- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Shrekking ਦਾ ਮਤਲਬ ਹੈ ਜਾਣਬੁੱਝ ਕੇ ਕਿਸੇ ਅਜਿਹੇ ਵਿਅਕਤੀ ਨੂੰ ਡੇਟ ਕਰਨਾ ਜਿਸ ਨੂੰ ਤੁਸੀਂ ਆਪਣੇ ਸਟੈਂਡਰਡ ਤੋਂ ਘੱਟ ਮੰਨਦੇ ਹੋ। ਇਸਦੇ ਪਿੱਛੇ ਦੀ ਸੋਚ ਇਹ ਹੁੰਦੀ ਹੈ ਕਿ ਲੁੱਕਸ ਜਾਂ ਸਟੈਂਡਰਡ ਦੇ ਹਿਸਾਬ ਨਾਲ ਤੁਸੀਂ ਉਸ ਵਿਅਕਤੀ ਤੋਂ ਬਿਹਤਰ ਹੋ, ਇਸ ਲਈ ਰਿਸ਼ਤੇ 'ਚ ਪੂਰਾ ਕੰਟਰੋਲ ਅਤੇ ਅੱਪਰ ਹੈਂਡ ਤੁਹਾਡਾ ਹੀ ਰਹੇਗਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ਡੇਟਿੰਗ ਟ੍ਰੈਂਡਸ ਤੇਜ਼ੀ ਨਾਲ ਬਦਲ ਰਹੇ ਹਨ। ਹੁਣ ਹਰ ਕੁਝ ਮਹੀਨਿਆਂ ਬਾਅਦ ਡੇਟਿੰਗ ਨਾਲ ਜੁੜਿਆ ਨਵਾਂ ਸ਼ਬਦ ਸੁਣਨ ਨੂੰ ਮਿਲਦਾ ਹੈ ਜੋ ਸਾਡੇ ਰਿਲੇਸ਼ਨਸ਼ਿਪ ਪੈਟਰਨ ਬਾਰੇ ਦੱਸਦਾ ਹੈ। ਇਨ੍ਹਾਂ ਵਿੱਚੋਂ ਕੁਝ ਟ੍ਰੈਂਡ ਡੇਟਿੰਗ ਨੂੰ ਬਿਹਤਰ ਬਣਾਉਂਦੇ ਹਨ ਤਾਂ ਕੁਝ ਹੈਰਾਨ ਕਰ ਦਿੰਦੇ ਹਨ।
ਅਜਿਹਾ ਹੀ ਇਕ ਟ੍ਰੈਂਡ ਕੁਝ ਸਮੇਂ ਤੋਂ ਸੁਣਨ ਨੂੰ ਮਿਲ ਰਿਹਾ ਹੈ ਜਿਸ ਨੂੰ Shrekking (ਸ਼੍ਰੈਕਿੰਗ) ਕਿਹਾ ਜਾਂਦਾ ਹੈ। ਜੀ ਹਾਂ, ਇਹ ਮਸ਼ਹੂਰ ਐਨੀਮੇਟਡ ਫ਼ਿਲਮ 'ਸ਼੍ਰੈਕ' (Shrek) ਦੇ ਨਾਂ ਤੋਂ ਲਿਆ ਗਿਆ ਹੈ ਤੇ ਸੁਣਨ ਵਿਚ ਭਾਵੇਂ ਇਹ ਤੁਹਾਨੂੰ ਮਜ਼ਾਕੀਆ ਲੱਗੇ, ਪਰ ਇਸਦੇ ਪਿੱਛੇ ਦੀ ਸਾਈਕੋਲੋਜੀ ਓਨੀ ਠੀਕ ਨਹੀਂ ਹੈ। ਆਓ ਸਮਝਦੇ ਹਾਂ ਕਿ ਆਖਿਰ ਸ਼੍ਰੈਕਿੰਗ ਹੈ ਕੀ ਤੇ ਕੀ ਇਹ ਡੇਟਿੰਗ ਟ੍ਰੈਂਡ ਤੁਹਾਡੇ ਲਈ ਸਹੀ ਹੈ?
