ਬਾਰਸ਼ ਦੇ ਮੌਸਮ 'ਚ ਵਾਲ਼ ਝੜਨ ਦੀ ਸਮੱਸਿਆ ਨੂੰ ਚੁਟਕੀਆਂ 'ਚ ਦੂਰ ਕਰਨਗੇ ਇਹ 5 ਹੇਅਰ ਮਾਸਕ ਬਾਰਸ਼ ਦੇ ਮੌਸਮ 'ਚ ਇਕ ਪਾਸੇ ਠੰਡੀਆਂ ਹਵਾਵਾਂ ਚੱਲਦੀਆਂ ਹਨ ਤਾਂ ਦੂਸਰੇ ਪਾਸੇ ਗਰਮੀ ਤੇ ਬਾਰਸ਼ ਦਾ ਪਾਣੀ ਵਾਲ਼ਾਂ ਦੀ ਹਾਲਤ ਖ਼ਰਾਬ ਕਰ ਦਿੰਦਾ ਹੈ। ਆਮ ਦਿਨਾਂ ਦੇ ਮੁਕਾਬਲੇ ਬਾਰਸ਼ ਦੇ ਮੌਸਮ 'ਚ ਵਾਲ਼ ਜ਼ਿਆਦਾ ਝੜਦੇ ਹਨ। ਇਸ ਦੇ ਕਈ ਕਾਰਨ ਹੋਸ ਕਦੇ ਹਨ ਜਿਵੇਂ ਬਾਰਸ਼ ਦੇ ਪਾਣੀ ਦੀ ਇਨਫੈਕਸ਼ਨ, ਜੜ੍ਹਾਂ ਦਾ ਕਮਜ਼ੋਰ ਹੋਣਾ, ਪੋਸ਼ਕ ਤੱਤਾਂ ਦੀ ਕਮੀ, ਡੈਂਡਰਫ, ਫ੍ਰਿਜ਼ੀਨੈੱਸ, ਤਣਾਅ ਆਦਿ।
Publish Date: Mon, 22 Jul 2019 11:59 AM (IST)
Updated Date: Mon, 22 Jul 2019 05:19 PM (IST)
ਬਾਰਸ਼ ਦੇ ਮੌਸਮ 'ਚ ਇਕ ਪਾਸੇ ਠੰਡੀਆਂ ਹਵਾਵਾਂ ਚੱਲਦੀਆਂ ਹਨ ਤਾਂ ਦੂਸਰੇ ਪਾਸੇ ਗਰਮੀ ਤੇ ਬਾਰਸ਼ ਦਾ ਪਾਣੀ ਵਾਲ਼ਾਂ ਦੀ ਹਾਲਤ ਖ਼ਰਾਬ ਕਰ ਦਿੰਦਾ ਹੈ। ਆਮ ਦਿਨਾਂ ਦੇ ਮੁਕਾਬਲੇ ਬਾਰਸ਼ ਦੇ ਮੌਸਮ 'ਚ ਵਾਲ਼ ਜ਼ਿਆਦਾ ਝੜਦੇ ਹਨ। ਇਸ ਦੇ ਕਈ ਕਾਰਨ ਹੋਸ ਕਦੇ ਹਨ ਜਿਵੇਂ ਬਾਰਸ਼ ਦੇ ਪਾਣੀ ਦੀ ਇਨਫੈਕਸ਼ਨ, ਜੜ੍ਹਾਂ ਦਾ ਕਮਜ਼ੋਰ ਹੋਣਾ, ਪੋਸ਼ਕ ਤੱਤਾਂ ਦੀ ਕਮੀ, ਡੈਂਡਰਫ, ਫ੍ਰਿਜ਼ੀਨੈੱਸ, ਤਣਾਅ ਆਦਿ। ਮੌਨਸੂਨ 'ਚ ਅਕਸਰ ਲੜਕੀਆਂ ਹੇਅਰ ਫਾਲ ਵਧਣ ਅਤੇ ਵਾਲ਼ਾਂ ਦੇ ਫ੍ਰਿਜ਼ੀ ਹੋਣ ਨੂੰ ਲੈ ਕੇ ਕਾਫ਼ੀ ਚਿੰਤਤ ਰਹਿੰਦੀਆਂ ਹਨ। ਅਜਿਹੀਆਂ ਸਮੱਸਿਆਵਾਂ 'ਚ ਕੁਝ ਘਰੇਲੂ ਹੇਅਰ ਮਾਸਕ ਦਾ ਇਸਤੇਮਾਲ ਕਰ ਕੇ ਆਪਣੀਆਂ ਚਿੰਤਾਵਾਂ ਆਸਾਨੀ ਨਾਲ ਦੂਰ ਕਰ ਸਕਦੇ ਹਾਂ...
