ਕਾਰ ਕਿਸੇ ਵੀ ਰੰਗ ਦੀ ਹੋਵੇ ਪਰ ਟਾਇਰ ਹਮੇਸ਼ਾ ਕਾਲੇ ਕਿਉਂ ਹੁੰਦੇ ਹਨ? ਇਕ ਮਿੰਟ 'ਚ ਸਮਝੋ ਪੂਰੀ ਇਨਸਾਈਡ ਸਟੋਰੀ
Car Tyres Black Why: ਕੀ ਤੁਸੀਂ ਜਾਣਦੇ ਹੋ ਕਿ ਕਾਰ ਦੇ ਟਾਇਰ ਕਾਲੇ ਕਿਉਂ ਹੁੰਦੇ ਹਨ? ਜਾਣੋ ਪਹਿਲਾਂ ਟਾਇਰ ਚਿੱਟੇ ਕਿਉਂ ਹੁੰਦੇ ਸਨ ਤੇ ਕਾਰਬਨ ਬਲੈਕ ਨੇ ਟਾਇਰਾਂ ਦੀ ਮਜ਼ਬੂਤੀ ਤੇ ਉਮਰ ਕਿਵੇਂ ਵਧਾਈ।
Publish Date: Sun, 04 Oct 2026 01:39 PM (IST)
Updated Date: Sun, 04 Oct 2026 01:45 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬਾਜ਼ਾਰ 'ਚ ਲਾਂਚ ਹੋ ਰਹੀਆਂ ਨਵੀਆਂ-ਨਵੀਆਂ ਗੱਡੀਆਂ ਦੇ ਰੰਗ ਤੇ ਬਣਾਵਟ ਤਾਂ ਵੱਖ-ਵੱਖ ਹੁੰਦੇ ਹਨ, ਪਰ ਇਕ ਚੀਜ਼ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਕਾਰ ਦੇ ਕਾਲੇ ਟਾਇਰਾਂ ਦੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਗੱਡੀ ਦੇ ਰੰਗ ਦੇ ਨਾਲ ਟਾਇਰਾਂ ਦਾ ਰੰਗ ਕਿਉਂ ਨਹੀਂ ਬਦਲਦਾ? ਆਓ ਤੁਹਾਨੂੰ ਇਸ ਦੇ ਪਿੱਛੇ ਦਾ ਵਿਗਿਆਨ ਦੱਸਦੇ ਹਾਂ।
ਪਹਿਲਾਂ ਟਾਇਰਾਂ ਦਾ ਰੰਗ ਚਿੱਟਾ ਹੁੰਦਾ ਸੀ
ਕਿਹਾ ਜਾਂਦਾ ਹੈ ਕਿ ਸਾਲ 1917 ਤੋਂ ਪਹਿਲਾਂ ਤਕ ਗੱਡੀਆਂ ਦੇ ਟਾਇਰਾਂ ਦਾ ਰੰਗ ਕਾਲਾ ਨਹੀਂ, ਸਗੋਂ ਚਿੱਟਾ ਹੁੰਦਾ ਸੀ। ਦਰਅਸਲ, ਟਾਇਰ 'ਚ ਵਰਤੀ ਜਾਣ ਵਾਲੀ ਰਬੜ ਦਾ ਕੁਦਰਤੀ ਰੰਗ ਚਿੱਟਾ ਜਾਂ ਦੂਧੀਆ ਹੁੰਦਾ ਹੈ। ਪਰ ਇਨ੍ਹਾਂ ਟਾਇਰਾਂ ਦੀ ਉਮਰ ਜ਼ਿਆਦਾ ਨਹੀਂ ਹੁੰਦੀ ਸੀ। ਹਾਲਾਂਕਿ, ਰਬੜ ਦੇ ਟਾਇਰਾਂ ਨੂੰ ਮਜ਼ਬੂਤ ਬਣਾਉਣ ਲਈ ਇਨ੍ਹਾਂ 'ਚ ਜ਼ਿੰਕ ਆਕਸਾਈਡ ਮਿਲਾਇਆ ਜਾਂਦਾ ਸੀ, ਫਿਰ ਵੀ ਇਹ ਜ਼ਿਆਦਾ ਟਿਕਾਊ ਨਹੀਂ ਹੁੰਦੇ ਸਨ ਤੇ ਘੱਟ ਸਮੇਂ 'ਚ ਹੀ ਘਿਸ ਜਾਂਦੇ ਸਨ।
20ਵੀਂ ਸਦੀ 'ਚ ਟਾਇਰਾਂ ਦਾ ਰੰਗ ਹੋਇਆ ਕਾਲਾ
