- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਲੀ ਜਾਣਕਾਰੀ ਮੁਤਾਬਕ ਅਨੰਤ ਅੰਬਾਨੀ ਸ਼ਨਿਚਰਵਾਰ ਦੇਰ ਰਾਤ ਤਿਰੂਮਲਾ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੇ ਭਗਵਾਨ ਵੈਂਕਟੇਸ਼ਵਰ ਦੇ ਚਰਨਾਂ ਵਿਚ ਆਪਣੇ ਵਾਲ ਸਮਰਪਿਤ ਕਰ ਦਿੱਤੇ। ?ਯਾਦ ਰਹੇ, ਭਗਵਾਨ ਦੇ ਚਰਨਾਂ ਵਿਚ ਵਾਲ ਸਮਰਪਣ ਕਰਨ ਦੀ ਇਹ ਪਰੰਪਰਾ ਸਦੀਆਂ ਪੁਰਾਣੀ ਹੈ, ਜਿਸ ਨੂੰ ਹਰ ਸਾਲ ਲੱਖਾਂ ਸ਼ਰਧਾਲੂ ਸ਼ਰਧਾ ਨਾਲ ਨਿਭਾਉਂਦੇ ਹਨ। ਉਨ੍ਹਾਂ ਦਾ ਇਹ ਕਦਮ ਸੰਦੇਸ਼ ਦਿੰਦਾ ਹੈ ਕਿ ਸਮਾਂ ਭਾਵੇਂ ਕਿੰਨਾ ਵੀ ਬਦਲ ਜਾਵੇ, ਸ਼ਰਧਾ ਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਾਅ ਹਮੇਸ਼ਾ ਕਾਇਮ ਰਹਿੰਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਨੰਤ ਅੰਬਾਨੀ ਨੇ ਐਤਵਾਰ ਸਵੇਰੇ ਆਂਧਰ ਪ੍ਰਦੇਸ਼ ਦੇ ਤਿਰੂਮਲਾ ਸਥਿਤ ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਪਵਿੱਤਰ ਧਾਮ ਵਿਚ ਦਰਸ਼ਨ ਕੀਤੇ ਅਤੇ ਪੂਜਾ ਕਰ ਕੇ ਸਨਾਤਨ ਪਰੰਪਰਾ ਪ੍ਰਤੀ ਡੂੰਘੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਗਵਾਨ ਦੇ ਚਰਨਾਂ ਵਿਚ ਆਪਣੇ ਸਿਰ ਦੇ ਵਾਲ ਸਮਰਪਿਤ ਕੀਤੇ ਅਤੇ ਕਈ ਹੋਰ ਧਾਰਮਿਕ ਅਨੁਸ਼ਠਾਨਾਂ ਵਿਚ ਸ਼ਮੂਲੀਅਤ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਅਨੰਤ ਅੰਬਾਨੀ ਸ਼ਨਿਚਰਵਾਰ ਦੇਰ ਰਾਤ ਤਿਰੂਮਲਾ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੇ ਭਗਵਾਨ ਵੈਂਕਟੇਸ਼ਵਰ ਦੇ ਚਰਨਾਂ ਵਿਚ ਆਪਣੇ ਵਾਲ ਸਮਰਪਿਤ ਕਰ ਦਿੱਤੇ। ?ਯਾਦ ਰਹੇ, ਭਗਵਾਨ ਦੇ ਚਰਨਾਂ ਵਿਚ ਵਾਲ ਸਮਰਪਣ ਕਰਨ ਦੀ ਇਹ ਪਰੰਪਰਾ ਸਦੀਆਂ ਪੁਰਾਣੀ ਹੈ, ਜਿਸ ਨੂੰ ਹਰ ਸਾਲ ਲੱਖਾਂ ਸ਼ਰਧਾਲੂ ਸ਼ਰਧਾ ਨਾਲ ਨਿਭਾਉਂਦੇ ਹਨ। ਉਨ੍ਹਾਂ ਦਾ ਇਹ ਕਦਮ ਸੰਦੇਸ਼ ਦਿੰਦਾ ਹੈ ਕਿ ਸਮਾਂ ਭਾਵੇਂ ਕਿੰਨਾ ਵੀ ਬਦਲ ਜਾਵੇ, ਸ਼ਰਧਾ ਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਾਅ ਹਮੇਸ਼ਾ ਕਾਇਮ ਰਹਿੰਦਾ ਹੈ।
