- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਵਿਆਹ ਕੁਝ ਹੱਦ ਤੱਕ ਕੋਰਟ ਮੈਰਿਜ ਵਰਗਾ ਹੁੰਦਾ ਹੈ। ਇਸ ’ਚ ਖ਼ਾਸ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਗਵਾਹਾਂ ਦੀ ਮੌਜੂਦਗੀ ’ਚ ਵਿਆਹ ਕੀਤਾ ਜਾਂਦਾ ਹੈ। ਇਸ ਦੌਰਾਨ ਜੋੜਾ ਆਪਣੀ ਮਰਜ਼ੀ ਨਾਲ ਇਕ-ਦੂਜੇ ਨੂੰ ਹਾਰ, ਚੇਨ ਜਾਂ ਅੰਗੂਠੀ ਪਹਿਨਾ ਕੇ ਰਿਸ਼ਤੇ ਦੀ ਸ਼ੁਰੂਆਤ ਕਰ ਸਕਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਆਧੁਨਿਕ ਦੌਰ ’ਚ ਹੁਣ ਵਿਆਹ ਸਿਰਫ਼ ਸੱਤ ਫੇਰੇ ਲੈ ਕੇ ਜਾਂ ਰਵਾਇਤੀ ਰੀਤੀ-ਰਿਵਾਜਾਂ ਨਾਲ ਹੀ ਨਹੀਂ ਹੋ ਰਹੇ, ਸਗੋਂ ਵਿਆਹ ਕਰਨ ਦੇ ਤਰੀਕੇ ਵੀ ਬਦਲ ਰਹੇ ਹਨ। ਪਹਿਲਾਂ ਜਿੱਥੇ ਲੋਕ ਰਵਾਇਤੀ ਵਿਆਹ ਦੀ ਬਜਾਏ ਕਾਨੂੰਨੀ ਵਿਆਹ ਲਈ ਅਦਾਲਤ ਦਾ ਰੁਖ ਕਰਦੇ ਸਨ, ਉੱਥੇ ਹੁਣ ਇਸੇ ਕੜੀ ’ਚ ਇਕ ਹੋਰ ਤਰ੍ਹਾਂ ਦਾ ਵਿਆਹ ਚਰਚਾ ’ਚ ਹੈ, ਜਿਸ ਨੂੰ Self Respect Wedding ਕਿਹਾ ਜਾਂਦਾ ਹੈ।
ਵਿਆਹ ਅਤੇ ਸਵੈ-ਮਾਣ ਦਾ ਆਪਸ ’ਚ ਕੀ ਸਬੰਧ ਹੈ, ਇਹ ਸਵਾਲ ਤੁਹਾਡੇ ਮਨ ’ਚ ਵੀ ਆ ਰਿਹਾ ਹੋਵੇਗਾ। ਆਓ ਜਾਣਦੇ ਹਾਂ ਵਿਆਹ ਦੇ ਇਸ ਨਵੇਂ ਰੁਝਾਨ ਬਾਰੇ।
ਸੰਗੀਤਕਾਰ ਅਨਿਰੁੱਧ ਰਵੀਚੰਦਰ ਨੇ ਕੀਤਾ Self Respect Wedding
ਹਾਲ ਹੀ ’ਚ Self Respect Wedding ਉਸ ਸਮੇਂ ਸੁਰਖ਼ੀਆਂ ’ਚ ਆਇਆ, ਜਦੋਂ ਡਾ. ਟੀ.ਆਰ.ਬੀ. ਰਾਜਾ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜਾਣਕਾਰੀ ਸਾਂਝੀ ਕੀਤੀ ਕਿ ਸੰਗੀਤਕਾਰ ਅਨਿਰੁੱਧ ਰਵੀਚੰਦਰ ਅਤੇ ਕਾਰੋਬਾਰੀ ਕਾਵਿਆ ਮਾਰਨ ਨੇ ਇਸ ਤਰੀਕੇ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਦੋਵਾਂ ਨੇ ਇਕ-ਦੂਜੇ ਨੂੰ ਹਾਰ ਅਤੇ ਚੇਨ ਪਹਿਨਾਈ ਅਤੇ ਇਸ ਤਰ੍ਹਾਂ ਵਿਆਹ ਦੇ ਬੰਧਨ ’ਚ ਬੱਝ ਗਏ।
ਕੀ ਹੈ Self Respect Wedding?
ਭਾਵੇਂ ਹੁਣ ਇਹ ਵਿਆਹ ਲੋਕਾਂ ਦੀ ਨਜ਼ਰ ’ਚ ਵਧੇਰੇ ਆਇਆ ਹੈ, ਪਰ ਇਸ ਦੀ ਸ਼ੁਰੂਆਤ ਸਾਲ 1925 ’ਚ ਤਾਮਿਲਨਾਡੂ ’ਚ ਈ.ਵੀ. ਰਾਮਾਸਾਮੀ ‘ਨਾਇਕਰ’ ਪੇਰੀਆਰ ਦੇ ਸਵੈ-ਮਾਣ ਅੰਦੋਲਨ ਨਾਲ ਹੋਈ ਸੀ। ਤਾਮਿਲ ਭਾਸ਼ਾ ’ਚ ਇਸ ਵਿਆਹ ਨੂੰ ‘ਸੁਯਮਰਿਆਦਈ ਤਿਰੁਮਨਮ’ ਕਿਹਾ ਜਾਂਦਾ ਹੈ।
ਦੱਸਣਯੋਗ ਹੈ ਕਿ ਇਸ ਅੰਦੋਲਨ ਦਾ ਮੁੱਖ ਉਦੇਸ਼ ਸਮਾਜ ’ਚ ਜਾਤੀ ਆਧਾਰਤ ਭੇਦਭਾਵ ਅਤੇ ਮਰਦ ਪ੍ਰਧਾਨ ਸਮਾਜਿਕ ਵਿਵਸਥਾ ਨੂੰ ਚੁਣੌਤੀ ਦੇਣਾ ਸੀ।
ਕਿਵੇਂ ਹੁੰਦਾ ਹੈ ਇਹ ਵਿਆਹ?
ਇਹ ਵਿਆਹ ਰਵਾਇਤੀ ਰੀਤੀ-ਰਿਵਾਜਾਂ ਤੋਂ ਕਾਫ਼ੀ ਵੱਖਰਾ ਹੁੰਦਾ ਹੈ। ਇਸ ’ਚ ਨਾ ਕੋਈ ਖ਼ਾਸ ਧਾਰਮਿਕ ਰਸਮ ਹੁੰਦੀ ਹੈ, ਨਾ ਪੰਡਿਤ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਹੈ। ਇਸ ਦੀ ਬਜਾਏ ਬਰਾਬਰੀ, ਸਹਿਮਤੀ ਅਤੇ ਇਕ-ਦੂਜੇ ਦੇ ਸਨਮਾਨ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ।
ਇਹ ਵਿਆਹ ਕੁਝ ਹੱਦ ਤੱਕ ਕੋਰਟ ਮੈਰਿਜ ਵਰਗਾ ਹੁੰਦਾ ਹੈ। ਇਸ ’ਚ ਖ਼ਾਸ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਗਵਾਹਾਂ ਦੀ ਮੌਜੂਦਗੀ ’ਚ ਵਿਆਹ ਕੀਤਾ ਜਾਂਦਾ ਹੈ। ਇਸ ਦੌਰਾਨ ਜੋੜਾ ਆਪਣੀ ਮਰਜ਼ੀ ਨਾਲ ਇਕ-ਦੂਜੇ ਨੂੰ ਹਾਰ, ਚੇਨ ਜਾਂ ਅੰਗੂਠੀ ਪਹਿਨਾ ਕੇ ਰਿਸ਼ਤੇ ਦੀ ਸ਼ੁਰੂਆਤ ਕਰ ਸਕਦਾ ਹੈ। ਹਾਲਾਂਕਿ, ਕੋਰਟ ਮੈਰਿਜ ’ਚ ਕਾਨੂੰਨੀ ਪ੍ਰਕਿਰਿਆ ਤਹਿਤ ਵਿਆਹ ਦਰਜ ਕਰਵਾਇਆ ਜਾਂਦਾ ਹੈ, ਜਦਕਿ Self Respect Wedding ਦਾ ਆਪਣਾ ਵੱਖਰਾ ਸਮਾਜਿਕ ਅਤੇ ਕਾਨੂੰਨੀ ਆਧਾਰ ਹੈ।
ਇਨ੍ਹਾਂ ਸੂਬਿਆਂ ’ਚ ਮਿਲੀ ਹੈ ਵਿਆਹ ਨੂੰ ਕਾਨੂੰਨੀ ਮਾਨਤਾ
Self Respect Movement ਦੀ ਸ਼ੁਰੂਆਤ ਤਾਮਿਲਨਾਡੂ ਤੋਂ ਹੋਈ ਸੀ। ਇਸੇ ਲਈ ਇਸ ਸੂਬੇ ’ਚ ਹਿੰਦੂ ਵਿਆਹ ਐਕਟ, 1955 ’ਚ ਧਾਰਾ 7-A ਜੋੜ ਕੇ ਇਸ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ ਵੀ ਇਸ ਤਰ੍ਹਾਂ ਦਾ ਵਿਆਹ ਕੀਤਾ ਜਾ ਸਕਦਾ ਹੈ।