ਹਰ ਰੋਜ਼ ਗੱਡੀ ਰਾਹੀਂ ਦਫ਼ਤਰ ਜਾਂ ਕੰਮ 'ਤੇ ਜਾਣਾ ਸਾਡੀ ਮਜਬੂਰੀ ਹੈ, ਪਰ ਕੀ ਹੋਵੇ ਜੇ ਅਸੀਂ ਆਪਣੀ ਡਰਾਈਵਿੰਗ ਦੀਆਂ ਕੁਝ ਛੋਟੀਆਂ-ਛੋਟੀਆਂ ਆਦਤਾਂ ਨੂੰ ਬਦਲ ਕੇ ਕਾਫ਼ੀ ਸਾਰਾ ਫਿਊਲ ਅਤੇ ਪੈਸਾ ਬਚਾ ਲਈਏ? ਜੀ ਹਾਂ, ਇਹ ਬਿਲਕੁਲ ਮੁਮਕਿਨ ਹੈ। ਆਓ, ਇਸ ਲੇਖ ਵਿੱਚ ਜਾਣਦੇ ਹਾਂ ਉਹ 6 ਸਮਾਰਟ ਤਰੀਕੇ (Fuel Saving Tips), ਜਿਨ੍ਹਾਂ ਨਾਲ ਤੁਸੀਂ ਆਪਣੀ ਗੱਡੀ ਦੀ ਮਾਈਲੇਜ ਵਧਾ ਸਕਦੇ ਹੋ ਅਤੇ ਪੈਟਰੋਲ-ਡੀਜ਼ਲ ਦਾ ਖਰਚਾ ਘਟਾ ਸਕਦੇ ਹੋ।

ਅੱਜ-ਕੱਲ੍ਹ ਜਦੋਂ ਵੀ ਅਸੀਂ ਖ਼ਬਰਾਂ ਦੇਖਦੇ ਹਾਂ, ਤਾਂ ਮਿਡਲ ਈਸਟ 'ਚ ਚੱਲ ਰਹੀ ਖਿੱਚੋਤਾਣ ਅਤੇ ਜੰਗ ਦੀਆਂ ਖ਼ਬਰਾਂ ਸਭ ਤੋਂ ਉੱਪਰ ਹੁੰਦੀਆਂ ਹਨ। ਦੁਨੀਆ ਭਰ ਵਿਚ ਇਸ ਉਥਲ-ਪੁਥਲ ਦਾ ਸਿੱਧਾ ਅਸਰ ਕੱਚੇ ਤੇਲ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ। ਹਾਲ ਹੀ 'ਚ ਐਲਪੀਜੀ (LPG) ਦੀਆਂ ਵਧਦੀਆਂ ਕੀਮਤਾਂ ਨੇ ਪਹਿਲਾਂ ਹੀ ਘਰ ਦਾ ਬਜਟ ਵਿਗਾੜ ਦਿੱਤਾ ਹੈ ਤੇ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਉਛਾਲ ਦਾ ਡਰ ਵੀ ਆਮ ਆਦਮੀ ਨੂੰ ਸਤਾਉਣ ਲੱਗਾ ਹੈ।
ਹਰ ਰੋਜ਼ ਗੱਡੀ ਰਾਹੀਂ ਦਫ਼ਤਰ ਜਾਂ ਕੰਮ 'ਤੇ ਜਾਣਾ ਸਾਡੀ ਮਜਬੂਰੀ ਹੈ ਪਰ ਕੀ ਹੋਵੇ ਜੇ ਅਸੀਂ ਆਪਣੀ ਡਰਾਈਵਿੰਗ ਦੀਆਂ ਕੁਝ ਛੋਟੀਆਂ-ਛੋਟੀਆਂ ਆਦਤਾਂ ਨੂੰ ਬਦਲ ਕੇ ਕਾਫ਼ੀ ਸਾਰਾ ਫਿਊਲ ਤੇ ਪੈਸਾ ਬਚਾ ਲਈਏ? ਜੀ ਹਾਂ, ਇਹ ਬਿਲਕੁਲ ਮੁਮਕਿਨ ਹੈ। ਆਓ, ਇਸ ਲੇਖ 'ਚ ਜਾਣਦੇ ਹਾਂ ਉਹ 6 ਸਮਾਰਟ ਤਰੀਕੇ (Fuel Saving Tips), ਜਿਨ੍ਹਾਂ ਨਾਲ ਤੁਸੀਂ ਆਪਣੀ ਗੱਡੀ ਦੀ ਮਾਈਲੇਜ ਵਧਾ ਸਕਦੇ ਹੋ ਅਤੇ ਪੈਟਰੋਲ-ਡੀਜ਼ਲ ਦਾ ਖਰਚਾ ਘਟਾ ਸਕਦੇ ਹੋ।
ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਜੇਕਰ ਤੁਹਾਡੀ ਗੱਡੀ ਦੇ ਟਾਇਰਾਂ 'ਚ ਹਵਾ ਘੱਟ ਹੈ ਤਾਂ ਇੰਜਣ ਨੂੰ ਗੱਡੀ ਖਿੱਚਣ ਲਈ ਜ਼ਿਆਦਾ ਤਾਕਤ ਲਗਾਉਣੀ ਪੈਂਦੀ ਹੈ। ਇਸ ਦਾ ਸਿੱਧਾ ਮਤਲਬ ਹੈ- ਜ਼ਿਆਦਾ ਪੈਟਰੋਲ ਜਾਂ ਡੀਜ਼ਲ ਦਾ ਖਰਚਾ। ਇਸ ਲਈ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਟਾਇਰਾਂ ਦਾ ਪ੍ਰੈਸ਼ਰ ਜ਼ਰੂਰ ਚੈੱਕ ਕਰਵਾਓ। ਸਹੀ ਹਵਾ ਹੋਣ ਨਾਲ ਤੁਹਾਡੀ ਗੱਡੀ ਦੀ ਮਾਈਲੇਜ 3 ਤੋਂ 4 ਫ਼ੀਸਦੀ ਤਕ ਵੱਧ ਸਕਦੀ ਹੈ।
ਸ਼ਹਿਰਾਂ ਦੇ ਟ੍ਰੈਫਿਕ 'ਚ ਸਾਨੂੰ ਕਈ ਵਾਰ ਲੰਬੀ ਰੈੱਡ ਲਾਈਟ ਜਾਂ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਲੋਕ 2 ਮਿੰਟ ਦੀ ਰੈੱਡ ਲਾਈਟ 'ਤੇ ਵੀ ਇੰਜਣ ਚਾਲੂ ਰੱਖਦੇ ਹਨ। ਇਹ ਫਿਊਲ ਬਰਬਾਦ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ। ਇਕ ਸਿੱਧਾ ਜਿਹਾ ਨਿਯਮ ਬਣਾ ਲਓ- ਜੇਕਰ ਤੁਹਾਨੂੰ 30 ਸੈਕਿੰਡ ਤੋਂ ਜ਼ਿਆਦਾ ਰੁਕਣਾ ਹੈ ਤਾਂ ਆਪਣੀ ਗੱਡੀ ਦਾ ਇੰਜਣ ਤੁਰੰਤ ਬੰਦ ਕਰ ਦਿਓ।
ਗੱਡੀ ਦਾ ਏਸੀ ਇੰਜਣ ਤੋਂ ਹੀ ਪਾਵਰ ਲੈਂਦਾ ਹੈ, ਜਿਸ ਨਾਲ ਫਿਊਲ ਦੀ ਖਪਤ ਵੱਧ ਜਾਂਦੀ ਹੈ। ਜੇਕਰ ਮੌਸਮ ਚੰਗਾ ਹੈ ਅਤੇ ਤੁਸੀਂ ਸ਼ਹਿਰ ਦੇ ਅੰਦਰ ਹੌਲੀ-ਹੌਲੀ ਗੱਡੀ ਚਲਾ ਰਹੇ ਹੋ, ਤਾਂ ਸ਼ੀਸ਼ੇ ਨੀਵੇਂ ਕਰਕੇ ਤਾਜ਼ੀ ਹਵਾ ਦਾ ਆਨੰਦ ਲਓ। ਹਾਲਾਂਕਿ, ਜੇਕਰ ਤੁਸੀਂ ਹਾਈਵੇ 'ਤੇ ਤੇਜ਼ ਸਪੀਡ 'ਚ ਹੋ, ਤਾਂ ਸ਼ੀਸ਼ੇ ਬੰਦ ਕਰਕੇ ਏਸੀ ਚਲਾਉਣਾ ਹੀ ਬਿਹਤਰ ਹੈ, ਕਿਉਂਕਿ ਖੁੱਲ੍ਹੇ ਸ਼ੀਸ਼ਿਆਂ ਕਾਰਨ ਹਵਾ ਦਾ ਦਬਾਅ ਬਣਦਾ ਹੈ ਜੋ ਮਾਈਲੇਜ ਘਟਾ ਦਿੰਦਾ ਹੈ।