ਸ਼੍ਰੈਕਿੰਗ ਦਾ ਮਤਲਬ ਹੈ ਜਾਣਬੁੱਝ ਕੇ ਕਿਸੇ ਅਜਿਹੇ ਵਿਅਕਤੀ ਨੂੰ ਡੇਟ ਕਰਨਾ ਜਿਸ ਨੂੰ ਤੁਸੀਂ ਆਪਣੇ ਸਟੈਂਡਰਡ ਤੋਂ ਘੱਟ ਮੰਨਦੇ ਹੋ। ਇਸਦੇ ਪਿੱਛੇ ਦੀ ਸੋਚ ਇਹ ਹੁੰਦੀ ਹੈ ਕਿ ਲੁੱਕਸ ਜਾਂ ਸਟੈਂਡਰਡ ਦੇ ਹਿਸਾਬ ਨਾਲ ਤੁਸੀਂ ਉਸ ਵਿਅਕਤੀ ਤੋਂ ਬਿਹਤਰ ਹੋ, ਇਸ ਲਈ ਰਿਸ਼ਤੇ 'ਚ ਪੂਰਾ ਕੰਟਰੋਲ ਅਤੇ ਅੱਪਰ ਹੈਂਡ ਤੁਹਾਡਾ ਹੀ ਰਹੇਗਾ। ਇਸ ਟ੍ਰੈਂਡ ਨੂੰ ਫ਼ੋਲੋ ਕਰਨ ਵਾਲੇ ਲੋਕ ਅਜਿਹਾ ਮੰਨਦੇ ਹਨ ਕਿ ਸਾਹਮਣੇ ਵਾਲਾ ਵਿਅਕਤੀ ਉਨ੍ਹਾਂ ਦੇ ਨਾਲ ਰਿਲੇਸ਼ਨਸ਼ਿਪ 'ਚ ਆ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਸਮਝੇਗਾ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਟ੍ਰੀਟ ਕਰੇਗਾ।
ਅਜਿਹਾ ਲੋਕ ਦਿਲ ਟੁੱਟਣ ਜਾਂ ਧੋਖਾ ਖਾਣ ਤੋਂ ਬਚਣ ਲਈ ਕਰਦੇ ਹਨ ਪਰ ਇਸ ਵਿਚ ਵੀ ਇਕ ਟਵਿਸਟ ਹੈ। Shrekking ਦੇ ਨਾਲ-ਨਾਲ Get Shrekked ਵੀ ਇਕ ਟਰਮ ਹੈ। ਯਾਨੀ ਤੁਸੀਂ ਖ਼ੁਦ ਨੂੰ ਰਿਲੇਸ਼ਨਸ਼ਿਪ 'ਚ ਸੁਰੱਖਿਅਤ ਰੱਖਣ ਲਈ ਆਪਣੇ ਸਟੈਂਡਰਡ ਤੋਂ ਨੀਵੇਂ ਇਨਸਾਨ ਨੂੰ ਡੇਟ ਕੀਤਾ ਪਰ ਉਸੇ ਨੇ ਤੁਹਾਨੂੰ ਧੋਖਾ ਦਿੱਤਾ ਜਾਂ ਬ੍ਰੇਕਅੱਪ ਕਰ ਲਿਆ।
ਅੱਜ ਦੇ ਸਮੇਂ ਸੀਰੀਅਸ ਕਮਿਟਮੈਂਟ (ਗੰਭੀਰ ਰਿਸ਼ਤੇ) 'ਚ ਆਉਣਾ ਕਾਫ਼ੀ ਮੁਸ਼ਕਲ ਲੱਗਣ ਲੱਗਾ ਹੈ। ਲੋਕਾਂ ਦੇ ਕੋਲ ਇੰਨੇ ਸਾਰੇ ਆਪਸ਼ਨਜ਼ ਹਨ ਕਿ ਉਹ ਹਮੇਸ਼ਾ ਬਿਹਤਰ ਦੀ ਤਲਾਸ਼ 'ਚ ਰਹਿੰਦੇ ਹਨ। ਅਜਿਹੇ ਵਿਚ ਜੋ ਵਿਅਕਤੀ ਰਿਲੇਸ਼ਨਸ਼ਿਪ 'ਚ ਜ਼ਿਆਦਾ ਸੀਰੀਅਸ ਹੁੰਦਾ ਹੈ, ਉਸਦਾ ਦਿਲ ਟੁੱਟਣ ਦੀ ਸੰਭਾਵਨਾ ਵੀ ਵਧ ਜਾਂਦੇ ਹਨ। ਇਸ ਲਈ ਖ਼ੁਦ ਨੂੰ ਪ੍ਰੋਟੈਕਟ ਕਰਨ ਲਈ ਉਹ ਸੋਚਣ ਲੱਗਦੇ ਹਨ ਕਿ ਜੇਕਰ ਉਹ ਖ਼ੁਦ ਨਾਲੋਂ ਘੱਟ ਖ਼ੂਬਸੂਰਤ ਜਾਂ ਸਕਸੈਸਫੁੱਲ ਵਿਅਕਤੀ ਨੂੰ ਡੇਟ ਕਰਨਗੇ ਤਾਂ ਉਨ੍ਹਾਂ ਦਾ ਦਿਲ ਨਹੀਂ ਟੁੱਟੇਗਾ।
ਇਕ ਕਾਰਨ ਇਹ ਵੀ ਹੈ ਕਿ ਕੁਝ ਲੋਕਾਂ ਨੂੰ ਰਿਲੇਸ਼ਨਸ਼ਿਪ 'ਚ ਪੂਰਾ ਕੰਟਰੋਲ ਚਾਹੀਦਾ ਹੁੰਦਾ ਹੈ। ਅਜਿਹੇ ਵਿਚ ਜਦੋਂ ਉਹ ਕਿਸੇ ਅਜਿਹੇ ਵਿਅਕਤੀ ਦੇ ਨਾਲ ਹੁੰਦੇ ਹਨ, ਜਿਸ ਨੂੰ ਉਹ ਖ਼ੁਦ ਤੋਂ ਘੱਟ ਆਂਕਦੇ ਹਨ, ਤਾਂ ਉਹਨਾਂ ਦੇ ਈਗੋ ਨੂੰ ਬੂਸਟ ਮਿਲਦਾ ਹੈ ਅਤੇ ਉਹ ਖ਼ੁਦ ਬਾਰੇ ਚੰਗਾ ਮਹਿਸੂਸ ਕਰਦੇ ਹਨ।
ਇਹ ਤੁਹਾਡਾ ਈਗੋ ਬੂਸਟ ਕਰ ਸਕਦਾ ਹੈ ਪਰ ਡੇਟਿੰਗ ਦੇ ਲਿਹਾਜ਼ ਨਾਲ ਇਹ ਠੀਕ ਨਹੀਂ ਹੈ। ਇਹ ਬਹੁਤ ਟੌਕਸਿਕ ਰੂਪ ਲੈ ਸਕਦਾ ਹੈ ਜੋ ਅੱਗੇ ਚੱਲ ਕੇ ਤੁਹਾਡੀ ਅਤੇ ਤੁਹਾਡੇ ਪਾਰਟਨਰ, ਦੋਵਾਂ ਦੀ ਮੈਂਟਲ ਹੈਲਥ ਲਈ ਨੁਕਸਾਨਦੇਹ ਹੈ। ਕਿਸੇ ਵੀ ਰਿਸ਼ਤੇ 'ਚ ਬਰਾਬਰੀ ਦਾ ਸਨਮਾਨ ਹੋਣਾ ਚਾਹੀਦਾ ਹੈ, ਪਰ ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਘੱਟ ਆਂਕਦੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਕਦੇ ਉਹ ਇੱਜ਼ਤ ਦੇ ਹੀ ਨਹੀਂ ਪਾਓਗੇ।
ਇਸ ਤੋਂ ਇਲਾਵਾ, ਜੇਕਰ ਤੁਸੀਂ ਕਿਸੇ ਨੂੰ ਘੱਟ ਕਰਕੇ ਆਂਕਦੇ ਹੋ ਤਾਂ ਉਸਦੇ ਆਤਮ-ਸਨਮਾਨ ਨੂੰ ਠੇਸ ਪਹੁੰਚਦੀ ਹੈ। ਇਸ ਨਾਲ ਰਿਸ਼ਤਾ ਬੁਰੇ ਟਰਮਸ 'ਤੇ ਟੁੱਟਦਾ ਹੈ ਅਤੇ ਸਾਹਮਣੇ ਵਾਲੇ ਵਿਅਕਤੀ ਦੇ ਮਨ ਵਿਚ ਤੁਹਾਡੇ ਲਈ ਕੁੜੱਤਣ ਭਰ ਜਾਂਦੀ ਹੈ।