ਟ੍ਰੇਡਵੀਲ੍ਹ ਅੱਜ ਦੀ ਆਧੁਨਿਕ ਟ੍ਰੇਡਮਿਲ ਵਰਗੀ ਸਾਧਾਰਨ ਮਸ਼ੀਨ ਨਹੀਂ ਸੀ। ਇਹ ਇਕ ਬਹੁਤ ਵਿਸ਼ਾਲ ਤੇ ਵੱਡੇ ਪਹੀਏ ਵਰਗੀ ਮਸ਼ੀਨ ਸੀ। ਇਸ 'ਤੇ ਕੈਦੀਆਂ ਨੂੰ ਖੜ੍ਹਾ ਕਰ ਦਿੱਤਾ ਜਾਂਦਾ ਸੀ ਤੇ ਉਨ੍ਹਾਂ ਨੂੰ ਲਗਾਤਾਰ ਇਸ 'ਤੇ ਚਲਦੇ ਰਹਿਣਾ ਪੈਂਦਾ ਸੀ। ਇਸਨੂੰ ਦੇਖ ਕੇ ਅਜਿਹਾ ਲੱਗਦਾ ਸੀ ਮੰਨੋ ਕੈਦੀ ਕਦੇ ਨਾ ਖ਼ਤਮ ਹੋਣ ਵਾਲੀਆਂ ਪੌੜੀਆਂ ਚੜ੍ਹ ਰਹੇ ਹੋਣ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੇ ਦੌਰ 'ਚ ਜਦੋਂ ਅਸੀਂ ਜਿਮ ਜਾਂਦੇ ਹਾਂ ਤਾਂ ਫਿਟਨੈੱਸ ਲਈ ਟ੍ਰੇਡਮਿਲ 'ਤੇ ਦੌੜਨਾ ਬਹੁਤ ਹੀ ਆਮ ਗੱਲ ਲੱਗਦੀ ਹੈ। ਸਿਹਤ ਬਣਾਉਣ ਤੇ ਖ਼ੁਦ ਨੂੰ ਫਿੱਟ ਰੱਖਣ ਲਈ ਲੋਕ ਇਸਦਾ ਇਸਤੇਮਾਲ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਸਿਹਤ ਬਣਾਉਣ ਵਾਲੀ ਇਹ ਮਸ਼ੀਨ ਕਦੇ ਇਨਸਾਨਾਂ ਨੂੰ ਤੜਫਾਉਣ ਤੇ ਸਜ਼ਾ ਦੇਣ ਲਈ ਬਣਾਈ ਗਈ ਸੀ?
ਜੀ ਹਾਂ, ਟ੍ਰੇਡਮਿਲ ਨੂੰ ਬਣਾਉਣ ਦਾ ਅਸਲੀ ਮਕਸਦ ਫਿਟਨੈੱਸ ਬਿਲਕੁਲ ਵੀ ਨਹੀਂ ਸੀ, ਬਲਕਿ ਇਸਦੀ ਸ਼ੁਰੂਆਤ ਇਕ ਕਰੂਰ ਸਜ਼ਾ ਦੇ ਰੂਪ 'ਚ ਹੋਈ ਸੀ। ਆਓ ਜਾਣੀਏ ਆਖ਼ਰ ਟ੍ਰੇਡਮਿਲ ਦਾ ਇਸਤੇਮਾਲ ਪਹਿਲਾਂ ਦੇ ਸਮੇਂ ਵਿੱਚ ਕਿਵੇਂ ਹੁੰਦਾ ਸੀ।
