦੇ ਸੰਮਲਿਤ ਵਿਕਾਸ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਨ ਸਮਰਥ ਪੋਰਟਲ ਸਾਰੀਆਂ ਯੋਜਨਾਵਾਂ ਲਈ ਉਪਲਬਧ ਹੈ।
ਪੀਐਮ ਮੋਦੀ ਸਿੱਕਿਆਂ ਦੀ ਵਿਸ਼ੇਸ਼ ਲੜੀ ਕੀਤੀ ਜਾਰੀ
ਪ੍ਰਧਾਨ ਮੰਤਰੀ ਮੋਦੀ ਇਸ ਮੌਕੇ 'ਤੇ ਇਕ ਡਿਜੀਟਲ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜਿਸ 'ਚ ਦੋਵਾਂ ਮੰਤਰਾਲਿਆਂ ਦੇ ਪਿਛਲੇ 8 ਸਾਲਾਂ ਦੇ ਸਫਰ ਬਾਰੇ ਦੱਸਿਆ। ਪੀਐਮ ਮੋਦੀ ਇਸ ਮੌਕੇ 'ਤੇ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਸਿੱਕਿਆਂ ਦੀ ਵਿਸ਼ੇਸ਼ ਲੜੀ ਵੀ ਜਾਰੀ ਕੀਤੇ। ਸਿੱਕਿਆਂ ਦੀ ਇਹ ਵਿਸ਼ੇਸ਼ ਲੜੀ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' (ਏਕੇਏਐਮ) ਲੋਗੋ ਦੀ ਥੀਮ ਹੈ ਅਤੇ ਨੇਤਰਹੀਣ ਵਿਅਕਤੀਆਂ ਲਈ ਆਸਾਨੀ ਨਾਲ ਪਛਾਣਿਆ ਜਾ ਸਕੇਗਾ।