- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Crime News : ਪੁਲਿਸ ਨੇ ਮਾਮਲਾ ਦਰਜ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਰੂਰੀ ਕਾਨੂੰਨੀ ਪ੍ਰਕਿਰਿਆਵਾਂ ਤੋਂ ਬਾਅਦ ਅਨੁਸ਼ਾ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਗਲੀ ਜਾਂਚ ਜਾਰੀ ਹੈ।

ਡਿਜੀਟਲ ਡੈਸਕ, ਬੈਂਗਲੁਰੂ: ਕਰਨਾਟਕ ਦੇ ਬੈਂਗਲੁਰੂ ਦੇ ਮੱਲੇਸ਼ਵਰਮ ਇਲਾਕੇ 'ਚ ਆਪਣੇ ਘਰ 'ਚ 20 ਸਾਲਾ ਲਿਵ-ਇਨ ਪਾਰਟਨਰ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ 'ਚ 27 ਸਾਲਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤਾ ਦੀ ਪਛਾਣ ਅਨੁਸ਼ਾ ਤੇ ਦੋਸ਼ੀ ਦੀ ਸ਼ਰਥ ਵਜੋਂ ਹੋਈ ਹੈ, ਦੋਵੇਂ ਹੀ ਹਾਸਨ ਜ਼ਿਲ੍ਹੇ ਦੇ ਸਕਲੇਸ਼ਪੁਰ ਦੇ ਰਹਿਣ ਵਾਲੇ ਸਨ। ਦੱਸਿਆ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਇੰਸਟਾਗ੍ਰਾਮ ਰਾਹੀਂ ਹੋਈ ਸੀ ਤੇ ਉਹ ਪਿਛਲੇ ਛੇ ਮਹੀਨਿਆਂ ਤੋਂ ਮੱਲੇਸ਼ਵਰਮ 'ਚ ਇਕੱਠੇ ਰਹਿ ਰਹੇ ਸਨ।
ਪੁਲਿਸ ਅਨੁਸਾਰ, ਸ਼ਨਿਚਰਵਾਰ ਰਾਤ ਨਿੱਜੀ ਮਾਮਲਿਆਂ ਨੂੰ ਲੈ ਕੇ ਹੋਈ ਬਹਿਸ ਵਧ ਗਈ, ਜਿਸ ਤੋਂ ਬਾਅਦ ਸ਼ਰਥ ਨੇ ਕਥਿਤ ਤੌਰ 'ਤੇ ਅਨੁਸ਼ਾ ਦਾ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ। ਸ਼ਰਥ ਸ਼ਹਿਰ 'ਚ ਪਾਣੀ ਦੇ ਟੈਂਕਰ ਦਾ ਡਰਾਈਵਰ ਸੀ।
ਇਹ ਘਟਨਾ ਸੋਮਵਾਰ ਨੂੰ ਉਦੋਂ ਸਾਹਮਣੇ ਆਈ ਜਦੋਂ ਸ਼ਰਥ ਨੇ ਕਥਿਤ ਤੌਰ 'ਤੇ ਆਪਣੇ ਵਕੀਲ ਨੂੰ ਇਸ ਅਪਰਾਧ ਬਾਰੇ ਦੱਸਿਆ। ਵਕੀਲ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸ਼ੇਸ਼ਾਦਰੀਪੁਰਮ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ।
ਪੁਲਿਸ ਨੇ ਮਾਮਲਾ ਦਰਜ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਰੂਰੀ ਕਾਨੂੰਨੀ ਪ੍ਰਕਿਰਿਆਵਾਂ ਤੋਂ ਬਾਅਦ ਅਨੁਸ਼ਾ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਗਲੀ ਜਾਂਚ ਜਾਰੀ ਹੈ।