- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਅਜਿਹੇ ਸੀਰਪ ਬਣਾਉਣ ਲਈ ਲਾਇਸੈਂਸ ਲੈਣ ਦੇ ਨਾਲ-ਨਾਲ ਵਿਕਰੀ ਲਈ ਡਾਕਟਰ ਦੀ ਪਰਚੀ ਦੀ ਵੀ ਜ਼ਰੂਰਤ ਹੋਵੇਗੀ। ਨਸ਼ੇ ਲਈ ਕਫ ਸੀਰਪ ਦੇ ਵੱਧਦੀ ਦੁਰਵਰਤੋਂ ਨੂੰ ਰੋਕਣ ਵਿਚ ਇਸ ਨਾਲ ਮਦਦ ਮਿਲੇਗੀ।

ਜਾਗਰਣ ਬਿਊਰੋ, ਨਵੀਂ ਦਿੱਲੀ : 12 ਫ਼ੀਸਦ ਤੋਂ ਵੱਧ ਅਲਕੋਹਲ ਵਾਲੇ ਕਫ ਸੀਰਪ ਬਣਾਉਣ ਵਾਲੀ ਫਰਮ ਨੂੰ ਹੁਣ ਲਾਇਸੈਂਸ ਲੈਣਾ ਪਿਆ ਕਰੇਗਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ 12 ਫ਼ੀਸਦ ਤੋਂ ਵੱਧ ਅਲਕੋਹਲ ਵਾਲੇ ਸਾਰੇ ਦਵਾਈ ਫਾਰਮੂਲੇਸ਼ਨਾਂ ਨੂੰ ਲਾਇਸੈਂਸ ਤੋਂ ਛੋਟ ਵਾਪਸ ਲੈ ਲਈ ਹੈ। ਹੁਣ ਅਜਿਹੇ ਸੀਰਪ ਬਣਾਉਣ ਲਈ ਲਾਇਸੈਂਸ ਲੈਣ ਦੇ ਨਾਲ-ਨਾਲ ਵਿਕਰੀ ਲਈ ਡਾਕਟਰ ਦੀ ਪਰਚੀ ਦੀ ਵੀ ਜ਼ਰੂਰਤ ਹੋਵੇਗੀ। ਨਸ਼ੇ ਲਈ ਕਫ ਸੀਰਪ ਦੇ ਵੱਧਦੀ ਦੁਰਵਰਤੋਂ ਨੂੰ ਰੋਕਣ ਵਿਚ ਇਸ ਨਾਲ ਮਦਦ ਮਿਲੇਗੀ।
ਅਸਲ ਵਿਚ ਹੁਣ ਤੱਕ ਟਿੰਚਰ ਸਮੇਤ ਕੁਝ ਕਫ ਸੀਰਪ ਵਰਗੇ ਦਵਾਈ ਉਤਪਾਦਾਂ ਨੂੰ ਦਵਾਈ ਨਿਯਮ, 1945 ਦੇ ਸ਼ਡਿਊਲ ‘ਕੇ’ ਦੇ ਤਹਿਤ ਲਾਇਸੈਂਸ ਦੀ ਜ਼ਰੂਰਤ ਤੋਂ ਛੋਟ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਕੁਝ ਫਾਰਮੂਲੇਸ਼ਨਾਂ ਵਿਚ ਐਥਿਲ ਅਲਕੋਹਲ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ, ਕੁਝ ਮਾਮਲਿਆਂ ਵਿਚ ਤਾਂ ਇਹ 80-90 ਫ਼ੀਸਦ ਤੱਕ ਹੋ ਸਕਦੀ ਹੈ। ਇਸੇ ਕਾਰਨ ਕੁਝ ਉਤਪਾਦਾਂ ਵਿਚ 80 ਫ਼ੀਸਦ ਤੱਕ ਐਥਿਲ ਅਲਕੋਹਲ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਦਵਾਈ ਉਤਪਾਦ ਦੱਸ ਕੇ ਵੇਚਿਆ ਜਾ ਰਿਹਾ ਸੀ ਜਦਕਿ ਇਸ ਦੀ ਦੁਰਵਰਤੋਂ ਨਸ਼ੇ ਲਈ ਕੀਤੀ ਜਾ ਰਹੀ ਸੀ। ਇਸ ਸਬੰਧ ਵਿਚ ਕਈ ਸੂਬਿਆਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖੇ ਸਨ।
ਸਰਕਾਰ ਨੇ ਇਨ੍ਹਾਂ ਉਤਪਾਦਾਂ ਨੂੰ ਦਵਾਈ ਨਿਯਮ, 1945 ਦੇ ਸ਼ਡਿਊਲ ‘ਐਚ1’ ਵਿਚ ਵੀ ਸ਼ਾਮਲ ਕਰ ਦਿੱਤਾ ਹੈ। ਇਸ ਦੇ ਤਹਿਤ ਇਨ੍ਹਾਂ ਨੂੰ ਸਿਰਫ ਰਜਿਸਟਰਡ ਡਾਕਟਰ ਦੀ ਪਰਚੀ (ਪ੍ਰਿਸਕ੍ਰਿਪਸ਼ਨ) ’ਤੇ ਹੀ ਵੇਚਿਆ ਜਾ ਸਕੇਗਾ ਅਤੇ ਇਨ੍ਹਾਂ ਦਾ ਰਿਕਾਰਡ ਰੱਖਣਾ ਵੀ ਲਾਜ਼ਮੀ ਹੋਵੇਗਾ। ਦਵਾਈ ਨਿਯਮਾਂ ਦੇ ਮੌਜੂਦਾ ਪ੍ਰਬੰਧਾਂ ਵਿਚ ਪਹਿਲਾਂ ਹੀ ਰਵਾਇਤੀ ਮੈਡੀਕਲ ਪ੍ਰਣਾਲੀਆਂ ਲਈ ਅਲਕੋਹਲ ਦੀ ਹੱਦ ਨਿਰਧਾਰਤ ਕੀਤੀ ਗਈ ਹੈ। ਨਿਯਮ 161 ਦੇ ਤਹਿਤ ਆਯੁਰਵੈਦਿਕ, ਸਿੱਧ ਅਤੇ ਯੂਨਾਨੀ ਸੀਰਪ ਵਿਚ ਵੱਧ ਤੋਂ ਵੱਧ 16 ਫ਼ੀਸਦ ਅਲਕੋਹਲ ਦੀ ਪ੍ਰਵਾਨਗੀ ਹੈ। ਇਸੇ ਤਰ੍ਹਾਂ ਨਿਯਮ 106ਬੀ ਦੇ ਤਹਿਤ ਹੋਮਿਓਪੈਥਿਕ ਦਵਾਈਆਂ ਵਿਚ ਅਲਕੋਹਲ ਦੀ ਹੱਦ 12 ਫ਼ੀਸਦ ਹੈ।