- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ’ਚ ਲਗਪਗ 70 ਫ਼ੀਸਦੀ ਝੁਲਸੀ ਲੜਕੀ ਦਾ ਇਲਾਜ ਰੁੜਕੇਲਾ ਦੇ ਇਕ ਨਿੱਜੀ ਹਸਪਤਾਲ ’ਚ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬਿਸਰਾ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।

ਜਾਗਰਣ ਸੰਵਾਦਦਾਤਾ, ਰੁੜਕੇਲਾ : ਓਡੀਸ਼ਾ ਦੇ ਰੁੜਕੇਲਾ ’ਚ ਸ਼ਨਿਚਰਵਾਰ ਨੂੰ ਤੜਕੇ ਇਕਪਾਸੜ ਪਿਆਰ ’ਚ ਪਾਗਲ ਨੌਜਵਾਨ ਨੇ ਘਰ ’ਚ ਸੌਂ ਰਹੀ ਲੜਕੀ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਘਟਨਾ ਬਿਸਰਾ ਥਾਣਾ ਖੇਤਰ ਦੇ ਸੰਤੋਸ਼ਪੁਰ ਇਲਾਕੇ ਦੀ ਹੈ। ਅੱਗ ਲੱਗਣ ਕਾਰਨ ਗੰਭੀਰ ਰੂਪ ’ਚ ਝੁਲਸੀ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ’ਚ ਲਗਪਗ 70 ਫ਼ੀਸਦੀ ਝੁਲਸੀ ਲੜਕੀ ਦਾ ਇਲਾਜ ਰੁੜਕੇਲਾ ਦੇ ਇਕ ਨਿੱਜੀ ਹਸਪਤਾਲ ’ਚ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬਿਸਰਾ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਪੀੜਤ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਤਣਾਅ ਦਾ ਮਾਹੌਲ ਹੈ ਜਿਸ ਨੂੰ ਦੇਖਦੇ ਹੋਏ ਹੋਰ ਪੁਲਿਸ ਦਸਤੇ ਤਾਇਨਾਤ ਕੀਤੇ ਗਏ ਹਨ।