- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਮੰਤਰਾਲੇ ਤਹਿਤ ਆਈਆਈਟ ਰੋਪੜ 'ਚ ਸਥਾਪਿਤ ਭਾਰਤ ਦੇ ਪਹਿਲੇ ਖੇਤੀਬਾੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤਮਤਾ ਕੇਂਦਰ ਅਨਮ ਡਾਟ ਏਆਈ ਨੇ ਖੇਤੀਬਾੜੀ ਨਵੀਨਤਾ ਦੇ ਖੇਤਰ ਦੀ ਮੋਹਰੀ ਗਲੋਬਲ ਕੰਪਨੀ ਸਿੰਜੇਂਟਾ ਦੇ ਨਾਲ ਫਰਾਂਸ ਦੇ ਨੀਸ ਸ਼ਹਿਰ 'ਚ ਹੋਏ ਭਾਰਤ ਇਨੋਵੇਟਸ 2026 ਦੌਰਾਨ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ।

ਪੰਜਾਬੀ ਜਾਗਰਣ, ਨਵੀਂ ਦਿੱਲੀ/ਰੂਪਨਗਰ : ਫਰਾਂਸ 'ਚ 'ਭਾਰਤ ਇਨੋਵੇਟਸ' ਮੰਚ 'ਤੇ ਜਿਸਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੀਤਾ, ਆਈਆਈਟੀ ਰੋਪੜ ਦੇ ਅਨਮ ਡਾਟ ਏਆਈ ਅਤੇ ਸਿੰਜੇਂਟਾ ਨੇ ਭਾਰਤ 'ਚ ਏਆਈ-ਸੰਚਾਲਿਤ ਕਲਾਈਮੇਟ-ਸਮਾਰਟ ਖੇਤੀਬਾੜੀ ਨੂੰ ਅੱਗੇ ਵਧਾਉਣ ਲਈ ਰਣਨੀਤਕ ਸਹਿਯੋਗ ਦਾ ਐਲਾਨ ਕੀਤਾ। ਇਸ ਸਹਿਯੋਗ ਤਹਿਤ ਸਹੀ ਫ਼ਸਲ ਸਿਹਤ, ਕੀੜਿਆਂ ਦੀ ਭਵਿੱਖਬਾਣੀ ਤੇ ਹੀਟ-ਸਟ੍ਰੈਸ ਮਾਡਲ ਵਿਕਸਤ ਕੀਤੇ ਜਾਣਗੇ। ਇਸ ਦੇ ਨਾਲ ਹੀ ਏਆਈ-ਸੰਚਾਲਿਤ ਫੈਸਲਾ ਸਹਾਇਤਾ ਹੱਲ ਤਿਆਰ ਕੀਤੇ ਜਾਣਗੇ, ਜੋ ਕਿਸਾਨਾਂ ਨੂੰ ਵਧੇਰੇ ਸੂਚਿਤ, ਸੰਕਟ-ਸਹਿਣਸ਼ੀਲ ਤੇ ਡੇਟਾ-ਆਧਾਰਿਤ ਖੇਤੀਬਾੜੀ ਫੈਸਲੇ ਲੈਣ 'ਚ ਸਮਰੱਥ ਬਣਾਉਣਗੇ।
ਸਿੱਖਿਆ ਮੰਤਰਾਲੇ ਤਹਿਤ ਆਈਆਈਟ ਰੋਪੜ 'ਚ ਸਥਾਪਿਤ ਭਾਰਤ ਦੇ ਪਹਿਲੇ ਖੇਤੀਬਾੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤਮਤਾ ਕੇਂਦਰ ਅਨਮ ਡਾਟ ਏਆਈ ਨੇ ਖੇਤੀਬਾੜੀ ਨਵੀਨਤਾ ਦੇ ਖੇਤਰ ਦੀ ਮੋਹਰੀ ਗਲੋਬਲ ਕੰਪਨੀ ਸਿੰਜੇਂਟਾ ਦੇ ਨਾਲ ਫਰਾਂਸ ਦੇ ਨੀਸ ਸ਼ਹਿਰ 'ਚ ਹੋਏ ਭਾਰਤ ਇਨੋਵੇਟਸ 2026 ਦੌਰਾਨ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ।
ਇਸ ਸਹਿਯੋਗ 'ਤੇ ਬੋਲਦੇ ਹੋਏ ਆਈਆਈਟ ਰੋਪੜ ਦੇ ਨਿਰਦੇਸ਼ਕ ਪ੍ਰੋ. ਰਾਜੀਵ ਆਹੂਜਾ ਨੇ ਕਿਹਾ, “ਭਾਰਤ ਸਰਕਾਰ ਦੇ ਸਹਿਯੋਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਨਾਲ ਅਸੀਂ ਇਕ ਏਆਈ-ਸੰਚਾਲਿਤ ਇੰਟੈਲੀਜੈਂਸ ਈਕੋਸਿਸਟਮ ਦਾ ਨਿਰਮਾਣ ਕਰ ਰਹੇ ਹਾਂ ਜੋ ਖੋਜ ਅਤੇ ਖੇਤਾਂ 'ਤੇ ਉਸਦੇ ਅਸਲ ਕਾਰਜਸ਼ੀਲਤਾ ਦੇ ਵਿਚਕਾਰ ਦੀ ਦੂਰੀ ਨੂੰ ਘਟਾਉਂਦਾ ਹੈ। ਅਨਮਡਾਟਏਆਈ ਅਤੇ ਸਿੰਜੇਂਟਾ ਵਿਚਾਲੇ ਇਹ ਸਹਿਯੋਗ ਉਦਯੋਗ ਅਤੇ ਵਿੱਦਿਅਕ ਸੰਸਥਾਵਾਂ ਦੀ ਭਾਈਵਾਲੀ ਦੇ ਮਹੱਤਵ ਨੂੰ ਹੋਰ ਮਜ਼ਬੂਤ ਕਰਦਾ ਹੈ ਜੋ ਅਗਲੀ ਪੀੜ੍ਹੀ ਦੀਆਂ ਖੇਤੀਬਾੜੀ ਤਕਨੀਕਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਦੀ ਹੈ।”
