ਕੀ ਬੌਸ ਦੇ ਪਿਤਾ ਬਣਨ ਨਾਲ ਤੁਹਾਡੀ ਤਨਖਾਹ 'ਤੇ ਪੈਂਦਾ ਹੈ ਅਸਰ? ਧੀ ਦੇ ਜਨਮ ਨਾਲ ਜੁੜੀ ਰਿਸਰਚ ਕਰ ਦੇਵੇਗੀ ਹੈਰਾਨ
ਰਿਸਰਚਰਜ਼ ਦਾ ਮੰਨਣਾ ਹੈ ਕਿ ਇਹ ਬਦਲਾਅ ਬੌਸ ਵੱਲੋਂ ਆਪਣੀ ਧੀ ਦੇ ਭਵਿੱਖ ਲਈ ਕੀਤੀ ਗਈ ਪਲਾਨਿੰਗ ਦਾ ਨਤੀਜਾ ਨਹੀਂ ਹੈ, ਕਿਉਂਕਿ ਇਹ ਬਦਲਾਅ ਧੀ ਦੇ ਜਨਮ ਤੋਂ ਤੁਰੰਤ ਬਾਅਦ ਹੀ ਦਿਖਾਈ ਦੇਣ ਲੱਗਦਾ ਹੈ। ਦਰਅਸਲ, ਧੀ ਦਾ ਜਨਮ ਪੁਰਸ਼ ਮੈਨੇਜਰ ਨੂੰ ਵਰਕਪਲੇਸ ਇਕੁਐਲਿਟੀ ਲਈ ਜ਼ਿਆਦਾ ਸੈਂਸਿਟਿਵ ਬਣਾ ਸਕਦਾ ਹੈ ਅਤੇ ਔਰਤਾਂ ਦੀ ਸਮਰੱਥਾ ਨੂੰ ਲੈ ਕੇ ਉਨ੍ਹਾਂ ਦੇ ਨਜ਼ਰੀਏ 'ਚ ਪਾਜ਼ੇਟਿਵ ਬਦਲਾਅ ਲਿਆ ਸਕਦਾ ਹੈ।
Publish Date: Wed, 23 Sep 2026 10:54 AM (IST)
Updated Date: Wed, 23 Sep 2026 10:57 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬੌਸ ਦੀ ਪਹਿਲੀ ਸੰਤਾਨ ਮੁੰਡਾ ਹੈ ਜਾਂ ਕੁੜੀ, ਕੀ ਇਸ ਨਾਲ ਉਸ ਦੇ ਦਫ਼ਤਰ 'ਚ ਕੰਮ ਕਰਨ ਵਾਲੀਆਂ ਔਰਤਾਂ ਦੀ ਤਨਖਾਹ ਤੇ ਪ੍ਰਮੋਸ਼ਨ 'ਤੇ ਫਰਕ ਪੈ ਸਕਦਾ ਹੈ? ਇਹ ਸਵਾਲ ਥੋੜ੍ਹਾ ਅਜੀਬ ਜ਼ਰੂਰ ਲੱਗਦਾ ਹੈ, ਪਰ ਇਸ ਦਾ ਜਵਾਬ ਤੁਹਾਨੂੰ ਹੈਰਾਨ ਕਰ ਸਕਦਾ ਹੈ। ਦਰਅਸਲ, ਇਕ ਰਿਸਰਚ 'ਚ ਪਤਾ ਲੱਗਾ ਹੈ ਕਿ ਜਦੋਂ ਕਿਸੇ ਪੁਰਸ਼ ਬੌਸ ਦੀ ਪਹਿਲੀ ਸੰਤਾਨ ਧੀ ਹੁੰਦੀ ਹੈ ਤਾਂ ਉਸ ਦੀ ਕੰਪਨੀ 'ਚ ਔਰਤਾਂ ਦੇ ਰੋਜ਼ਗਾਰ ਤੇ ਤਨਖਾਹ 'ਚ ਵਾਧਾ ਦੇਖਣ ਨੂੰ ਮਿਲਦਾ ਹੈ।
ਜੀ ਹਾਂ, ਨਾਰਥਵੈਸਟਰਨ ਯੂਨੀਵਰਸਿਟੀ ਦੀ ਮੈਡਾਲੇਨਾ ਰੋਨਚੀ ਤੇ ਆਰਹਸ ਯੂਨੀਵਰਸਿਟੀ ਦੀ ਪ੍ਰੋਫੈਸਰ ਨੀਨਾ ਸਮਿਥ ਦੇ ਰਿਸਰਚ ਪੇਪਰ ‘ਡੈਡੀਜ਼ ਗਰਲ- ਡਾਟਰਜ਼, ਮੈਨੇਜਰੀਅਲ ਡਿਸੀਜ਼ਨਜ਼, ਐਂਡ ਜੈਂਡਰ ਇਨਇਕੁਐਲਿਟੀ’ 'ਚ ਇਹ ਗੱਲ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਇਸ ਦਿਲਚਸਪ ਰਿਸਰਚ ਬਾਰੇ।
ਕਿਵੇਂ ਹੋਈ ਇਹ ਰਿਸਰਚ?
