ਸੋਮਵਾਰ ਨੂੰ ਸਿਰਫ਼ ਜ਼ਰੂਰੀ ਕੰਮ, ਆਫਿਸ ਟਾਈਮ ਮਗਰੋਂ ‘ਪਲੱਗ ਆਫ’! Gen-Z ਨੇ ਬਣਾ ਲਈ ਆਪਣੀ Corporate Dictionary, ਜਾਣੋ ਹਰ Slang ਦਾ ਮਤਲਬ
ਵੀਕੈਂਡ ਤੋਂ ਬਾਅਦ ਕਿਸੇ ਦਾ ਵੀ ਆਫਿਸ ਜਾਣ ਨੂੰ ਮਨ ਨਹੀਂ ਕਰਦਾ, ਕਿਉਂਕਿ ਹਫ਼ਤੇ ਦੇ ਪਹਿਲੇ ਦਿਨ ਕੰਮ ਦਾ ਪ੍ਰੈਸ਼ਰ ਸਭ ਤੋਂ ਜ਼ਿਆਦਾ ਮਹਿਸੂਸ ਹੁੰਦਾ ਹੈ। ਅਜਿਹੇ 'ਚ ‘ਬੇਅਰ ਮਿਨੀਮਮ ਮੰਡੇ’ ਵਾਲੇ ਤਰੀਕੇ ਨੂੰ ਫਾਲੋ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਹਫ਼ਤੇ ਦੇ ਪਹਿਲੇ ਦਿਨ ਦਿਮਾਗ 'ਤੇ ਜ਼ਿਆਦਾ ਦਬਾਅ ਨਾ ਪਾਉਂਦੇ ਹੋਏ ਘੱਟ ਤੋਂ ਘੱਟ ਅਤੇ ਸਿਰਫ਼ ਜ਼ਰੂਰੀ ਕੰਮ ਕਰਨਾ।
Publish Date: Mon, 05 Oct 2026 04:34 PM (IST)
Updated Date: Mon, 05 Oct 2026 04:37 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇਨ-ਜ਼ੀ ਦੇ ਰਿਲੇਸ਼ਨਸ਼ਿਪ ਸਟਾਈਲ ਅਤੇ ਇਸ 'ਚ ਅਪਣਾਏ ਜਾ ਰਹੇ ਅਨੋਖੇ ਟ੍ਰੈਂਡਸ ਦੀ ਹਮੇਸ਼ਾ ਚਰਚਾ ਹੁੰਦੀ ਹੈ, ਪਰ ਉਨ੍ਹਾਂ ਦਾ ਕਾਰਪੋਰੇਟ ਕਲਚਰ ਨੂੰ ਲੈ ਕੇ ਰਵੱਈਆ ਵੀ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਇਸ ਪੀੜ੍ਹੀ ਨੇ ਆਫਿਸ ਲਈ ਵੀ ਆਪਣੀ ਵੱਖਰੀ ਡਿਕਸ਼ਨਰੀ ਬਣਾ ਰੱਖੀ ਹੈ। ਆਓ ਕਾਰਪੋਰੇਟ 'ਚ ਵਰਤੇ ਜਾ ਰਹੇ ਇਨ੍ਹਾਂ ਸਲੈਂਗਸ ਤੇ ਉਨ੍ਹਾਂ ਦੇ ਮਤਲਬ ਬਾਰੇ ਜਾਣਦੇ ਹਾਂ।
ਬੇਅਰ ਮਿਨੀਮਮ ਮੰਡੇ
ਵੀਕੈਂਡ ਤੋਂ ਬਾਅਦ ਕਿਸੇ ਦਾ ਵੀ ਆਫਿਸ ਜਾਣ ਨੂੰ ਮਨ ਨਹੀਂ ਕਰਦਾ, ਕਿਉਂਕਿ ਹਫ਼ਤੇ ਦੇ ਪਹਿਲੇ ਦਿਨ ਕੰਮ ਦਾ ਪ੍ਰੈਸ਼ਰ ਸਭ ਤੋਂ ਜ਼ਿਆਦਾ ਮਹਿਸੂਸ ਹੁੰਦਾ ਹੈ। ਅਜਿਹੇ 'ਚ ‘ਬੇਅਰ ਮਿਨੀਮਮ ਮੰਡੇ’ ਵਾਲੇ ਤਰੀਕੇ ਨੂੰ ਫਾਲੋ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਹਫ਼ਤੇ ਦੇ ਪਹਿਲੇ ਦਿਨ ਦਿਮਾਗ 'ਤੇ ਜ਼ਿਆਦਾ ਦਬਾਅ ਨਾ ਪਾਉਂਦੇ ਹੋਏ ਘੱਟ ਤੋਂ ਘੱਟ ਅਤੇ ਸਿਰਫ਼ ਜ਼ਰੂਰੀ ਕੰਮ ਕਰਨਾ। ਹਾਲਾਂਕਿ, ਜੇਨ-ਜ਼ੀ ਦੇ ਇਸ ਟ੍ਰੈਂਡ ਨੂੰ ਆਲਸ ਕਹਿ ਕੇ ਕਾਫ਼ੀ ਆਲੋਚਨਾ ਵੀ ਹੋਈ ਹੈ, ਪਰ ਮਾਨਸਿਕ ਸਿਹਤ ਦੇ ਨਜ਼ਰੀਏ ਤੋਂ ਕਿਤੇ ਨਾ ਕਿਤੇ ਇਸ ਨੂੰ ਬਿਹਤਰ ਤਰੀਕਾ ਵੀ ਮੰਨਿਆ ਜਾਂਦਾ ਹੈ।
ਬਰਨਆਉਟ
ਇਹ ਸ਼ਬਦ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਦੀ ਜ਼ੁਬਾਨ 'ਤੇ ਹੈ। ਇਸ ਦਾ ਮਤਲਬ ਹੈ ਕਿ ਜਦੋਂ ਸਰੀਰ ਅਤੇ ਦਿਮਾਗ ਬਿਨਾਂ ਕਿਸੇ ਬ੍ਰੇਕ ਦੇ ਲਗਾਤਾਰ ਕੰਮ ਕਰਦੇ ਰਹਿਣ ਅਤੇ ਆਖ਼ਰ 'ਚ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣ ਲੱਗੇ। ਜੇਨ-ਜ਼ੀ ਆਮ ਤੌਰ 'ਤੇ ਇਸ ਸ਼ਬਦ ਦੀ ਵਰਤੋਂ ਆਫਿਸ 'ਚ ਮੈਨਟਲ ਡੀਟਾਕਸ ਦੀ ਲੋੜ ਦੱਸਣ ਲਈ ਕਰਦੀ ਹੈ।
ਮਾਈਕ੍ਰੋਮੈਨੇਜਿੰਗ
ਮਾਈਕ੍ਰੋਮੈਨੇਜਿੰਗ ਦਾ ਮਤਲਬ ਹੈ ਜਦੋਂ ਮੈਨੇਜਰ ਕਿਸੇ ਐਂਪਲਾਈ ਦੇ ਕੰਮ 'ਤੇ ਲੋੜ ਤੋਂ ਜ਼ਿਆਦਾ ਨਜ਼ਰ ਰੱਖਣ ਲੱਗੇ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਬੌਸ ਆਪਣੇ ਕਰਮਚਾਰੀ ਦੇ ਨਤੀਜਿਆਂ 'ਤੇ ਧਿਆਨ ਦੇਣ ਦੀ ਬਜਾਏ ਉਸ ਦੇ ਹਰ ਛੋਟੇ ਕਦਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇ।
ਕਵਾਇਟ ਕਵਿਟਿੰਗ
ਕਵਾਇਟ ਕਵਿਟਿੰਗ ਨੂੰ ਜੇਨ-ਜ਼ੀ ਦੇ ਨੌਕਰੀ ਛੱਡਣ ਵਾਲੇ ਰਵੱਈਏ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਅਸਲ 'ਚ ਇਸ ਦਾ ਮਤਲਬ ਨੌਕਰੀ ਛੱਡਣਾ ਨਹੀਂ ਹੈ। ਇਸ 'ਚ ਵਿਅਕਤੀ ਆਪਣੀ ਸੈਲਰੀ ਅਤੇ ਜ਼ਿੰਮੇਵਾਰੀ ਦੇ ਹਿਸਾਬ ਨਾਲ ਕੰਮ ਕਰਦਾ ਹੈ। ਉਹ ਆਪਣੀ ਨੌਕਰੀ ਅਤੇ ਨਿੱਜੀ ਜ਼ਿੰਦਗੀ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕੰਮ ਨੂੰ ਆਪਣੀ ਪੂਰੀ ਜ਼ਿੰਦਗੀ ਨਹੀਂ ਬਣਾਉਂਦਾ।
ਪਲੱਗ ਆਫ
ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਆਫਿਸ ਦੇ ਘੰਟੇ ਖ਼ਤਮ ਹੋਣ ਤੋਂ ਬਾਅਦ ਕਿਸੇ ਈਮੇਲ ਜਾਂ ਮੈਸੇਜ ਦਾ ਜਵਾਬ ਦੇਣਾ ਸਹੀ ਨਹੀਂ ਸਮਝਦੇ। ਦੱਸ ਦੇਈਏ ਕਿ ਉਹ ‘ਪਲੱਗ ਆਫ’ ਟ੍ਰੈਂਡ ਨੂੰ ਫਾਲੋ ਕਰ ਰਹੇ ਹੁੰਦੇ ਹਨ। ਇਸ ਦਾ ਮਕਸਦ ਆਫਿਸ ਤੋਂ ਬਾਅਦ ਕੰਮ ਤੋਂ ਡਿਸਕਨੈਕਟ ਹੋ ਕੇ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਸਮਾਂ ਦੇਣਾ ਹੈ।
ਰੇਜ ਅਪਲਾਇੰਗ
‘ਰੇਜ ਅਪਲਾਇੰਗ’ ਕੁਝ ਸਮੇਂ ਤੋਂ ਜੇਨ-ਜ਼ੀ ਵਿਚਕਾਰ ਕਾਫ਼ੀ ਟ੍ਰੈਂਡ ਕਰ ਰਿਹਾ ਹੈ। ਇਸ 'ਚ ਕੋਈ ਕਰਮਚਾਰੀ ਆਪਣੇ ਆਫਿਸ ਦੇ ਕੰਮ ਤੋਂ ਤੰਗ ਆ ਕੇ ਇਕੱਠੇ ਕਈ ਨੌਕਰੀਆਂ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਅਕਸਰ ਕੰਮ ਦੇ ਜ਼ਿਆਦਾ ਦਬਾਅ ਜਾਂ ਆਪਣੀ ਕਦਰ ਨਾ ਹੋਣ ਦੀ ਭਾਵਨਾ ਕਾਰਨ ਕੀਤਾ ਜਾਂਦਾ ਹੈ।