ਸਵੇਰੇ ਕਰੀਬ 3:30 ਵਜੇ ਅਨੰਤ ਨੇ ਭਗਵਾਨ ਦੇ ਜਾਗਰਣ ਨਾਲ ਜੁੜੀ ‘ਪਵਿੱਤਰ ਸੁਪ੍ਰਭਾਤ ਸੇਵਾ’ ਵਿਚ ਹਿੱਸਾ ਲਿਆ। ਦਰਸ਼ਨਾਂ ਤੋਂ ਬਾਅਦ ਮੰਦਰ ਦੇ ਵਿਦਵਾਨਾਂ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਤਿਰੂਮਲਾ ਤਿਰੂਪਤੀ ਦੇਵਸਥਾਨਮ ਦੇ ਕਾਰਜਕਾਰੀ ਅਧਿਕਾਰੀ ਨੇ ਉਨ੍ਹਾਂ ਨੂੰ ਪ੍ਰਸ਼ਾਦ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਆਪਣੇ ਪਰਵਾਸ ਦੌਰਾਨ ਅਨੰਤ ਨੇ ਮੰਦਰ ਦੀ ਗਊਸ਼ਾਲਾ ਵਿਚ ਵੀ ਫੇਰੀ ਪਾਈ। ਉੱਥੇ ਉਨ੍ਹਾਂ ਨੇ ਗਊਆਂ ਦਾ ਪੂਜਨ ਕੀਤਾ ਅਤੇ ਮੰਦਰ ਦੀਆਂ ਗਊਆਂ ਅਤੇ ਹਾਥੀਆਂ ਨਾਲ ਵਕਤ ਬਿਤਾਇਆ। ਇਸ ਤੋਂ ਬਾਅਦ ਉਹ ਤਿਰੂਪਤੀ ਸਥਿਤ ਪਦਮਾਵਤੀ ਅੰਮਾਵਾਰੀ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮਾਤਾ ਜੀ ਦੇ ਦਰਸ਼ਨ ਕਰ ਕੇ ਪੂਜਾ-ਅਰਚਨਾ ਕੀਤੀ।
ਆਪਣੀ ਧਾਰਮਿਕ ਯਾਤਰਾ ਪੂਰੀ ਕਰਨ ਤੋਂ ਬਾਅਦ ਅਨੰਤ ਅੰਬਾਨੀ ਸਵੇਰੇ ਤਿਰੁਪਤੀ ਤੋਂ ਰਵਾਨਾ ਹੋ ਗਏ। ਉਨ੍ਹਾਂ ਦੀ ਇਹ ਯਾਤਰਾ ਭਾਰਤ ਦੀਆਂ ਅਧਿਆਤਮਕ ਪਰੰਪਰਾਵਾਂ, ਸੱਭਿਆਚਾਰਕ ਵਿਰਾਸਤ ਅਤੇ ਸਨਾਤਨ ਧਰਮ ਪ੍ਰਤੀ ਉਨ੍ਹਾਂ ਦੇ ਨਿਰੰਤਰ ਸਮਰਪਣ ਨੂੰ ਦਰਸਾਉਂਦੀ ਹੈ। ਦੇਸ਼ ਦੇ ਸਭ ਤੋਂ ਪ੍ਰਤਿਸ਼ਠਾ ਵਾਲੇ ਤੀਰਥ ਸਥਾਨਾਂ ਵਿਚ ਸ਼ਾਮਲ ਤਿਰੂਮਲਾ ਵਿਚ ਉਨ੍ਹਾਂ ਦੇ ਦਰਸ਼ਨਾਂ ਅਤੇ ਧਾਰਮਿਕ ਅਨੁਸ਼ਠਾਨਾਂ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਰਹਿੰਦੇ ਹਨ। ਅਨੰਤ ਦੀ ਇਸ ਯਾਤਰਾ ਨੇ ਇਹ ਸੰਦੇਸ਼ ਦਿੱਤਾ ਹੈ ਕਿ ਆਧੁਨਿਕ ਜੀਵਨ ਦੇ ਰੁਝੇਵਿਆਂ ਦੇ ਬਾਵਜੂਦ ਸ਼ਰਧਾ, ਪਰੰਪਰਾ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਪ੍ਰਤੀ ਸਤਿਕਾਰ ਭਾਰਤੀ ਸਮਾਜ ਦੀ ਮਜ਼ਬੂਤ ਪਛਾਣ ਬਣਿਆ ਹੋਇਆ ਹੈ।