- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਸੇ ਤਾਂ ਭਾਰਤ ਵਿਚ ਰੇਲਵੇ ਨੈੱਟਵਰਕ ਬਣਾਉਣ ਦਾ ਸਭ ਤੋਂ ਪਹਿਲਾ ਵਿਚਾਰ ਲਾਰਡ ਹਾਰਡਿੰਗ ਨੂੰ ਆਇਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਰੇਲਵੇ ਦੇਸ਼ ਵਿਚ ਵਪਾਰ ਤੇ ਫ਼ੌਜੀ ਤਾਕਤ ਵਧਾਉਣ 'ਚ ਬੇਹੱਦ ਮਦਦਗਾਰ ਸਾਬਤ ਹੋਵੇਗੀ, ਪਰ ਇਸ ਫੈਸਲੇ ਨੂੰ ਨਿਰਣਾਇਕ ਬਣਾਉਣ 'ਚ ਭਾਰਤ ਦੇ ਗਵਰਨਰ ਜਨਰਲ ਲਾਰਡ ਡਲਹੌਜ਼ੀ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਦੀ ਬਦੌਲਤ ਹੀ ਪਹਿਲੀ ਟ੍ਰੇਨ ਮੁੰਬਈ ਦੇ ਬੋਰੀਬੰਦਰ ਤੋਂ ਠਾਣੇ ਵਿਚਕਾਰ ਚੱਲੀ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਰੇਲਵੇ ਦੀ ਸ਼ੁਰੂਆਤ ਦਾ ਸਿਹਰਾ ਭਾਵੇਂ ਭਾਰਤ ਨੂੰ ਗੁਲਾਮ ਬਣਾਉਣ ਵਾਲੇ ਅੰਗਰੇਜ਼ਾਂ ਨੂੰ ਦਿੱਤਾ ਜਾਂਦਾ ਹੈ, ਪਰ ਅੱਜ ਇਹ ਆਮ ਆਦਮੀ ਦੀ ਮੁੱਢਲੀ ਲੋੜ ਬਣ ਚੁੱਕੀ ਹੈ। ਇਸ ਤੋਂ ਬਿਨਾਂ ਤਾਂ ਅਸੀਂ ਕਿਤੇ ਕਿਫ਼ਾਇਤੀ ਤਰੀਕੇ ਨਾਲ ਜਾਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਪਹਿਲੀ ਵਾਰ ਭਾਰਤ ਵਿਚ ਟ੍ਰੇਨ ਚੱਲੀ ਹੋਵੇਗੀ ਤਾਂ ਉਸ ਸਮੇਂ ਦਾ ਨਜ਼ਾਰਾ ਕਿਹੋ ਜਿਹਾ ਰਿਹਾ ਹੋਵੇਗਾ? EAਅੱਜ ਤੁਹਾਨੂੰ ਭਾਰਤ ਵਿਚ ਸ਼ੁਰੂ ਹੋਈ ਪਹਿਲੀ ਪੈਸੇਂਜਰ ਟ੍ਰੇਨ ਦੇ ਇਤਿਹਾਸਕ ਸਫ਼ਰ ’ਤੇ ਲੈ ਚੱਲਦੇ ਹਾਂ।
16 ਅਪ੍ਰੈਲ 1853 ਨੂੰ ਭਾਰਤ ਵਿਚ ਪਹਿਲੀ ਵਾਰ ਪੈਸੇਂਜਰ ਟ੍ਰੇਨ ਡੈਕਨ ਕੁਈਨ ਪਟੜੀਆਂ ’ਤੇ ਦੌੜਨੀ ਸ਼ੁਰੂ ਹੋਈ ਸੀ। ਉਸ ਸਮੇਂ ਦੁਪਹਿਰ ਦੇ ਸਾਢੇ ਤਿੰਨ ਵੱਜ ਰਹੇ ਸਨ ਤੇ 400 ਯਾਤਰੀਆਂ ਨੂੰ ਲੈ ਕੇ ਇਹ ਟ੍ਰੇਨ ਮੁੰਬਈ ਦੇ ਬੋਰੀਬੰਦਰ ਸਟੇਸ਼ਨ ਤੋਂ ਠਾਣੇ ਲਈ ਰਵਾਨਾ ਹੋ ਰਹੀ ਸੀ। ਇਸ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਵਿਚ 1 ਘੰਟਾ 15 ਮਿੰਟ ਦਾ ਸਮਾਂ ਲੱਗਾ।
ਪਹਿਲੀ ਪੈਸੇਂਜਰ ਟ੍ਰੇਨ ਨੂੰ ਚਲਾਉਣ ਲਈ ਬ੍ਰਿਟੇਨ ਤੋਂ ਖਾਸ ਤੌਰ ’ਤੇ ਤਿੰਨ ਇੰਜਣ ਮੰਗਵਾਏ ਗਏ ਸਨ, ਜਿਨ੍ਹਾਂ ਦੇ ਨਾਂ ਰੱਖੇ ਗਏ ਸਨ: ਸਾਹਿਬ, ਸਿੰਧ ਤੇ ਸੁਲਤਾਨ। ਇਨ੍ਹਾਂ ਤਿੰਨ ਇੰਜਣਾਂ ਦੀ ਮਦਦ ਨਾਲ ਟ੍ਰੇਨ ਨੂੰ ਖਿੱਚਿਆ ਗਿਆ ਅਤੇ ਤਦ ਜਾ ਕੇ 14 ਡੱਬਿਆਂ ਵਾਲੀ ਇਹ ਰੇਲ ਆਪਣੀ ਮੰਜ਼ਿਲ ਤਕ ਪਹੁੰਚ ਸਕੀ। ਕਿਹਾ ਜਾਂਦਾ ਹੈ ਕਿ ਇਨ੍ਹਾਂ ਇੰਜਣਾਂ ਨੂੰ ਬਣਾਉਣ 'ਚ ਬ੍ਰਿਟਿਸ਼ ਇੰਜੀਨੀਅਰ ਰਿਚਰਡ ਟ੍ਰੇਵਿਥਿਕ ਦਾ ਮਹੱਤਵਪੂਰਨ ਯੋਗਦਾਨ ਸੀ। ਉਨ੍ਹਾਂ ਸਾਲ 1804 'ਚ ਦੁਨੀਆ ਦੇ ਪਹਿਲੇ ਭਾਫ਼ ਨਾਲ ਚੱਲਣ ਵਾਲੇ ਇੰਜਣ ਦੀ ਖੋਜ ਕੀਤੀ ਸੀ। ਇਸ ਤੋਂ ਬਾਅਦ ਹੀ ਪੂਰੀ ਦੁਨੀਆ ਵਿਚ ਰੇਲ ਦੇ ਵਿਸਥਾਰ ਦਾ ਰਾਹ ਖੁੱਲ੍ਹ ਸਕਿਆ।
ਵੈਸੇ ਤਾਂ ਭਾਰਤ ਵਿਚ ਰੇਲਵੇ ਨੈੱਟਵਰਕ ਬਣਾਉਣ ਦਾ ਸਭ ਤੋਂ ਪਹਿਲਾ ਵਿਚਾਰ ਲਾਰਡ ਹਾਰਡਿੰਗ ਨੂੰ ਆਇਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਰੇਲਵੇ ਦੇਸ਼ ਵਿਚ ਵਪਾਰ ਤੇ ਫ਼ੌਜੀ ਤਾਕਤ ਵਧਾਉਣ 'ਚ ਬੇਹੱਦ ਮਦਦਗਾਰ ਸਾਬਤ ਹੋਵੇਗੀ, ਪਰ ਇਸ ਫੈਸਲੇ ਨੂੰ ਨਿਰਣਾਇਕ ਬਣਾਉਣ 'ਚ ਭਾਰਤ ਦੇ ਗਵਰਨਰ ਜਨਰਲ ਲਾਰਡ ਡਲਹੌਜ਼ੀ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਦੀ ਬਦੌਲਤ ਹੀ ਪਹਿਲੀ ਟ੍ਰੇਨ ਮੁੰਬਈ ਦੇ ਬੋਰੀਬੰਦਰ ਤੋਂ ਠਾਣੇ ਵਿਚਕਾਰ ਚੱਲੀ।
ਇਸ ਇਤਿਹਾਸਕ ਫੈਸਲੇ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਯੋਜਨਾ ਨੂੰ ਅਮਲ 'ਚ ਲਿਆਉਣ ਲਈ ਬ੍ਰਿਟੇਨ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਸੱਦਾ ਦਿੱਤਾ। ਨਤੀਜੇ ਵਜੋਂ ‘ਗ੍ਰੇਟ ਇੰਡੀਅਨ ਪੇਨਿਨਸੁਲਰ ਰੇਲਵੇ’ (GIPR) ਨਾਂ ਦੀ ਕੰਪਨੀ ਨੂੰ ਭਾਰਤ ਵਿਚ ਪਹਿਲੀ ਵਾਰ ਪਟੜੀ ਵਿਛਾਉਣ ਅਤੇ ਟ੍ਰੇਨ ਸ਼ੁਰੂ ਕਰਨ ਦਾ ਕੰਮ ਸੌਂਪਿਆ ਗਿਆ। 1850 ਵਿਚ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਤਿੰਨ ਸਾਲਾਂ ਦੇ ਅੰਦਰ ਡੈਕਨ ਕੁਈਨ ਬਣ ਕੇ ਤਿਆਰ ਵੀ ਹੋ ਗਈ ਸੀ।