- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Monsoon Travel : ਮੌਨਸੂਨ 'ਚ ਘੁੰਮਣ ਲਈ ਇਹ ਜਗ੍ਹਾ ਬੈਸਟ ਹੈ, ਕਿਉਂਕਿ ਇਸ ਸਮੇਂ ਵੈਸਟਰਨ ਘਾਟ ਦੀ ਖ਼ੂਬਸੂਰਤੀ ਦੀ ਕੋਈ ਮਿਸਾਲ ਨਹੀਂ ਹੈ। ਆਓ ਜਾਣੀਏ ਮਾਥੇਰਾਨ ਕਿਉਂ ਇੰਨਾ ਖ਼ਾਸ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਮਹਾਰਾਸ਼ਟਰ ਦੇ ਸਹਿਯਾਦਰੀ ਰੇਂਜ 'ਤੇ ਸਥਿਤ ਮਾਥੇਰਾਨ ਭਾਰਤ ਦੇ ਸਭ ਤੋਂ ਖ਼ੂਬਸੂਰਤ ਹਿੱਲ ਸਟੇਸ਼ਨਾਂ 'ਚੋਂ ਇਕ ਹੈ। ਇਸ ਹਿੱਲ ਸਟੇਸ਼ਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਏਸ਼ੀਆ ਦਾ ਇਕਲੌਤਾ ਅਜਿਹਾ ਹਿੱਲ ਸਟੇਸ਼ਨ ਹੈ ਜਿੱਥੇ ਕਿਸੇ ਵੀ ਗੱਡੀ ਦੀ ਐਂਟਰੀ ਬੈਨ ਹੈ। ਜੀ ਹਾਂ, ਇਸ ਜਗ੍ਹਾ 'ਤੇ ਗੱਡੀਆਂ ਲਿਆਉਣ 'ਤੇ ਮਨਾਹੀ ਹੈ।
ਇਹੀ ਵਜ੍ਹਾ ਹੈ ਕਿ ਇਹ ਭਾਰਤ ਦੇ ਸਭ ਤੋਂ ਸ਼ਾਂਤ ਤੇ ਪ੍ਰਦੂਸ਼ਣ ਮੁਕਤ ਇਲਾਕਿਆਂ 'ਚੋਂ ਇਕ ਹੈ। ਇੱਥੇ ਘੁੰਮਣ ਲਈ ਜਾਂ ਤਾਂ ਤੁਹਾਨੂੰ ਪੈਦਲ ਚੱਲਣਾ ਪਵੇਗਾ ਜਾਂ ਤੁਸੀਂ ਘੋੜੇ ਜਾਂ ਹੱਥ ਨਾਲ ਖਿੱਚੇ ਜਾਣ ਵਾਲੇ ਰਿਕਸ਼ੇ ਦੀ ਵਰਤੋਂ ਕਰ ਸਕਦੇ ਹੋ। ਮੌਨਸੂਨ 'ਚ ਘੁੰਮਣ ਲਈ ਇਹ ਜਗ੍ਹਾ ਬੈਸਟ ਹੈ, ਕਿਉਂਕਿ ਇਸ ਸਮੇਂ ਵੈਸਟਰਨ ਘਾਟ ਦੀ ਖ਼ੂਬਸੂਰਤੀ ਦੀ ਕੋਈ ਮਿਸਾਲ ਨਹੀਂ ਹੈ। ਆਓ ਜਾਣੀਏ ਮਾਥੇਰਾਨ ਕਿਉਂ ਇੰਨਾ ਖ਼ਾਸ ਹੈ।
19ਵੀਂ ਸਦੀ ਦੇ ਮੱਧ ਵਿੱਚ ਹਿਊ ਪੋਲਿੰਟਜ਼ ਮਾਲੇਟ ਨੇ ਇਸ ਸ਼ਹਿਰ ਦੀ ਖੋਜ ਕੀਤੀ ਸੀ। ਗਰਮੀ ਤੋਂ ਬਚਣ ਲਈ ਅੰਗਰੇਜ਼ ਗਰਮੀ ਦੇ ਮੌਸਮ ਵਿੱਚ ਇੱਥੇ ਰਹਿਣ ਜਾਂ ਛੁੱਟੀਆਂ (ਵੇਕੇਸ਼ਨ) ਲਈ ਆਇਆ ਕਰਦੇ ਸਨ। ਇਸ ਲਈ ਅੱਜ ਵੀ ਤੁਹਾਨੂੰ ਇੱਥੇ ਬ੍ਰਿਟਿਸ਼ ਕਾਲ ਦੀ ਝਲਕ ਦਿਖਾਈ ਦੇਵੇਗੀ। ਨਾਲ ਹੀ, ਇੱਥੋਂ ਦੀ ਟੌਏ ਟ੍ਰੇਨ, ਜੋ ਯੂਨੈਸਕੋ ਹੈਰੀਟੇਜ ਲਿਸਟ ਵਿੱਚ ਸ਼ਾਮਲ ਹੈ, ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ।
ਮਾਥੇਰਾਨ ਬੇਹੱਦ ਖ਼ੂਬਸੂਰਤ ਹੈ ਤੇ ਇੱਥੇ ਘੁੰਮਣ ਲਈ ਕਈ ਜਗ੍ਹਾਵਾਂ ਵੀ ਹਨ, ਪਰ ਕੁਝ ਖ਼ਾਸ ਜਗ੍ਹਾਵਾਂ ਨੂੰ ਦੇਖਣਾ ਨਾ ਭੁੱਲੋ।
ਪੈਨੋਰਮਾ ਪੁਆਇੰਟ- ਇਸ ਨੂੰ ਸਨਰਾਈਜ਼ ਪੁਆਇੰਟ ਵੀ ਕਿਹਾ ਜਾਂਦਾ ਹੈ। ਚੜ੍ਹਦੇ ਸੂਰਜ ਦੀ ਰੋਸ਼ਨੀ ਇਸ ਜਗ੍ਹਾ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੰਦੀ ਹੈ। ਸੂਰਜ ਚੜ੍ਹਨ ਦੇ ਸਮੇਂ ਇਸ ਪੁਆਇੰਟ ਤੋਂ ਚਾਰੇ ਪਾਸੇ ਦਾ ਨਜ਼ਾਰਾ ਦੇਖਣਾ ਕਾਫ਼ੀ ਵਧੀਆ ਤਜਰਬਾ ਹੁੰਦਾ ਹੈ।
ਸ਼ਾਰਲੋਟ ਝੀਲ- ਇਹ ਝੀਲ ਮਾਥੇਰਾਨ ਦੇ ਪਾਣੀ ਦਾ ਸਰੋਤ ਹੈ ਅਤੇ ਇੱਥੋਂ ਦੀਆਂ ਸਭ ਤੋਂ ਸ਼ਾਂਤ ਜਗ੍ਹਾਵਾਂ ਵਿੱਚੋਂ ਇਕ। ਘਣੇ ਜੰਗਲਾਂ ਨਾਲ ਘਿਰੀ ਇਹ ਝੀਲ ਪਿਕਨਿਕ, ਬਰਡ ਵੀਊਇੰਗ ਅਤੇ ਸ਼ਾਂਤ ਮਾਹੌਲ ਵਿੱਚ ਘੁੰਮਣ ਲਈ ਸਭ ਤੋਂ ਬੈਸਟ ਹੈ। ਮੌਨਸੂਨ 'ਚ ਝੀਲ ਪਾਣੀ ਨਾਲ ਪੂਰੀ ਭਰ ਜਾਂਦੀ ਹੈ ਤੇ ਦੇਖਣ 'ਚ ਹੋਰ ਵੀ ਖ਼ੂਬਸੂਰਤ ਲੱਗਦੀ ਹੈ। ਇੱਥੇ ਨੇੜੇ ਹੀ ਪਿਸਾਰਨਾਥ ਮੰਦਿਰ ਵੀ ਹੈ, ਜੋ ਭਗਵਾਨ ਸ਼ੰਕਰ ਨੂੰ ਸਮਰਪਿਤ ਹੈ।
ਪ੍ਰਬਲਗੜ੍ਹ ਕਿਲ੍ਹਾ- ਐਡਵੈਂਚਰ ਅਤੇ ਟ੍ਰੈਕਿੰਗ ਦੇ ਸ਼ੌਕੀਨਾਂ ਲਈ ਪ੍ਰਬਲਗੜ੍ਹ ਕਿਲ੍ਹਾ ਕਾਫ਼ੀ ਬਹਤਰੀਨ ਜਗ੍ਹਾ ਹੈ। ਇਸ ਕਿਲ੍ਹੇ ਦਾ ਇਤਿਹਾਸ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਸ਼ਾਸਨਕਾਲ ਨਾਲ ਜੁੜਿਆ ਹੈ। ਇੱਥੋਂ ਦੀ ਟ੍ਰੈਕਿੰਗ ਜਿੰਨੀ ਔਖੀ ਹੈ, ਓਨਾ ਹੀ ਖ਼ੂਬਸੂਰਤ ਇੱਥੋਂ ਦਾ ਨਜ਼ਾਰਾ ਹੈ।
ਲੁਈਸਾ ਪੁਆਇੰਟ- ਜੇਕਰ ਤੁਸੀਂ ਵੈਸਟਰਨ ਘਾਟ ਦੇ ਕਿਲ੍ਹੇ ਅਤੇ ਘਾਟੀਆਂ ਦਾ ਖ਼ੂਬਸੂਰਤ ਨਜ਼ਾਰਾ ਦੇਖਣਾ ਚਾਹੁੰਦੇ ਹੋ, ਤਾਂ ਲੁਈਸਾ ਪੁਆਇੰਟ ਜ਼ਰੂਰ ਜਾਓ। ਇੱਥੋਂ ਪ੍ਰਬਲਗੜ੍ਹ ਕਿਲ੍ਹਾ ਅਤੇ ਵਿਸ਼ਾਲਗੜ੍ਹ ਕਿਲ੍ਹਿਆਂ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ਇੱਥੋਂ ਸਨਰਾਈਜ਼ ਅਤੇ ਸਨਸੈੱਟ ਦਾ ਨਜ਼ਾਰਾ ਵੀ ਕਾਫ਼ੀ ਖ਼ੂਬਸੂਰਤ ਨਜ਼ਰ ਆਉਂਦਾ ਹੈ।
ਈਕੋ ਪੁਆਇੰਟ- ਇਹ ਜਗ੍ਹਾ ਆਪਣੇ ਈਕੋ ਇਫ਼ੈਕਟ ਯਾਨੀ ਆਵਾਜ਼ ਗੂੰਜਣ ਲਈ ਜਾਣੀ ਜਾਂਦੀ ਹੈ। ਇੱਥੇ ਸੈਲਾਨੀਆਂ ਦੀਆਂ ਆਵਾਜ਼ਾਂ ਪਹਾੜੀਆਂ ਨਾਲ ਟਕਰਾ ਕੇ ਵਾਪਸ ਗੂੰਜਦੀਆਂ ਹਨ, ਜੋ ਟੂਰਿਸਟਾਂ ਨੂੰ ਕਾਫ਼ੀ ਆਕਰਸ਼ਿਤ ਕਰਦੀਆਂ ਹਨ।