- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਵਾਂ ਦੇਸ਼ਾਂ ਨੇ ਸਟ੍ਰੇਟ ਆਫ ਹੋਰਮੁਜ਼ ’ਤੇ ਆਪੋ-ਆਪਣਏ ਅਧਿਕਾਰ ਦਾ ਦਾਅਵਾ ਕਰਦੇ ਹੋਏ ਤਿੱਖੀ ਬਿਆਨਬਾਜ਼ੀ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਜਲਡਮਰੂਮੱਧ ਦਾ ਕੰਟਰੋਲ ਸੰਭਾਲੇਗਾ ਤੇ ਜਹਾਜ਼ਾਂ ਦੀ ਆਵਾਜਾਈ ਸੁਚਾਰੂ ਰੱਖੇਗਾ।

ਜੇਐੱਨਐੱਨ, ਨਵੀਂ ਦਿੱਲੀ : ਅਮਰੀਕਾ ਤੇ ਈਰਾਨ ਵਿਚਕਾਰ ਐਤਵਾਰ ਨੂੰ ਸ਼ੁਰੂ ਹੋਇਆ ਫ਼ੌਜੀ ਟਕਰਾਅ ਸੋਮਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਅਮਰੀਕੀ ਹਮਲਿਆਂ ਦੇ ਜਵਾਬ ਈਰਾਨ ਨੇ ‘ਆਈ ਫਾਰ ਐੱਨ ਆਈ’ ਨਾਂ ਦੀ ਫ਼ੌਜੀ ਮੁਹਿੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਤੇ ਕਿਹਾ ਕਿ ਉਸ ਨੇ ਛੇ ਖਾੜੀ ਦੇਸ਼ਾਂ ’ਚ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਦੂਜੇ ਪਾਸੇ ਅਮਰੀਕੀ ਸੇਂਟਕਾਮ ਨੇ ਹੋਰਮੁਜ਼ ਦੇ ਆਲੇ ਦੁਆਲੇ ਬੰਦਰਗਾਹ ਖੇਤਰਾਂ ’ਤੇ ਬੰਬਾਰੀ ਤੋਂ ਬਾਅਦ ਕਿਹਾ ਕਿ ਤਾਜ਼ਾ ਫ਼ੌਜੀ ਮੁਹਿੰਮ ਪੂਰੀ ਕਰ ਲਈ ਗਈ ਹੈ। ਦੋਵਾਂ ਦੇਸ਼ਾਂ ਨੇ ਸਟ੍ਰੇਟ ਆਫ ਹੋਰਮੁਜ਼ ’ਤੇ ਆਪੋ-ਆਪਣਏ ਅਧਿਕਾਰ ਦਾ ਦਾਅਵਾ ਕਰਦੇ ਹੋਏ ਤਿੱਖੀ ਬਿਆਨਬਾਜ਼ੀ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਜਲਡਮਰੂਮੱਧ ਦਾ ਕੰਟਰੋਲ ਸੰਭਾਲੇਗਾ ਤੇ ਜਹਾਜ਼ਾਂ ਦੀ ਆਵਾਜਾਈ ਸੁਚਾਰੂ ਰੱਖੇਗਾ। ਇਸ ਦੇ ਜਵਾਬ ’ਚ ਈਰਾਨ ਨੇ ਕਿਹਾ ਕਿ ਹੋਰਮੁਜ਼ ’ਤੇ ਉਸ ਦਾ ਪੂਰਾ ਅਧਿਕਾਰ ਹੈ ਤੇ ਅਮਰੀਕੀ ਦਖ਼ਲ ਖ਼ਤਮ ਹੋਣ ਤੱਕ ਉੱਥੋਂ ਜਹਾਜ਼ਾਂ ਦੀ ਆਵਾਜਾਈ ਬੰਦ ਰਹੇਗੀ। ਹਾਲਾਂਕਿ ਸੇਂਟਕਾਮ ਨੇ ਈਰਾਨੀ ਦਾਅਵੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਇਹ ਰਣਨੀਤੀ ਸਮੁੰਦਰੀ ਮਾਰਗ ਖੁੱਲ੍ਹਾ ਹੈ ਤੇ ਪਿਛਲੇ 24 ਘੰਟਿਆਂ ’ਚ 20 ਜਹਾਜ਼ ਹੋਰਮੁਜ਼ ਪਾਰ ਕਰ ਚੁੱਕੇ ਹਨ। ਉੱਥੇ ਹੀ ਮਰੀਨ ਟ੍ਰੈਫਿਕ ਮੁਤਾਬਕ 10 ਤੋਂ 12 ਜੁਲਾਈ ਵਿਚਾਲੇ ਜਹਾਜ਼ਾਂ ਦੀ ਆਵਾਜਾਈ ’ਚ 52 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ। ਤਣਾਅ ਵਿਚਾਲੇ ਕੱਚੇ ਤੇਲ ਦੀ ਕੀਮਤ ਕਰੀਬ ਚਾਰ ਫ਼ੀਸਦ ਵਧ ਕੇ 80 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਹੈ।
