ਦੀਵਾਲੀ ਤੋਂ ਪਹਿਲਾਂ ਚਮਕਾਉਣਾ ਚਾਹੁੰਦੇ ਹੋ ਬਾਥਰੂਮ-ਕਿਚਨ ਦੀਆਂ ਟਾਈਲਾਂ? ਅਜ਼ਮਾਓ ਇਹ ਦੇਸੀ ਹੈਕਸ, ਮਿੰਟਾਂ 'ਚ ਹੋ ਜਾਣਗੀਆਂ ਸਾਫ਼
Kitchen Hacks : ਜੇਕਰ ਤੁਸੀਂ ਟਾਈਲਾਂ 'ਤੇ ਲੱਗੇ ਜ਼ਿੱਦੀ ਦਾਗਾਂ ਅਤੇ ਗੰਦਗੀ ਨੂੰ ਸਾਫ਼ ਕਰਨ ਲਈ ਹੈਕਸ ਲੱਭ ਰਹੇ ਹੋ ਤਾਂ ਅੱਜ ਦੀ ਇਹ ਜਾਣਕਾਰੀ ਤੁਹਾਡੇ ਕੰਮ ਆ ਸਕਦੀ ਹੈ। ਆਓ ਜਾਣਦੇ ਹਾਂ ਉਹ ਟਿਪਸ, ਜਿਨ੍ਹਾਂ ਦੀ ਮਦਦ ਨਾਲ ਟਾਈਲਾਂ ਨੂੰ ਘੱਟ ਸਮੇਂ 'ਚ ਬਿਲਕੁਲ ਸਾਫ਼ ਕੀਤਾ ਜਾ ਸਕਦਾ ਹੈ।
Publish Date: Fri, 02 Oct 2026 04:43 PM (IST)
Updated Date: Fri, 02 Oct 2026 04:55 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕਈ ਘਰਾਂ 'ਚ ਪਿੱਤਰ ਪੱਖ ਤੋਂ ਬਾਅਦ ਹੀ ਦੀਵਾਲੀ ਦੀ ਸਫ਼ਾਈ ਸ਼ੁਰੂ ਹੋ ਜਾਂਦੀ ਹੈ। ਪੂਰੇ ਘਰ ਦੀ ਸਫ਼ਾਈ ਤਾਂ ਆਸਾਨੀ ਨਾਲ ਹੋ ਜਾਂਦੀ ਹੈ, ਪਰ ਬਾਥਰੂਮ ਤੇ ਰਸੋਈ ਦੀਆਂ ਟਾਈਲਾਂ ਨੂੰ ਸਾਫ਼ ਕਰਨ 'ਚ ਕਾਫ਼ੀ ਮਿਹਨਤ ਲੱਗਦੀ ਹੈ। ਘਰ ਦੇ ਇਹ ਦੋਵੇਂ ਹਿੱਸੇ ਅਜਿਹੇ ਹਨ, ਜਿੱਥੇ ਸਫ਼ਾਈ ਦਾ ਸਿੱਧਾ ਅਸਰ ਸਾਡੀ ਸਿਹਤ 'ਤੇ ਵੀ ਪੈਂਦਾ ਹੈ।
ਅਜਿਹੇ 'ਚ ਜੇਕਰ ਤੁਸੀਂ ਟਾਈਲਾਂ 'ਤੇ ਲੱਗੇ ਜ਼ਿੱਦੀ ਦਾਗਾਂ ਤੇ ਗੰਦਗੀ ਨੂੰ ਸਾਫ਼ ਕਰਨ ਲਈ ਹੈਕਸ ਲੱਭ ਰਹੇ ਹੋ ਤਾਂ ਅੱਜ ਦੀ ਇਹ ਜਾਣਕਾਰੀ ਤੁਹਾਡੇ ਕੰਮ ਆ ਸਕਦੀ ਹੈ। ਆਓ ਜਾਣਦੇ ਹਾਂ ਉਹ ਟਿਪਸ, ਜਿਨ੍ਹਾਂ ਦੀ ਮਦਦ ਨਾਲ ਟਾਈਲਾਂ ਨੂੰ ਘੱਟ ਸਮੇਂ 'ਚ ਬਿਲਕੁਲ ਸਾਫ਼ ਕੀਤਾ ਜਾ ਸਕਦਾ ਹੈ।
ਬਲੀਚ
ਬਾਥਰੂਮ ਤੇ ਰਸੋਈ ਦੀਆਂ ਟਾਈਲਾਂ ਨੂੰ ਬਲੀਚ ਦੀ ਮਦਦ ਨਾਲ ਮਿੰਟਾਂ 'ਚ ਚਮਕਾਇਆ ਜਾ ਸਕਦਾ ਹੈ। ਇਸ ਲਈ ਇਕ ਵੱਡੇ ਕਟੋਰੇ 'ਚ 8-10 ਚਮਚ ਬਲੀਚ ਦੇ ਨਾਲ 5-6 ਚਮਚ ਪਾਣੀ ਮਿਲਾ ਦਿਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਮਿਸ਼ਰਨ ਤਿਆਰ ਕਰ ਲਓ। ਇਸ ਮਿਸ਼ਰਨ ਨੂੰ ਦਾਗ ਵਾਲੀਆਂ ਟਾਈਲਾਂ 'ਤੇ ਪਾ ਕੇ ਫੈਲਾ ਦਿਓ। 3-4 ਮਿੰਟ ਇਸੇ ਤਰ੍ਹਾਂ ਛੱਡਣ ਤੋਂ ਬਾਅਦ ਡਿਟਰਜੈਂਟ ਵਾਲੇ ਪਾਣੀ ਨਾਲ ਕੱਪੜੇ ਦੀ ਮਦਦ ਨਾਲ ਸਾਫ਼ ਕਰ ਲਓ।