ਗੱਲ ਸਾਲ 1818 ਦੀ ਹੈ, ਜਦੋਂ ਬ੍ਰਿਟੇਨ ਦੇ ਇਕ ਇੰਜੀਨੀਅਰ ਵਿਲੀਅਮ ਕਿਊਬਿਟ ਨੇ ਅਨੋਖੀ ਮਸ਼ੀਨ ਬਣਾਈ। ਉਨ੍ਹਾਂ ਇਸ ਮਸ਼ੀਨ ਨੂੰ 'ਟ੍ਰੇਡਵੀਲ' (Treadwheel) ਦਾ ਨਾਂ ਦਿੱਤਾ। ਇਸ ਮਸ਼ੀਨ ਨੂੰ ਬਣਾਉਣ ਪਿੱਛੇ ਮਕਸਦ ਲੋਕਾਂ ਨੂੰ ਸਿਹਤਮੰਦ ਬਣਾਉਣਾ ਨਹੀਂ, ਬਲਕਿ ਜੇਲ੍ਹ ਦੇ ਕੈਦੀਆਂ ਤੋਂ ਬੇਹੱਦ ਸਖ਼ਤ ਮਿਹਨਤ ਕਰਵਾਉਣਾ ਤੇ ਉਨ੍ਹਾਂ ਨੂੰ ਅਨੁਸ਼ਾਸਨ 'ਚ ਰੱਖਣਾ ਸੀ। ਇਹ ਮਸ਼ੀਨ ਉਸ ਦੌਰ 'ਚ ਕੈਦੀਆਂ ਲਈ ਖ਼ੌਫ਼ ਅਤੇ ਵੱਡੀ ਤਕਲੀਫ਼ ਦਾ ਪ੍ਰਤੀਕ ਮੰਨੀ ਜਾਂਦੀ ਸੀ।
ਇਹ ਟ੍ਰੇਡਵੀਲ੍ਹ ਅੱਜ ਦੀ ਆਧੁਨਿਕ ਟ੍ਰੇਡਮਿਲ ਵਰਗੀ ਸਾਧਾਰਨ ਮਸ਼ੀਨ ਨਹੀਂ ਸੀ। ਇਹ ਇਕ ਬਹੁਤ ਵਿਸ਼ਾਲ ਤੇ ਵੱਡੇ ਪਹੀਏ ਵਰਗੀ ਮਸ਼ੀਨ ਸੀ। ਇਸ 'ਤੇ ਕੈਦੀਆਂ ਨੂੰ ਖੜ੍ਹਾ ਕਰ ਦਿੱਤਾ ਜਾਂਦਾ ਸੀ ਤੇ ਉਨ੍ਹਾਂ ਨੂੰ ਲਗਾਤਾਰ ਇਸ 'ਤੇ ਚਲਦੇ ਰਹਿਣਾ ਪੈਂਦਾ ਸੀ। ਇਸਨੂੰ ਦੇਖ ਕੇ ਅਜਿਹਾ ਲੱਗਦਾ ਸੀ ਮੰਨੋ ਕੈਦੀ ਕਦੇ ਨਾ ਖ਼ਤਮ ਹੋਣ ਵਾਲੀਆਂ ਪੌੜੀਆਂ ਚੜ੍ਹ ਰਹੇ ਹੋਣ।
ਇਸ ਮਸ਼ੀਨ 'ਤੇ ਚਲਦੇ ਸਮੇਂ ਕੈਦੀਆਂ ਨੂੰ ਸਾਵਧਾਨ ਰਹਿਣਾ ਪੈਂਦਾ ਸੀ। ਉੱਥੇ ਜ਼ਰਾ ਜਿੰਨਾ ਰੁਕਣਾ ਜਾਂ ਸੁਸਤਾਉਣਾ ਜੋਖ਼ਮ ਤੋਂ ਖਾਲੀ ਨਹੀਂ ਸੀ, ਕਿਉਂਕਿ ਰਫ਼ਤਾਰ ਹੌਲੀ ਹੁੰਦੇ ਹੀ ਸੰਤੁਲਨ ਵਿਗੜਨ ਤੇ ਹੇਠਾਂ ਡਿੱਗਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ।
ਇਸ ਮਸ਼ੀਨ 'ਤੇ ਕੈਦੀਆਂ ਦੇ ਲਗਾਤਾਰ ਚੱਲਣ ਨਾਲ ਜੋ ਐਨਰਜੀ ਪੈਦਾ ਹੁੰਦੀ ਸੀ, ਉਸਦਾ ਇਸਤੇਮਾਲ ਕੁਝ ਜ਼ਰੂਰੀ ਕੰਮਾਂ 'ਚ ਕੀਤਾ ਜਾਂਦਾ ਸੀ, ਜਿਵੇਂ- ਉਸ ਦੌਰ ਵਿਚ ਇਸ ਊਰਜਾ ਨਾਲ ਅਨਾਜ ਪੀਹਣ ਤੇ ਪਾਣੀ ਪੰਪ ਕਰਨ ਵਰਗੇ ਕੰਮ ਨਿਪਟਾਏ ਜਾਂਦੇ ਸਨ, ਪਰ ਹਰ ਜੇਲ੍ਹ 'ਚ ਇਸਦਾ ਇਸਤੇਮਾਲ ਕਿਸੇ ਕੰਮ ਲਈ ਨਹੀਂ ਹੁੰਦਾ ਸੀ।