ਟਰੰਪ ਨੇ ਕਿਹਾ, ਹੋਰਮੁਜ਼ ਪ੍ਰਬੰਧਨ ਬਦਲੇ ਪੈਸਾ ਲਵਾਂਗੇ
ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਹੋਰਮੁਜ਼ ਸਟ੍ਰੇਟ ਦਾ ਕੰਟਰੋਲ ਆਪਣੇ ਹੱਥ ’ਚ ਲਵੇਗਾ। ਫਾਕਸ ਨਿਊਜ਼ ਨੂੰ ਦਿੱਤੀ ਗਈ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਅਸੀਂ ਸਟ੍ਰੇਟ ਨੂੰ ਸੁਰੱਖਿਅਤ ਰੱਖਾਂਗੇ ਤੇ ਸੰਭਵ ਹੈ ਕਿ ਉਸ ਦਾ ਸੰਚਾਲਨ ਵੀ ਕਰੀਏ। ਅਸੀਂ ਇਸ ਦੇ ਗਾਰਡੀਅਨ ਬਣਾਂਗੇ। ਇਸ ਬਦਲੇ ਸਾਨੂੰ ਭੁਗਤਾਨ ਵੀ ਮਿਲਣਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਗਾਰਡੀਅਨ ਆਫ ਦਿ ਸਟ੍ਰੇਟ ਦੀ ਭੂਮਿਕਾ ਨਿਭਾਏਗਾ ਤਾਂ ਜੋ ਇਸ ਅਹਿਮ ਸਮੁੰਦਰੀ ਮਾਰਗ ਤੋਂ ਜਹਾਜ਼ਾਂ ਦੀ ਆਵਾਜਾਈ ਸੁਰੱਖਿਤ ਬਣੀ ਰਹੀ। ਹਾਲਾਂਕਿ ਉਨ੍ਹਾਂ ਨੇ ਇਸ ’ਤੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਚੀ। ਈਰਾਨ ਨੇ ਟਰੰਪ ਦੇ ਇਸ ਦਾਅਵੇ ’ਤੇ ਪ੍ਰਤੀਕਿਰਿਆ ਨਹੀਂ ਦਿੱਤੀ।
ਈਰਾਨ ਦੇ ਸੰਯੁਕਤ ਫ਼ੌਜੀ ਕਮਾਨ ਖ਼ਾਤਮ ਅਲ ਅਨਬੀਆ ਸੈਂਟ੍ਰਲ ਹੈੱਡਕੁਆਰਟਰਸ ਨੇ ਕਿਹਾ ਕਿ ਸਟ੍ਰੇਟ ਹੋਰਮੁਜ਼ ਦੇ ਪ੍ਰਬੰਧਨ ’ਚ ਅਮਰੀਕੀ ਦਖ਼ਲ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਜੇਕਰ ਅਮਰੀਕਾ ਬਦਲਵੇਂ ਸਮੁੰਦਰੀ ਮਾਰਗ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਦੱਸਿਆ ਕਿ ਹੋਰਮੁਜ਼ ਤੇ ਟ੍ਰਾਂਜ਼ਿਟ ਰੂਟ ਦੇ ਪ੍ਰਬਧਨ ਬਾਰੇ ਓਮਾਨ ਨਾਲ ਗੱਲਬਾਤ ਹੋਈ ਹੈ, ਪਰ ਅਮਰੀਕੀ ਦਬਾਅ ਕਾਰਨ ਆਖ਼ਰੀ ਫ਼ੈਸਲਾ ਨਹੀਂ ਹੋ ਸਕਿਆ।
ਅਮਰੀਕਾ-ਈਰਾਨ ਨੇ ਇਕ ਦੂਜੇ ’ਤੇ ਵਰ੍ਹਾਏ ਬੰਬ, ਮਿਜ਼ਾਈਲਾਂ ਤੇ ਡ੍ਰੋਨ
