- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਸ਼ਾਮ ਕਰੀਬ 6 ਵਜੇ ਰਾਸ਼ਿਦ ਆਪਣੇ ਪਿਤਾ ਦੇ ਘਰ ਦੇ ਬਾਹਰ ਬੈਠਾ ਸੀ। ਇਸ ਦੌਰਾਨ ਤਿੰਨ ਬਦਮਾਸ਼ ਆਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਮੁਤਾਬਕ ਬਦਮਾਸ਼ ਰਾਜਾ ਮੇਵਾਤੀ ਦਾ ਭਾਣਜਾ ਹਾਰੂਨ ਇਸ ਕਤਲ ਕਾਂਡ ਵਿਚ ਸ਼ਾਮਲ ਹੈ। ਉਸ ਉੱਤੇ ਵਸੂਲੀ ਅਤੇ ਰੰਗਦਾਰੀ ਦੇ ਕਈ ਮਾਮਲੇ ਦਰਜ ਹਨ।

ਜਾਸ, ਨਵੀਂ ਦਿੱਲੀ : ਨਹਿਰੂ ਵਿਹਾਰ ਮੁਹੱਲੇ ਵਿਚ ਸੋਮਵਾਰ ਨੂੰ ਦਿਨ ਵੇਲ਼ੇ ਤਿੰਨ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ ਦੇ ਕਾਰਕੁਨ ਰਾਸ਼ਿਦ ਦੀ ਤਾਬੜਤੋੜ ਗੋਲ਼ੀਆਂ ਚਲਾ ਕੇ ਹੱਤਿਆ ਕਰ ਦਿੱਤੀ। ਬਦਮਾਸ਼ਾਂ ਨੇ 25 ਤੋਂ 30 ਰੌਂਦ ਤੱਕ ਫਾਇਰਿੰਗ ਕੀਤੀ। ਵਾਰਦਾਤ ਤੋਂ ਬਾਅਦ ਬਦਮਾਸ਼ ਲੋਕਾਂ ਨੂੰ ਆਉਂਦੇ ਦੇਖ ਕੇ ਹਵਾਈ ਫਾਇਰਿੰਗ ਕਰਦੇ ਹੋਏ ਉੱਥੋਂ ਭੱਜ ਗਏ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਰਾਜਾ ਮੇਵਾਤੀ ਦੀ ਹੱਤਿਆ ਦਾ ਬਦਲਾ ਲੈਣ ਲਈ ਇਹ ਕਤਲ ਕੀਤਾ ਗਿਆ ਹੈ। ਉੱਤਰ-ਪੂਰਬੀ ਜ਼ਿਲ੍ਹੇ ਦੇ ਡੀਸੀਪੀ ਰਾਹੁਲ ਅਲਵਲ ਨੇ ਦੱਸਿਆ ਹੈ ਕਿ ਰਾਸ਼ਿਦ ਆਪਣੇ ਪਰਿਵਾਰ ਨਾਲ ਨਹਿਰੂ ਵਿਹਾਰ ਵਿਚ ਪੰਜ ਬੱਚਿਆਂ, ਪਤਨੀ ਅਤੇ ਪੰਜ ਭਰਾਵਾਂ ਨਾਲ ਰਹਿੰਦਾ ਸੀ ਅਤੇ ਘਰ ਦੇ ਥੱਲੇ ਉਨ੍ਹਾਂ ਦਾ ਪਾਣੀ ਦਾ ਪਲਾਂਟ ਸੀ। ਸੋਮਵਾਰ ਸ਼ਾਮ ਕਰੀਬ 6 ਵਜੇ ਰਾਸ਼ਿਦ ਆਪਣੇ ਪਿਤਾ ਦੇ ਘਰ ਦੇ ਬਾਹਰ ਬੈਠਾ ਸੀ। ਇਸ ਦੌਰਾਨ ਤਿੰਨ ਬਦਮਾਸ਼ ਆਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਮੁਤਾਬਕ ਬਦਮਾਸ਼ ਰਾਜਾ ਮੇਵਾਤੀ ਦਾ ਭਾਣਜਾ ਹਾਰੂਨ ਇਸ ਕਤਲ ਕਾਂਡ ਵਿਚ ਸ਼ਾਮਲ ਹੈ। ਉਸ ਉੱਤੇ ਵਸੂਲੀ ਅਤੇ ਰੰਗਦਾਰੀ ਦੇ ਕਈ ਮਾਮਲੇ ਦਰਜ ਹਨ।