ਰਿਸ਼ਤੇ 'ਚ ਲੋਕੇਸ਼ਨ ਸ਼ੇਅਰ ਕਰਨਾ ਪਿਆਰ ਹੈ ਜਾਂ ਨਿਗਰਾਨੀ? ਜਾਣੋ ਕਦੋਂ ਬਣ ਸਕਦਾ ਹੈ ਇਹ ਰੈੱਡ ਫਲੈਗ
ਅਜਿਹੇ ਕਪਲ ਜੋ ਇੱਕ-ਦੂਜੇ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਲਈ ਇਹ ਚਿੰਤਾ ਘੱਟ ਕਰਨ ਦਾ ਇਕ ਵਧੀਆ ਟੂਲ ਸਾਬਤ ਹੋ ਸਕਦਾ ਹੈ। ਮੈਸੇਜ ਕਰਕੇ ਪੁੱਛਣ ਦੀ ਬਜਾਏ ਤੁਸੀਂ ਉਨ੍ਹਾਂ ਦੀ ਲੋਕੇਸ਼ਨ ਰਾਹੀਂ ਇਹ ਪਤਾ ਲਗਾ ਸਕਦੇ ਹੋ ਕਿ ਉਨ੍ਹਾਂ ਦਾ ਦਿਨ ਕਿੱਥੇ ਅਤੇ ਕਿਵੇਂ ਬੀਤਿਆ। ਕਈ ਕਪਲ ਇਸ ਨੂੰ ਰਿਸ਼ਤੇ ਵਿੱਚ ਭਰੋਸੇ ਅਤੇ ਪਾਰਦਰਸ਼ਤਾ ਦੇ ਰੂਪ 'ਚ ਵੀ ਦੇਖਦੇ ਹਨ।
Publish Date: Fri, 21 Aug 2026 03:41 PM (IST)
Updated Date: Fri, 21 Aug 2026 03:48 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਫੋਨ, ਘੜੀ ਜਾਂ ਫਿਰ ਸਮਾਰਟ ਡਿਵਾਈਸਾਂ ਰਾਹੀਂ ਅਸੀਂ ਆਪਣੇ ਪਰਿਵਾਰ ਤੇ ਪਾਰਟਨਰ ਨਾਲ ਜੁੜੇ ਰਹਿ ਸਕਦੇ ਹਾਂ। ਪਾਰਟਨਰਜ਼ ਵਿਚਕਾਰ ਲੋਕੇਸ਼ਨ ਸ਼ੇਅਰਿੰਗ ਨੂੰ ਮਾਹਿਰ ਭਰੋਸੇ ਜਾਂ ਫਿਰ ਰਿਸ਼ਤੇ ਦੀ ਮਜ਼ਬੂਤੀ ਦੇ ਰੂਪ 'ਚ ਦੇਖਦੇ ਹਨ।
ਉੱਥੇ ਹੀ ਕੇਅਰ ਦੇ ਨਾਂ 'ਤੇ ਕਈ ਵਾਰ ਲੋਕ ਆਪਣੀਆਂ ਹੱਦਾਂ ਪਾਰ ਕਰ ਜਾਂਦੇ ਹਨ ਅਤੇ ਪਾਰਟਨਰ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਣ ਲੱਗਦੇ ਹਨ। ਇਸ ਆਰਟੀਕਲ 'ਚ ਅਸੀਂ ਜਾਣਾਂਗੇ ਕਿ ਕਦੋਂ ਲੋਕੇਸ਼ਨ ਸ਼ੇਅਰ ਕਰਨਾ ਹੈਲਦੀ ਹੈ ਅਤੇ ਕਦੋਂ ਇਸ ਨੂੰ ਰੈੱਡ ਫਲੈਗ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਕਿਉਂ ਸ਼ੇਅਰ ਕਰਦੇ ਹਨ ਲੋਕੇਸ਼ਨ?