ਨਿਊਯਾਰਕ ਟਾਈਮਸ ਮੁਤਾਬਕ, ਸੇਂਟਕਾਮ ਨੇ ਦੱਸਿਆ ਕਿ ਐਤਵਾਰ ਤੋਂ ਸੋਮਵਾਰ ਵਿਚਾਲੇ ਈਰਾਨ ਦੇ ਏਅਰ ਡਿਫੈਂਸ ਸਿਸਟਮ, ਤੱਟੀ ਰਡਾਰ, ਮਿਜ਼ਾਈਲ ਤੇ ਡਰੋਨ ਟਿਕਾਣਿਆਂ ਤੇ ਫਾਸਟ ਅਟੈਕ ਬੋਟਸ’ਤੇ ਵੱਡੇ ਪੱਧਰ ’ਤੇ ਹਮਲੇ ਕੀਤੇ ਗਏ। ਇਨ੍ਹਾਂ ਮੁਹਿੰਮਾਂ ’ਚ ਜੰਗੀ ਜਹਾਜ਼, ਜੰਗੀ ਬੇੜੇ, ਹਮਲਾਵਰ ਡ੍ਰੋਨ ਤੇ ਪਹਿਲੀ ਵਾਰ ਸਮੁੰਦਰੀ ਡ੍ਰੋਨ ਦਾ ਇਸਤੇਮਾਲ ਕੀਤਾ ਗਿਆ। ਈਰਾਨੀ ਮੀਡੀਆ ਮੁਤਾਬਕ ਇਨ੍ਹਾਂ ਹਮਲਿਆਂ ’ਚ ਕਰੀਬ 20 ਲੋਕਾਂ ਦੀ ਮੌਤ ਹੋਈ ਹੈ। ਈਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਹੋਰਮੋਜ਼ਗਾਨ, ਖ਼ਜ਼ੇਸਤਾਨ, ਮਰਕਜੀ, ਸਿਸਤਾਨ ਤੇ ਬਲੋਚਿਸਤਾਨ ਸੂਬਿਆਂ ’ਚ ਅਮਰੀਕੀ ਹਮਲੇ ਹੋਏ। ਕੇਸ਼ਮ ਟਾਪੂ, ਸਿਰਿਕ, ਅਬਾਦਾਨ ਤੇ ਬੰਦਰ ਅੱਬਾਸ ’ਚ ਵੀ ਮਿਜ਼ਾਈਲ ਹਮਲਿਆਂ ਤੇ ਧਮਾਕਿਆਂ ਦੀਆਂ ਖ਼ਬਰਾਂ ਆਈਆਂ ਹਨ।
ਏਪੀ ਮੁਤਾਬਕ ਜਵਾਬੀ ਕਾਰਵਾਈ ’ਚ ਆਈਆਰਜੀਸੀ ਨੇ ਬੰਦਰ ਅੱਬਾਸ ਨੇੜੇ ਇਕ ਅਮਰੀਕੀ ਡ੍ਰੋਨ ਮਾਰ ਸੁੱਟਣ ਦਾ ਦਾਅਵਾ ਕੀਤਾ। ਆਈਆਰਜੀਸੀ ਨੇ ਇਹ ਵੀ ਕਿਹਾ ਕਿ ਦੋ ਜਹਾਜ਼ ਟ੍ਰੈਕਿੰਗ ਸਿਸਟਮ ਬੰਦ ਕਰ ਕੇ ਅਣਅਧਿਕਾਰਤ ਮਾਰਗ ਤੋਂ ਹੋਰਮੁਜ਼ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਚਿਤਾਵਨੀ ਦੇ ਬਾਵਜੂਦ ਨਾ ਰੁਕਣ ’ਤੇ ਇਕ ਜਹਾਜ਼ ਨੂੰ ਡ੍ਰੋਨ ਹਮਲੇ ਨਾਲ ਨਕਾਰਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਈਰਾਨ ਨੇ ਖਾੜੀ ਦੇ ਛੇ ਦੇਸ਼ਾਂ ’ਚ ਅਮਰੀਕੀ ਟਿਕਾਣਿਆਂ ’ਤੇ ਜਵਾਬੀ ਕਾਰਵਾਈ ਕਰਨ ਦਾ ਦਾਅਵਾ ਕੀਤਾ।
ਸਰਕਾਰੀ ਨੂਰ ਨਿਊਜ਼ ਮੁਤਾਬਕ, ਆਈਆਰਜੀਸੀ ਨੇ ਜੌਰਡਨ, ਬਹਿਰੀਨ ਤੇ ਕੁਵੈਤ ’ਚ ਤੀਨ ਪੜਾਵਾਂ ’ਚ ਮਿਜ਼ਾਈਲ ਤੇ ਡ੍ਰੋਨ ਹਮਲੇ ਕੀਤੇ। ਦਾਅਵਾ ਕੀਤਾ ਗਿਆ ਕਿ ਕੁਵੈਤ ਦੇ ਦੋ ਏਅਰਬੇਸ ’ਤੇ ਪੈਟ੍ਰੀਅਟ ਏਅਰ ਡਿਫੈਂਸ ਸਿਸਟਮ, ਈਂਧਨ ਟੈਂਕ ਤੇ ਰਣਨੀਤਕ ਰਡਾਰ ਨੂੰ ਨੁਕਸਾਨ ਪਹੁੰਚਾਇਆ ਗਿਆ। ਹਾਲਾਂਕਿ ਅਮਰੀਕੀ ਸੇਂਟਕਾਮ ਨੇ ਇਨ੍ਹਾਂ ਦਾਅਵਿਆਂ ’ਤੇ ਕੋਈ ਟਿੱਪਣੀ ਨਹੀਂ ਕੀਤੀ।
