Blue Moon ਨਾਂ ਸੁਣਦਿਆਂ ਹੀ ਸਭ ਤੋਂ ਪਹਿਲਾ ਸਵਾਲ ਦਿਮਾਗ 'ਚ ਇਹੀ ਆਉਂਦਾ ਹੈ ਕਿ ਕੀ ਇਸ ਦਿਨ ਚੰਦਰਮਾ ਦਾ ਰੰਗ ਬਦਲ ਕੇ ਨੀਲਾ ਹੋ ਜਾਵੇਗਾ? ਇਸ ਦਾ ਜਵਾਬ ਹੈ, ਨਹੀਂ। ਇਸ ਦਿਨ ਚੰਦਰਮਾ ਰੋਜ਼ਾਨਾ ਵਰਗਾ ਹੀ ਨਜ਼ਰ ਆਉਣ ਵਾਲਾ ਹੈ। ਚੰਦ ਦੇ ਰੰਗ ਤੇ ਅਕਾਰ 'ਚ ਕੋਈ ਬਦਲਾਅ ਨਹੀਂ ਹੋਵੇਗੀ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਮਈ ਦਾ ਮਹੀਨਾ ਖਗੋਲ ਵਿਗਿਆਨ 'ਚ ਦਿਲਚਸਪੀ ਰੱਖਣ ਵਾਲਿਆਂ ਲਈ ਬਹੁਤ ਖ਼ਾਸ ਹੈ। ਅੱਜ ਯਾਨੀ 31 ਮਈ ਨੂੰ ਬੇਹੱਦ ਦੁਰਲੱਭ ਨਜ਼ਾਰਾ ਦੇਖਣ ਨੂੰ ਮਿਲਣ ਵਾਲਾ ਹੈ।
ਅੱਜ ਇਸ ਮਹੀਨੇ ਦਾ ਦੂਜਾ ਫੁੱਲ ਮੂਨ (ਪੂਰਨਮਾਸ਼ੀ ਦਾ ਚੰਦਰਮਾ) ਦਿਖਾਈ ਦੇਵੇਗਾ, ਜਿਸ ਨੂੰ 'ਬਲੂ ਮੂਨ' (Blue Moon) ਆਖਦੇ ਹਨ। ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਕੀ ਇਸ ਦਿਨ ਚੰਦ ਨੀਲੇ ਰੰਗ ਦਾ ਦਿਖਾਈ ਦੇਵੇਗਾ ਤਾਂ ਆਓ ਜਾਣੀਏ ਕਿਉਂ ਇੰਨੀ ਖ਼ਾਸ ਹੈ ਅੱਜ ਦੀ ਪੂਰਨਮਾਸ਼ੀ।
ਬਲੂ ਮੂਨ ਨਾਂ ਸੁਣਦਿਆਂ ਹੀ ਸਭ ਤੋਂ ਪਹਿਲਾ ਸਵਾਲ ਦਿਮਾਗ 'ਚ ਇਹੀ ਆਉਂਦਾ ਹੈ ਕਿ ਕੀ ਇਸ ਦਿਨ ਚੰਦਰਮਾ ਦਾ ਰੰਗ ਬਦਲ ਕੇ ਨੀਲਾ ਹੋ ਜਾਵੇਗਾ? ਇਸ ਦਾ ਜਵਾਬ ਹੈ, ਨਹੀਂ। ਇਸ ਦਿਨ ਚੰਦਰਮਾ ਰੋਜ਼ਾਨਾ ਵਰਗਾ ਹੀ ਨਜ਼ਰ ਆਉਣ ਵਾਲਾ ਹੈ। ਚੰਦ ਦੇ ਰੰਗ ਤੇ ਅਕਾਰ 'ਚ ਕੋਈ ਬਦਲਾਅ ਨਹੀਂ ਹੋਵੇਗੀ। ਐਸਟਰੋਨੋਮੀ 'ਚ ਜਦੋਂ ਕਿਸੇ ਇੱਕੋ ਅੰਗਰੇਜ਼ੀ ਕੈਲੰਡਰ ਮਹੀਨੇ 'ਚ ਦੋ ਵਾਰ ਪੂਰਨਮਾਸ਼ੀ ਆਉਂਦੀ ਹੈ ਤਾਂ ਦੂਜੀ ਪੂਰਨਮਾਸ਼ੀ ਦੇ ਚੰਦ ਨੂੰ ਬਲੂ ਮੂਨ ਕਿਹਾ ਜਾਂਦਾ ਹੈ।
ਲੂਨਰ ਸਾਈਕਲ (ਚੰਦਰ ਚੱਕਰ) ਲਗਪਗ 29.5 ਦਿਨਾਂ ਦਾ ਹੁੰਦਾ ਹੈ ਤੇ ਸਾਡੇ ਕੈਲੰਡਰ ਦੇ ਮਹੀਨੇ 30 ਜਾਂ 31 ਦਿਨਾਂ ਦੇ ਹੁੰਦੇ ਹਨ, ਇਸ ਲਈ ਸਮੇਂ ਦੇ ਇਸ ਫ਼ਰਕ ਕਾਰਨ ਕਦੇ-ਕਦੇ ਇੱਕੋ ਮਹੀਨੇ ਦੋ ਫੁੱਲ ਮੂਨ ਦੇਖਣ ਨੂੰ ਮਿਲਦੇ ਹਨ।