ਆਈਆਈਟ ਰੋਪੜ 'ਚ ਅਨਮਡਾਟਏਆਈ ਦੇ ਪ੍ਰੋਜੈਕਟ ਡਾਇਰੈਕਟਰ ਡਾ. ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਸਿੰਜੇਂਟਾ ਦੇ ਨਾਲ ਇਹ ਸਾਝੇਦਾਰੀ ਵਿਗਿਆਨ ਅਤੇ ਤਕਨਾਲੋਜੀ ਨੂੰ ਡੂੰਘੀ ਖੇਤੀਬਾੜੀ ਮਾਹਰਤਾ ਨਾਲ ਜੋੜਦੀ ਹੈ ਜਿਸ ਨਾਲ ਪੂਰੇ ਭਾਰਤ ਵਿਚ ਵਧੇਰੇ ਡਾਟਾ-ਆਧਾਰਿਤ ਅਤੇ ਕਲਾਈਮੇਟ-ਸਮਾਰਟ ਖੇਤੀ ਨੂੰ ਉਤਸ਼ਾਹ ਮਿਲੇਗਾ।
ਸਿੰਜੇਂਟਾ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਫ ਰੋਵੇ ਨੇ ਕਿਹਾ ਕਿ ਸਿੰਜੇਂਟਾ 'ਚ ਅਸੀਂ ਕਿਸਾਨਾਂ ਲਈ ਹਰ ਖੇਤਰ 'ਚ ਨਵੇਂ ਹੱਲ ਵਿਕਸਿਤ ਕਰ ਰਹੇ ਹਾਂ ਤਾਂ ਜੋ ਘੱਟ ਪ੍ਰਭਾਵ ਦੇ ਨਾਲ ਵਧੇਰੇ ਉਤਪਾਦਨ ਪ੍ਰਾਪਤ ਕੀਤਾ ਜਾ ਸਕੇ। ਅਨਮਡਾਟਏਆਈ ਭਾਰਤੀ ਖੇਤੀਬਾੜੀ ਲਈ ਪਰਿਵਰਤਨਕਾਰੀ ਡਿਜੀਟਲ ਅਧਾਰ ਤਿਆਰ ਕਰਨ 'ਚ ਯੋਗਦਾਨ ਪਾਉਣ ਦਾ ਵਿਲੱਖਣ ਮੌਕਾ ਦਿੰਦਾ ਹੈ ਜਿਸ ਨਾਲ ਇਸ ਦੇਸ਼ ਦੇ 60 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ।
ਭਾਰਤ ਇਨੋਵੇਟਸ 2026 'ਚ ਅਨਮਡਾਟਏਆਈ ਖੇਤੀਬਾੜੀ ਲਈ ਆਪਣੇ ਏਆਈ ਈਕੋਸਿਸਟਮ ਦਾ ਪ੍ਰਦਰਸ਼ਨ ਕਰ ਰਿਹਾ ਹੈ ਜਿਸ ਵਿਚ ਹਾਈਪਰਲੋਕਲ ਮੌਸਮ ਪ੍ਰਣਾਲੀ ਸ਼ਾਮਲ ਹੈ ਜੋ ਅਗਲੀ ਪੀੜ੍ਹੀ ਦੇ ਸਮਾਰਟ ਮੌਸਮ ਸਟੇਸ਼ਨ ਦੇ ਰੂਪ 'ਚ ਕਾਰਜ ਕਰਦੀ ਹੈ ਅਤੇ ਪ੍ਰਮੁੱਖ ਕਲਾਈਮੇਟ ਮਾਪਦੰਡਾਂ ਦੀ ਲਗਾਤਾਰ ਉੱਚ ਸਟੀਕਤਾ ਦੇ ਨਾਲ ਨਿਗਰਾਨੀ ਕਰਦੀ ਹੈ। ਖੇਤੀਬਾੜੀ ਸਲਾਹਕਾਰ ਕਿਸਾਨ ਚੈਟਬੌਟ, ਜੋ ਕਿਸਾਨਾਂ ਨੂੰ ਸਮੇਂ ਸਿਰ ਸਥਾਨਕ ਖੇਤੀਬਾੜੀ ਸਲਾਹ, ਮੌਸਮ ਅਪਡੇਟ ਅਤੇ ਬਾਜ਼ਾਰ ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਇਕ ਡਿਜੀਟਲ ਫੈਸਲਾ ਸਹਾਇਤਾ ਪ੍ਰਣਾਲੀ ਜੋ ਫ਼ਸਲਾਂ ਨੂੰ ਸਮਝਣ ਅਤੇ ਸਲਾਹ ਦੇਣ ਲਈ ਇੰਟੈਲੀਜੈਂਸ ਲੇਅਰ ਦਾ ਉਪਯੋਗ ਕਰਦੀ ਹੈ, ਜਿਸ ਵਿਚ ਫ਼ਸਲ ਪਛਾਣ, ਫ਼ਸਲ ਨੁਕਸਾਨ ਮੁਲਾਂਕਣ ਅਤੇ ਕੀਟ ਪ੍ਰਬੰਧਨ ਸ਼ਾਮਲ ਹਨ।