ਕਈ ਜੇਲ੍ਹਾਂ 'ਚ ਤਾਂ ਇਸਦਾ ਇਸਤੇਮਾਲ ਸਿਰਫ਼ ਤੇ ਸਿਰਫ਼ ਕੈਦੀਆਂ ਨੂੰ ਤੜਫਾਉਣ ਅਤੇ ਸਜ਼ਾ ਦੇਣ ਲਈ ਕੀਤਾ ਜਾਂਦਾ ਸੀ। ਇਸਦਾ ਮਤਲਬ ਸੀ ਕਿ ਕੈਦੀਆਂ ਨੂੰ ਬਿਨਾਂ ਕਿਸੇ ਠੋਸ ਮਕਸਦ ਜਾਂ ਵਜ੍ਹਾ ਦੇ, ਘੰਟਿਆਂਬੱਧੀ ਬਸ ਉਸ ਘੁੰਮਦੇ ਪਹੀਏ 'ਤੇ ਲਗਾਤਾਰ ਚਲਦੇ ਜਾਣਾ ਪੈਂਦਾ ਸੀ।
ਇਹ ਪੂਰੀ ਪ੍ਰਕਿਰਿਆ ਕੈਦੀਆਂ ਲਈ ਸਰੀਰਕ ਰੂਪ 'ਚ ਜਿੰਨੀ ਥਕਾ ਦੇਣ ਵਾਲੀ ਸੀ, ਮਾਨਸਿਕ ਰੂਪ 'ਚ ਵੀ ਓਨੀ ਹੀ ਪਰੇਸ਼ਾਨ ਕਰਨ ਵਾਲੀ ਸੀ। ਕੈਦੀਆਂ ਨੂੰ ਹਰ ਰੋਜ਼ ਲਗਾਤਾਰ 6 ਤੋਂ 8 ਘੰਟੇ ਤਕ ਇਸ ਮਸ਼ੀਨ 'ਤੇ ਚੱਲਣਾ ਪੈਂਦਾ ਸੀ। ਹੌਲੀ-ਹੌਲੀ ਵਕਤ ਦੇ ਨਾਲ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਗਈ ਕਿ ਇਹ ਮਸ਼ੀਨ ਕੈਦੀਆਂ 'ਚ ਸੁਧਾਰ ਲਿਆਉਣ ਦੀ ਬਜਾਏ ਕੇਵਲ ਕਰੂਰਤਾ ਤੇ ਅੱਤਿਆਚਾਰ ਦੀ ਨਿਸ਼ਾਨੀ ਬਣ ਕੇ ਰਹਿ ਗਈ ਹੈ।
ਇਸ ਕਰੂਰਤਾ ਨੂੰ ਦੇਖਦੇ ਹੋਏ ਆਖ਼ਰਕਾਰ 19ਵੀਂ ਸਦੀ ਦੇ ਅੰਤ ਤਕ ਇਸ ਪ੍ਰਥਾ ਅਤੇ ਮਸ਼ੀਨ ਦੇ ਇਸਤੇਮਾਲ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ। ਇਹੀ ਕਰੂਰ ਮਸ਼ੀਨ ਬਾਅਦ ਦੇ ਸਾਲਾਂ ਵਿੱਚ ਬਦਲਦੀ ਗਈ ਅਤੇ ਅੱਜ ਸਾਡੇ ਵਿਚਕਾਰ ਫਿਟਨੈੱਸ ਦਾ ਸਭ ਤੋਂ ਵੱਡਾ ਜ਼ਰੀਆ ਬਣ ਗਈ ਹੈ।