- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਰਾਸ਼ਟਰ 'ਚ ਹੋਏ Operation Tiger ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਤਨਜ਼ ਕੱਸਦਿਆਂ ਕਿਹਾ, 'ਇਹ ਆਪ੍ਰੇਸ਼ਨ ਚਿੱਕੜ ਹੈ ਕਿਉਂਕਿ ਇਨ੍ਹਾਂ ਸੀਟਾਂ 'ਤੇ ਕਮਲ ਨਹੀਂ ਖਿੜ ਸਕਿਆ। ਪਰ ਸਾਡਾ ਸਵਾਲ ਇਹ ਹੈ ਕਿ ਉਹ ਇੰਨੇ ਪਰੇਸ਼ਾਨ ਕਿਉਂ ਹਨ? ਉਹ 240 ਸੀਟਾਂ 'ਤੇ ਹੀ ਕਿਉਂ ਰੁਕ ਗਏ, 400 ਸੀਟਾਂ ਕਿਉਂ ਨਹੀਂ ਮਿਲੀਆਂ?'

ਡਿਜੀਟਲ ਡੈਸਕ, ਨਵੀਂ ਦਿੱਲੀ : ਪੱਛਮੀ ਬੰਗਾਲ 'ਚ ਮਮਤਾ ਦੀ ਅਗਵਾਈ ਵਾਲੀ TMC ਤੇ ਮਹਾਰਾਸ਼ਟਰ 'ਚ ਊਧਵ ਦੀ ਅਗਵਾਈ ਵਾਲੀ ਸ਼ਿਵਸੈਨਾ ਯੂਬੀਟੀ 'ਚ ਪਈ ਫੁੱਟ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਕਾਂਗਰਸ ਨੇ ਸੋਮਵਾਰ ਨੂੰ ਭਾਜਪਾ ਦੇ ਸਹਿਯੋਗੀ ਏਕਨਾਥ ਸ਼ਿੰਦੇ ਦੀ ਅਗਵਾਈ 'ਚ ਊਧਵ ਠਾਕਰੇ ਦੇ ਖੇਮੇ ਨੂੰ ਹੋਰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ 'ਆਪ੍ਰੇਸ਼ਨ ਟਾਈਗਰ' ਨੂੰ 'ਆਪ੍ਰੇਸ਼ਨ ਕੀਚੜ' ਕਰਾਰ ਦਿੱਤਾ ਹੈ।
ਮਹਾਰਾਸ਼ਟਰ 'ਚ ਹੋਏ ਆਪ੍ਰੇਸ਼ਨ ਟਾਈਗਰ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਤਨਜ਼ ਕੱਸਦਿਆਂ ਕਿਹਾ, 'ਇਹ ਆਪ੍ਰੇਸ਼ਨ ਕੀਚੜ ਹੈ ਕਿਉਂਕਿ ਇਨ੍ਹਾਂ ਸੀਟਾਂ 'ਤੇ ਕਮਲ ਨਹੀਂ ਖਿੜ ਸਕਿਆ। ਪਰ ਸਾਡਾ ਸਵਾਲ ਇਹ ਹੈ ਕਿ ਉਹ ਇੰਨੇ ਪਰੇਸ਼ਾਨ ਕਿਉਂ ਹਨ? ਉਹ 240 ਸੀਟਾਂ 'ਤੇ ਹੀ ਕਿਉਂ ਰੁਕ ਗਏ, 400 ਸੀਟਾਂ ਕਿਉਂ ਨਹੀਂ ਮਿਲੀਆਂ? ਹੁਣ ਉਹ TMC ਅਤੇ ਸ਼ਿਵਸੈਨਾ ਵਰਗੀਆਂ ਦੂਜੀਆਂ ਪਾਰਟੀਆਂ ਵਿੱਚੋਂ ਸੰਸਦ ਮੈਂਬਰ ਤੋੜਨ 'ਚ ਕਿਉਂ ਲੱਗੇ ਹੋਏ ਹਨ? ਮਕਸਦ ਕੀ ਹੈ? ਕੀ ਉਨ੍ਹਾਂ ਦਾ ਇਰਾਦਾ ਅਸਲ ਵਿੱਚ ਸੰਵਿਧਾਨ ਨੂੰ ਬਦਲਣਾ ਹੈ? ... ਇਸ ਡਕੈਤੀ ਦੇ ਪਿੱਛੇ ਕੀ ਮਕਸਦ ਹੈ?...'
ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਪਵਨ ਖੇੜਾ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਸ਼ਿਵਸੇਨਾ (ਯੂਬੀਟੀ) ਦੇ ਨੌਂ ਲੋਕ ਸਭਾ ਮੈਂਬਰਾਂ ਵਿੱਚੋਂ ਛੇ ਨੇ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਖੇਮੇ 'ਚ ਸ਼ਾਮਲ ਹੋਣ ਅਤੇ ਸੱਤਾਧਾਰੀ ਐੱਨਡੀਏ (NDA) ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।
ਦੱਸਦੇ ਚੱਲੀਏ ਕਿ ਏਕਨਾਥ ਸ਼ਿੰਦੇ ਵੱਲੋਂ ਊਧਵ ਨੂੰ ਦਿੱਤਾ ਗਿਆ ਇਹ ਦੂਜਾ ਝਟਕਾ ਹੈ। ਜਦੋਂ ਆਪ੍ਰੇਸ਼ਨ ਟਾਈਗਰ ਤਹਿਤ ਊਧਵ ਧੜੇ ਦੇ ਸੰਸਦ ਮੈਂਬਰ ਸ਼ਿੰਦੇ ਧੜੇ 'ਚ ਸ਼ਾਮਲ ਹੋ ਰਹੇ ਹਨ। ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਸੀ ਕਿ ਮਹਾਰਾਸ਼ਟਰ 'ਚ ਸਿਰਫ਼ ਇੱਕ ਸ਼ਿਵਸੈਨਾ ਹੈ ਅਤੇ ਉਸਦੇ ਮੁਖੀ ਏਕਨਾਥ ਸ਼ਿੰਦੇ ਹਨ।
ਮਹਾਰਾਸ਼ਟਰ 'ਚ ਊਧਵ ਠਾਕਰੇ ਨੂੰ ਲੱਗੇ ਝਟਕੇ ਤੋਂ ਪਹਿਲਾਂ ਬੰਗਾਲ 'ਚ ਮਮਤਾ ਬਨਰਜੀ ਨੂੰ ਝਟਕਾ ਲੱਗਾ ਸੀ। ਜਦੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਟੀਐੱਮਸੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਮਮਤਾ ਬਨਰਜੀ ਨੇ ਵੱਡੀ ਗਿਣਤੀ 'ਚ ਸੰਸਦ ਮੈਂਬਰ ਤੇ ਵਿਧਾਇਕ ਖੋਹ ਦਿੱਤੇ। ਟੀਐੱਮਸੀ ਦੇ 20 ਲੋਕ ਸਭਾ ਮੈਂਬਰਾਂ ਨੇ ਮਮਤਾ ਬਨਰਜੀ ਦੇ ਖੇਮੇ ਤੋਂ ਵੱਖ ਹੋ ਕੇ ਤ੍ਰਿਪੁਰਾ ਦੀ ਇਕ ਪਾਰਟੀ ਐੱਨਸੀਪੀਆਈ (NCPI) 'ਚ ਰਲੇਵਾਂ ਕਰ ਲਿਆ, ਜਿਸਦੀ ਅਗਵਾਈ ਕਾਕੋਲੀ ਦਸਤੀਦਾਰ ਨੇ ਕੀਤੀ।