
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Independence Day 2026 : ਅੰਗਰੇਜ਼ਾਂ ਨੇ ਝੰਡੇ 'ਤੇ ਬੈਨ ਲਗਾ ਦਿੱਤਾ ਸੀ ਤੇ ਹੁਣ ਮਕਸਦ ਇੱਕੋ ਸੀ ਕਿ ਮਠਿਆਈ 'ਚ ਤਿੰਨ ਰੰਗਾਂ ਦੇ ਮਾਧਿਅਮ ਨਾਲ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇ। ਸੱਭਿਆਚਾਰ ਮੰਤਰਾਲੇ ਅਨੁਸਾਰ, ਇਨ੍ਹਾਂ ਤਿਰੰਗਾ ਬਰਫ਼ੀਆਂ ਨੂੰ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਮੁਫ਼ਤ 'ਚ ਵੀ ਵੰਡਿਆ ਗਿਆ ਸੀ।

ਲਾਇਫਸਟਾਈਲ ਡੈਸਕ, ਨਵੀਂ ਦਿੱਲੀ : ਭਾਰਤ ਦਾ ਆਜ਼ਾਦੀ ਦਿਹਾੜਾ ਕੇਵਲ ਸਿਆਸੀ ਹੱਕਾਂ ਜਾਂ ਜ਼ਮੀਨ ਦੇ ਟੁਕੜੇ ਦੀ ਲੜਾਈ ਨਹੀਂ ਸੀ, ਇਹ ਸਾਡੀ ਰੋਜ਼ੀ-ਰੋਟੀ ਤੇ ਸਾਧਨਾਂ ਦੀ ਰਾਖੀ ਦੀ ਵੀ ਜੰਗ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਅੰਗਰੇਜ਼ ਭਾਰਤ 'ਚ ਮਸਾਲਿਆਂ ਦੇ ਭੰਡਾਰ ਕਾਰਨ ਆਕਰਸ਼ਿਤ ਹੋਏ ਸਨ, ਫਿਰ ਇਹ ਕਿਵੇਂ ਹੋ ਸਕਦਾ ਸੀ ਕਿ ਇਸ ਲੜਾਈ ਵਿੱਚ ਸਾਡਾ ਭੋਜਨ ਹੀ ਸ਼ਾਮਲ ਨਾ ਹੁੰਦਾ। ਜੀ ਹਾਂ, ਅੱਜ ਅਸੀਂ ਕਿਸੇ ਸੁਤੰਤਰਤਾ ਸੰਗਰਾਮੀ ਦੇ ਜਜ਼ਬੇ ਦੀ ਨਹੀਂ, ਸਗੋਂ ਇਸੇ ਭੋਜਨ ਦੀ ਗੱਲ ਕਰਨ ਵਾਲੇ ਹਾਂ ਕਿ ਕਿਵੇਂ ਥਾਲੀ 'ਚ ਰੱਖਿਆ ਭੋਜਨ ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣਿਆ।
1857 ਦੇ ਸੰਘਰਸ਼ ਨੂੰ ਭਾਵੇਂ ਬਗਾਵਤ ਮੰਨ ਕੇ ਅੰਗਰੇਜ਼ਾਂ ਨੇ ਬੜੀ ਆਸਾਨੀ ਨਾਲ ਦਬਾ ਦਿੱਤਾ ਹੋਵੇ, ਪਰ ਇੱਥੋਂ ਹੀ ਭਾਰਤੀਆਂ ਨੇ ਅੰਗਰੇਜ਼ਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਇਸ ਬਗਾਵਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਰੋਟੀ ਅਹਿਮ ਭੂਮਿਕਾ 'ਚ ਆਈ। ਇਸ ਰੋਟੀ 'ਚ ਕੁਝ ਵੀ ਖ਼ਾਸ ਨਹੀਂ ਸੀ ਤੇ ਨਾ ਹੀ ਇਸ 'ਤੇ ਕਿਸੇ ਤਰ੍ਹਾਂ ਦਾ ਸੁਨੇਹਾ ਲਿਖਿਆ ਹੁੰਦਾ ਸੀ, ਪਰ ਇਸ ਨੂੰ ਇਕ ਪਿੰਡ ਤੋਂ ਦੂਜੇ ਪਿੰਡ ਡਾਕੀਏ ਦੀ ਤਰ੍ਹਾਂ ਭੇਜੇ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ।
