- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਕੁੱਤੇ ਇਨਸਾਨੀ ਗੱਲਬਾਤ ਨੂੰ ਸ਼ਬਦਾਂ ਵਿਚ ਉਸੇ ਤਰ੍ਹਾਂ ਵੰਡ ਸਕਦੇ ਹਨ ਜਿਵੇਂ ਸਿਰਫ਼ ਇਨਸਾਨਾਂ ਵਿਚ ਦੇਖਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਉਹ ਇਹ ਸਮਰੱਥਾ ਮਨੁੱਖੀ ਗੱਲਬਾਤ ਦੇ ਰੋਜ਼ਾਨਾ ਸੰਪਰਕ ਵਿਚ ਰਹਿਣ ਨਾਲ ਸਿੱਖਦੇ ਹੋਣ।

ਪੀਟੀਆਈ: ਭਾਸ਼ਾ ਨੂੰ ਸਮਝਣ ਲਈ ਉਸ ਦੇ ਵਹਾਅ ਨੂੰ ਅਰਥਪੂਰਨ ਹਿੱਸਿਆਂ ਵਿਚ ਵੰਡਣ ਦੀ ਸਮਰੱਥਾ ਦੀ ਜ਼ਰੂਰਤ ਹੁੰਦੀ ਹੈ। ਵੱਖ-ਵੱਖ ਭਾਸ਼ਾਵਾਂ ਵਿਚ, ਮਨੁੱਖ ਅਜਿਹੇ ਸੁਰ, ਧੁਨੀਆਂ ਦੇ ਬਜਾਏ ਵਿਅੰਜਨ (ਕਾਨਸੋਨੈਂਟ) ਧੁਨੀਆਂ ਦੇ ਆਧਾਰ ’ਤੇ ਇਹ ਕੰਮ ਕਰਦੇ ਹਨ। ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਕੁੱਤੇ ਇਨਸਾਨੀ ਗੱਲਬਾਤ ਨੂੰ ਸ਼ਬਦਾਂ ਵਿਚ ਉਸੇ ਤਰ੍ਹਾਂ ਵੰਡ ਸਕਦੇ ਹਨ ਜਿਵੇਂ ਸਿਰਫ਼ ਇਨਸਾਨਾਂ ਵਿਚ ਦੇਖਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਉਹ ਇਹ ਸਮਰੱਥਾ ਮਨੁੱਖੀ ਗੱਲਬਾਤ ਦੇ ਰੋਜ਼ਾਨਾ ਸੰਪਰਕ ਵਿਚ ਰਹਿਣ ਨਾਲ ਸਿੱਖਦੇ ਹੋਣ। ਕੁੱਤਿਆਂ ਅਤੇ ਮਨੁੱਖਾਂ ’ਤੇ ਇਲੈਕਟ੍ਰੋਐਨਸੇਫਲੋਗ੍ਰਾਮ ਰਿਕਾਰਡਿੰਗ ਦੀ ਵਰਤੋਂ ਕਰ ਕੇ ਖੋਜਕਰਤਾਵਾਂ ਨੇ ਦੇਖਿਆ ਕਿ ਸ਼ਬਦ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਦੇ ਸਮੇਂ ਕੁੱਤੇ ਵੀ ਵਿਅੰਜਨ ’ਤੇ ਜ਼ਿਆਦਾ ਧਿਆਨ ਦਿੰਦੇ ਹਨ।
ਸਾਇੰਸ ਜਰਨਲ ਵਿਚ ਪ੍ਰਕਾਸ਼ਿਤ ਖੋਜ ਤੋਂ ਪਤਾ ਲੱਗਦਾ ਹੈ ਕਿ ਸਿਰਫ਼ ਗੱਲਬਾਤ ਦੇ ਸੰਪਰਕ ਵਿਚ ਰਹਿਣ ਨਾਲ ਹੀ ਦਿਮਾਗ ਦੇ ਕੰਮ ਕਰਨ ਦਾ ਤਰੀਕਾ ਬਦਲ ਸਕਦਾ ਹੈ, ਭਾਵੇਂ ਹੀ ਉਹ ਜੀਵ ਇਨਸਾਨਾਂ ਤੋਂ ਵਿਕਾਸ ਦੇ ਕ੍ਰਮ ਵਿਚ ਬਹੁਤ ਵੱਖਰੇ ਹੋਣ। ਹੰਗਰੀ ਦੀ ਈਐੱਲਟੀਈ ਈਓਟਵੋਸ ਲੋਰੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਲਗਾਤਾਰ ਹੋ ਰਹੀ ਗੱਲਬਾਤ ਵਿਚ, ਜਦੋਂ ਅਸੀਂ ਵਿਅੰਜਨਾਂ ’ਤੇ ਧਿਆਨ ਦਿੰਦੇ ਹਾਂ, ਤਾਂ ਵੱਖ-ਵੱਖ ਸ਼ਬਦਾਂ ਨੂੰ ਪਛਾਣਨਾ ਆਸਾਨ ਹੁੰਦਾ ਹੈ। ਖੋਜਕਰਤਾ ਅਟਿਲਾ ਐਂਡਿਕਸ ਨੇ ਕਿਹਾ ਕਿ ਬਚਪਨ ਤੋਂ ਹੀ ਇਨਸਾਨੀ ਦਿਮਾਗ ਠੀਕ ਇਹੀ ਕਰਦਾ ਹੈ। ਇਸ ਪ੍ਰਕਿਰਿਆ ਨੂੰ ‘ਕਾਨਸੋਨੈਂਟ ਬਾਇਸ’ ਕਿਹਾ ਜਾਂਦਾ ਹੈ। ਖੋਜਕਰਤਾਵਾਂ ਨੇ ਗੱਲਬਾਤ ਪ੍ਰਤੀ 20 ਮਨੁੱਖਾਂ ਅਤੇ 20 ਨਾਲ ਰਹਿਣ ਵਾਲੇ ਕੁੱਤਿਆਂ ਦੇ ਦਿਮਾਗ ਦੇ ਪ੍ਰਤੀਕਰਮਾਂ ਦੀ ਤੁਲਨਾ ਕੀਤੀ। ਮਨੁੱਖਾਂ ਅਤੇ ਕੁੱਤਿਆਂ, ਦੋਹਾਂ ਨੂੰ ਲਗਾਤਾਰ ਹੋ ਰਹੀ ਗੱਲਬਾਤ ਵਾਲੇ ਵੱਖ-ਵੱਖ ਤਰ੍ਹਾਂ ਦੇ ਸ਼ਬਦ ਸੁਣਾਏ ਗਏ। ਦਿਮਾਗ ਦੀ ਇਲੈਕਟ੍ਰਿਕ ਐਕਟੀਵਿਟੀ ਨੂੰ ਨਾਨ-ਇਨਵੈਸਿਵ ਈਈਜੀ ਦੀ ਵਰਤੋਂ ਕਰ ਕੇ ਮਾਪਿਆ ਗਿਆ। ਵਿਅੰਜਨ ਆਧਾਰਤ ਗੱਲਬਾਤ ਵਿਚ ਕੁੱਤਿਆਂ ਦੇ ਦਿਮਾਗ ਨੇ ਵੀ ਇਨਸਾਨਾਂ ਦੇ ਦਿਮਾਗ ਦੀ ਤਰ੍ਹਾਂ ਸ਼ਬਦਾਂ ਦੀ ਲੈਅ ਨਾਲ ਸਫਲਤਾਪੂਰਵਕ ਤਾਲਮੇਲ ਬਿਠਾਇਆ। ਦੋਹਾਂ ਵਿਚ ਇਹ ਤਾਲਮੇਲ ਸਵਰ ਵਾਲੇ ਜਾਂ ਕੰਟਰੋਲ ਸਟ੍ਰੀਮ ਦੀ ਤੁਲਨਾ ਵਿਚ ਜ਼ਿਆਦਾ ਮਜ਼ਬੂਤ ਸੀ। ਇਹ ਪਹਿਲਾ ਸਬੂਤ ਹੈ ਕਿ ਮਨੁੱਖਾਂ ਤੋਂ ਇਲਾਵਾ ਕਿਸੇ ਹੋਰ ਪ੍ਰਜਾਤੀ ਦੇ ਦਿਮਾਗ ਵਿਚ ਵੀ ਕਾਨਸੋਨੈਂਟ ਬਾਇਸ ਹੋ ਸਕਦਾ ਹੈ।