'January Blues' ਤੋਂ ਲੈ ਕੇ 'May-December Romance' ਤਕ, ਮਹੀਨਿਆਂ ਦੇ ਨਾਂ ਵਾਲੇ ਇਹ ਅੰਗਰੇਜ਼ੀ ਮੁਹਾਵਰੇ ਘੁਮਾ ਦੇਣਗੇ ਤੁਹਾਡਾ ਦਿਮਾਗ
ਕੀ ਤੁਸੀਂ May-December Romance, December of One’s Life ਜਾਂ January Blues ਵਰਗੇ ਮੁਹਾਵਰਿਆਂ ਦੇ ਅਰਥ ਜਾਣਦੇ ਹੋ? ਇਨ੍ਹਾਂ ਦੇ ਸ਼ਾਬਦਿਕ ਅਰਥ ਕੁਝ ਹੋਰ ਹੁੰਦੇ ਹਨ, ਜਦਕਿ ਇਨ੍ਹਾਂ ਦਾ ਅਸਲ ਮਤਲਬ ਕੁਝ ਹੋਰ ਹੀ ਹੁੰਦਾ ਹੈ। ਇਨ੍ਹਾਂ ਦੇ ਅਰਥ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
Publish Date: Wed, 21 Oct 2026 02:31 PM (IST)
Updated Date: Wed, 21 Oct 2026 02:36 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੰਗਰੇਜ਼ੀ 'ਚ ਕਈ ਅਜਿਹੇ ਮੁਹਾਵਰੇ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਸਿਰ ਚਕਰਾ ਜਾਂਦਾ ਹੈ। ਇਸ ਭਾਸ਼ਾ 'ਚ ਮਹੀਨਿਆਂ ਦੇ ਨਾਂ 'ਤੇ ਵੀ ਕਈ ਦਿਲਚਸਪ ਮੁਹਾਵਰੇ ਹਨ। ਕੀ ਤੁਸੀਂ May-December Romance, December of One’s Life ਜਾਂ January Blues ਵਰਗੇ ਮੁਹਾਵਰਿਆਂ ਦੇ ਅਰਥ ਜਾਣਦੇ ਹੋ?
ਇਨ੍ਹਾਂ ਦੇ ਸ਼ਾਬਦਿਕ ਅਰਥ ਕੁਝ ਹੋਰ ਹੁੰਦੇ ਹਨ, ਜਦਕਿ ਇਨ੍ਹਾਂ ਦਾ ਅਸਲ ਮਤਲਬ ਕੁਝ ਹੋਰ ਹੀ ਹੁੰਦਾ ਹੈ। ਇਨ੍ਹਾਂ ਦੇ ਅਰਥ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ, ਜਾਣਦੇ ਹਾਂ ਕਿ ਮਹੀਨਿਆਂ ਦੇ ਨਾਂ 'ਤੇ ਬਣੇ ਇਨ੍ਹਾਂ ਵਾਕਾਂਸ਼ਾਂ ਦਾ ਅਸਲ ਮਤਲਬ ਕੀ ਹੈ।
ਮਈ-ਦਸੰਬਰ ਰੋਮਾਂਸ (May-December Romance)
ਇਸ ਮੁਹਾਵਰੇ ਦੀ ਵਰਤੋਂ ਅਜਿਹੇ ਰੋਮਾਂਟਿਕ ਰਿਸ਼ਤੇ ਲਈ ਕੀਤੀ ਜਾਂਦੀ ਹੈ, ਜਿਸ 'ਚ ਦੋਵਾਂ ਸਾਥੀਆਂ ਦੀ ਉਮਰ 'ਚ ਕਾਫ਼ੀ ਅੰਤਰ ਹੋਵੇ। ਦਰਅਸਲ, ਮਈ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਜਾਂ ਜਵਾਨੀ ਨੂੰ ਦਰਸਾਉਂਦਾ ਹੈ ਜਦਕਿ ਦਸੰਬਰ ਢਲਦੀ ਉਮਰ ਦਾ ਪ੍ਰਤੀਕ ਹੈ। ਇਸ ਲਈ ਅਜਿਹੇ ਜੋੜੇ, ਜਿਨ੍ਹਾਂ ਦੀ ਉਮਰ 'ਚ ਕਾਫ਼ੀ ਫ਼ਰਕ ਹੋਵੇ, ਦੇ ਰਿਸ਼ਤੇ ਨੂੰ May-December Romance ਕਿਹਾ ਜਾਂਦਾ ਹੈ।
ਦਸੰਬਰ ਆਫ਼ ਵਨਜ਼ ਲਾਈਫ (December of One’s Life)