ਇਸ ਨਾਲ ਨਜ਼ਦੀਕੀ ਰਿਸ਼ਤਿਆਂ 'ਚ ਸੁਰੱਖਿਆ ਨੂੰ ਲੈ ਕੇ ਇਕ ਨਿਸ਼ਚਿੰਤਤਾ ਰਹਿੰਦੀ ਹੈ। ਇਹ ਪਤਾ ਹੋਣਾ ਕਿ ਉਹ ਵਿਅਕਤੀ ਕਿੱਥੇ ਹੈ, ਚਿੰਤਾ (Anxiety) ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਹਾਲਾਂਕਿ, ਅਜਿਹਾ ਕਰਨ ਤੋਂ ਪਹਿਲਾਂ ਦੋਵਾਂ ਦੀ ਸਹਿਮਤੀ ਜ਼ਰੂਰੀ ਹੈ।
ਡਿਸਟੈਂਸ ਰਿਲੇਸ਼ਨਸ਼ਿਪ 'ਚ ਜ਼ਿਆਦਾ ਕਾਰਗਰ ਹੈ
ਅਜਿਹੇ ਕਪਲ ਜੋ ਇੱਕ-ਦੂਜੇ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਲਈ ਇਹ ਚਿੰਤਾ ਘੱਟ ਕਰਨ ਦਾ ਇਕ ਵਧੀਆ ਟੂਲ ਸਾਬਤ ਹੋ ਸਕਦਾ ਹੈ। ਮੈਸੇਜ ਕਰਕੇ ਪੁੱਛਣ ਦੀ ਬਜਾਏ ਤੁਸੀਂ ਉਨ੍ਹਾਂ ਦੀ ਲੋਕੇਸ਼ਨ ਰਾਹੀਂ ਇਹ ਪਤਾ ਲਗਾ ਸਕਦੇ ਹੋ ਕਿ ਉਨ੍ਹਾਂ ਦਾ ਦਿਨ ਕਿੱਥੇ ਅਤੇ ਕਿਵੇਂ ਬੀਤਿਆ। ਕਈ ਕਪਲ ਇਸ ਨੂੰ ਰਿਸ਼ਤੇ ਵਿੱਚ ਭਰੋਸੇ ਅਤੇ ਪਾਰਦਰਸ਼ਤਾ ਦੇ ਰੂਪ 'ਚ ਵੀ ਦੇਖਦੇ ਹਨ।
ਜਦੋਂ ਲੋਕੇਸ਼ਨ ਸ਼ੇਅਰਿੰਗ ਬਣ ਜਾਵੇ ਪ੍ਰੈਸ਼ਰ
ਕਈ ਪਾਰਟਨਰ ਸ਼ੱਕ ਦੀ ਵਜ੍ਹਾ ਨਾਲ ਵੀ ਹਰ ਸਮੇਂ ਆਪਣੇ ਪਾਰਟਨਰ ਦੀ ਲੋਕੇਸ਼ਨ ਜਾਣਨ ਲਈ ਉਨ੍ਹਾਂ 'ਤੇ ਦਬਾਅ ਬਣਾਉਂਦੇ ਹਨ। ਇਸ ਸਥਿਤੀ 'ਚ ਦੋਵਾਂ ਵਿਚਕਾਰ ਭਰੋਸਾ ਵਧਣ ਦੀ ਬਜਾਏ ਘੱਟ ਹੋ ਸਕਦਾ ਹੈ। ਲਗਾਤਾਰ ਆਪਣੇ ਪਾਰਟਨਰ 'ਤੇ ਨਜ਼ਰ ਬਣਾਈ ਰੱਖਣਾ ਰਿਸ਼ਤੇ 'ਚ ਗਲਤਫਹਿਮੀਆਂ ਵੀ ਪੈਦਾ ਕਰ ਸਕਦਾ ਹੈ। ਜੇਕਰ ਕਿਸੇ ਕਪਲ ਵਿਚਕਾਰ ਲੋਕੇਸ਼ਨ ਸ਼ੇਅਰਿੰਗ ਨੂੰ ਲੈ ਕੇ ਹਰ ਰੋਜ਼ ਬਹਿਸ ਹੁੰਦੀ ਰਹਿੰਦੀ ਹੈ ਤਾਂ ਅਲਰਟ ਹੋ ਜਾਣ ਦੀ ਲੋੜ ਹੈ।
ਰਿਸ਼ਤਾ ਲੋਕੇਸ਼ਨ ਸ਼ੇਅਰਿੰਗ ਨਾਲ ਨਹੀਂ, ਇਨ੍ਹਾਂ ਚੀਜ਼ਾਂ ਨਾਲ ਮਜ਼ਬੂਤ ਹੁੰਦੈ
- ਹੈਲਦੀ ਕਮਿਊਨੀਕੇਸ਼ਨ
- ਇੱਕ-ਦੂਜੇ ਪ੍ਰਤੀ ਸਨਮਾਨ
- ਇੱਕ-ਦੂਜੇ ਤੋਂ ਵਿਹਾਰਕ ਉਮੀਦਾਂ
- ਇਸ ਤੋਂ ਪਹਿਲਾਂ ਸਵਾਲ ਪੁੱਛੋ
ਜੇਕਰ ਕਪਲਜ਼ ਲੋਕੇਸ਼ਨ ਸ਼ੇਅਰ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਸਵਾਲ ਪੁੱਛਣਗੇ ਤਾਂ ਇਹ ਪਤਾ ਕਰਨਾ ਆਸਾਨ ਹੋ ਜਾਵੇਗਾ ਕਿ ਇਹ ਕਰਨਾ ਰਿਸ਼ਤੇ ਦੀ ਬਿਹਤਰੀ ਲਈ ਹੈ ਜਾਂ ਨਹੀਂ:
- ਅਸੀਂ ਲੋਕੇਸ਼ਨ ਕਿਉਂ ਸ਼ੇਅਰ ਕਰ ਰਹੇ ਹਾਂ ਜਾਂ ਇਹ ਕਿਉਂ ਜ਼ਰੂਰੀ ਹੈ?
- ਇਹ ਸਹੂਲਤ, ਸੁਰੱਖਿਆ ਜਾਂ ਤਸੱਲੀ ਲਈ ਹੈ?
- ਕੀ ਦੋਵਾਂ ਵਿੱਚੋਂ ਕੋਈ ਵੀ ਬਿਨਾਂ ਕਿਸੇ ਬਹਿਸ ਦੇ ਲੋਕੇਸ਼ਨ ਸ਼ੇਅਰਿੰਗ ਦਾ ਆਫ ਫੀਚਰ ਇਸਤੇਮਾਲ ਕਰ ਸਕਦਾ ਹੈ? ਜੇ ਹਾਂ, ਤਾਂ ਇਸ ਨੂੰ ਕਿਸ ਸਮੇਂ ਬੰਦ ਕਰਨਾ ਸਹੀ ਹੋਵੇਗਾ?
- ਕੀ ਇਸ ਗੱਲ ਤੋਂ ਦੋਵਾਂ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈ?