- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ, ਟ੍ਰੈਕਿੰਗ ਸੁਸਟੇਨੇਬਲ ਡਿਵੈਲਪਮੈਂਟ ਗੋਲ (ਐੱਸਡੀਜੀ) 7: ਦਿ ਐਨਰਜੀ ਪ੍ਰੋਗਰੈਸ ਰਿਪੋਰਟ ਅਨੁਸਾਰ, ਹਾਲੇ 1.8 ਅਰਬ ਲੋਕ ਖਾਣਾ ਪਕਾਉਣ ਲਈ ਪ੍ਰਦੂਸ਼ਣ ਫੈਲਾਉਣ ਵਾਲੇ ਈਂਧਨ ਦਾ ਇਸਤੇਮਾਲ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਹੈ।

ਸੰਯੁਕਤ ਰਾਸ਼ਟਰ, ਆਈਏਐੱਨਐੱਸ : ਜੇਕਰ ਬਿਜਲੀ ਪੰਜ ਮਿੰਟ ਲਈ ਵੀ ਚਲੀ ਜਾਵੇ ਤਾਂ ਅਸੀਂ ਅਤੇ ਤੁਸੀਂ ਪਰੇਸ਼ਾਨ ਹੋ ਜਾਂਦੇ ਹਾਂ। ਇਹ ਵਰਤਾਰਾ ਸਾਡੇ ਆਧੁਨਿਕ ਜੀਵਨ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਸਿੱਧਾ ਪ੍ਰਭਾਵ ਪਾਉਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਜੇ ਵੀ ਦੁਨੀਆ ਭਰ ਵਿਚ 65.5 ਕਰੋੜ ਲੋਕ (ਜੋ ਕਿ ਵਿਸ਼ਵ ਦੀ ਆਬਾਦੀ ਦਾ ਅੱਠ ਪ੍ਰਤੀਸ਼ਤ ਹੈ) ਬਿਜਲੀ ਤੋਂ ਬਿਨਾਂ ਜੀਵਨ ਬਿਤਾ ਰਹੇ ਹਨ। ਇਹ ਹੈਰਾਨ ਕਰਨ ਵਾਲਾ ਅੰਕੜਾ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਉਪ-ਸਹਾਰਾ ਅਫ਼ਰੀਕਾ ਵਿਚ ਹਨ।
ਇਸ ਤੋਂ ਇਲਾਵਾ, ਟ੍ਰੈਕਿੰਗ ਸੁਸਟੇਨੇਬਲ ਡਿਵੈਲਪਮੈਂਟ ਗੋਲ (ਐੱਸਡੀਜੀ) 7: ਦਿ ਐਨਰਜੀ ਪ੍ਰੋਗਰੈਸ ਰਿਪੋਰਟ ਅਨੁਸਾਰ, ਹਾਲੇ 1.8 ਅਰਬ ਲੋਕ ਖਾਣਾ ਪਕਾਉਣ ਲਈ ਪ੍ਰਦੂਸ਼ਣ ਫੈਲਾਉਣ ਵਾਲੇ ਈਂਧਨ ਦਾ ਇਸਤੇਮਾਲ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਹੈ। ਇਨ੍ਹਾਂ ਕਮੀਆਂ ਦਾ ਸਭ ਤੋਂ ਵੱਧ ਪ੍ਰਭਾਵ ਉਪ-ਸਹਾਰਾ ਅਫ਼ਰੀਕਾ ’ਤੇ ਪਿਆ ਹੈ, ਜਿੱਥੇ 56 ਕਰੋੜ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਜੀਵਨ ਬਿਤਾ ਰਹੇ ਹਨ ਅਤੇ 97 ਕਰੋੜ ਲੋਕਾਂ ਕੋਲ ਭੋਜਨ ਬਣਾਉਣ ਲਈ ਸਾਫ਼ ਸੁਥਰੀਆਂ ਸੁਵਿਧਾਵਾਂ ਉਪਲਬਧ ਨਹੀਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2030 ਤੱਕ ਸਾਰੇ ਲੋਕਾਂ ਤੱਕ ਬਿਜਲੀ ਪਹੁੰਚਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਸ ਖੇਤਰ ਵਿਚ ਬਿਜਲੀ ਪਹੁੰਚਾਉਣ ਦੀ ਰਫ਼ਤਾਰ ਨੂੰ ਤਿੰਨ ਗੁਣਾ ਕਰਨਾ ਹੋਵੇਗਾ।
ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਰਿਪੋਰਟ ਵਿਚ ਟਿਕਾਊ ਊਰਜਾ ਦੇ ਕਈ ਖੇਤਰਾਂ ਵਿਚ ਉਤਸ਼ਾਹਜਨਕ ਪ੍ਰਗਤੀ ’ਤੇ ਚਾਨਣਾ ਪਾਇਆ ਗਿਆ ਹੈ। ਮਿਸਾਲ ਵਜੋਂ, ਨਵਿਆਉਣਯੋਗ ਊਰਜਾ ਦਾ ਤੇਜ਼ੀ ਨਾਲ ਵਿਸਥਾਰ ਜਾਰੀ ਰਿਹਾ ਅਤੇ ਆਲਮੀ ਬਿਜਲੀ ਖਪਤ ਵਿਚ ਇਸ ਦੀ ਹਿੱਸੇਦਾਰੀ 30 ਪ੍ਰਤੀਸ਼ਤ ਤੋਂ ਵੱਧ ਹੋ ਗਈ ਹੈ। ਹਾਲਾਂਕਿ, ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਰੰਤ ਅਤੇ ਵੱਡੇ ਪੱਧਰ ’ਤੇ ਕਦਮ ਨਹੀਂ ਚੁੱਕੇ ਗਏ ਤਾਂ ਦੁਨੀਆ 2030 ਤੱਕ ਸਸਤੀ, ਭਰੋਸੇਯੋਗ, ਟਿਕਾਊ ਅਤੇ ਆਧੁਨਿਕ ਊਰਜਾ ਤੱਕ ਸਾਰਿਆਂ ਦੀ ਪਹੁੰਚ ਯਕੀਨੀ ਬਣਾਉਣ ਵਾਲੇ ਐੱਸਡੀਜੀ-7 ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਪਿੱਛੇ ਰਹਿ ਜਾਵੇਗੀ।