- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਸਾਈ ਧਰਮ 'ਚ ਮੰਨਿਆ ਜਾਂਦਾ ਹੈ ਕਿ ਆਖਰੀ ਭੋਜਨ (The Last Supper) 'ਚ ਈਸਾ ਮਸੀਹ ਸਮੇਤ 13 ਲੋਕ ਸ਼ਾਮਲ ਸਨ ਤੇ 13ਵੇਂ ਵਿਅਕਤੀ ਜੂਡਾਸ (Judas) ਨੇ ਹੀ ਧੋਖਾ ਦਿੱਤਾ ਸੀ। ਇਸੇ ਕਰਕੇ 13 ਨੰਬਰ ਨੂੰ ਲੈ ਕੇ ਲੋਕਾਂ 'ਚ ਡਰ ਪੈਦਾ ਹੋ ਗਿਆ ਸੀ ਜਿਸ ਨੂੰ ਅੱਜ 'ਟ੍ਰਿਸਕਾਈਡੇਕਾਫੋਬੀਆ' (Triskaidekaphobia) ਕਿਹਾ ਜਾਂਦਾ ਹੈ।

ਲਾਇਫਸਟਾਈਲ ਡੈਸਕ, ਨਵੀਂ ਦਿੱਲੀ: ਅਸੀਂ ਜਦੋਂ ਵੀ ਕਿਤੇ ਘੁੰਮਣ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਹੋਟਲ ਬੁੱਕ ਕਰਦੇ ਹਾਂ, ਪਰ ਕਦੇ ਤੁਸੀਂ ਇਨ੍ਹਾਂ ਹੋਟਲਾਂ ਵਿੱਚ ਠਹਿਰੇ ਹੋਵੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਇਨ੍ਹਾਂ ਵਿੱਚ ਕਦੇ ਵੀ 13ਵੀਂ ਮੰਜਿਲ ਜਾਂ ਕਮਰਾ ਨਹੀਂ ਹੁੰਦਾ। ਇਹ ਗੱਲ ਹੈਰਾਨ ਜ਼ਰੂਰ ਕਰ ਸਕਦੀ ਹੈ ਪਰ ਸੱਚ ਹੈ, ਅੱਜ ਅਸੀਂ ਜਾਣਾਂਗੇ ਕਿ ਆਖਿਰ ਕਿਉਂ ਹੋਟਲਾਂ ਵਿੱਚ ਕਮਰਾ ਜਾਂ ਮੰਜਿਲ ਨੰਬਰ 13 ਨਹੀਂ ਹੁੰਦਾ।
ਹੋਟਲਾਂ 'ਚ ਨਾ ਤਾਂ 13 ਨੰਬਰ ਦਾ ਕਮਰਾ ਹੁੰਦਾ ਹੈ ਤੇ ਨਾ ਹੀ ਮੰਜ਼ਿਲ। ਇਸ ਦੇ ਪਿੱਛੇ ਕਈ ਵਜ੍ਹਾਂ ਸ਼ਾਮਲ ਹਨ:
ਕਈ ਹੋਟਲਾਂ 'ਚ 12 ਤੋਂ ਬਾਅਦ ਸਿੱਧਾ 14 ਨੰਬਰ ਆਉਂਦਾ ਹੈ। ਦਰਅਸਲ, ਇਸ ਦੇ ਪਿੱਛੇ ਪੱਛਮੀ ਸਭਿਆਚਾਰ (Western Culture) ਦੀ ਇਕ ਪੁਰਾਣੀ ਮਾਨਤਾ ਹੈ। ਦੱਸ ਦੇਈਏ ਕਿ ਪੱਛਮੀ ਸਭਿਆਚਾਰ 'ਚ ਨੰਬਰ 13 ਨੂੰ ਅਸ਼ੁੱਭ ਮੰਨਿਆ ਗਿਆ ਹੈ। ਈਸਾਈ ਧਰਮ 'ਚ ਮੰਨਿਆ ਜਾਂਦਾ ਹੈ ਕਿ ਆਖਰੀ ਭੋਜਨ (The Last Supper) 'ਚ ਈਸਾ ਮਸੀਹ ਸਮੇਤ 13 ਲੋਕ ਸ਼ਾਮਲ ਸਨ ਤੇ 13ਵੇਂ ਵਿਅਕਤੀ ਜੂਡਾਸ (Judas) ਨੇ ਹੀ ਧੋਖਾ ਦਿੱਤਾ ਸੀ। ਇਸੇ ਕਰਕੇ 13 ਨੰਬਰ ਨੂੰ ਲੈ ਕੇ ਲੋਕਾਂ 'ਚ ਡਰ ਪੈਦਾ ਹੋ ਗਿਆ ਸੀ ਜਿਸ ਨੂੰ ਅੱਜ 'ਟ੍ਰਿਸਕਾਈਡੇਕਾਫੋਬੀਆ' (Triskaidekaphobia) ਕਿਹਾ ਜਾਂਦਾ ਹੈ।
ਨੌਰਡਿਕ ਪੌਰਾਣਿਕ ਕਥਾਵਾਂ 'ਚ 13ਵੇਂ ਦੇਵਤਾ ਲੋਕੀ (Loki) ਹਨ, ਜਿਨ੍ਹਾਂ ਨੂੰ ਛੱਲ, ਕਪਟ ਤੇ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਲੋਕੀ ਦੇ ਆਉਣ ਨਾਲ ਪ੍ਰਕਾਸ਼, ਸ਼ਾਂਤੀ ਅਤੇ ਸੁੰਦਰਤਾ ਦੇ ਦੇਵਤਾ ਬਾਲਡਰ (Balder) ਦੀ ਮੌਤ ਹੋਈ ਸੀ। ਇਸੇ ਵਜ੍ਹਾ ਕਰਕੇ ਨੌਰਡਿਕ ਪਰੰਪਰਾ ਵਿੱਚ ਵੀ 13 ਨੰਬਰ ਨੂੰ ਅਸ਼ੁੱਭ ਮੰਨਿਆ ਗਿਆ ਹੈ।
ਵੈਸਟਰਨ ਕਲਚਰ ਵਿੱਚ ਲੇਖਕ ਅਤੇ ਨਿਰਦੇਸ਼ਕ 13 ਨੰਬਰ ਦਾ ਇਸਤੇਮਾਲ ਹਮੇਸ਼ਾ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਕਰਦੇ ਰਹੇ ਹਨ। ਫਿਰ ਅਸੀਂ ਸਾਰੇ ਜਾਣਦੇ ਹਾਂ ਕਿ ਸਿਨੇਮਾ ਅਤੇ ਸਾਹਿਤ ਲੋਕਾਂ ਦੇ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਵਜ੍ਹਾ ਨੇ ਵੀ 13 ਨੰਬਰ ਨੂੰ ਅਸ਼ੁੱਭ ਅੰਕ ਮੰਨਣ ਲਈ ਮਜ਼ਬੂਰ ਕਰ ਦਿੱਤਾ।
ਹੁਣ ਕਿਉਂਕਿ ਲੋਕਾਂ 'ਚ 13 ਨੰਬਰ ਨੂੰ ਲੈ ਕੇ ਪਹਿਲਾਂ ਤੋਂ ਹੀ ਅੰਧਵਿਸ਼ਵਾਸ ਬਣਿਆ ਹੋਇਆ ਹੈ ਤਾਂ ਇਸ ਨੂੰ ਹੋਟਲਾਂ ਜਾਂ ਮੰਜ਼ਿਲਾਂ 'ਚ ਇਸਤੇਮਾਲ ਕਰਨਾ ਘਾਟਮੰਦ ਸੌਦਾ ਹੋ ਸਕਦਾ ਸੀ। ਜੇਕਰ 13ਵਾਂ ਫਲੋਰ ਜਾਂ ਕਮਰਾ ਬਣਾ ਵੀ ਦਿੱਤਾ ਜਾਂਦਾ ਤਾਂ ਉਸ ਨੂੰ ਕੋਈ ਨਹੀਂ ਚੁਣਦਾ ਤੇ ਨੁਕਸਾਨ ਹੀ ਹੁੰਦਾ। ਇਸ ਤੋਂ ਬਚਣ ਲਈ ਕਈ ਹੋਟਲਾਂ 'ਚ 13ਵੀਂ ਮੰਜ਼ਿਲ ਨੂੰ ਕੋਈ ਦੂਜਾ ਨਾਂ ਦੇ ਦਿੱਤਾ ਜਾਂਦਾ ਹੈ। ਹਾਲਾਂਕਿ, ਭਾਰਤ 'ਚ ਇਸ ਅੰਧਵਿਸ਼ਵਾਸ ਨੂੰ ਮੰਨਿਆ ਹੀ ਨਹੀਂ ਜਾਂਦਾ ਹੈ, ਅਜਿਹੇ ਵਿਚ ਕੁਝ ਹੋਟਲਾਂ 'ਚ ਹੀ ਅਜਿਹਾ ਦੇਖਣ ਨੂੰ ਮਿਲਦਾ ਹੈ।