ਧਿਆਨ ਰੱਖੋ: ਬਲੀਚ ਨੂੰ ਕਿਸੇ ਹੋਰ ਕਲੀਨਰ, ਖ਼ਾਸ ਕਰਕੇ ਸਿਰਕੇ ਜਾਂ ਤੇਜ਼ਾਬੀ ਕਲੀਨਰ ਨਾਲ ਨਾ ਮਿਲਾਓ।
ਬੇਕਿੰਗ ਸੋਡਾ
ਤੁਹਾਡੀ ਰਸੋਈ 'ਚ ਹੀ ਮੌਜੂਦ ਬੇਕਿੰਗ ਸੋਡਾ ਟਾਈਲਾਂ ਨੂੰ ਮਿੰਟਾਂ 'ਚ ਸਾਫ਼ ਕਰ ਸਕਦਾ ਹੈ। ਇਸ ਲਈ ਇਕ ਕੱਪ ਪਾਣੀ 'ਚ 3-4 ਚਮਚ ਬੇਕਿੰਗ ਸੋਡਾ ਮਿਲਾਓ। ਇਸ ਮਿਸ਼ਰਨ ਨੂੰ ਸਪਰੇਅ ਬੋਤਲ 'ਚ ਭਰ ਕੇ ਟਾਈਲਾਂ 'ਤੇ ਛਿੜਕੋ। ਇਸ ਤੋਂ ਬਾਅਦ 10-15 ਮਿੰਟ ਤਕ ਮਿਸ਼ਰਨ ਨੂੰ ਲੱਗਾ ਰਹਿਣ ਦਿਓ। ਫਿਰ ਸਕ੍ਰਬ 'ਤੇ ਡਿਟਰਜੈਂਟ ਸਾਬਣ ਲਗਾ ਕੇ ਟਾਈਲਾਂ ਨੂੰ ਰਗੜੋ। ਤੁਸੀਂ ਦੇਖੋਗੇ ਕਿ ਜ਼ਿੱਦੀ ਦਾਗ ਵੀ ਆਸਾਨੀ ਨਾਲ ਛੁੱਟਣ ਲੱਗਣਗੇ।
ਸਿਰਕਾ
ਬੇਕਿੰਗ ਸੋਡੇ ਤੋਂ ਇਲਾਵਾ ਰਸੋਈ 'ਚ ਰੱਖਿਆ ਸਿਰਕਾ ਵੀ ਟਾਈਲਾਂ ਦੀ ਸਫ਼ਾਈ ਲਈ ਵਰਤਿਆ ਜਾ ਸਕਦਾ ਹੈ। ਇਸ ਤਰੀਕੇ ਲਈ ਇਕ ਬਾਲਟੀ ਪਾਣੀ 'ਚ ਘੱਟੋ-ਘੱਟ ਇਕ ਤੋਂ ਡੇਢ ਕੱਪ ਸਿਰਕਾ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਕ ਪਾਸੇ ਰੱਖ ਦਿਓ। ਸਭ ਤੋਂ ਪਹਿਲਾਂ ਟਾਈਲਾਂ ਨੂੰ ਸਾਦੇ ਪਾਣੀ ਨਾਲ ਸਾਫ਼ ਕਰ ਲਓ। ਫਿਰ ਸਕ੍ਰਬ ਨੂੰ ਸਿਰਕੇ ਵਾਲੇ ਪਾਣੀ 'ਚ ਭਿਉਂ ਕੇ ਟਾਈਲਾਂ 'ਤੇ ਰਗੜੋ। ਕੁਝ ਦੇਰ ਬਾਅਦ ਡਿਟਰਜੈਂਟ ਸਾਬਣ ਵਾਲੇ ਪਾਣੀ ਨਾਲ ਟਾਈਲਾਂ ਨੂੰ ਸਾਫ਼ ਕਰ ਲਓ।
ਜ਼ਰੂਰੀ ਸਾਵਧਾਨੀ: ਸਿਰਕੇ ਨੂੰ ਬਲੀਚ ਨਾਲ ਕਦੇ ਵੀ ਨਾ ਮਿਲਾਓ।
ਨਿੰਬੂ ਦਾ ਰਸ ਤੇ ਨਮਕ
ਨਿੰਬੂ ਦਾ ਰਸ ਤੇ ਨਮਕ ਸਫ਼ਾਈ 'ਚ ਕਲੀਨਿੰਗ ਏਜੰਟ ਵਾਂਗ ਕੰਮ ਕਰ ਸਕਦੇ ਹਨ। ਜੇਕਰ ਟਾਈਲਾਂ 'ਤੇ ਦਾਗ ਜ਼ਿਆਦਾ ਹਨ ਤਾਂ ਇਕ ਕਟੋਰੇ 'ਚ 3-4 ਨਿੰਬੂਆਂ ਦਾ ਰਸ ਤੇ ਨਾਲ 1-2 ਚਮਚ ਨਮਕ ਪਾਓ। ਇਸ 'ਚ 2-3 ਚਮਚ ਪਾਣੀ ਮਿਲਾ ਕੇ ਮਿਸ਼ਰਨ ਤਿਆਰ ਕਰ ਲਓ। ਇਸ 'ਚ ਸਕ੍ਰਬ ਡੁਬੋ ਕੇ ਟਾਈਲਾਂ 'ਤੇ ਰਗੜੋ। ਇਸ ਨਾਲ ਜ਼ਿੱਦੀ ਦਾਗ ਅਤੇ ਨਿਸ਼ਾਨ ਆਸਾਨੀ ਨਾਲ ਨਿਕਲ ਸਕਦੇ ਹਨ।