- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਦੁਆਰ ’ਚ ਭੀੜ ਦਾ ਫਾਇਦਾ ਚੁੱਕ ਕੇ ਨਕਲੀ ਨੋਟ ਖਪਾ ਰਹੇ ਸੀ। ਉਹ ਹਰ ਥਾਂ 500 ਦਾ ਨੋਟ ਦਿੰਦੇ ਤੇ ਬਾਕੀ ਬਚੇ ਪੈਸੇ ਆਪਣੇ ਕੋਲ ਰੱਖਦੇ। ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਉਸ ਦੇ ਪੁੱਤਰ ਟਿੰਕੂ, ਸੰਜੀਵ ਕੁਮਾਰ ਤੇ ਉਸ ਦੇ ਪੁੱਤਰ ਸੁਮਿਤ ਕੁਮਾਰ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ।

ਜਾਸ, ਹਰਿਦੁਆਰ : ਪੁਲਿਸ ਨੇ ਪੰਜਾਬ ਦੇ ਗੁਰਦਾਸਪੁਰ ਤੋਂ ਹਰਿਦੁਆਰ ਦੇ ਬਜ਼ਾਰਾਂ ’ਚ ਜਾਅਲੀ ਨੋਟ ਖਪਾਉਣ ਪੁੱਜੇ ਪਿਓ-ਪੁੱਤਰਾਂ ਦੀਆਂ ਦੋ ਜੋੜੀਆਂ ਨੂੰ ਕਾਬੂ ਕੀਤਾ ਹੈ। ਚਾਰਾਂ ਦੇ ਕਬਜ਼ੇ ’ਚੋਂ 500 ਰੁਪਏ ਦੇ 169 ਜਾਅਲੀ ਨੋਟ, ਯਾਨੀ ਕੁਲ 84 ਹਜ਼ਾਰ 500 ਰੁਪਏ ਦੀ ਨਕਲੀ ਕਰੰਸੀ ਬਰਾਮਦ ਹੋਈ। ਪੁੱਛਗਿੱਛ ’ਚ ਦੱਸਿਆ ਗਿਆ ਕਿ ਮੁਲਜ਼ਮਾਂ ਨੇ 20 ਹਜ਼ਾਰ ਰੁਪਏ ’ਚ ਇਕ ਲੱਖ ਰੁਪਏ ਦੇ ਜਾਅਲੀ ਨੋਟ ਖ਼ਰੀਦੇ ਸਨ। ਹਰਿਦੁਆਰ ’ਚ ਭੀੜ ਦਾ ਫਾਇਦਾ ਚੁੱਕ ਕੇ ਨਕਲੀ ਨੋਟ ਖਪਾ ਰਹੇ ਸੀ। ਉਹ ਹਰ ਥਾਂ 500 ਦਾ ਨੋਟ ਦਿੰਦੇ ਤੇ ਬਾਕੀ ਬਚੇ ਪੈਸੇ ਆਪਣੇ ਕੋਲ ਰੱਖਦੇ। ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਉਸ ਦੇ ਪੁੱਤਰ ਟਿੰਕੂ, ਸੰਜੀਵ ਕੁਮਾਰ ਤੇ ਉਸ ਦੇ ਪੁੱਤਰ ਸੁਮਿਤ ਕੁਮਾਰ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ।