ਬੱਚਿਆਂ ਦੇ ਕੱਪੜੇ ਹੋ ਗਏ ਹਨ ਛੋਟੇ? ਸੁੱਟਣ ਦੀ ਬਜਾਏ ਇਨ੍ਹਾਂ 10 ਸਮਾਰਟ ਤਰੀਕਿਆਂ ਨਾਲ ਕਰੋ ਦੁਬਾਰਾ ਇਸਤੇਮਾਲ
Kids Cloths reuse : ਬੱਚਿਆਂ ਦੇ ਪੁਰਾਣੇ ਕੱਪੜਿਆਂ ਨੂੰ ਕਈ ਤਰੀਕਿਆਂ ਨਾਲ ਦੁਬਾਰਾ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਪੈਸਿਆਂ ਦੀ ਬੱਚਤ ਹੁੰਦੀ ਹੈ, ਸਗੋਂ ਵਾਤਾਵਰਨ ਨੂੰ ਵੀ ਨੁਕਸਾਨ ਨਹੀਂ ਪਹੁੰਚਦਾ। ਆਓ ਜਾਣਦੇ ਹਾਂ ਕਿ ਬੱਚਿਆਂ ਦੇ ਪੁਰਾਣੇ ਕੱਪੜਿਆਂ ਦੀ ਮੁੜ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
Publish Date: Sat, 21 Nov 2026 04:32 PM (IST)
Updated Date: Sat, 21 Nov 2026 05:00 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬੱਚੇ ਕਿੰਨੀ ਜਲਦੀ ਵੱਡੇ ਹੋ ਜਾਂਦੇ ਹਨ, ਇਸ ਦਾ ਪਤਾ ਹੀ ਨਹੀਂ ਲੱਗਦਾ। ਜਿੰਨੀ ਤੇਜ਼ੀ ਨਾਲ ਉਹ ਵੱਡੇ ਹੁੰਦੇ ਹਨ, ਉਨ੍ਹਾਂ ਦੇ ਕੱਪੜੇ ਵੀ ਓਨੀ ਹੀ ਜਲਦੀ ਛੋਟੇ ਹੋ ਜਾਂਦੇ ਹਨ। ਅਜਿਹੇ 'ਚ ਕਈ ਵਾਰ ਮਾਪਿਆਂ ਨੂੰ ਮਜਬੂਰਨ ਇਹ ਕੱਪੜੇ ਸੁੱਟਣੇ ਪੈਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਦੇ ਇਨ੍ਹਾਂ ਪੁਰਾਣੇ ਕੱਪੜਿਆਂ ਦੀ ਮੁੜ ਵਰਤੋਂ ਵੀ ਕੀਤੀ ਜਾ ਸਕਦੀ ਹੈ?
ਜੀ ਹਾਂ, ਬੱਚਿਆਂ ਦੇ ਪੁਰਾਣੇ ਕੱਪੜਿਆਂ ਨੂੰ ਕਈ ਤਰੀਕਿਆਂ ਨਾਲ ਦੁਬਾਰਾ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਪੈਸਿਆਂ ਦੀ ਬੱਚਤ ਹੁੰਦੀ ਹੈ, ਸਗੋਂ ਵਾਤਾਵਰਨ ਨੂੰ ਵੀ ਨੁਕਸਾਨ ਨਹੀਂ ਪਹੁੰਚਦਾ। ਆਓ ਜਾਣਦੇ ਹਾਂ ਕਿ ਬੱਚਿਆਂ ਦੇ ਪੁਰਾਣੇ ਕੱਪੜਿਆਂ ਦੀ ਮੁੜ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
ਬੱਚਿਆਂ ਦੇ ਪੁਰਾਣੇ ਕੱਪੜਿਆਂ ਦੀ ਕਿਵੇਂ ਕਰੀਏ ਇਸਤੇਮਾਲ ?
ਛੋਟੇ ਕੱਪੜਿਆਂ ਤੋਂ ਬਣਾਓ ਨਵੇਂ ਡਿਜ਼ਾਈਨ ਦੇ ਕੱਪੜੇ- ਜੇਕਰ ਕੱਪੜੇ ਥੋੜ੍ਹੇ ਛੋਟੇ ਹੋ ਗਏ ਹਨ, ਤਾਂ ਉਨ੍ਹਾਂ ਦੀ ਕਟਾਈ-ਛਾਂਟੀ ਕਰਕੇ ਨਵੇਂ ਡਿਜ਼ਾਈਨ 'ਚ ਬਦਲਿਆ ਜਾ ਸਕਦਾ ਹੈ। ਜਿਵੇਂ ਟੀ-ਸ਼ਰਟ ਨੂੰ ਕ੍ਰੌਪ ਟੌਪ ਜਾਂ ਫਰੌਕ 'ਚ ਬਦਲਣਾ ਜਾਂ ਪੈਂਟ ਨੂੰ ਸ਼ਾਰਟਸ ਬਣਾਉਣਾ ਇਕ ਵਧੀਆ ਵਿਕਲਪ ਹੈ।
ਕੁਸ਼ਨ ਕਵਰ ਜਾਂ ਸਿਰਹਾਣਿਆਂ ਦੇ ਕਵਰ ਬਣਾਓ- ਪੁਰਾਣੀ ਕਮੀਜ਼ ਜਾਂ ਫਰੌਕ ਤੋਂ ਤੁਸੀਂ ਖ਼ੂਬਸੂਰਤ ਕੁਸ਼ਨ ਜਾਂ ਸਿਰਹਾਣਿਆਂ ਦੇ ਕਵਰ ਬਣਾ ਸਕਦੇ ਹੋ।
ਸਫ਼ਾਈ ਵਾਲੇ ਕੱਪੜੇ ਵਜੋਂ ਕਰੋ ਇਸਤੇਮਾਲ- ਸੂਤੀ ਕੱਪੜੇ ਸਫ਼ਾਈ ਲਈ ਬਹੁਤ ਵਧੀਆ ਹੁੰਦੇ ਹਨ। ਇਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਘਰ ਦੀ ਸਫ਼ਾਈ ਲਈ ਵਰਤਿਆ ਜਾ ਸਕਦਾ ਹੈ।
ਸਾਫ਼ਟ ਟੌਇਜ਼ ਜਾਂ ਖਿਡੌਣੇ ਬਣਾਓ- ਪੁਰਾਣੇ ਕੱਪੜਿਆਂ ਤੋਂ ਬੱਚਿਆਂ ਲਈ ਸਾਫ਼ਟ ਟੌਇਜ਼ ਬਣਾਉਣਾ ਇਕ ਰਚਨਾਤਮਕ ਵਿਚਾਰ ਹੈ। ਇਨ੍ਹਾਂ ਨਾਲ ਬੱਚਿਆਂ ਦੀਆਂ ਭਾਵਨਾਤਮਕ ਯਾਦਾਂ ਵੀ ਜੁੜ ਸਕਦੀਆਂ ਹਨ।
ਮੈਮੋਰੀ ਕੁਇਲਟ (ਯਾਦਾਂ ਦੀ ਰਜਾਈ) ਬਣਾਓ- ਬੱਚਿਆਂ ਦੇ ਵੱਖ-ਵੱਖ ਪੁਰਾਣੇ ਕੱਪੜਿਆਂ ਦੇ ਟੁਕੜਿਆਂ ਨੂੰ ਜੋੜ ਕੇ ਇਕ ਖ਼ੂਬਸੂਰਤ ਰਜਾਈ ਬਣਾਈ ਜਾ ਸਕਦੀ ਹੈ। ਇਹ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣ ਦਾ ਇਕ ਅਨੋਖਾ ਤਰੀਕਾ ਹੈ।
ਬੈਗ ਜਾਂ ਪਾਊਚ ਤਿਆਰ ਕਰੋ- ਪੁਰਾਣੀ ਜੀਨਸ ਜਾਂ ਮੋਟੇ ਕੱਪੜਿਆਂ ਤੋਂ ਤੁਸੀਂ ਸਟਾਈਲਿਸ਼ ਬੈਗ, ਪਾਊਚ ਜਾਂ ਲੰਚ ਬੈਗ ਬਣਾ ਸਕਦੇ ਹੋ।
ਛੋਟੇ ਭੈਣ-ਭਰਾਵਾਂ ਜਾਂ ਲੋੜਵੰਦਾਂ ਨੂੰ ਦਿਓ- ਜੇਕਰ ਕੱਪੜੇ ਚੰਗੀ ਹਾਲਤ 'ਚ ਹਨ, ਤਾਂ ਉਨ੍ਹਾਂ ਨੂੰ ਛੋਟੇ ਬੱਚਿਆਂ ਜਾਂ ਲੋੜਵੰਦਾਂ ਨੂੰ ਦਿੱਤਾ ਜਾ ਸਕਦਾ ਹੈ।
ਹੇਅਰ ਐਕਸੈਸਰੀਜ਼ ਬਣਾਓ- ਪੁਰਾਣੇ ਕੱਪੜਿਆਂ ਤੋਂ ਹੇਅਰ ਬੈਂਡ, ਸਕ੍ਰੰਚੀ ਜਾਂ ਕਲਿੱਪ ਕਵਰ ਬਣਾਏ ਜਾ ਸਕਦੇ ਹਨ।
ਪੌਦਿਆਂ ਦੇ ਗਮਲਿਆਂ ਲਈ ਕਵਰ ਬਣਾਓ- ਘਰ 'ਚ ਪੌਦਿਆਂ ਦੇ ਗਮਲਿਆਂ ਨੂੰ ਸਜਾਉਣ ਲਈ ਪੁਰਾਣੇ ਕੱਪੜਿਆਂ ਤੋਂ ਕਵਰ ਬਣਾਉਣਾ ਇਕ ਸ਼ਾਨਦਾਰ ਵਿਚਾਰ ਹੈ।
DIY ਕਰਾਫਟ ਪ੍ਰੋਜੈਕਟਾਂ 'ਚ ਵਰਤੋ- ਬੱਚਿਆਂ ਨਾਲ ਮਿਲ ਕੇ ਪੁਰਾਣੇ ਕੱਪੜਿਆਂ ਤੋਂ ਕਰਾਫਟ ਬਣਾਉਣਾ ਇਕ ਮਜ਼ੇਦਾਰ ਗਤੀਵਿਧੀ ਹੋ ਸਕਦੀ ਹੈ।