ਰੋਜ਼ਾਨਾ ਦੀਆਂ ਸਬਜ਼ੀਆਂ ਖਾ ਕੇ ਹੋ ਗਏ ਹੋ ਬੋਰ? ਤਾਂ ਘਰ 'ਚ ਬਣਾਓ ਦਹੀਂ ਤੇ ਮਸਾਲਿਆਂ ਵਾਲੀ ਚਟਪਟੀ ਜਿਮੀਕੰਦ ਦੀ ਸਬਜ਼ੀ; ਉਂਗਲਾਂ ਚੱਟਦੇ ਰਹਿ ਜਾਣਗੇ ਘਰਵਾਲੇ
ਜਿਮੀਕੰਦ, ਜਿਸ ਨੂੰ ਸੂਰਣ ਵੀ ਕਿਹਾ ਜਾਂਦਾ ਹੈ, ਭਾਰਤ ਦੇ ਕਈ ਸੂਬਿਆਂ ਵਿੱਚ ਬੜੇ ਚਾਅ ਨਾਲ ਬਣਾਇਆ ਜਾਂਦਾ ਹੈ। ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਇਸ ਦੀ ਸਬਜ਼ੀ ਖਾਸ ਪਸੰਦ ਕੀਤੀ ਜਾਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਬਣਨ ਵਾਲੀਆਂ ਸਬਜ਼ੀਆਂ ਤੋਂ ਹਟ ਕੇ ਕੁਝ ਨਵਾਂ ਅਤੇ ਸਵਾਦਿਸ਼ਟ ਬਣਾਉਣਾ ਚਾਹੁੰਦੇ ਹੋ ਤਾਂ ਦਹੀਂ ਅਤੇ ਮਸਾਲਿਆਂ ਨਾਲ ਤਿਆਰ ਹੋਣ ਵਾਲੀ ਜਿਮੀਕੰਦ ਦੀ ਇਹ ਸਬਜ਼ੀ ਤੁਹਾਡੇ ਲਈ ਵਧੀਆ ਆਪਸ਼ਨ ਹੈ।
Publish Date: Mon, 16 Nov 2026 04:00 PM (IST)
Updated Date: Mon, 16 Nov 2026 04:04 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਜਿਮੀਕੰਦ, ਜਿਸ ਨੂੰ ਸੂਰਣ ਵੀ ਕਿਹਾ ਜਾਂਦਾ ਹੈ, ਭਾਰਤ ਦੇ ਕਈ ਸੂਬਿਆਂ ਵਿੱਚ ਬੜੇ ਚਾਅ ਨਾਲ ਬਣਾਇਆ ਜਾਂਦਾ ਹੈ। ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਇਸ ਦੀ ਸਬਜ਼ੀ ਖਾਸ ਪਸੰਦ ਕੀਤੀ ਜਾਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਬਣਨ ਵਾਲੀਆਂ ਸਬਜ਼ੀਆਂ ਤੋਂ ਹਟ ਕੇ ਕੁਝ ਨਵਾਂ ਅਤੇ ਸਵਾਦਿਸ਼ਟ ਬਣਾਉਣਾ ਚਾਹੁੰਦੇ ਹੋ ਤਾਂ ਦਹੀਂ ਅਤੇ ਮਸਾਲਿਆਂ ਨਾਲ ਤਿਆਰ ਹੋਣ ਵਾਲੀ ਜਿਮੀਕੰਦ ਦੀ ਇਹ ਸਬਜ਼ੀ ਤੁਹਾਡੇ ਲਈ ਵਧੀਆ ਆਪਸ਼ਨ ਹੈ।
ਸਬਜ਼ੀ ਬਣਾਉਣ ਲਈ ਲੋੜੀਂਦੀ ਸਮੱਗਰੀ 250 ਗ੍ਰਾਮ ਜਿਮੀਕੰਦ
2-3 ਟਮਾਟਰ
1 ਵੱਡਾ ਪਿਆਜ਼
2 ਹਰੀਆਂ ਮਿਰਚਾਂ
1 ਇੰਚ ਦਾ ਅਦਰਕ ਦਾ ਟੁਕੜਾ
1 ਛੋਟਾ ਕਟੋਰਾ ਦਹੀਂ
1 ਨਿੰਬੂ
2 ਚੁਟਕੀ ਹਿੰਗ