ਅੰਗਰੇਜ਼ਾਂ ਦਾ ਇਸ 'ਤੇ ਧਿਆਨ ਫ਼ਰਵਰੀ 1857 'ਚ ਗਿਆ, ਜਦੋਂ ਇਸ ਰੋਟੀ ਅੰਦੋਲਨ ਨਾਲ ਬ੍ਰਿਟਿਸ਼ ਅਧਿਕਾਰੀ ਮਾਰਕ ਥੌਰਨਹਿੱਲ ਦਾ ਸਾਹਮਣਾ ਹੋਇਆ। ਥੌਰਨਹਿੱਲ ਨੇ ਆਪਣੇ ਆਫ਼ਿਸ ਡੈਸਕ 'ਤੇ ਚਾਰ ਛੋਟੀਆਂ ਗੰਦੀਆਂ ਰੋਟੀਆਂ ਰੱਖੀਆਂ ਹੋਈਆਂ ਦੇਖੀਆਂ। ਉਹ ਬਿਲਕੁਲ ਆਮ ਰੋਟੀਆਂ ਦੀ ਤਰ੍ਹਾਂ ਸਨ, ਇਸ 'ਤੇ ਸ਼ੱਕ ਗੂੜ੍ਹਾ ਹੁੰਦਾ ਜਾ ਰਹਾ ਸੀ। ਫਿਰ ਇਕ ਦਿਨ ਇਹ ਪਤਾ ਚੱਲ ਹੀ ਗਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਰੋਟੀਆਂ ਇੱਧਰ ਤੋਂ ਉੱਧਰ ਸੁਨੇਹੇ ਦੇ ਰੂਪ 'ਚ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਰੋਟੀਆਂ ਦੇ ਇਕ ਤੋਂ ਦੂਜੀ ਜਗ੍ਹਾ ਜਾਣ ਦੀ ਰਫ਼ਤਾਰ ਨੇ ਅੰਗਰੇਜ਼ਾਂ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ।
ਬਗਾਵਤ ਦੀ ਵਜ੍ਹਾ ਵੀ ਭੋਜਨ ਤੇ ਧਾਰਮਿਕ ਭਾਵਨਾਵਾਂ ਦੇ ਆਹਤ ਹੋਣ ਨਾਲ ਜੁੜੀ ਹੋਈ ਸੀ। ਲੋਕਾਂ ਦੇ ਮਨ 'ਚ ਇਹ ਡਰ ਬੈਠ ਗਿਆ ਸੀ ਕਿ ਅੰਗਰੇਜ਼ਾਂ ਦੀ ਐਨਫੀਲਡ ਰਾਈਫਲ ਦੇ ਕਾਰਤੂਸ, ਜੋ ਸੂਰ ਤੇ ਗਾਂ ਦੀ ਚਰਬੀ ਤੋਂ ਬਣੇ ਹੁੰਦੇ ਸਨ, ਹਿੰਦੂ-ਮੁਸਲਿਮ ਦੋਵਾਂ ਦੀਆਂ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ।
ਮੇਰਠ 'ਚ ਬਗਾਵਤ ਸ਼ੁਰੂ ਹੋਈ ਤਾਂ ਅਧਿਕਾਰੀਆਂ ਨੂੰ ਯਕੀਨ ਹੋ ਗਿਆ ਕਿ ਪਿੰਡ-ਪਿੰਡ ਵੰਡੀਆਂ ਜਾ ਰਹੀਆਂ ਰੋਟੀਆਂ ਕੋਈ ਆਮ ਘਟਨਾ ਨਹੀਂ ਸੀ। ਇਹ ਇਕ ਖੁਫ਼ੀਆ ਨੈੱਟਵਰਕ ਸੀ ਜਿਸ ਨੇ ਲੋਕਾਂ ਨੂੰ ਵਿਰੋਧ ਲਈ ਤਿਆਰ ਕੀਤਾ।
ਰੋਟੀ ਅੰਦੋਲਨ ਨੂੰ ਦਹਾਕੇ ਬੀਤ ਜਾਣ ਤੋਂ ਬਾਅਦ ਕ੍ਰਾਂਤੀਕਾਰੀਆਂ ਨੇ ਸੁਨੇਹਾ ਪਹੁੰਚਾਉਣ ਦਾ ਨਵਾਂ ਤਰੀਕਾ ਲੱਭ ਲਿਆ। ਇਸ ਵਾਰ ਮੈਸੇਜ ਲੁਕਿਆ ਹੋਇਆ ਨਹੀਂ ਸੀ, ਉਹ ਰੰਗਾਂ ਨਾਲ ਜੁੜਿਆ ਹੋਇਆ ਸੀ। ਸਾਲ 1940 'ਚ ਵਾਰਾਨਸੀ 'ਚ 'ਰਾਮ ਭੰਡਾਰ' ਨਾਂ ਦੀ ਮਠਿਆਈ ਦੀ ਦੁਕਾਨ 'ਤੇ ਮਦਨ ਗੋਪਾਲ ਗੁਪਤਾ ਨੇ ਤਿਰੰਗਾ ਬਰਫ਼ੀ ਬਣਾਈ। ਇਸ ਦਾ ਮਕਸਦ ਕ੍ਰਾਂਤੀਕਾਰੀਆਂ ਤੇ ਅੰਦੋਲਨਕਾਰੀਆਂ ਵਿਚਾਲੇ ਖੁਫ਼ੀਆ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨਾ ਸੀ।
ਅੰਗਰੇਜ਼ਾਂ ਨੇ ਝੰਡੇ 'ਤੇ ਬੈਨ ਲਗਾ ਦਿੱਤਾ ਸੀ ਤੇ ਹੁਣ ਮਕਸਦ ਇੱਕੋ ਸੀ ਕਿ ਮਠਿਆਈ 'ਚ ਤਿੰਨ ਰੰਗਾਂ ਦੇ ਮਾਧਿਅਮ ਨਾਲ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇ। ਸੱਭਿਆਚਾਰ ਮੰਤਰਾਲੇ ਅਨੁਸਾਰ, ਇਨ੍ਹਾਂ ਤਿਰੰਗਾ ਬਰਫ਼ੀਆਂ ਨੂੰ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਮੁਫ਼ਤ 'ਚ ਵੀ ਵੰਡਿਆ ਗਿਆ ਸੀ।
ਤਿਰੰਗਾ ਬਰਫ਼ੀ ਦੀ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਇਹ ਨੈਚੁਰਲ ਰੰਗਾਂ ਤੋਂ ਬਣਾਈ ਗਈ ਸੀ। ਕੇਸਰੀ ਰੰਗ ਕੇਸਰ ਤੋਂ, ਹਰਾ ਰੰਗ ਪਿਸਤੇ ਤੋਂ ਤਾਂ ਚਿੱਟਾ ਰੰਗ ਕਾਜੂ ਤੋਂ ਬਣਿਆ ਸੀ। ਇਸ ਤਰ੍ਹਾਂ ਇਹ ਬਰਫ਼ੀ 'ਚੀਟ ਕੋਡ' ਬਣੀ।
ਲੱਡੂਆਂ ਨਾਲ ਭਰਿਆ ਡੱਬਾ ਇਹ ਸੰਕੇਤ ਦਿੰਦਾ ਸੀ ਕਿ ਬੰਬ ਅਜੇ ਰਸਤੇ 'ਚ ਹਨ, ਉੱਥੇ ਹੀ ਬੰਗਾਲ ਦੇ ਰਸਗੁੱਲੇ ਵਿਸਫੋਟਕਾਂ ਦੀ ਵੱਡੀ ਖੇਪ ਦੀ ਜਾਣਕਾਰੀ ਦਿੰਦੇ ਸਨ। ਬਰਫ਼ੀਆਂ ਦਾ ਕੁਨੈਕਸ਼ਨ ਕਾਰਤੂਸਾਂ ਤੇ ਗੋਲਾ-ਬਾਰੂਦ ਨਾਲ ਸੀ। ਇਸ ਤੋਂ ਇਲਾਵਾ, ਮੋਤੀਚੂਰ ਦੇ ਲੱਡੂਆਂ ਨੂੰ ਕਲਰ ਪੈਟਰਨ ਨਾਲ ਬਣਾਉਂਦੇ ਸਨ ਜਿਨ੍ਹਾਂ ਨੂੰ ਜੋੜਨ 'ਤੇ ਇਕ ਨਕਸ਼ਾ ਤਿਆਰ ਹੋ ਜਾਇਆ ਕਰਦਾ ਸੀ।