ਇਕ ਤੰਦਰੁਸਤ ਸਰੀਰ ਦੀ ਤਰ੍ਹਾਂ ਹੀ ਇੱਕ ਫਿੱਟ ਇੰਜਣ ਵੀ ਬਿਹਤਰ ਪ੍ਰਦਰਸ਼ਨ ਕਰਦਾ ਹੈ। ਆਪਣੀ ਗੱਡੀ ਦਾ ਇੰਜਣ ਆਇਲ, ਏਅਰ ਫਿਲਟਰ ਅਤੇ ਸਪਾਰਕ ਪਲੱਗ ਸਮੇਂ-ਸਮੇਂ 'ਤੇ ਬਦਲਵਾਉਂਦੇ ਰਹੋ। ਜੇਕਰ ਗੱਡੀ ਦਾ ਇੰਜਣ ਅੰਦਰੋਂ ਸਾਫ਼ ਅਤੇ ਦਰੁਸਤ ਹੋਵੇਗਾ, ਤਾਂ ਉਹ ਪੈਟਰੋਲ ਦੀ ਹਰ ਇੱਕ ਬੂੰਦ ਦਾ ਸਹੀ ਇਸਤੇਮਾਲ ਕਰੇਗਾ ਅਤੇ ਤੁਹਾਨੂੰ ਸ਼ਾਨਦਾਰ ਮਾਈਲੇਜ ਦੇਵੇਗਾ।
ਜੇਕਰ ਤੁਹਾਡੇ ਦਫ਼ਤਰ ਜਾਣ ਵਾਲੇ ਰਸਤੇ 'ਤੇ ਤੁਹਾਡੇ ਕੁਝ ਹੋਰ ਸਾਥੀ ਵੀ ਰਹਿੰਦੇ ਹਨ, ਤਾਂ ਕਿਉਂ ਨਾ ਇੱਕ ਹੀ ਗੱਡੀ ਵਿੱਚ ਇਕੱਠੇ ਜਾਇਆ ਜਾਵੇ? ਇਸ ਨੂੰ ਕਾਰਪੂਲਿੰਗ ਕਹਿੰਦੇ ਹਨ। ਇਸ ਨਾਲ ਤੁਹਾਡਾ ਫਿਊਲ ਦਾ ਖਰਚਾ ਸਿੱਧਾ ਅੱਧਾ ਜਾਂ ਇੱਕ ਤਿਹਾਈ ਹੋ ਜਾਵੇਗਾ। ਇਸ ਤੋਂ ਇਲਾਵਾ, ਹਫ਼ਤੇ ਵਿੱਚ ਇੱਕ-ਦੋ ਦਿਨ ਮੈਟਰੋ ਜਾਂ ਬੱਸ ਵਰਗੇ ਸਰਕਾਰੀ ਸਾਧਨਾਂ ਦੀ ਵਰਤੋਂ ਕਰਨਾ ਵੀ ਤੁਹਾਡੀ ਜੇਬ ਲਈ ਇੱਕ ਬਹੁਤ ਵੱਡੀ ਰਾਹਤ ਸਾਬਤ ਹੋ ਸਕਦਾ ਹੈ।
ਕੀ ਤੁਹਾਡੀ ਕਾਰ ਦੀ ਡਿੱਗੀ ਵਿੱਚ ਕੋਈ ਅਜਿਹਾ ਭਾਰੀ ਸਾਮਾਨ ਰੱਖਿਆ ਹੈ ਜਿਸ ਦੀ ਤੁਹਾਨੂੰ ਰੋਜ਼ਾਨਾ ਲੋੜ ਨਹੀਂ ਹੁੰਦੀ? ਜੇਕਰ ਹਾਂ, ਤਾਂ ਉਸ ਨੂੰ ਅੱਜ ਹੀ ਘਰ ਰੱਖ ਦਿਓ। ਗੱਡੀ ਜਿੰਨੀ ਭਾਰੀ ਹੋਵੇਗੀ, ਇੰਜਣ ਨੂੰ ਉਸ ਨੂੰ ਚਲਾਉਣ ਲਈ ਉੱਨੀ ਹੀ ਜ਼ਿਆਦਾ ਤਾਕਤ ਲਗਾਉਣੀ ਪਵੇਗੀ, ਜਿਸ ਨਾਲ ਪੈਟਰੋਲ ਦੀ ਖਪਤ ਵੱਧ ਜਾਂਦੀ ਹੈ। ਆਪਣੀ ਕਾਰ ਨੂੰ ਸਟੋਰ ਰੂਮ ਨਾ ਬਣਾਓ। ਗੱਡੀ ਦਾ ਵਜ਼ਨ ਹਲਕਾ ਰੱਖਣ ਨਾਲ ਮਾਈਲੇਜ ਵਿੱਚ ਸ਼ਾਨਦਾਰ ਸੁਧਾਰ ਹੁੰਦਾ ਹੈ।