ਇਹ ਕਾਫ਼ੀ ਦਿਲਚਸਪ ਮੁਹਾਵਰਾ ਹੈ। ਇਸ ਦੀ ਵਰਤੋਂ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਆਖ਼ਰੀ ਪੜਾਅ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਜਿਵੇਂ ਦਸੰਬਰ ਸਾਲ ਦਾ ਆਖ਼ਰੀ ਮਹੀਨਾ ਹੁੰਦਾ ਹੈ ਅਤੇ ਸਾਲ ਦੇ ਅੰਤ ਦਾ ਪ੍ਰਤੀਕ ਹੈ, ਉਸੇ ਤਰ੍ਹਾਂ ਇਸ ਮੁਹਾਵਰੇ ਦੀ ਵਰਤੋਂ ਕਿਸੇ ਵਿਅਕਤੀ ਦੇ ਜੀਵਨ ਦੇ ਆਖ਼ਰੀ ਸਾਲਾਂ ਲਈ ਕੀਤੀ ਜਾਂਦੀ ਹੈ।
ਜਨਵਰੀ ਬਲੂਜ਼ (January Blues)
ਜਨਵਰੀ ਸਰਦੀਆਂ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ 'ਚ ਅਕਸਰ ਲੋਕਾਂ ਨੂੰ ਉਦਾਸੀ ਜਾਂ ਨਿਰਾਸ਼ਾ ਮਹਿਸੂਸ ਹੁੰਦੀ ਹੈ। ਲੋਕਾਂ ਦੇ ਮਨ ਦੀ ਇਸ ਸਥਿਤੀ ਨੂੰ ਦਰਸਾਉਣ ਲਈ January Blues ਵਾਕਾਂਸ਼ ਦੀ ਵਰਤੋਂ ਕੀਤੀ ਜਾਂਦੀ ਹੈ।
ਛੁੱਟੀਆਂ ਦਾ ਮੌਸਮ ਖ਼ਤਮ ਹੋਣ, ਕੜਾਕੇ ਦੀ ਠੰਢ ਅਤੇ ਛੁੱਟੀਆਂ ਤੋਂ ਬਾਅਦ ਮੁੜ ਕੰਮ 'ਤੇ ਪਰਤਣ ਕਾਰਨ ਲੋਕ ਉਦਾਸੀ ਮਹਿਸੂਸ ਕਰ ਸਕਦੇ ਹਨ। ਇਸੇ ਭਾਵਨਾ ਨੂੰ ਬਿਆਨ ਕਰਨ ਲਈ January Blues ਸ਼ਬਦ ਵਰਤਿਆ ਜਾਂਦਾ ਹੈ।
ਆਗਸਟ ਕੰਪਨੀ (August Company)
ਇਸ ਮੁਹਾਵਰੇ ਦਾ ਅਰਥ ਅਜਿਹੇ ਲੋਕਾਂ ਦੀ ਸੰਗਤ 'ਚ ਹੋਣਾ ਹੈ, ਜੋ ਬਹੁਤ ਸਤਿਕਾਰਯੋਗ ਹੋਣ ਅਤੇ ਸਮਾਜ ਦੇ ਮਾਣਯੋਗ ਵਰਗ ਨਾਲ ਸਬੰਧ ਰੱਖਦੇ ਹੋਣ। ਅਜਿਹੇ ਲੋਕਾਂ ਦਾ ਸਨਮਾਨ ਕਰਨ ਜਾਂ ਉਨ੍ਹਾਂ ਨੂੰ ਆਦਰ ਨਾਲ ਸੰਬੋਧਨ ਕਰਨ ਲਈ August Company ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ।
ਜੁਲਾਈ 'ਚ ਠੰਢਾ ਦਿਨ (Cold Day in July)
ਇਸ ਮੁਹਾਵਰੇ ਦੀ ਵਰਤੋਂ ਕਿਸੇ ਅਜਿਹੀ ਘਟਨਾ ਲਈ ਕੀਤੀ ਜਾਂਦੀ ਹੈ, ਜਿਸ ਦਾ ਵਾਪਰਨਾ ਬਹੁਤ ਮੁਸ਼ਕਲ ਜਾਂ ਲਗਪਗ ਅਸੰਭਵ ਹੋਵੇ। ਜੁਲਾਈ ਆਮ ਤੌਰ 'ਤੇ ਗਰਮੀ ਅਤੇ ਮੀਂਹ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ 'ਚ ਠੰਢਾ ਦਿਨ ਹੋਣਾ ਅਸਾਧਾਰਨ ਗੱਲ ਹੈ।
ਇਸੇ ਕਰਕੇ Cold Day in July ਵਾਕਾਂਸ਼ ਦੀ ਵਰਤੋਂ ਕਿਸੇ ਅਜਿਹੀ ਘਟਨਾ ਲਈ ਕੀਤੀ ਜਾਂਦੀ ਹੈ, ਜਿਸ ਦੇ ਵਾਪਰਨ ਦੀ ਉਮੀਦ ਬਹੁਤ ਘੱਟ ਹੋਵੇ ਜਾਂ ਜਿਸ 'ਤੇ ਯਕੀਨ ਕਰਨਾ ਔਖਾ ਹੋਵੇ।