ਮਈ ਦੀ ਸ਼ੁਰੂਆਤ 'ਚ ਹੀ ਪਹਿਲਾ ਫੁੱਲ ਮੂਨ ਦਿਖ ਚੁੱਕਾ ਹੈ ਤੇ ਅੱਜ 31 ਮਈ ਨੂੰ ਮਹੀਨੇ ਦਾ ਦੂਜਾ ਫੁੱਲ ਮੂਨ ਦਿਖਾਈ ਦੇਵੇਗਾ। ਨਾਲ ਹੀ, ਇੱਕੋ ਮਹੀਨੇ ਦੋ ਪੂਰਨਮਾਸ਼ੀ ਯਾਨੀ ਬਲੂ ਮੂਨ ਦੀ ਸਥਿਤੀ ਹਰ ਦੋ ਜਾਂ ਤਿੰਨ ਸਾਲਾਂ 'ਚ ਸਿਰਫ਼ ਇਕ ਵਾਰ ਬਣਦੀ ਹੈ। ਇਸ ਲਈ ਵੀ ਇਹ ਘਟਨਾ ਕਾਫ਼ੀ ਖ਼ਾਸ ਹੈ।
ਅੱਜ ਹੋਣ ਵਾਲੀ ਇਹ ਖਗੋਲੀ ਘਟਨਾ ਸਿਰਫ਼ ਸਾਧਾਰਨ ਬਲੂ ਮੂਨ ਨਹੀਂ, ਬਲਕਿ ਇਸਦੇ ਨਾਲ ਇਕ ਹੋਰ ਦਿਲਚਸਪ ਘਟਨਾ ਜੁੜ ਰਹੀ ਹੈ। ਇਹ ਸਾਲ 2026 ਦਾ ਸਭ ਤੋਂ ਵੱਧ ਦੂਰੀ 'ਤੇ ਸਥਿਤ 'ਮਾਈਕ੍ਰੋਮੂਨ' (Micromoon) ਵੀ ਹੋਵੇਗਾ।
ਚੰਦਰਮਾ ਧਰਤੀ ਦੇ ਚੱਕਰ ਪੂਰੀ ਤਰ੍ਹਾਂ ਗੋਲ ਘੇਰੇ 'ਚ ਨਹੀਂ, ਬਲਕਿ ਇਕ ਐਲਿਪਟੀਕਲ ਐਕਸਿਸ (ਅੰਡਾਕਾਰ ਧੁਰੇ) 'ਚ ਲਗਾਉਂਦਾ ਹੈ। ਚੱਕਰ ਕੱਟਦੇ ਸਮੇਂ ਜਦੋਂ ਚੰਦ ਧਰਤੀ ਤੋਂ ਆਪਣੇ ਸਭ ਤੋਂ ਦੂਰ ਬਿੰਦੂ 'ਤੇ ਹੁੰਦਾ ਹੈ ਤਾਂ ਉਸ ਪੁਜ਼ੀਸ਼ਨ ਨੂੰ 'ਐਪੋਜੀ' (Apogee) ਕਿਹਾ ਜਾਂਦਾ ਹੈ।
ਅੱਜ ਜਦੋਂ ਚੰਦਰਮਾ ਫੁੱਲ ਮੂਨ ਫੇਜ਼ ਵਿਚ ਹੋਵੇਗਾ, ਉਦੋਂ ਉਹ ਧਰਤੀ ਤੋਂ ਆਪਣੀ ਸਭ ਤੋਂ ਜ਼ਿਆਦਾ ਦੂਰੀ 'ਤੇ ਹੋਵੇਗਾ। ਧਰਤੀ ਤੋਂ ਬਹੁਤ ਦੂਰ ਹੋਣ ਕਾਰਨ ਅਸਮਾਨ 'ਚ ਇਸਦਾ ਅਕਾਰ ਆਮ ਪੂਰਨਮਾਸ਼ੀ ਦੇ ਮੁਕਾਬਲੇ ਥੋੜ੍ਹੀ ਛੋਟਾ ਦਿਖਾਈ ਦੇਵੇਗਾ। ਹਾਲਾਂਕਿ, ਇਨਸਾਨੀ ਅੱਖਾਂ ਨਾਲ ਇਸ ਫ਼ਰਕ ਨੂੰ ਪਛਾਣਨਾ ਮੁਸ਼ਕਿਲ ਹੋਵੇਗਾ।
ਇਹ ਬਲੂ ਮੂਨ ਤੇ ਮਾਈਕ੍ਰੋਮੂਨ ਦਾ ਖੂਬਸੂਰਤ ਸੰਗਮ ਅੱਜ ਦੇ ਦਿਨ ਦੁਨੀਆ ਭਰ ਦੇ ਸਲਾਈਵਾਚਰਸ (ਅਸਮਾਨੀ ਨਜ਼ਾਰਿਆਂ ਦੇ ਸ਼ੌਕੀਨਾਂ) ਲਈ ਬਿਹਤਰੀਨ ਮੌਕਾ ਹੋਵੇਗਾ। ਇਸਨੂੰ ਦੇਖਣ ਲਈ ਕਿਸੇ ਖ਼ਾਸ ਚਸ਼ਮੇ ਜਾਂ ਟੈਲੀਸਕੋਪ ਦੀ ਲੋੜ ਨਹੀਂ। ਤੁਸੀਂ ਇਸਨੂੰ ਆਪਣੇ ਘਰ ਦੀ ਛੱਤ ਜਾਂ ਕਿਸੇ ਵੀ ਖੁੱਲ੍ਹੇ ਮੈਦਾਨ ਤੋਂ ਸਾਫ਼ ਅਸਮਾਨ ਹੋਣ 'ਤੇ ਸਿੱਧਾ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ।