- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਸਟੱਡੀਜ਼ ਇਹ ਵੀ ਦੱਸਦੀਆਂ ਹਨ ਕਿ ਵੱਡੀ ਗਿਣਤੀ 'ਚ ਜੈਨ-ਜ਼ੀ ਨੌਜਵਾਨ ਸਿਰਫ਼ ਇਕ ਨੌਕਰੀ ਤਕ ਸੀਮਤ ਨਹੀਂ ਹਨ। ਉਹ ਆਪਣੀ ਜੌਬ ਦੇ ਨਾਲ-ਨਾਲ ਆਪਣੇ ਸ਼ੌਂਕ ਪੂਰੇ ਕਰ ਰਹੇ ਹਨ, ਫ੍ਰੀਲਾਂਸਿੰਗ ਕਰ ਰਹੇ ਹਨ, ਕੰਟੈਂਟ ਕ੍ਰਿਏਸ਼ਨ 'ਚ ਹੱਥ ਅਜ਼ਮਾ ਰਹੇ ਹਨ ਅਤੇ ਐਕਸਟਰਾ ਇਨਕਮ ਲਈ ਦੂਜੇ ਰਸਤੇ ਵੀ ਤਲਾਸ਼ ਰਹੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਕੀ ਤੁਸੀਂ ਵੀ ਸੁਣਿਆ ਹੈ ਕਿ ਅੱਜਕੱਲ੍ਹ ਦੇ ਨੌਜਵਾਨ ਯਾਨੀ 'Gen-Z' ਕੰਮਚੋਰ ਜਾਂ ਗੈਰ-ਜ਼ਿੰਮੇਵਾਰ ਹੁੰਦੇ ਹਨ? ਜੇਕਰ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਦਰਅਸਲ, ਨੌਜਵਾਨ ਪੀੜ੍ਹੀ ਲਈ ਨੌਕਰੀ ਦੇ ਮਾਇਨੇ ਹੁਣ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਮਿਲੇਨੀਅਲਜ਼ ਤੇ ਬੇਬੀ ਬੂਮਰਜ਼ ਦੀ ਤਰ੍ਹਾਂ ਇਹ ਆਪਣੀ ਪੂਰੀ ਜ਼ਿੰਦਗੀ ਸਿਰਫ਼ ਇਕ ਆਫ਼ਿਸ ਦੇ ਨਾਂ ਨਹੀਂ ਕਰਨਾ ਚਾਹੁੰਦੇ। ਆਓ ਸਮਝਦੇ ਹਾਂ ਕਿ ਆਖਿਰ ਜੈਨ-ਜੀ ਦਾ 'ਵਰਕ ਐਥਿਕ' ਪੁਰਾਣੀਆਂ ਪੀੜ੍ਹੀਆਂ ਤੋਂ ਇੰਨਾ ਵੱਖਰਾ ਕਿਉਂ ਹੈ।
ਪਹਿਲਾਂ ਦੇ ਸਮੇਂ ਵਿੱਚ ਨੌਕਰੀ ਪ੍ਰਤੀ ਵਫ਼ਾਦਾਰੀ, ਲਗਾਤਾਰ ਲੰਬੇ ਘੰਟਿਆਂ ਤੱਕ ਕੰਮ ਕਰਨਾ ਅਤੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਕੁਰਬਾਨੀਆਂ ਦੇਣਾ ਹੀ ਸਫ਼ਲਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ, ਪਰ ਜੈਨ-ਜੀ ਇਸ ਫਾਰਮੂਲੇ ਨੂੰ ਨਹੀਂ ਮੰਨਦੀ। ਇਹੋ ਵਜ੍ਹਾ ਹੈ ਕਿ ਇਕ ਸਰਵੇ 'ਚ 46% ਲੋਕਾਂ ਨੇ ਮੰਨਿਆ ਕਿ ਕੰਮ ਪ੍ਰਤੀ ਸਭ ਤੋਂ ਚੰਗਾ ਨਜ਼ਰੀਆ ਬੂਮਰਜ਼ ਦਾ ਹੁੰਦਾ ਹੈ, ਜਦਕਿ ਜੈਨ-ਜ਼ੀ ਨੂੰ ਸਿਰਫ਼ 9% ਲੋਕਾਂ ਨੇ ਇਸ ਕਾਬਿਲ ਸਮਝਿਆ। ਇੱਥੋਂ ਤਕ ਕਿ ਇਕ ਹੋਰ ਸਰਵੇ 'ਚ 74% ਮੈਨੇਜਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਲਈ ਜੈਨ-ਜ਼ੀ ਨੌਜਵਾਨਾਂ ਨਾਲ ਕੰਮ ਕਰਨਾ ਕਾਫ਼ੀ ਮੁਸ਼ਕਲਾਂ ਭਰਿਆ ਹੈ।
ਸੱਚ ਤਾਂ ਇਹ ਹੈ ਕਿ ਇਹ ਪੀੜ੍ਹੀ ਕੰਮ ਨੂੰ ਆਪਣੀ ਜ਼ਿੰਦਗੀ ਦਾ ਸਿਰਫ਼ ਇੱਕ ਹਿੱਸਾ ਮੰਨਦੀ ਹੈ, ਆਪਣੀ ਪੂਰੀ ਜ਼ਿੰਦਗੀ ਨਹੀਂ। ਉਨ੍ਹਾਂ ਲਈ ਇੱਕ ਚੰਗੀ ਸੈਲਰੀ ਦੇ ਨਾਲ-ਨਾਲ ਇਹ ਚੀਜ਼ਾਂ ਸਭ ਤੋਂ ਉੱਪਰ ਹਨ:
ਅੱਜ ਦੇ ਸਮੇਂ ਏਆਈ (AI) ਦਾ ਵਧਦਾ ਪ੍ਰਭਾਵ, ਡਿਜੀਟਲ ਨਿਗਰਾਨੀ, ਨੌਕਰੀਆਂ ਦੀ ਘਾਟ, ਲਗਾਤਾਰ ਹੁੰਦੀ ਛਾਂਟੀ ਅਤੇ ਮਹਿੰਗੀ ਹੁੰਦੀ ਲਾਈਫਸਟਾਈਲ ਨੇ ਨੌਜਵਾਨਾਂ ਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਮਹਿਜ਼ ਇਕ ਨੌਕਰੀ ਲਈ ਆਪਣਾ ਪੂਰਾ ਜੀਵਨ ਦਾਅ 'ਤੇ ਨਹੀਂ ਲਗਾਇਆ ਜਾ ਸਕਦਾ।
Gen-Z ਹੁਣ ਪੁਰਾਣੇ ਢੱਰੇ 'ਤੇ ਕੰਮ ਨਹੀਂ ਕਰਨਾ ਚਾਹੁੰਦੀ। ਅਮਰੀਕਾ 'ਚ ਕੇਪੀਐੱਮਜੀ (KPMG) ਦੁਆਰਾ ਕੀਤੇ ਗਏ ਇਕ ਸਰਵੇ ਅਨੁਸਾਰ, 47% ਜੈਨ-ਜੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ 9 ਟੂ 5 ਵਾਲੇ ਟਰੈਡੀਸ਼ਨਲ ਜੌਬ ਕਲਚਰ ਨੂੰ ਬਦਲਣਾ ਚਾਹੁੰਦੇ ਹਨ।
ਇਸੇ ਤਰ੍ਹਾਂ, ਇਕ ਹੋਰ ਗਲੋਬਲ ਸਟੱਡੀ ਦੱਸਦੀ ਹੈ ਕਿ 46% ਜੈਨ-ਜੀ ਕਰਮਚਾਰੀ ਤਣਾਅ ਤੋਂ ਬਚਣ ਲਈ ਅਜਿਹੀਆਂ ਕੰਪਨੀਆਂ 'ਚ ਕੰਮ ਕਰਨਾ ਪਸੰਦ ਕਰਦੇ ਹਨ, ਜੋ ਉਨ੍ਹਾਂ ਦੀ ਮੈਂਟਲ ਹੈਲਥ ਅਤੇ ਕੰਮ ਦੇ ਲਚਕੀਲੇ ਮਾਹੌਲ ਨੂੰ ਪ੍ਰਾਇਓਰਿਟੀ (ਪਹਿਲ) ਦਿੰਦੀਆਂ ਹੋਣ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਲਚਕੀਲੇ ਮਾਹੌਲ ਦੀ ਮੰਗ ਕਰਨ ਵਾਲੇ ਇਹ ਨੌਜਵਾਨ ਕੰਮ ਨਹੀਂ ਕਰਦੇ ਤਾਂ ਅਮਰੀਕੀ ਲੇਬਰ ਬਿਊਰੋ ਦੇ ਅੰਕੜੇ ਤੁਹਾਡੀ ਗਲਤਫ਼ਹਿਮੀ ਦੂਰ ਕਰ ਦੇਣਗੇ। ਇਨ੍ਹਾਂ ਅੰਕੜਿਆਂ ਮੁਤਾਬਕ, 20 ਤੋਂ 24 ਸਾਲ ਦੇ ਫੁੱਲ-ਟਾਈਮ ਕਰਮਚਾਰੀ ਹਫ਼ਤੇ 'ਚ ਔਸਤਨ 40.5 ਘੰਟੇ ਕੰਮ ਕਰਦੇ ਹਨ, ਜੋ ਕਿ 25 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਤੋਂ ਬਹੁਤ ਜ਼ਿਆਦਾ ਪਿੱਛੇ ਨਹੀਂ ਹੈ।
ਕਈ ਸਟੱਡੀਜ਼ ਇਹ ਵੀ ਦੱਸਦੀਆਂ ਹਨ ਕਿ ਵੱਡੀ ਗਿਣਤੀ 'ਚ ਜੈਨ-ਜ਼ੀ ਨੌਜਵਾਨ ਸਿਰਫ਼ ਇਕ ਨੌਕਰੀ ਤਕ ਸੀਮਤ ਨਹੀਂ ਹਨ। ਉਹ ਆਪਣੀ ਜੌਬ ਦੇ ਨਾਲ-ਨਾਲ ਆਪਣੇ ਸ਼ੌਂਕ ਪੂਰੇ ਕਰ ਰਹੇ ਹਨ, ਫ੍ਰੀਲਾਂਸਿੰਗ ਕਰ ਰਹੇ ਹਨ, ਕੰਟੈਂਟ ਕ੍ਰਿਏਸ਼ਨ 'ਚ ਹੱਥ ਅਜ਼ਮਾ ਰਹੇ ਹਨ ਅਤੇ ਐਕਸਟਰਾ ਇਨਕਮ ਲਈ ਦੂਜੇ ਰਸਤੇ ਵੀ ਤਲਾਸ਼ ਰਹੇ ਹਨ।