ਐਲੋਵੇਰਾ ਤੇ ਨੀਮ ਹੇਅਰ ਮਾਸਕ
ਐਲੋਵੇਰਾ ਨੂੰ 30 ਮਿੰਟ ਤਕ ਭਿਗੋ ਕੇ ਰੱਖੋ, ਇਸ ਤੋਂ ਬਾਅਦ ਇਸ ਦੀ ਜੈੱਲ ਕੱਢ ਲਓ। ਨੀਮ ਦੀਆਂ ਪੱਤੀਆਂ ਨੂੰ ਪੀਹ ਲਓ ਅਤੇ ਉਸ ਵਿਚ ਐਲੋਵੇਰਾ ਜੈੱਲ ਨੂੰ ਮਿਕਸ ਕਰੋ। ਇਸ ਮਾਸਕ ਨੂੰ ਵਾਲਡਾਂ ਦੀਆਂ ਜੜ੍ਹਾਂ ਤੋਂ ਲੈ ਕੇ ਟਿਪਸ ਤਕ ਚੰਗੀ ਤਰ੍ਹਾਂ ਲਗਾਓ। ਇਸ ਨੂੰ ਕਰੀਬ ਅੱਧਾ ਘੰਟਾ ਲੱਗੇ ਰਹਿਣ ਦਿਉ ਅਤੇ ਫਿਰ ਮਾਈਲਡ ਸ਼ੈਂਪੂ ਨਾਲ ਹੇਅਰ ਵਾਸ਼ ਕਰ ਲਓ। ਇਸ ਨਾਲ ਨਾ ਸਿਰਫ਼ ਫ੍ਰਿਜ਼ੀਨੈੱਸ ਦੀ ਦਿੱਕਤ ਦੂਰ ਹੋਵੇਗੀ ਬਲਕਿ ਸਕੈਲਪ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ।
ਨਾਰੀਅਲ ਤੇਲ ਤੇ ਦਹੀਂ
ਅੱਧਾ ਕੱਪ ਨਾਰੀਅਲ ਤੇਲ 'ਚ ਪੰਜ ਚਮਚ ਦਹੀਂ ਮਿਲਾਓ। ਇਸ ਵਿਚ ਇਕ ਚਮਚ ਨਿੰਬੂ ਦਾ ਰਸ ਵੀ ਪਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਤੇ ਵਾਲ਼ਾਂ ਦੀਆਂ ਜੜ੍ਹਾਂ 'ਚ ਲਗਾਓ ਅਤੇ ਅੱਧੇ ਘੰਟੇ ਬਾਅਦ ਇਸ ਨੂੰ ਵਾਸ਼ ਕਰ ਲਓ। ਇਸ ਮਾਸਕ ਨਾਲ ਵਾਲ਼ਾਂ ਦੀ ਚਮਕ ਵਧੇਗੀ ਅਤੇ ਨਾਲ ਹੀ ਸਿਰ 'ਚ ਸਿਕਰੀ ਨਾਲ ਸਬੰਧਤ ਸਮੱਸਿਆ ਵੀ ਦੂਰ ਹੋ ਜਾਵੇਗੀ।
ਐਵੋਕੈਡੋ ਤੇ ਕੇਲਾ
ਐਵੋਕੈਡੋ ਦਾ ਛਿਲਕਾ ਉਤਾਰ ਲਓ ਅਤੇ ਉਸ ਦੇ ਅੰਦਰਲੇ ਹਿੱਸੇ ਨੂੰ ਇਕ ਕਟੋਰੀ 'ਚ ਕੱਢ ਲਓ। ਇਸ ਵਿਚ ਛਿੱਲੇ ਹੋਏ ਕੇਲੇ ਨੂੰ ਕੱਟ ਕੇ ਪਾਓ ਅਤੇ ਦੋ ਚਮਚ ਸ਼ਹਿਦ ਪਾ ਕੇ ਇਸ ਨੂੰ ਮਿਕਸੀ 'ਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਜਦੋਂ ਕਾਫ਼ੀ ਸਮੂਦ ਪੇਸਟ ਬਣ ਜਾਵੇ ਤਾਂ ਬ੍ਰਸ਼ ਦੀ ਮਦਦ ਨਾਲ ਇਸ ਨੂੰ ਵਾਲ਼ਾਂ ਦੀਆਂ ਜੜ੍ਹਾਂ ਤਕ ਚੰਗੀਂ ਤਰ੍ਹਾਂ ਲਗਾਓ। ਇਸ ਮਾਸਕ ਨਾਲ ਤੁਹਾਨੂੰ ਹੇਅਰ ਫਾਲ ਦੀ ਸਮੱਸਿਆ ਰੋਕਣ 'ਚ ਮਦਦ ਮਿਲੇਗੀ ਅਤੇ ਵਾਲ਼ ਜੜ੍ਹਾਂ ਤੋਂ ਮਜ਼ਬੂਤ ਬਣਨਗੇ।
ਆਂਵਲਾ ਤੇ ਨੀਮ
ਆਂਵਲੇ ਨੂੰ ਉਬਾਲ ਕੇ ਉਸ ਨੂੰ ਪੀਹ ਲਓ। ਇਸ ਵਿਚ ਪੀਸੀਆਂ ਹੋਈਆਂ ਨੀਮ ਦੀਆਂ ਪੱਤੀਆਂ ਨੂੰ ਮਿਲਾਓ ਅਤੇ ਦੋਨਾਂ ਦਾ ਪੇਸਟ ਤਿਆਰ ਕਰ ਲਓ। ਪੇਸਟ ਨੂੰ ਵਾਲ਼ਾਂ 'ਤੇ ਚੰਗੀ ਤਰ੍ਹਾਂ ਲਗਾਓ ਅਤੇ 20-30 ਮਿੰਟ ਬਾਅਦ ਧੋਅ ਲਓ। ਹਫ਼ਤੇ 'ਚ ਕਰੀਬ ਤਿੰਨ ਵਾਰੀ ਇਸ ਪੈਕ ਨੂੰ ਲਗਾਓ। ਇਹ ਮਾਸਕ ਵਾਲ਼ਾਂ 'ਚ ਨਵੀਂ ਜਾਨ ਫੂਕ ਦੇਣ ਦੇ ਨਾਲ ਹੀ ਉਸ ਦੀ ਸ਼ਾਈਨ ਵਧਾਏਗਾ ਅਤੇ ਵਾਲ਼ਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਕਰੇਗਾ।
ਦੁੱਧ ਤੇ ਸ਼ਹਿਦ ਦਾ ਹੇਅਰ ਮਾਸਕ
ਦੁੱਧ 'ਚ ਫੈਟ ਭਰਪੂਰ ਮਾਤਰਾ 'ਚ ਹੁੰਦੀ ਹੈ ਜੋ ਤੁਹਾਡੇ ਵਾਲ਼ਾਂ ਨੂੰ ਮੁਲਾਇਮ ਬਣਾਉਣ 'ਚ ਮਦਦਗਾਰ ਹੁੰਦੀ ਹੈ। ਨਾਲ ਹੀ ਇਸ ਵਿਚ ਮੌਜੂਦ ਲੈਕਟਿਕ ਐਸਿਡ ਪੁਰਾਣੇ ਤੇ ਖ਼ਰਾਬ ਵਾਲ਼ਾਂ ਦੀਆਂ ਕੋਸ਼ਿਕਾਵਾਂ ਦੂਰ ਕਰਨ 'ਚ ਮਦਦ ਕਰਦਾ ਹੈ। ਆਪਣੇ ਵਾਲ਼ਾਂ 'ਤੇ ਅੱਧਾ ਕੱਪ ਦੁੱਧ 'ਚ 1 ਚਮਚ ਸ਼ਹਿਦ ਮਿਲਾਕ ਕੇ ਲਗਾਓ। ਇਹ ਵਾਲ਼ਾਂ ਦੀ ਕੁਦਰਤੀ ਨਮੀ ਬਰਕਰਾਰ ਰੱਖਦਾ ਹੈ ਤੇ ਉਨ੍ਹਾਂ ਰੁੱਖਾ ਨਹੀਂ ਹੋਣ ਦਿੰਦਾ ਹੈ ਜਿਸ ਨਾਲ ਵਾਲ਼ ਚਮਕਦਾਰ ਬਣੇ ਰਹਿੰਦੇ ਹਨ।