1 ਚਮਚ ਜੀਰਾ
1 ਚਮਚ ਧਨੀਆ ਪਾਊਡਰ
1/4 ਚਮਚ ਲਾਲ ਮਿਰਚ
1/4 ਚਮਚ ਹਲਦੀ
1/4 ਚਮਚ ਗਰਮ ਮਸਾਲਾ
2-3 ਚਮਚ ਬਾਰੀਕ ਕੱਟਿਆ ਹੋਇਆ ਧਨੀਆ
ਲੋੜ ਅਨੁਸਾਰ ਤੇਲ
ਸੁਆਦ ਅਨੁਸਾਰ ਨਮਕ
ਬਣਾਉਣ ਦੀ ਵਿਧੀ ਸਭ ਤੋਂ ਪਹਿਲਾਂ ਜਿਮੀਕੰਦ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ। ਇਸ ਨੂੰ ਛਿੱਲਣ ਤੋਂ ਪਹਿਲਾਂ ਹੱਥਾਂ 'ਤੇ ਤੇਲ ਲਗਾ ਲਓ, ਕਿਉਂਕਿ ਬਿਨਾਂ ਤੇਲ ਲਗਾਏ ਜਿਮੀਕੰਦ ਛਿੱਲਣ ਨਾਲ ਹੱਥਾਂ 'ਤੇ ਖੁਜਲੀ ਹੋ ਸਕਦੀ ਹੈ।
ਇਸ ਤੋਂ ਬਾਅਦ ਜਿਮੀਕੰਦ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਓ ਅਤੇ ਉਨ੍ਹਾਂ ਉੱਤੇ ਨਿੰਬੂ ਦਾ ਰਸ ਲਗਾ ਕੇ ਘੱਟੋ-ਘੱਟ ਅੱਧੇ ਘੰਟੇ ਲਈ ਰੱਖ ਦਿਓ। ਅੱਧੇ ਘੰਟੇ ਬਾਅਦ ਇਨ੍ਹਾਂ ਟੁਕੜਿਆਂ ਨੂੰ ਦੁਬਾਰਾ ਪਾਣੀ ਨਾਲ ਧੋ ਲਓ।
ਹੁਣ ਪਿਆਜ਼ ਨੂੰ ਕੱਟ ਕੇ ਇਸ ਵਿੱਚ ਹਰੀਆਂ ਮਿਰਚਾਂ ਅਤੇ ਅਦਰਕ ਪਾ ਕੇ ਮਿਕਸੀ ਵਿੱਚ ਬਰੀਕ ਪੇਸਟ ਤਿਆਰ ਕਰ ਲਓ। ਇਸੇ ਤਰ੍ਹਾਂ ਟਮਾਟਰਾਂ ਦਾ ਵੀ ਪੇਸਟ ਬਣਾ ਕੇ ਵੱਖਰਾ ਰੱਖ ਲਓ।
ਇਸ ਤੋਂ ਬਾਅਦ ਕੜਾਹੀ ਵਿੱਚ ਇੱਕ ਵੱਡਾ ਚਮਚ ਤੇਲ ਗਰਮ ਕਰੋ। ਇਸ ਵਿੱਚ ਹਿੰਗ ਅਤੇ ਜੀਰਾ ਪਾ ਕੇ ਭੁੰਨ ਲਓ। ਹੁਣ ਪਿਆਜ਼ ਦਾ ਤਿਆਰ ਕੀਤਾ ਪੇਸਟ ਪਾ ਕੇ ਹੌਲੀ ਅੱਗ 'ਤੇ ਭੁੰਨੋ।
ਇਸ ਦੌਰਾਨ ਹਲਦੀ, ਗਰਮ ਮਸਾਲਾ, ਲਾਲ ਮਿਰਚ ਅਤੇ ਧਨੀਆ ਪਾਊਡਰ ਪਾ ਦਿਓ। ਇਸ ਮਸਾਲੇ ਨੂੰ ਲਗਭਗ ਪੰਜ ਮਿੰਟ ਤੱਕ ਪਕਾਉਣ ਤੋਂ ਬਾਅਦ ਟਮਾਟਰ ਦਾ ਪੇਸਟ ਮਿਲਾ ਦਿਓ।
ਇੱਕ ਮਿੰਟ ਤੱਕ ਪਕਾਉਣ ਮਗਰੋਂ ਇਸ ਵਿੱਚ ਦਹੀਂ ਪਾ ਦਿਓ ਅਤੇ ਲਗਾਤਾਰ ਚਮਚਾ ਚਲਾਉਂਦੇ ਰਹੋ। ਹੁਣ ਜਿਮੀਕੰਦ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
ਅੰਤ ਵਿੱਚ ਗ੍ਰੇਵੀ ਨੂੰ ਹਲਕਾ ਗਾੜ੍ਹਾ ਰੱਖਣ ਲਈ ਲੋੜ ਅਨੁਸਾਰ ਪਾਣੀ ਅਤੇ ਸਵਾਦ ਮੁਤਾਬਕ ਨਮਕ ਪਾ ਦਿਓ।