- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
130 ਨਵਜੰਮੇ ਬੱਚਿਆਂ ਨੂੰ ਨਾਲ-ਨਾਲ ਦੋ ਵੀਡੀਓ ਦਿਖਾਈਆਂ ਗਈਆਂ। ਇਕ ’ਚ ਸਮਾਜਿਕ ਉਤੇਜਨਾ ਸੀ, ਭਾਵ ਕੁਦਰਤੀ ਹਿਲਜੁਲ ਵਾਲਾ ਇਨਸਾਨੀ ਚਿਹਰਾ, ਜਦਕਿ ਦੂਜੀ ’ਚ ਗੈਰ-ਸਮਾਜਿਕ ਚੀਜ਼ ਸੀ, ਭਾਵ ਗੁਰੂਤਾ ਅਤੇ ਮਕੈਨੀਕਲ ਗੁਣਾਂ ਕਾਰਨ ਹਿੱਲ ਰਹੀਆਂ ਧਾਤ ਦੀਆਂ ਗੇਂਦਾਂ ਦਾ ਇਕ ਸੈੱਟ।

ਪੀਟੀਆਈ:' ਇਕ ਨਵੀਂ ਖੋਜ ’ਚ ਪਤਾ ਲੱਗਾ ਹੈ ਕਿ ਨਵਜੰਮੀਆਂ ਕੁੜੀਆਂ ਇਨਸਾਨੀ ਚਿਹਰੇ ਨੂੰ ਦੇਖਣ ’ਚ ਵੱਧ ਸਮਾਂ ਬਿਤਾਉਂਦੀਆਂ ਹਨ, ਜਦਕਿ ਨਵਜੰਮੇ ਮੁੰਡੇ ਚੀਜ਼ਾਂ ਨੂੰ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ। ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਨਵਜੰਮੇ ਬੱਚਿਆਂ ਦੇ ਜਨਮ ਤੋਂ ਕੁਝ ਹੀ ਘੰਟਿਆਂ ਅੰਦਰ ਇਹ ਨਤੀਜਾ ਦੇਖਿਆ। ਉਨ੍ਹਾਂ ਮੁਤਾਬਕ, ਗਰਭ ਅਵਸਥਾ ਦੌਰਾਨ ਦੋਵਾਂ ਲਿੰਗਾਂ ਵਿਚਾਲੇ ਵੱਖ-ਵੱਖ ਜੀਵ-ਵਿਗਿਆਨਕ ਕਾਰਕ, ਜਿਵੇਂ ਹਾਰਮੋਨ ਦਾ ਪੱਧਰ ਅਤੇ ਜੈਨੇਟਿਕਸ, ਨਵਜੰਮੇ ਬੱਚਿਆਂ ਦਾ ਧਿਆਨ ਖਿੱਚਣ ਵਾਲੀਆਂ ਚੀਜ਼ਾਂ ’ਚ ਲਿੰਗ-ਆਧਾਰਿਤ ਫ਼ਰਕ ਪੈਦਾ ਕਰਨ ’ਚ ਭੂਮਿਕਾ ਨਿਭਾਉਂਦੇ ਹਨ।
130 ਨਵਜੰਮੇ ਬੱਚਿਆਂ ਨੂੰ ਨਾਲ-ਨਾਲ ਦੋ ਵੀਡੀਓ ਦਿਖਾਈਆਂ ਗਈਆਂ। ਇਕ ’ਚ ਸਮਾਜਿਕ ਉਤੇਜਨਾ ਸੀ, ਭਾਵ ਕੁਦਰਤੀ ਹਿਲਜੁਲ ਵਾਲਾ ਇਨਸਾਨੀ ਚਿਹਰਾ, ਜਦਕਿ ਦੂਜੀ ’ਚ ਗੈਰ-ਸਮਾਜਿਕ ਚੀਜ਼ ਸੀ, ਭਾਵ ਗੁਰੂਤਾ ਅਤੇ ਮਕੈਨੀਕਲ ਗੁਣਾਂ ਕਾਰਨ ਹਿੱਲ ਰਹੀਆਂ ਧਾਤ ਦੀਆਂ ਗੇਂਦਾਂ ਦਾ ਇਕ ਸੈੱਟ।
‘ਬਾਇਓਲਾਜੀ ਆਫ਼ ਸੈਕਸ ਡਿਫਰੈਂਸਿਜ਼’ ਜਰਨਲ ’ਚ ਪ੍ਰਕਾਸ਼ਿਤ ਖੋਜ ’ਚ ਪਾਇਆ ਗਿਆ ਕਿ ਲਿੰਗ ਭਾਵੇਂ ਕੋਈ ਵੀ ਹੋਵੇ, ਨਵਜੰਮੇ ਬੱਚੇ ਆਮ ਤੌਰ ’ਤੇ ਸਮਾਜਿਕ ਚੀਜ਼ਾਂ ਨੂੰ ਦੇਖਣਾ ਜ਼ਿਆਦਾ ਪਸੰਦ ਕਰਦੇ ਸਨ। ਖੋਜਕਰਤਾਵਾਂ ਨੇ ਲਿਖਿਆ ਕਿ ਦੇਖਣ ਦੇ ਸਮੇਂ ਦੇ ਫ਼ੀਸਦੀ ਦਾ ਵਿਸ਼ਲੇਸ਼ਣ ਕਰਨ ’ਤੇ ਪਤਾ ਲੱਗਾ ਕਿ ਔਸਤਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੇ ਚਿਹਰੇ ਨੂੰ ਦੇਖਣ ’ਚ ਵੱਧ ਸਮਾਂ ਬਿਤਾਇਆ।
ਕੈਂਬ੍ਰਿਜ ਯੂਨੀਵਰਸਿਟੀ ਦੇ ਆਟਿਜ਼ਮ ਰਿਸਰਚ ਸੈਂਟਰ ’ਚ ਅਸਿਸਟੈਂਟ ਰਿਸਰਚ ਪ੍ਰੋਫੈਸਰ ਐਲੈਕਸ ਸੋਮਪਾਨਿਡਿਸ ਨੇ ਕਿਹਾ ਕਿ ਜਨਮ ਸਮੇਂ ਲਿੰਗ ਦੇ ਆਧਾਰ ’ਤੇ ਫ਼ਰਕ ਸ਼ੁਰੂਆਤੀ ਬਿੰਦੂ ਵਜੋਂ ਮਹੱਤਵਪੂਰਨ ਹਨ, ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਪੂਰੀ ਤਰ੍ਹਾਂ ਇਹ ਤੈਅ ਨਹੀਂ ਕਰਦੇ ਕਿ ਬੱਚੇ ਬਾਅਦ ਦੇ ਜੀਵਨ ’ਚ ਕਿਵੇਂ ਸਿੱਖਦੇ ਅਤੇ ਵਿਕਸਤ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਜੀਵ-ਵਿਗਿਆਨਕ ਅਤੇ ਸਮਾਜਿਕ ਕਾਰਕ ਹਮੇਸ਼ਾ ਇਕ-ਦੂਜੇ ’ਤੇ ਅਸਰ ਪਾਉਂਦੇ ਹਨ, ਜਿਸ ਕਾਰਨ ਮਨੁੱਖੀ ਸਮਾਜਾਂ ’ਚ ਇੰਨੀ ਵਿਭਿੰਨਤਾ ਦੇਖਣ ਨੂੰ ਮਿਲਦੀ ਹੈ।