ਵੈਸੇ ਤਾਂ ਕੰਪਨੀਆਂ ਨੂੰ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਸੀ ਕਿ ਟਾਇਰਾਂ ਨੂੰ ਜ਼ਿਆਦਾ ਟਿਕਾਊ ਤੇ ਮਜ਼ਬੂਤ ਬਣਾਉਣ ਲਈ ਕੋਈ ਬਿਹਤਰ ਵਿਕਲਪ ਲੱਭਣਾ ਪਵੇਗਾ ਪਰ 20ਵੀਂ ਸਦੀ 'ਚ ਇਸ ਦਾ ਸਥਾਈ ਹੱਲ ਸਾਹਮਣੇ ਆਇਆ।
ਸਾਲ 1910 'ਚ ਕੈਮਿਸਟ ਜਾਰਜ ਓਏਂਸਲੇਗਰ ਨਾਮਕ ਵਿਅਕਤੀ ਨੇ ਖੋਜ ਕੀਤੀ ਕਿ ਜੇਕਰ ਟਾਇਰ ਦੀ ਰਬੜ 'ਚ ਕਾਰਬਨ ਬਲੈਕ ਮਿਲਾ ਦਿੱਤਾ ਜਾਵੇ ਤਾਂ ਇਸ ਦੀ ਮਜ਼ਬੂਤੀ ਤੇ ਟਿਕਾਊਪਣ 'ਚ ਕਾਫ਼ੀ ਸੁਧਾਰ ਹੁੰਦਾ ਹੈ।
ਦੱਸ ਦੇਈਏ ਕਿ ਕਾਰਬਨ ਬਲੈਕ, ਜਿਸ ਨੂੰ ਅੰਗਰੇਜ਼ੀ 'ਚ Soot ਵੀ ਕਿਹਾ ਜਾਂਦਾ ਹੈ, ਬਹੁਤ ਹੀ ਬਰੀਕ ਕਾਲਖ਼ ਵਰਗਾ ਪਦਾਰਥ ਹੁੰਦਾ ਹੈ। ਇਹ ਟਾਇਰਾਂ ਨੂੰ ਘਿਸਣ ਤੋਂ ਬਚਾਉਣ ਦੇ ਨਾਲ ਹੀ ਉਨ੍ਹਾਂ ਨੂੰ ਲਚਕੀਲਾ ਤੇ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ।
ਕਾਰਬਨ ਬਲੈਕ ਨੇ ਟਾਇਰਾਂ ਦੀ ਉਮਰ ਵਧਾਈ
ਗੱਡੀ ਦੇ ਟਾਇਰ ਦਾ ਕਾਲਾ ਰੰਗ ਯਾਨੀ ਕਾਰਬਨ ਬਲੈਕ ਇਕ ਵਰਦਾਨ ਵਾਂਗ ਸਾਬਤ ਹੋਇਆ। ਜਿੱਥੇ ਪਹਿਲਾਂ ਟਾਇਰਾਂ ਦੀ ਉਮਰ ਲਗਪਗ 2 ਹਜ਼ਾਰ ਤੋਂ 5 ਹਜ਼ਾਰ ਕਿਲੋਮੀਟਰ ਤਕ ਹੀ ਹੁੰਦੀ ਸੀ, ਉੱਥੇ ਹੁਣ ਇਹ ਵਧ ਕੇ 50,000 ਕਿਲੋਮੀਟਰ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰਬਨ ਬਲੈਕ ਨੇ ਟਾਇਰਾਂ ਦੀ ਉਮਰ ਨੂੰ ਕਈ ਗੁਣਾ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ।
ਇੰਨਾ ਹੀ ਨਹੀਂ, ਕਾਰਬਨ ਬਲੈਕ ਗੱਡੀਆਂ ਦੇ ਟਾਇਰਾਂ ਦੀ ਰਫ਼ਤਾਰ, ਭਾਰ ਸਹਿਣ ਦੀ ਸਮਰੱਥਾ ਤੇ ਬਿਹਤਰ ਗ੍ਰਿਪ 'ਚ ਵੀ ਮਦਦ ਕਰਦਾ ਹੈ। ਟਾਇਰਾਂ ਦਾ ਕਾਲਾ ਰੰਗ ਧੁੱਪ ਦੀਆਂ ਅਲਟਰਾ ਵਾਇਲਟ (UV) ਕਿਰਨਾਂ ਤੋਂ ਵੀ ਸੁਰੱਖਿਆ ਦਿੰਦਾ ਹੈ, ਜਿਸ ਨਾਲ ਰਬੜ ਦੇ ਜਲਦੀ ਖਰਾਬ ਹੋਣ ਅਤੇ ਦਰਾਰਾਂ ਪੈਣ ਦਾ ਖਤਰਾ ਘੱਟ ਹੁੰਦਾ ਹੈ।