ਸਮਾਂ ਨਹੀਂ ਮਿਲਦਾ ਤਾਂ ਇਹ ਟ੍ਰਿਕ ਅਜ਼ਮਾਓ! 30 ਮਿੰਟ ਦੀ ਡੇਟ ਨਾਲ ਵੀ ਰਿਸ਼ਤੇ 'ਚ ਵਧੇਗਾ ਪਿਆਰ, ਨਹੀਂ ਆਵੇਗੀ ਦੂਰੀ
Dating Tips : ਸਮੇਂ ਦੀ ਕਮੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਡੇਟ ਨਹੀਂ ਕਰ ਸਕਦੇ। ਬਸ ਸਮੇਂ ਨੂੰ ਇਸ ਤਰ੍ਹਾਂ ਮੈਨੇਜ ਕਰਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਛੋਟੇ-ਛੋਟੇ ਅਤੇ ਖੂਬਸੂਰਤ ਪਲ ਇੱਕ-ਦੂਜੇ ਨਾਲ ਬਿਤਾ ਸਕੋ। ਆਓ ਜਾਣਦੇ ਹਾਂ ਕਿਵੇਂ।
Publish Date: Mon, 05 Oct 2026 12:09 PM (IST)
Updated Date: Mon, 05 Oct 2026 12:15 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੰਮਕਾਜੀ ਜੋੜੇ ਅਕਸਰ ਇਹ ਸ਼ਿਕਾਇਤ ਕਰਦੇ ਮਿਲ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣਾ ਰਿਸ਼ਤਾ ਮਜ਼ਬੂਤ ਬਣਾਉਣ ਜਾਂ ਇਕ-ਦੂਜੇ ਨਾਲ ਕੁਆਲਿਟੀ ਟਾਈਮ ਬਿਤਾਉਣ ਦਾ ਮੌਕਾ ਹੀ ਨਹੀਂ ਮਿਲਦਾ। ਪਰ ਸਮੇਂ ਦੀ ਕਮੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਡੇਟ ਨਹੀਂ ਕਰ ਸਕਦੇ। ਬਸ ਸਮੇਂ ਨੂੰ ਇਸ ਤਰ੍ਹਾਂ ਮੈਨੇਜ ਕਰਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਛੋਟੇ-ਛੋਟੇ ਅਤੇ ਖੂਬਸੂਰਤ ਪਲ ਇੱਕ-ਦੂਜੇ ਨਾਲ ਬਿਤਾ ਸਕੋ। ਆਓ ਜਾਣਦੇ ਹਾਂ ਕਿਵੇਂ।
ਇਸ ਤਰ੍ਹਾਂ ਕਰੋ ਸ਼ੁਰੂਆਤ
- ਆਪਣੇ ਆਫਿਸ ਸ਼ਡਿਊਲ ਤੇ ਪ੍ਰੋਜੈਕਟ ਦੀ ਤਰ੍ਹਾਂ ਹੀ ਡੇਟਿੰਗ ਨੂੰ ਵੀ ਤਰਜੀਹ ਦਿਓ।
- ਰੁਝੇਵਿਆਂ ਵਿਚਕਾਰ ਮਾਈਕ੍ਰੋ ਡੇਟਿੰਗ ਲਈ 30 ਮਿੰਟ ਤੋਂ 1 ਘੰਟੇ ਦਾ ਸਮਾਂ ਕਾਫ਼ੀ ਹੈ।
- ਡੇਟਿੰਗ ਨੂੰ ਲੈ ਕੇ ਪ੍ਰੈਕਟੀਕਲ ਅਪ੍ਰੋਚ ਅਪਣਾਓ, ਯਾਨੀ ਮੌਜੂਦਾ ਸ਼ਡਿਊਲ ਦੇ ਹਿਸਾਬ ਨਾਲ ਤੁਹਾਡਾ ਡੇਟਿੰਗ ਗੋਲ ਕੀ ਹੋਣਾ ਚਾਹੀਦਾ ਹੈ, ਇਹ ਤੈਅ ਕਰੋ।
ਜਦੋਂ ਹੋਣ ਜ਼ਿਆਦਾ ਰੁਝੇਵੇਂ
- ਇੱਕ ਤੋਂ ਦੋ ਹਫ਼ਤਿਆਂ ਬਾਅਦ ਜਾਂ ਫਿਰ ਮਹੀਨੇ 'ਚ ਕੋਈ ਖਾਸ ਪਲਾਨ ਬਣਾਓ।
- ਅਜਿਹੇ ਕੰਮਾਂ ਦੀ ਲਿਸਟ ਬਣਾ ਲਓ, ਜਿਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ, ਜਿਵੇਂ ਸ਼ਹਿਰ ਤੋਂ ਬਾਹਰ ਟ੍ਰੈਵਲ ਕਰਨਾ ਜਾਂ ਦੇਰ ਰਾਤ ਤਕ ਕੰਮ ਕਰਨ ਦਾ ਸ਼ਡਿਊਲ ਹੋਣਾ।
- ਰੋਜ਼ਾਨਾ ਮੈਸੇਜ ਕਰਨ ਜਾਂ ਕਾਲ ਕਰਨ ਦਾ ਸਮਾਂ ਜ਼ਰੂਰ ਤੈਅ ਕਰੋ।
ਇੰਝ ਕਰੋ ਮਾਈਕ੍ਰੋ ਡੇਟਿੰਗ
- ਕੰਮ 'ਤੇ ਜਾਣ ਤੋਂ ਪਹਿਲਾਂ ਜਾਂ ਵੀਕੈਂਡ 'ਤੇ ਇਕੱਠੇ ਵਾਕ 'ਤੇ ਜਾਂ ਕੌਫੀ ਡੇਟ ਲਈ ਜਾਓ।
- ਆਫਿਸ ਦੇ ਨੇੜੇ ਹੀ ਲੰਚ ਟਾਈਮ 'ਚ ਬ੍ਰੇਕ ਲੈ ਕੇ ਮਿਲ ਸਕਦੇ ਹੋ।
- ਸ਼ਾਪਿੰਗ 'ਤੇ ਜਾਂ ਕਿਸੇ ਇਵੈਂਟ 'ਚ ਇਕੱਠੇ ਜਾਣ ਦੀ ਪਲਾਨਿੰਗ ਕਰ ਸਕਦੇ ਹੋ।
- ਹਰ ਰੋਜ਼ ਆਪਣੇ ਪਾਰਟਨਰ ਲਈ ਘੱਟੋ-ਘੱਟ ਪੰਜ ਮਿੰਟ ਦਾ ਸਮਾਂ ਜ਼ਰੂਰ ਕੱਢੋ, ਜਿਸ ਦੌਰਾਨ ਫੋਨ ਜਾਂ ਕੰਮ ਨਾਲ ਜੁੜੀ ਕੋਈ ਗੱਲ ਨਾ ਹੋਵੇ।
ਹਰ ਹਫ਼ਤੇ ਇਕ-ਦੂਜੇ ਤੋਂ ਪੁੱਛੋ ਇਹ 3 ਸਵਾਲ
ਇਸ ਹਫ਼ਤੇ ਤੁਹਾਨੂੰ ਮੇਰੀ ਕਿਹੜੀ ਇਕ ਗੱਲ ਸਭ ਤੋਂ ਚੰਗੀ ਲੱਗੀ? ਇਸ ਨਾਲ ਕਪਲਜ਼ ਇਕ-ਦੂਜੇ ਨਾਲ ਸਿਰਫ਼ ਸ਼ਿਕਾਇਤਾਂ ਨਹੀਂ ਕਰਨਗੇ, ਸਗੋਂ ਇਕ-ਦੂਜੇ ਦੀਆਂ ਚੰਗੀਆਂ ਖੂਬੀਆਂ 'ਤੇ ਵੀ ਧਿਆਨ ਦੇ ਸਕਣਗੇ।
ਇਸ ਹਫ਼ਤੇ ਤੁਹਾਡੇ ਲਈ ਸਭ ਤੋਂ ਮੁਸ਼ਕਲ ਕੀ ਰਿਹਾ? ਭਾਵੇਂ ਉਹ ਤੁਹਾਡੇ ਕੰਮ ਜਾਂ ਆਮ ਰੂਟੀਨ ਨਾਲ ਜੁੜੀ ਕੋਈ ਗੱਲ ਹੀ ਕਿਉਂ ਨਾ ਹੋਵੇ।
ਕੀ ਤੁਹਾਨੂੰ ਕਿਸੇ ਮਦਦ ਜਾਂ ਸਪੋਰਟ ਦੀ ਲੋੜ ਹੈ? ਇਸ ਨਾਲ ਕਪਲਜ਼ ਨੂੰ ਇੱਕ-ਦੂਜੇ ਦੀ ਜ਼ਿੰਦਗੀ ਜਾਂ ਸ਼ਖਸੀਅਤ ਬਾਰੇ ਥੋੜ੍ਹਾ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ।
ਕਿਵੇਂ ਪਤਾ ਲੱਗੇਗਾ ਕਿ ਡੇਟਿੰਗ ਵਿਚਕਾਰ ਬਿਜ਼ੀ ਸ਼ਡਿਊਲ ਰੁਕਾਵਟ ਬਣ ਰਿਹਾ ਹੈ?
ਡੇਟਿੰਗ ਜ਼ਰੂਰੀ ਨਾ ਲੱਗ ਕੇ ਇਕ ਕੰਮ ਜਾਂ ਬੋਝ ਵਰਗੀ ਲੱਗਣ ਲੱਗੇ।
ਤੁਸੀਂ ਬੇਤੁਕੇ ਬਹਾਨੇ ਬਣਾ ਕੇ ਮਿਲਣ ਦਾ ਸਮਾਂ ਵਾਰ-ਵਾਰ ਅੱਗੇ ਵਧਾ ਰਹੇ ਹੋ।