ਇਹ ਰਿਸਰਚ ਡੈਨਮਾਰਕ ਦੇ ਲੇਬਰ ਮਾਰਕੀਟ ਦੇ 1993 ਤੋਂ 2017 ਤਕ ਦੇ ਡਾਟਾ 'ਤੇ ਆਧਾਰਿਤ ਹੈ। ਰਿਸਰਚਰਜ਼ ਨੇ ਅਜਿਹੀਆਂ ਛੋਟੀਆਂ ਕੰਪਨੀਆਂ ਦੇ ਬੌਸ 'ਤੇ ਫੋਕਸ ਕੀਤਾ, ਜਿੱਥੇ ਹਾਇਰਿੰਗ ਤੇ ਤਨਖਾਹ ਤੈਅ ਕਰਨ ਦੀ ਜ਼ਿੰਮੇਵਾਰੀ ਮੈਨੇਜਰ ਕੋਲ ਹੁੰਦੀ ਹੈ। ਪਹਿਲੀ ਸੰਤਾਨ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਕੰਪਨੀਆਂ ਦੇ ਕੰਮਕਾਜ ਦਾ ਵਿਸ਼ਲੇਸ਼ਣ ਕਰਨ 'ਤੇ ਇਹ ਹੈਰਾਨ ਕਰਨ ਵਾਲਾ ਨਤੀਜਾ ਸਾਹਮਣੇ ਆਇਆ।
ਅੰਕੜਿਆਂ 'ਚ ਦਿਖਿਆ ਵੱਡਾ ਬਦਲਾਅ
ਇਸ ਰਿਸਰਚ ਮੁਤਾਬਕ, ਕਿਸੇ ਮੈਨੇਜਰ ਦੇ ਘਰ ਪਹਿਲੀ ਧੀ ਦੇ ਜਨਮ ਤੋਂ ਬਾਅਦ ਔਰਤਾਂ ਦੀ ਕਮਾਈ 'ਚ 4.4 ਫੀਸ ਦਾ ਵਾਧਾ ਹੋਇਆ। ਉੱਥੇ ਹੀ ਕੰਪਨੀ 'ਚ ਔਰਤਾਂ ਦੀ ਹਾਇਰਿੰਗ 'ਚ 2.9 ਫੀਸਦੀ ਦਾ ਵਾਧਾ ਦੇਖਿਆ ਗਿਆ।
ਇਹ ਅਸਰ ਧੀ ਦੇ ਜਨਮ ਤੋਂ ਤੁਰੰਤ ਬਾਅਦ ਦਿਖਾਈ ਦੇਣ ਲੱਗਦਾ ਹੈ ਅਤੇ ਕਈ ਸਾਲਾਂ ਤਕ ਬਣਿਆ ਰਹਿੰਦਾ ਹੈ। ਅਜਿਹੇ ਮੈਨੇਜਰ ਹਾਇਰ ਐਜੂਕੇਸ਼ਨ ਤੇ ਫੁੱਲ-ਟਾਈਮ ਰੋਲ ਵਾਲੀਆਂ ਔਰਤਾਂ ਨੂੰ ਹਾਇਰ ਕਰਨ ਲਈ ਜ਼ਿਆਦਾ ਇੱਛੁਕ ਨਜ਼ਰ ਆਏ। ਨਾਲ ਹੀ, ਮੈਨੇਜਰ ਦਾ ਨਜ਼ਰੀਆ ਵੀ ਜੈਂਡਰ ਇਕੁਐਲਿਟੀ ਲਈ ਜ਼ਿਆਦਾ ਪਾਜ਼ੇਟਿਵ ਹੋਇਆ।
ਇਸ ਰਿਸਰਚ 'ਚ ਇਹ ਵੀ ਪਾਇਆ ਗਿਆ ਕਿ ਔਰਤ ਮੁਲਾਜ਼ਮਾਂ ਦੀ ਗਿਣਤੀ ਤੇ ਤਨਖਾਹ ਵਧਾਉਣ ਨਾਲ ਕੰਪਨੀ ਦੀ ਪਰਫਾਰਮੈਂਸ 'ਤੇ ਕੋਈ ਨੈਗੇਟਿਵ ਅਸਰ ਨਹੀਂ ਪਿਆ।
ਤੁਰੰਤ ਕਿਉਂ ਬਦਲਦੀ ਹੈ ਬੌਸ ਦੀ ਸੋਚ?
ਰਿਸਰਚਰਜ਼ ਦਾ ਮੰਨਣਾ ਹੈ ਕਿ ਇਹ ਬਦਲਾਅ ਬੌਸ ਵੱਲੋਂ ਆਪਣੀ ਧੀ ਦੇ ਭਵਿੱਖ ਲਈ ਕੀਤੀ ਗਈ ਪਲਾਨਿੰਗ ਦਾ ਨਤੀਜਾ ਨਹੀਂ ਹੈ, ਕਿਉਂਕਿ ਇਹ ਬਦਲਾਅ ਧੀ ਦੇ ਜਨਮ ਤੋਂ ਤੁਰੰਤ ਬਾਅਦ ਹੀ ਦਿਖਾਈ ਦੇਣ ਲੱਗਦਾ ਹੈ। ਦਰਅਸਲ, ਧੀ ਦਾ ਜਨਮ ਪੁਰਸ਼ ਮੈਨੇਜਰ ਨੂੰ ਵਰਕਪਲੇਸ ਇਕੁਐਲਿਟੀ ਲਈ ਜ਼ਿਆਦਾ ਸੈਂਸਿਟਿਵ ਬਣਾ ਸਕਦਾ ਹੈ ਅਤੇ ਔਰਤਾਂ ਦੀ ਸਮਰੱਥਾ ਨੂੰ ਲੈ ਕੇ ਉਨ੍ਹਾਂ ਦੇ ਨਜ਼ਰੀਏ 'ਚ ਪਾਜ਼ੇਟਿਵ ਬਦਲਾਅ ਲਿਆ ਸਕਦਾ ਹੈ।