ਪਹਿਲੇ ਪੜਾਅ ’ਚ ਜੌਰਡਨ ਦੇ ਪ੍ਰਿੰਸ ਹਸਨ ਏਅਰਬੇਸ ’ਤੇ ਹਮਲੇ ਦਾ ਦਾਅਵਾ ਕੀਤਾ ਗਿਆ, ਜਦਕਿ ਜੌਰਡਨ ਨੇ ਕਿਹਾ ਕਿ ਉਸ ਨੇ ਚਾਰ ਈਰਾਨੀ ਮਿਜ਼ਾਈਲਾਂ ਮਾਰ ਸੁੱਟੀਆਂ। ਦੂਜੇ ਪੜਾਅ ’ਚ ਬਹਿਰੀਨ ਦੇ ਸ਼ੇਖ ਈਸਾ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗੀ, ਪਰ ਬਹਿਰਾਨ ਨੇ ਸਾਰੇ ਹਮਲਿਆਂ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ। ਤੀਜੇ ਪੜਾਅ ’ਚ ਕੁਵੈਤ ਦੇ ਅਲੀ ਅਲ-ਸਲੇਮ ਤੇ ਅਹਿਮਦ ਅਲ-ਜਾਬੇਰ ਏਅਬੇਸ ਨੂੰ ਨਿਸ਼ਾਨਾ ਬਣਉਣ ਦਾ ਦਾਅਵਾ ਕੀਤਾ ਗਿਆ।
ਆਈਏਈਏ ਨੂੰ ਪਰਮਾਣੂ ਕੇਂਦਰਾਂ ’ਤੇ ਜਾਣ ਦੀ ਇਜਾਜ਼ਤ ਨਹੀਂ
ਰਾਇਟਰ ਮੁਤਾਬਕ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਗਾਈ ਨੇ ਕਿਹਾ ਕਿ ਫਾਸ ਦੀ ਖਾੜੀ ’ਚ ਤਣਾਅ ਲਈ ਅਮਰੀਕਾ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਮਾਣੂ ਕੇਂਦਰਾਂ ’ਤੇ 2025 ’ਚ ਅਮਰੀਕੀ ਹਮਲੇ ਹੋਏ ਸਨ, ਉੱਥੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਨਿਰੀਖਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਨਿਆ ਜਾਂਦਾ ਹੈ ਕਿ ਈਰਾਨ ਦਾ ਜ਼ਿਆਦਤਰ ਸੋਧਿਆ ਯੁਰੇਨੀਅਮ ਭੰਡਾਰ ਇਨ੍ਹਾਂ ਹੀ ਕੇਂਦਰਾਂ ’ਚ ਮੌਜੂਦ ਹੈ।
ਟਰੰਪ ਨੇਤਨਯਾਹੂ ਸਮੇਤ 12 ਲੀਡਰ ਰਿਵੈਂਟ ਲਿਸਟ ’ਚ
ਏਐੱਨਆਈ ਮੁਤਾਬਕ, ਈਰਾਨ ਦੇ ਸੁਪਰੀਮ ਲੀਡਰ ਮੋਜ਼ਤਬਾ ਖਾਮਨੇਈ ਨੇ ਆਪਣਏ ਪਹਿਲੇ ਜਨਤਕ ਸੰਬੋਧਨ ’ਚ 12 ਕੌਮਾਂਤਰੀ ਨੇਤਾਵਾਂ ਦੀ ਇਕ ਰਿਵੈਂਜ ਲਿਸਟ ਜਾਰੀ ਕੀਤੀ। ਇਸ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਇਜ਼ਰਾਈਲ ਦੇ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਯਾਹੂ, ਬਰਤਾਨੀ ਦੇ ਪ੍ਰਧਾ ਮੰਤਰੀ ਕੀਰ ਸਟਾਰਮਰ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ, ਇਟਰੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਮੰਤਰੀ ਹੋਗਸੇਥ, ਸੇਂਟਕਾਮ ਬ੍ਰੈਡ ਕੂਪਰ, ਇਜ਼ਰਾਈਲ ’ਚ ਅਮਰੀਕੀ ਰਾਜਦੂਤ ਮਾਈਕ ਹਕਾਬੀ, ਇਜ਼ਰਾਇਲੀ ਫ਼ੌਜ ਮੁਖੀ ਏਆਲ ਜਾਮਿਰ ਤੇ ਵਿਦੇਸ਼ ਮੰਤਰੀ ਗਿਦੀਓਯਨ ਸਾਰ ਦੇ ਨਾਂ ਸ਼ਾਮਲ ਹਨ।